ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ਯਾਤਰੀ ਸੁਵਿਧਾ ਲਈ ਲੋਕਪ੍ਰਿਯ (ਪ੍ਰਸਿੱਧ) ਖੇਤਰ ਨੂੰ ਸਟੇਸ਼ਨ ਦੇ ਨਾਮ ਨਾਲ ਜੋੜਨ ਲਈ ਇਨੋਵੇਟਿਵ ਦ੍ਰਿਸ਼ਟੀਕੋਣ ਅਪਣਾਇਆ


ਪ੍ਰਸਿੱਧ ਖੇਤਰਾਂ/ਸ਼ਹਿਰਾਂ ਵਾਲੇ ਛੋਟੇ ਸਟੇਸ਼ਨਾਂ ਦੀ ਪਹਿਚਾਣ ਕਰਨਾ ਹੁਣ ਆਸਾਨ

ਯਾਤਰਾ ਦੀ ਯੋਜਨਾ ਬਣਾਉਂਦੇ ਸਮੇਂ ਭਾਰਤੀ ਰੇਲਵੇ ਨਾ ਸਿਰਫ਼ ਸਟੇਸ਼ਨ ਬਲਕਿ ਸਹੀ ਜਗ੍ਹਾ ਵੀ ਦੱਸੇਗਾ

ਛੋਟੇ ਸਟੇਸ਼ਨਾਂ ਨੂੰ ਪ੍ਰਸਿੱਧ ਸ਼ਹਿਰਾਂ/ਖੇਤਰਾਂ ਨਾਲ ਜੋੜਿਆ ਗਿਆ ਹੈ ਜਿਵੇਂ –ਸਾਰਨਾਥ ਨੂੰ ਬਨਾਰਸ ਨਾਲ, ਸਾਬਰਮਤੀ ਨੂੰ ਅਹਿਮਦਾਬਾਦ ਨਾਲ, ਪਨਵੇਲ ਨੂੰ ਮੁੰਬਈ ਨਾਲ ਜੋੜਿਆ ਗਿਆ ਹੈ

Posted On: 20 JUL 2023 5:35PM by PIB Chandigarh
  • ਇਹ ਨਵਾਂ ਦ੍ਰਿਸ਼ਟੀਕੋਣ ਯਾਤਰਾ ਦੀ ਬਿਹਤਰ ਯੋਜਨਾ ਅਤੇ ਵੈੱਬਸਾਈਟ ਅਤੇ ਮੋਬਾਈਲ ਐਪ ’ਤੇ ਟਿਕਟ ਬੁਕਿੰਗ ਵਿੱਚ ਵਿਅਕਤੀਗਤ ਯਾਤਰੀ ਅਨੁਭਵ ਪ੍ਰਦਾਨ ਕਰੇਗਾ

  • ਟੂਰਿਸਟਾਂ ਲਈ ਸਟੇਸ਼ਨ ਦੀ ਖੋਜ ਵਿੱਚ ਅਸਾਨੀ

  • ਰੇਲਵੇ ਸਟੇਸ਼ਨਾਂ ਨੂੰ ਜੋੜਨ ਲਈ ਸੈਟੇਲਾਈਟ ਸਿਟੀ ਨੂੰ ਜੋੜਨਾ-ਜਿਵੇਂ ਨੋਇਡਾ ਤੋਂ ਨਵੀਂ ਦਿੱਲੀ

  • 175 ਪ੍ਰਸਿੱਧ ਸ਼ਹਿਰਾਂ/ਖੇਤਰਾਂ ਨੂੰ 725 ਸਟੇਸ਼ਨਾਂ ਦੇ ਨਾਲ ਮੈਪ ਕੀਤਾ ਗਿਆ ਹੈ

  • ਇਹ ਸੁਵਿਧਾ 21.07.2023 ਤੋਂ ਉਪਲਬਧ ਹੋਵੇਗੀ।

ਯਾਤਰੀਆਂ ਦੀ ਸੁਵਿਧਾ ਲਈ ਛੋਟੇ ਸਟੇਸ਼ਨਾਂ ਨੂੰ ਪ੍ਰਸਿੱਧ ਖੇਤਰਾਂ/ਸ਼ਹਿਰਾਂ ਦੇ ਨਾਲ ਪਹਿਚਾਣਨ ਦੀ ਸੁਵਿਧਾ ਲਈ ਭਾਰਤੀ ਰੇਲਵੇ ਨੇ ਪ੍ਰਸਿੱਧ ਖੇਤਰਾਂ ਨੂੰ ਸਟੇਸ਼ਨ ਦੇ ਨਾਮ ਨਾਲ ਜੋੜਨ ਦਾ ਇੱਕ ਇਨੋਵੇਟਿਵ ਦ੍ਰਿਸ਼ਟੀਕੋਣ ਅਪਣਾਇਆ ਹੈ। ਇਸ ਨਵੇਂ ਦ੍ਰਿਸ਼ਟੀਕੋਣ ਨਾਲ ਯਾਤਰਾ ਦੀ ਬਿਹਤਰ ਯੋਜਨਾ ਅਤੇ ਵੈੱਬਸਾਈਟ ਅਤੇ ਮੋਬਾਈਲ ਐਪ ’ਤੇ ਟਿਕਟ ਬੁਕਿੰਗ ਵਿੱਚ ਵਿਅਕਤੀਗਤ ਯਾਤਰੀ ਅਨੁਭਵ ਪ੍ਰਾਪਤ ਹੋਵੇਗਾ। ਇਸ ਨਾਲ ਯਾਤਰੀਆਂ ਨੂੰ ਵੀ ਸੁਵਿਧਾ ਹੋਵੇਗੀ ਕਿਉਂਕਿ ਸਟੇਸ਼ਨ ਖੋਜਨਾ ਆਸਾਨ ਹੋ ਜਾਵੇਗਾ। ਨਾਲ ਹੀ ਯਾਤਰੀਆਂ ਨੂੰ ਬਿਹਤਰ ਕਨੈਕਟੀਵਿਟੀ ਮਿਲੇਗੀ। ਇਹ ਸੁਵਿਧਾ ਕੱਲ੍ਹ (21.07.2023) ਨਾਲ ਉਪਲਬਧ ਹੋਵੇਗੀ।

ਇਸ ਪਹਿਲ ਵਿੱਚ ਸੈਟੇਲਾਈਟ ਸਿਟੀ ਨੂੰ ਰੇਲਵੇ ਸਟੇਸ਼ਨਾਂ ਨਾਲ ਜੋੜਨਾ ਵੀ ਸ਼ਾਮਲ ਹੈ-ਜਿਵੇਂ ਨੋਇਡਾ ਤੋਂ ਨਵੀਂ ਦਿੱਲੀ। ਕਦੇ-ਕਦੇ, ਸਥਾਨਕ/ਪ੍ਰਸਿੱਧ ਨਾਮ ਰੇਲਵੇ ਸਟੇਸ਼ਨ ਦੇ ਨਾਵਾਂ ਤੋਂ ਅਲੱਗ ਹੁੰਦੇ ਹਨ, ਜਿਸ ਨਾਲ ਯਾਤਰਾ ਯੋਜਨਾ ਬਣਾਉਂਦੇ ਸਮੇਂ ਭੁਲੇਖੇ ਦੀ ਸਥਿਤੀ ਪੈਦਾ ਹੁੰਦੀ ਹੈ, ਇਸ ਲਈ ਇਸ ਤਰ੍ਹਾਂ ਦੇ ਜੁੜਾਅ ਨਾਲ ਭੁਲੇਖਾ ਸਮਾਪਤ ਹੋ ਜਾਵੇਗਾ।

ਉਦੇਸ਼ ਨੂੰ ਪੂਰਾ ਕਰਨ ਲਈ, ਟੈਕਨੋਲੋਜੀ ਵਿੱਚ ਐਪਲੀਕੇਸ਼ਨ ਵਿੱਚ ਪਰਿਵਰਤਨ ਕੀਤੇ ਗਏ ਹਨ ਅਤੇ 175 ਪ੍ਰਸਿੱਧ ਸ਼ਹਿਰਾਂ/ਖੇਤਰਾਂ ਨੂੰ 725 ਸਟੇਸ਼ਨਾਂ ਦੇ ਨਾਲ ਜੋੜਿਆ ਗਿਆ ਹੈ। ਇਨ੍ਹਾਂ ਪਰਿਵਰਤਨਾਂ ਨੂੰ ਈ-ਟਿਕਟ ਬੁਕਿੰਗ ਵੈੱਬਸਾਈਟ ਦੇ ਯਾਤਰਾ ਪਲੈਨਰ ਸਟੇਸ਼ਨ ਖੋਜ ਵਿੱਚ ਸ਼ਾਮਲ ਕੀਤਾ ਗਿਆ ਹੈ। ਕਾਰਜਕੁਸ਼ਲਤਾ ਯਾਤਰਾ ਪਲੈਨਰ ਅਤੇ ਟਿਕਟ ਦੀ ਇਲੈਕਟ੍ਰੋਨਿਕ ਰਿਜ਼ਰਵੇਸ਼ਨ ਸਲਿੱਪ ’ਤੇ ਪ੍ਰਦਰਸ਼ਿਤ ਕੀਤੀ ਜਾਵੇਗੀ।

ਯਾਤਰੀਆਂ ਨੂੰ ਲਾਭ:

  • ਰੇਲਵੇ ਯਾਤਰਾ ਪਲਾਨਿੰਗ ਵਿੱਚ ਯਾਤਰੀਆਂ ਦੇ ਲਈ ਬਿਹਤਰ ਅਤੇ ਵਿਅਕਤੀਗਤ ਅਨੁਭਵ

  • ਟੂਰਿਸਟ ਸੁਵਿਧਾ

  • ਟੂਰਿਸਟਾਂ ਲਈ ਸਟੇਸ਼ਨ ਖੋਜ ਅਸਾਨ

  • ਟੂਰਿਸਟ ਮਹੱਤਵ ਦੇ ਸਥਾਨਾਂ ਜਿਵੇਂ ਕਾਸ਼ੀ, ਖਾਟੂ ਸ਼ਿਆਮ, ਬਦਰੀਨਾਥ, ਕੇਦਾਰਨਾਥ, ਵੈਸ਼ਨੋਦੇਵੀ ਆਦਿ ਨੂੰ ਨਜ਼ਦੀਕੀ ਸਟੇਸ਼ਨ ਨਾਲ ਮੈਪ ਕੀਤਾ ਗਿਆ।

  • ਬਿਹਤਰ ਕਨੈਕਟੀਵਿਟੀ

  • ਰੇਲਵੇ ਸਟੇਸ਼ਨਾਂ ਨੂੰ ਜੋੜਨ ਲਈ ਸੈਟੇਲਾਈਟ ਸਿਟੀ ਨੂੰ ਜੋੜਨਾ-ਜਿਵੇਂ ਨੋਇਡਾ ਤੋਂ ਨਵੀਂ ਦਿੱਲੀ

  • ਖੇਤਰੀ ਮਹੱਤਵ ਅਤੇ ਨਾਗਰਿਕਾਂ ਦੇ ਲਈ ਗੌਰਵ: ਰੇਲਵੇ ਸਟੇਸ਼ਨ ਤੋਂ ਪ੍ਰਸਿੱਧ ਸ਼ਹਿਰ ਦੇ ਨਾਮ ਨਾਲ ਜੁੜਾਅ ਨਾਗਰਿਕਾਂ ਨੂੰ ਮਾਣ ਅਤੇ ਮਾਲਕੀ ਦੀ ਭਾਵਨਾ ਦਿੰਦਾ ਹੈ।

 

ਇਹ ਕਾਰਜਕੁਸ਼ਲਤਾ ਸੰਚਾਲਨ ਕਾਰਨਾਂ ਕਰਕੇ ਸਟੇਸ਼ਨ ਵਿੱਚ ਬਦਲਾਅ ਦੇ ਮਾਮਲੇ ਵਿੱਚ ਸੰਚਾਰ ਲਈ ਅਸਾਨੀ ਪ੍ਰਦਾਨ ਕਰੇਗੀ, ਉਦਾਹਰਣ ਦੇ ਲਈ, ਜੇਕਰ ਸੰਚਾਲਨ-ਰੱਖ-ਰਖਾਅ ਗਤੀਵਿਧੀ ਦੇ ਕਾਰਨ ਇੱਕ ਨਿਰਧਾਰਿਤ ਸਟੇਸ਼ਨ ਬਦਲਿਆ ਜਾਂਦਾ ਹੈ-ਯਾਤਰਾ ਪਲੈਨਰ ਖੋਜ ਵਿੱਚ ਵਿਕਲਪਿਕ ਸਟੇਸ਼ਨ ਦਿਖਾਏਗਾ-

  • ਉਦਾਹਰਣ ਦੇ ਲਈ, ਟ੍ਰੇਨ 19031 [ਅਹਿਮਦਾਬਾਦ ਤੋਂ ਜੈਪੂਰ] ਨੂੰ ਨਿਰਧਾਰਿਤ ਸਟੇਸ਼ਨ ਅਹਿਮਦਾਬਾਦ ਦੀ ਬਜਾਏ ਅਸਾਰਵਾ ਤੋਂ ਚਲਾਉਣ ਦੀ ਯੋਜਨਾ ਹੈ। ਅਸਾਰਵਾ ਨੂੰ ਅਹਿਮਦਾਬਾਦ ਇਨਪੁਟ ’ਤੇ ਯਾਤਰਾ ਪਲੈਨਰ ਵਿੱਚ ਦਿਖਾਇਆ ਜਾਵੇਗਾ-ਵਰਤਮਾਨ ਵਿੱਚ ਇਹ ਗਤੀਵਿਧੀ ਮੈਨੂਅਲ ਤੌਰ ’ਤੇ ਕੀਤੀ ਜਾਂਦੀ ਹੈ।

ਇਸ ਤੋਂ ਇਲਾਵਾ, ਐੱਮਆਈਐੱਸ (ਪ੍ਰਬੰਧਨ ਸੂਚਨਾ ਪ੍ਰਣਾਲੀ) ਪੈਦਾ ਹੋਣ ਨਾਲ ਨਵੀਆਂ ਟ੍ਰੇਨਾਂ ਅਤੇ ਸਟੇਸ਼ਨ ਸੁਵਿਧਾਵਾਂ ਦੀ ਬਿਹਤਰ ਯੋਜਨਾ ਬਣਾਉਣ ਵਿੱਚ ਮਦਦ ਮਿਲੇਗੀ।

 (ਹੇਠਾਂ ਦਿੱਤੀ ਤਸਵੀਰ ਦੇਖੋ)

 

************

ਵਾਈਬੀ/ਡੀਐੱਨਐੱਸ/ਪੀਐੱਸ


(Release ID: 1941476) Visitor Counter : 89
Read this release in: English , Urdu , Hindi , Tamil