ਰੇਲ ਮੰਤਰਾਲਾ
azadi ka amrit mahotsav

782 ਸਟੇਸ਼ਨਾਂ 'ਤੇ 850 ‘ਵਨ ਸਟੇਸ਼ਨ ਵਨ ਪ੍ਰੋਡਕਟ’ (ਓਐੱਸਓਪੀ) ਆਊਟਲੈੱਟ ਚਾਲੂ ਹਨ

Posted On: 26 JUL 2023 3:36PM by PIB Chandigarh
  • ਓਐੱਸਓਪੀ ਸਕੀਮ ਭਾਰਤ ਸਰਕਾਰ ਦੇ ‘ਵੋਕਲ ਫਾਰ ਲੋਕਲ’ ਵਿਜ਼ਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ਾਂ ਨਾਲ ਸ਼ੁਰੂ ਕੀਤੀ ਗਈ ਹੈ।

 

ਵਰਤਮਾਨ ਵਿੱਚਭਾਰਤੀ ਰੇਲਵੇ ਦੇ 782 ਸਟੇਸ਼ਨਾਂ ’ਤੇ 850 ‘ਵਨ ਸਟੇਸ਼ਨ ਵਨ ਪ੍ਰੋਡਕਟ’ (ਓਐੱਸਓਪੀ) ਆਊਟਲੈੱਟ ਚਾਲੂ ਹਨਜਿਸ ਵਿੱਚ ਰਾਂਚੀ ਡਿਵੀਜ਼ਨ ਵਿੱਚ ਆਊਟਲੈੱਟ ਸ਼ਾਮਲ ਹਨ। ਓਐੱਸਓਪੀ ਆਊਟਲੈੱਟਸ ਦਾ ਸੰਸਦੀ ਹਲਕੇ-ਵਾਰ ਡਾਟਾ ਭਾਰਤੀ ਰੇਲਵੇ ਦੁਆਰਾ ਸਾਂਭਿਆ ਨਹੀਂ ਜਾਂਦਾ ਹੈ।

ਵਨ ਸਟੇਸ਼ਨ ਵਨ ਪ੍ਰੋਡਕਟ’ (ਓਐੱਸਓਪੀ) ਯੋਜਨਾ ਨੂੰ ਭਾਰਤ ਸਰਕਾਰ ਦੇ ‘ਵੋਕਲ ਫਾਰ ਲੋਕਲ’ ਵਿਜ਼ਨ ਨੂੰ ਉਤਸ਼ਾਹਿਤ ਕਰਨਸਥਾਨਕ/ ਸਵਦੇਸ਼ੀ ਉਤਪਾਦਾਂ ਲਈ ਇੱਕ ਮਾਰਕੀਟ ਪ੍ਰਦਾਨ ਕਰਨ ਅਤੇ ਸਮਾਜ ਦੇ ਹਾਸ਼ੀਏ ’ਤੇ ਪਏ ਵਰਗਾਂ ਲਈ ਵਾਧੂ ਆਮਦਨ ਦੇ ਮੌਕੇ ਪੈਦਾ ਕਰਨ ਦੇ ਉਦੇਸ਼ਾਂ ਨਾਲ ਭਾਰਤੀ ਰੇਲਵੇ ਦੁਆਰਾ ਸ਼ੁਰੂ ਕੀਤਾ ਗਿਆ ਹੈ। ਓਐੱਸਓਪੀ ਯੋਜਨਾ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ:

  • ਰੇਲਵੇ ਸਟੇਸ਼ਨਾਂ ’ਤੇ ਸਵਦੇਸ਼ੀ/ ਸਥਾਨਕ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨਵੇਚਣ ਅਤੇ ਉੱਚ ਦਿੱਖ ਦੇਣ ਲਈ ਰੇਲਵੇ ਸਟੈਂਡਰਡ ਡਿਜ਼ਾਈਨ ਦੇ ਆਊਟਲੈੱਟਸ-ਫਿਕਸਡ ਸਟਾਲ/ ਕਿਓਸਕਪੋਰਟੇਬਲ ਸਟਾਲ/ ਟਰਾਲੀਆਂ ਪ੍ਰਦਾਨ ਕਰੇਗਾ।
  • ਉਤਪਾਦ ਸ਼੍ਰੇਣੀ ਸਵਦੇਸ਼ੀ/ ਭੂਗੋਲਿਕ ਸੰਕੇਤ (ਜੀਆਈ) ਟੈਗ ਕੀਤੀ ਗਈ/ ਉਸ ਸਥਾਨ ਲਈ ਸਥਾਨਕ ਹੈ ਅਤੇ ਇਸ ਵਿੱਚ ਸਥਾਨਕ ਕਾਰੀਗਰਾਂਬੁਨਕਰਾਂ ਦੁਆਰਾ ਬਣਾਈਆਂ ਗਈਆਂ ਕਲਾਕ੍ਰਿਤੀਆਂਦਸਤਕਾਰੀਟੈਕਸਟਾਇਲ ਅਤੇ ਹੈਂਡਲੂਮਖਿਡੌਣੇਚਮੜੇ ਦੇ ਉਤਪਾਦਪਰੰਪਰਾਗਤ ਉਪਕਰਨ/ ਯੰਤਰਕੱਪੜੇਰਤਨ ਅਤੇ ਗਹਿਣੇ ਆਦਿ ਅਤੇ ਖੇਤਰ ਵਿੱਚ ਪ੍ਰੋਸੈਸਡਅਰਧ ਪ੍ਰੋਸੈਸਡ ਅਤੇ ਹੋਰ ਭੋਜਨ ਉਤਪਾਦ ਸਵਦੇਸ਼ੀ ਤੌਰ ’ਤੇ ਬਣਾਏ ਜਾਂ ਉੱਗਦੇ ਸ਼ਾਮਲ ਹੋ ਸਕਦੇ ਹਨ
  • ਪਿਰਾਮਿਡ ਦੇ ਹੇਠਲੇ ਹਿੱਸੇ ਦੇ ਵਿਅਕਤੀਆਂ/ ਹਾਸ਼ੀਏ ਅਤੇ ਕਮਜ਼ੋਰ ਵਰਗਾਂ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
  • ਯੋਜਨਾ ਵਿੱਚ ਹਿੱਸਾ ਲੈਣ ਲਈ ਨਾਮਾਤਰ ਰਜਿਸਟ੍ਰੇਸ਼ਨ ਫ਼ੀਸ ਦੇ ਨਾਲ 15 ਦਿਨਾਂ ਤੋਂ ਮਹੀਨਿਆਂ ਤੱਕ ਦੀ ਮਿਆਦ ਲਈ ਅਲਾਟਮੈਂਟ।
  • ਵਾਰੀ-ਵਾਰੀ ਦੇ ਆਧਾਰ ’ਤੇ ਯੋਜਨਾ ਦੇ ਉਦੇਸ਼ਾਂ ਨੂੰ ਪੂਰਾ ਕਰਨ ਵਾਲੇ ਸਾਰੇ ਬਿਨੈਕਾਰਾਂ ਨੂੰ ਅਲਾਟਮੈਂਟ ਕੀਤੀ ਜਾਣੀ ਹੈ।

ਇਸ ਯੋਜਨਾ ਅਧੀਨ ਲਾਭਪਾਤਰੀ ਸ਼੍ਰੇਣੀ ਵਿੱਚ ਹੇਠ ਲਿਖੇ ਸ਼ਾਮਲ ਹਨ:

  • ਵਿਅਕਤੀਗਤ ਦਸਤਕਾਰ
  • ਵਿਅਕਤੀਗਤ ਕਾਰੀਗਰ
  • ਵਿਅਕਤੀਗਤ ਜੁਲਾਹੇ
  • ਕਬਾਇਲੀ
  • ਕਿਸਾਨ
  • ਸਵੈ-ਸਹਾਇਤਾ ਸਮੂਹ ਦੇ ਮੈਂਬਰ
  • ਮਹਿਲਾ ਸਵੈ-ਸਹਾਇਤਾ ਸਮੂਹਾਂ ਦੀਆਂ ਮੈਂਬਰ
  • ਰਜਿਸਟਰਡ ਮਾਈਕ੍ਰੋ ਇੰਟਰਪ੍ਰਾਈਜਿਜ਼ ਨਾਲ ਜੁੜੇ ਮੈਂਬਰ
  • ਸਮਾਜਿਕ ਸੰਸਥਾਵਾਂਰਾਜ ਸਰਕਾਰੀ ਸੰਸਥਾਵਾਂਆਦਿ ਨਾਲ ਜੁੜੇ ਮੈਂਬਰ

ਇਹ ਜਾਣਕਾਰੀ ਰੇਲਵੇਸੰਚਾਰ ਅਤੇ ਇਲੈਕਟ੍ਰਾਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*****

ਵਾਈਬੀ/ ਡੀਐੱਨਐੱਸ/ ਪੀਐੱਸ


(Release ID: 1943516) Visitor Counter : 83


Read this release in: Tamil , English , Telugu , Urdu