ਸਿੱਖਿਆ ਮੰਤਰਾਲਾ
ਉਪ ਰਾਸ਼ਟਰਪਤੀ ਨੇ ਲੋਕਤੰਤਰ ਦੇ ਮੰਦਿਰਾਂ ਵਿੱਚ ਗੜਬੜੀ ਦੇ ਹਥਿਆਰ ਬਣਾਉਣ ’ਤੇ ਦੁਖ ਵਿਅਕਤ ਕੀਤਾ
ਉਪ ਰਾਸ਼ਟਰਪਤੀ ਨੇ ਕਿਹਾ ਕਿ ਵਿਵਧਾਨ ਅਤੇ ਗੜਬੜੀ ਲੋਕਤੰਤ੍ਰਿਕ ਕਦਰਾਂ-ਕੀਮਤਾਂ ਦੇ ਪ੍ਰਤੀਕੂਲ ਹਨ
ਸੰਸਦ ਨੂੰ ਹਰ ਪਲ ਕਾਰਜਤਮਕ ਨਾ ਰੱਖਣ ਦਾ ਕੋਈ ਬਹਾਨਾ ਨਹੀਂ ਹੋ ਸਕਦਾ – ਉਪ ਰਾਸ਼ਟਰਪਤੀ
ਪ੍ਰਸ਼ਨਕਾਲ ਦਾ ਨਾ ਹੋਣਾ ਕਦੇ ਵੀ ਤਰਕਸੰਗਤ ਨਹੀਂ ਠਹਿਰਾਇਆ ਜਾ ਸਕਦਾ – ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਿਹਾ ਕਿ ਉਹ ਵਿਦੇਸ਼ੀ ਯੂਨੀਵਰਸਿਟੀਆਂ ਦੇ ਭਾਰਤ ਵਿਰੋਧੀ ਪ੍ਰਚਾਕ ਦਾ ਹਿੱਸਾ ਨਾ ਬਣਨ
ਕਾਨੂੰਨ ਦੇ ਸ਼ਾਸਨ ਨੂੰ ਚੁਣੌਤੀ ਦੇਣ ਦੇ ਲਈ ਸੜਕਾਂ ’ਤੇ ਪ੍ਰਦਰਸ਼ਨ ਕਰਨਾ ਸੁਸ਼ਾਸਨ ਅਤੇ ਲੋਕਤੰਤਰ ਦੀ ਪਹਿਚਾਣ ਨਹੀਂ ਹੈ – ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਕਿਹਾ ਕਿ ਕੁਦਰਤੀ ਸੰਸਾਧਨਾਂ ਦਾ ਉਪਯੋਗ ਵਿਅਕਤੀ ਦੀ ਵਿੱਤੀ ਸਮਰੱਥਾ ਦੇ ਅਨੁਸਾਰ ਨਹੀਂ ਬਲਕਿ ਉਸ ਦੀ ਜ਼ਰੂਰਤ ਦੇ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ
ਉਪ ਰਾਸ਼ਟਰਪਤੀ ਨੇ ਜਾਮਿਆ ਮਿਲਿਆ ਇਸਲਾਮਿਆ ਦੇ ਸ਼ਤਾਬਦੀ ਵਰ੍ਹੇ ਦੀ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ
ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਘੁਮਾਵਦਾਰ ਨਦੀ ਦੀ ਤਰ੍ਹਾਂ ਬਣਨ, ਆਪਣਾ ਰਸਤਾ ਖੁਦ ਚੁਣਨ ਅਤੇ ਦੇਸ਼ ਨੂੰ ਆਪਣਾ ਸਰਬਸ਼੍ਰੇਸ਼ਠ ਪ੍ਰਦਾਨ ਕਰਨ
Posted On:
23 JUL 2023 6:13PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਅੱਜ ਇਸ ਗੱਲ ֹਤੇ ਜ਼ੋਰ ਦਿੱਤਾ ਕਿ ਲੋਕਤੰਤਰ ਪੂਰੀ ਤਰ੍ਹਾਂ ਨਾਲ ਸੰਵਾਦ, ਚਰਚਾ, ਵਿਚਾਰ-ਵਟਾਂਦਰਾ ਅਤੇ ਬਹਿਸ ਬਾਰੇ ਹੈ। ਉਨ੍ਹਾਂ ਨੇ ਵਿਵਧਾਨ ਅਤੇ ਗੜਬੜੀ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਦੇ ਉਲਟ ਦੱਸਿਆ। ਉਨ੍ਹਾਂ ਨੇ ਇਸ ਤੱਥ ਬਾਰੇ ਦੁਖ ਅਤੇ ਚਿੰਤਾ ਵਿਅਕਤ ਕੀਤੀ, ਕਿ ਲੋਕਤੰਤਰ ਦੇ ਮੰਦਿਰਾਂ ਵਿੱਚ ਗੜਬੜੀ ਨੂੰ ਹਥਿਆਰ ਬਣਾਇਆ ਗਿਆ ਹੈ ਜਿਸ ਨੂੰ ਸਭ ਵਿਅਕਤੀਆਂ ਨੂੰ ਨਿਆਂ ਸੁਨਿਸ਼ਚਿਤ ਕਰਨ ਦੇ ਲਈ 24*7 ਕਾਰਜਾਤਮਕ ਰਹਿਣਾ ਚਾਹੀਦਾ ਹੈ।
ਲੋਕਤੰਤ੍ਰਿਕ ਕਦਰਾਂ-ਕੀਮਤਾਂ ਦੇ ਸਾਰ ਨੂੰ ਸੁਰੱਖਿਅਤ ਅਤੇ ਟਿਕਾਊ ਬਣਾਏ ਰੱਖਣ ਦੇ ਲਈ ਉਨ੍ਹਾਂ ਨੇ ਸਭ ਨੂੰ ਸੱਦਾ ਦਿੰਦੇ ਹੋਏ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੰਸਦਾ ਨੂੰ ਹਰ ਪਲ ਕਾਰਜਤਮਕ ਨਾ ਰੱਖਣ ਦਾ ਕੋਈ ਬਹਾਨਾ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਇਸ ਦੇਸ਼ ਦੇ ਲੋਕ ਇਸ ਦੇ ਲਈ ਭਾਰੀ ਕੀਮਤ ਚੁਕਾ ਰਹੇ ਹਨ। ਉਪ ਰਾਸ਼ਟਰਪਤੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਜਦੋਂ ਕਿਸੇ ਵਿਸ਼ੇਸ਼ ਦਿਨ ਸੰਸਦ ਵਿੱਚ ਗੜਬੜੀ ਹੁੰਦੀ ਹੈ ਤਾ ਇਸ ਦਿਨ ਪ੍ਰਸ਼ਨਕਾਲ ਨਹੀਂ ਹੋ ਸਕਦਾ ਹੈ, ਜਦੋਂ ਕਿ ਪ੍ਰਸ਼ਨਕਾਲ ਸ਼ਾਸਨ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਿਤਾ ਨੂੰ ਸਿਰਜਤ ਕਰਨ ਵਾਲਾ ਇੱਕ ਤੰਤਰ ਹੈ। ਇਸ ਵਿੱਚ ਸਰਕਾਰ ਹਰ ਸਵਾਲ ਦਾ ਜਵਾਬ ਦੇਣ ਦੇ ਲਈ ਪਾਬੰਦ ਹੈ ਅਤੇ ਇਸ ਨਾਲ ਸਰਕਾਰ ਨੂੰ ਕਾਫੀ ਲਾਭ ਵੀ ਹੁੰਦਾ ਹੈ। ਜਦੋਂ ਤੁਸੀਂ ਲੋਕਤ੍ਰੰਤਿਕ ਕਦਰਾਂ-ਕੀਮਤਾਂ ਅਤੇ ਸੁਸ਼ਾਸਨ ਬਾਰੇ ਸੋਚਦੇ ਹੋ ਤਾਂ ਪ੍ਰਸ਼ਨਕਾਲ ਦਾ ਨਾ ਹੋਣਾ ਕਦੇ ਵੀ ਤਰਕਸੰਗਤ ਨਹੀਂ ਠਹਿਰਾਇਆ ਜਾ ਸਕਦਾ ਹੈ।
ਅੱਜ ਵਿਗਿਆਨ ਭਵਨ ਵਿੱਚ ਜਾਮਿਆ ਮਿਲਿਆ ਇਸਲਾਮਿਆ ਦੇ ਸ਼ਤਾਬਦੀ ਵਰ੍ਹੇ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਰੇਖਾਂਕਿਤ ਕੀਤਾ ਕਿ ਅਸਹਿਮਤੀ ਅਤੇ ਮਤਭੇਦ ਲੋਕਤ੍ਰੰਤਿਕ ਪ੍ਰਕਿਰਿਆ ਦਾ ਸੁਭਾਵਿਕ ਹਿੱਸਾ ਹਨ, ਲੇਕਿਨ “ਅਸਹਿਮਤੀ ਨੂੰ ਦੁਸ਼ਮਣੀ ਵਿੱਚ ਬਦਲਣਾ ਲੋਕਤੰਤਰ ਦੇ ਲਈ ਕਿਸੇ ਸਰਾਪ ਤੋਂ ਘੱਟ ਨਹੀਂ ਹੈ।” ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ‘ਵਿਰੋਧ’ ਨੂੰ ‘ਬਦਲੇ’ ਵਿੱਚ ਪਰਿਵਰਤਿਤ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਗੱਲਬਾਤ ਅਤੇ ਚਰਚਾ ਹੀ ਅੱਗੇ ਵਧਣ ਦਾ ਇੱਕਮਾਤਰ ਰਸਤਾ ਹੈ।
ਇਹ ਦੇਖਦੇ ਹੋਏ ਕਿ ਦੇਸ਼ ਨੇ ਅੱਜ ਆਪਣੇ ਆਪ ਨੂੰ ਕਦੇ ‘ਸਭ ਤੋਂ ਕਮਜ਼ੋਰ ਪੰਜ ਅਰਥਵਿਵਸਥਾਵਾਂ ਵਿੱਚੋਂ ਕੱਢ ਕੇ ਵਿਸ਼ਵ ਦੀਆਂ ‘ਟੌਪ ਪੰਜ’ ਅਰਥਵਿਵਸਥਾਵਾਂ ਵਿੱਚ ਸ਼ਾਮਲ ਕਰ ਲਿਆ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਜ਼ਿਕਰਯੋਗ ਪ੍ਰਗਤੀ ਦੇ ਨਾਲ ਕੁਝ ਚੁਣੌਤੀਆਂ ਦਾ ਆਉਣਾ ਵੀ ਨਿਸ਼ਚਿਤ ਹੈ। ਤੁਹਾਡੀ ਪ੍ਰਗਤੀ ਤੋਂ ਸਾਰੇ ਖੁਸ਼ ਨਹੀਂ ਹੋ ਸਕਦੇ ਹਨ। ਉਨ੍ਹਾਂ ਨੇ ਇਸ ਦੇ ਲਈ ਨੌਜਵਾਨਾਂ ਨੂੰ ਪਹਿਲ ਕਰਨ ਅਤੇ ਇਸ ਪ੍ਰਕਾਰ ਦੀਆਂ ਤਾਕਤਾਂ ਨੂੰ ਬੇਅਸਰ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਤੁਹਾਡੇ ਸੰਸਥਾਨਾਂ ਅਤੇ ਵਿਕਾਸ ਦੀ ਕਹਾਣੀ ਨੂੰ ਕਲੰਕਿਤ ਕਰਨ, ਦਾਗਦਾਰ ਬਣਾਉਣ ਅਤੇ ਅਪਮਾਨਿਤ ਕਰਨ ਦੇ ਲਈ ਕੁਝ ਖਤਰਨਾਕ ਤਾਕਤਾਂ ਕੰਮ ਕਰਦੀਆਂ ਹਨ ਅਤੇ ਉਨ੍ਹਾਂ ਦੇ ਭਿਆਨਕ ਇਰਾਦੇ ਹਨ।
ਕੁਝ ਵਿਦੇਸ਼ੀ ਯੂਨੀਵਰਸਿਟੀਆਂ ਦਾ ਹਵਾਲਾ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਅਸਥਿਰ ਧਰਾਤਲ ’ਤੇ ਭਾਰਤ ਵਿਰੋਧੀ ਬਿਰਤਾਂਤ ਨੂੰ ਹੁਲਾਰਾ ਦੇਣ ਦੇ ਲਈ ਬ੍ਰੀਡਿੰਗ ਸਥਾਨ ਬਣ ਗਏ ਹਨ। ਉਨ੍ਹਾਂ ਨੇ ਸਾਵਧਾਨ ਕਰਦੇ ਹੋਏ ਕਿਹਾ ਕਿ ਅਜਿਹੇ ਸੰਸਥਾਨ ਸਾਡੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦਾ ਆਪਣਾ ਸੰਕੁਚਿਤ ਉਦੇਸ਼ ਦੇ ਲਈ ਵੀ ਉਪਯੋਗ ਕਰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਅਜਿਹੀਆਂ ਸਥਿਤੀਆਂ ਨਾਲ ਨਿਪਟਦੇ ਸਮੇਂ ਸਾਵਧਾਨ ਹੋਣ ਅਤੇ ਨਿਰਪੱਖਤਾ ’ਤੇ ਧਿਆਨ ਦੇਣ ਦੇ ਲਈ ਵੀ ਕਿਹਾ।
ਉਨ੍ਹਾਂ ਨੇ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਅਹੁਦੇ ’ਤੇ ਇਸ ਦੇਸ਼ ਦੀ ਸੇਵਾ ਕਰਨ ਦਾ ਅਵਸਰ ਮਿਲਿਆ ਹੈ ਉਹ ਉਸ ਸਥਿਤੀ ਨੂੰ ਖੋਹ ਦਿੰਦੇ ਹਨ ਤਾਂ ਉਨ੍ਹਾਂ ਨੂੰ ਉਸ ਮਹਾਨ ਪ੍ਰਗਤੀ ’ਤੇ ਧਿਆਨ ਕੇਂਦ੍ਰਿਤ ਕਰਨ ਦਾ ਅਵਸਰ ਮਿਲਦਾ ਹੈ ਜੋ ਸਾਡੇ ਦੇਸ਼ ਵਿੱਚ ਚਾਰੇ ਪਾਸੇ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਯੁਵਾ ਹੋਣਹਾਰ ਵਿਦਿਆਰਥੀਆਂ ਨੂੰ ਅਜਿਹੇ ਭਾਰਤ-ਵਿਰੋਧੀ ਕਹਾਣੀਆਂ ਨੂੰ ਹਟਾਉਣ ਅਤੇ ਪ੍ਰਭਾਵਹੀਨ ਕਰਨ ਦੀ ਤਾਕੀਦ ਕਰਦਾ ਹਾਂ। ਅਜਿਹੀ ਗਲਤ ਸੂਚਨਾ ਨੂੰ ਮੁਕਤ ਰੂਪ ਨਾਲ ਫੈਲਾਉਣ ਦੀ ਅਨੁਮਤੀ ਨਹੀਂ ਦਿੱਤੀ ਜਾ ਸਕਦੀ।
ਉਪ ਰਾਸ਼ਟਰਪਤੀ ਨੇ ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਮੌਜੂਦਾ ਸਰਕਾਰ ਦਾ ਮੁੱਖ ਕੇਂਦਰ ਬਿੰਦੂ ਖੇਤਰ ਦੱਸਦੇ ਹੋਏ ਕਿਹਾ ਕਿ ਅੱਜ ਭ੍ਰਿਸ਼ਟਾਚਾਰ, ਵਿਚੋਲਿਆਂ ਅਤੇ ਸੱਤਾ ਦੇ ਦਲਾਲਾਂ ਦੇ ਲਈ ਕੋਈ ਜਗ੍ਹਾ ਨਹੀਂ ਹੈ। ਅਜਿਹਾ ਹੋਣ ਨਾਲ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਏ ਸਭ ਲੋਕ ਇੱਕ ਸਮੂਹ ਵਿੱਚ ਇਕੱਤਰ ਹੋ ਗਏ ਹਨ। ਉਹ ਛੁਪਾਉਣ ਅਤੇ ਭਜਾਉਣ ਦੇ ਲਈ ਸਭ ਤਾਕਤਾਂ ਦੀ ਤੈਨਾਤੀ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਨੂੰਨ ਦੇ ਸ਼ਾਸਨ ਨੂੰ ਚੁਣੌਤੀ ਦੇਣ ਦੇ ਲਈ ਸੜਕਾਂ ’ਤੇ ਹੋਣ ਵਾਲੇ ਪ੍ਰਦਰਸ਼ਨ ਸਾਡੇ ਸੁਭਾਅ ਦੇ ਸੁਸ਼ਾਸਨ ਅਤੇ ਲੋਕਤੰਤਰ ਦੀ ਪਹਿਚਾਣ ਨਹੀਂ ਹੈ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਭ੍ਰਿਸ਼ਟਾਚਾਰ-ਨਿਆਂਸੰਗਤ ਵਿਕਾਸ ਅਤੇ ਸਮਾਨ ਅਵਸਰਾਂ ਦੇ ਵਿਰੁੱਧ ਹੈ ਤੇ ਇਹ ਮੰਨਣਾ ਬਹੁਤ ਸੁਖਦ ਹੈ ਕਿ ਭ੍ਰਿਸ਼ਟਾਚਾਰ ਵਿੱਚ ਲਿਪਤ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ (ਨੂੰ) ਬਚਣ ਦੇ ਸਭ ਰਸਤੇ ਹੁਣ ਕਾਫੀ ਹੱਦ ਤੱਕ ਬੰਦ ਹੋਏ ਗਏ ਹਨ।
ਸਭ ਪਾਸ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਦੇ ਨਵੇਂ ਪੜਾਅ ਵਿੱਚ ਪ੍ਰਵੇਸ਼ ਕਰਨ ਦੀ ਵਧਾਈ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਇਨੋਵੇਟਰਸ ਅਤੇ ਉੱਦਮੀ ਬਣਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਤਾਕਿ ਸਾਡੇ ਯੁਵਾ ਵਿਦਿਆਰਥੀ ਨੌਕਰੀ ਦੀ ਇੱਛਾ ਰੱਖਣ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ।
ਉਨ੍ਹਾਂ ਨੇ ਕਿਹਾ ਕਿ ਵਿੱਤੀ ਲਾਭ ਦੇ ਲਈ ਆਰਥਿਕ ਰਾਸ਼ਟਰਵਾਦ ਨਾਲ ਸਮਝੌਤਾ ਕਰਨਾ ਰਾਸ਼ਟਰੀ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਨੇ ਕਿਹਾ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਨਾਲ ਆਰਥਿਕ ਰਾਸ਼ਟਰਵਾਦ ਵਿੱਚ ਸ਼ਾਮਲ ਹੋਣ ਅਤੇ ਖੁਦ ਨੂੰ ਉਸ ਵਿੱਚ ਆਤਮਸਾਤ ਕਰਨ ਦਾ ਸੱਦਾ ਦਿੱਤਾ।
ਅਕਾਦਮਿਕ ਪ੍ਰਾਪਤੀਆਂ ’ਤੇ ਜ਼ੋਰ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਗਿਆਨ ਨੂੰ ਉਸ ਦੇ ਅਸਲੀ ਉਦੇਸ਼ ਦੀ ਸੇਵਾ ਦੇ ਲਈ ਸਿੱਖਿਆ ਦੇ ਵੱਡੇ ਸਮਾਜਿਕ ਵਿਕਾਸ ਨਾਲ ਜੋੜਨ ਦਾ ਵੀ ਸੱਦਾ ਦਿੱਤਾ। ਮਨੁੱਖੀ ਸੰਸਾਧਨਾਂ ਦਾ ਸਸ਼ਕਤੀਕਰਣ ਰਾਸ਼ਟਰ ਨਿਰਮਾਣ ਨੂੰ ਇੱਕ ਮਹੱਤਵਪੂਰਨ ਘਟਕ ਹੈ। ਅੱਜ ਨੌਜਵਾਨਾਂ ਨੂੰ ਰਾਜਨੀਤਕ ਨਸ਼ੇ ਨਾਲ ਨਹੀਂ ਬਲਕਿ ਸਮਰੱਥਾ ਨਿਰਮਾਣ ਅਤੇ ਆਪਣੇ ਵਿਅਕਤੀਤਵ ਵਿਕਾਸ ਰਾਹੀਂ ਹੀ ਖੁਦ ਨੂੰ ਸਸ਼ਕਤ ਬਣਾਉਣਾ ਹੋਵੇਗਾ।
ਅਧਿਕ ਲਚੀਲਾਪਨ ਪ੍ਰਦਾਨ ਕਰਨ ਅਤੇ ਸਿੱਖਣ ਦਾ ਆਨੰਦ ਉਠਾਉਣ ਦੇ ਲਈ ਨਵੀਂ ਸਿੱਖਿਆ ਨੀਤੀ-2020 ਦੀ ਪ੍ਰਸ਼ੰਸਾ ਕਰਦੇ ਹੋਏ, ਉਪ ਰਾਸਟਰਪਤੀ ਨੇ ਇਹ ਵਿਸ਼ਵਾਸ ਜਤਾਇਆ ਕਿ ਇਹ ਦੂਰਦਰਸ਼ੀ ਨੀਤੀ ਵੱਡੇ ਬਦਲਾਅ ਦੀ ਉਤਪ੍ਰੇਰਕ ਹੋਵੇਗੀ। ਇਹ ਦੇਖਦੇ ਹੋਏ ਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ ਇਸ ਨੀਤੀ ਨੂੰ ਅਪਣਾਉਣ ਦੀ ਤੁਰੰਤ ਜ਼ਰੂਰਤ ਹੈ, ਉਪ ਰਾਸ਼ਟਰਪਤੀ ਨੇ ਇਹ ਉਮੀਦ ਜਤਾਈ ਕਿ ਇਸ ਨੀਤੀ ਦਾ ਲਾਭ ਸਭ ਉਠਾ ਸਕਣਗੇ।
ਹਰੇਕ ਨਾਗਰਿਕ ਨੂੰ ਦੇਸ਼ ਦੇ ਕੁਦਰਤੀ ਸੰਸਾਧਨਾਂ ਦਾ ਟ੍ਰਸਟੀ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਇਨ੍ਹਾਂ ਸੰਸਾਧਨਾਂ ਦੀ ਸਮਾਨ ਵੰਡ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਓ ਅਸੀਂ ਅਜਿਹੇ ਸੱਭਿਆਚਾਰ ਅਪਣਾਈਏ ਕਿ ਕੁਦਰਤੀ ਸੰਸਾਧਨਾਂ ਦਾ ਉਪਯੋਗ ਤੁਹਾਡੀ ਵਿੱਤੀ ਸਮਰੱਥਾ ਦੇ ਅਨੁਸਾਰ ਨਹੀਂ ਬਲਕਿ ਤੁਹਾਡੀ ਵਿੱਤੀ ਸਮਰੱਥਾ ਦੇ ਅਨੁਸਾਰ ਨਹੀਂ ਬਲਕਿ ਤੁਹਾਡੀ ਜ਼ਰੂਰਤ ਦੇ ਅਨੁਸਾਰ ਹੋਵੇ।
ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਤੇ ਉਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਜਾਮਿਆ ਮਿਲਿਆ ਇਸਲਾਮਿਆ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਨਜਮਾ ਅਖਤਰ, ਫੈਕਲਟੀ, ਵਿਦਿਆਰਥੀ ਅਤੇ ਹੋਰ ਮੰਨੀਆਂ-ਪ੍ਰਮੰਨੀਆਂ ਹਸਤੀਆਂ ਵੀ ਇਸ ਅਵਸਰ ’ਤੇ ਉਪਸਥਿਤ ਸਨ।
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਜਾਮਿਆ ਮਿਲਿਆ ਇਸਲਾਮਿਆ ਯੂਨੀਵਰਸਿਟੀ ਦੇ ਸ਼ਤਾਬਦੀ ਵਰ੍ਹੇ ਦੀ ਕਨਵੋਕੇਸ਼ਨ ਵਿੱਚ ਬੋਲਦੇ ਹੋਏ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੂੰ ਉਨ੍ਹਾਂ ਦੀ ਉਪਸਥਿਤੀ ਅਤੇ ਬਹੁਮੁੱਲ ਮਾਰਗਦਰਸ਼ਨ ਤੋਂ ਪ੍ਰੇਰਣਾ ਦੇਣ ਦੇ ਲਈ ਆਭਾਰ ਵਿਅਕਤ ਕੀਤਾ।
ਸ਼੍ਰੀ ਧਰਮੇਂਦਰ ਪ੍ਰਧਾਨ ਮੰਤਰੀ ਨੇ ਡਿਗਰੀ ਅਤੇ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਾਮਿਆ ਮਿਲਿਆ ਇਸਲਾਮਿਆ ਜਿਹੇ ਅਕਾਦਮਿਕ ਸੰਸਥਾਨ ਅੰਮ੍ਰਿਤ ਕਾਲ ਦੇ ਇਸ ਮਹੱਤਵਪੂਰਨ ਕਾਲਖੰਡ ਵਿੱਚ ਦੇਸ਼ ਦੀ ਬੌਧਿਕ ਅਗਵਾਈ ਪ੍ਰਦਾਨ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ, ਜਦੋਂ ਪੂਰੀ ਦੁਨੀਆ ਭਾਰਤ ਵੱਲੋਂ ਆਸ਼ਾ ਨਾਲ ਦੇਖ ਰਹੀ ਹੈ, ਇਹ ਯੂਨੀਵਰਸਿਟੀ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ ) ਦੇ ਦ੍ਰਿਸ਼ਟੀਕੋਣ ਦਾ ਪਾਲਣ ਕਰਦੇ ਹੋਏ ਗਲੋਬਲ ਬੌਧਿਕ ਨਾਗਰਿਕ ਤਿਆਰ ਕਰਕੇ ਪੱਛਮੀ ਦੁਨੀਆ ਅਤੇ ਗੋਲਬਲ ਸਾਊਥ ਦੇ ਦਰਮਿਆਨ ਅਸਮਾਨਤਾ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਆਪਣਾ ਕਰੱਤਵ ਨਿਭਾਵੇਗਾ।
***
ਐੱਨਬੀ/ਏਕੇ
(Release ID: 1942147)