ਸੰਸਦੀ ਮਾਮਲੇ
azadi ka amrit mahotsav

ਸਰਕਾਰ ਦੀ ਅੱਜ ਸਿਆਸੀ ਪਾਰਟੀਆਂ ਦੇ ਨੇਤਾਵਾਂ ਨਾਲ ਹੋਈ ਬੈਠਕ


ਸੰਸਦ ਦੇ ਸੁਚਾਰੂ ਕੰਮਕਾਜ ਵਿੱਚ ਸਹਿਯੋਗ ਲਈ ਸਾਰੀਆਂ ਪਾਰਟੀਆਂ ਨੂੰ ਬੇਨਤੀ ਕੀਤੀ ਗਈ: ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ

ਸਰਕਾਰ ਸੰਸਦ ਦੇ ਦੋਵਾਂ ਸਦਨਾਂ ਵਿੱਚ ਮਨੀਪੁਰ ਸਥਿਤੀ 'ਤੇ ਚਰਚਾ ਲਈ ਸਹਿਮਤ ਹੈ: ਸ਼੍ਰੀ ਰਾਜਨਾਥ ਸਿੰਘ

Posted On: 19 JUL 2023 9:11PM by PIB Chandigarh

ਸੰਸਦ ਦੇ ਮਾਨਸੂਨ ਸੈਸ਼ਨ, 2023 ਦੀ ਸ਼ੁਰੂਆਤ ਤੋਂ ਇੱਕ ਦਿਨ ਪਹਿਲਾਂ ਅੱਜ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਸਦਨ ਨੇਤਾਵਾਂ ਨਾਲ ਸਰਕਾਰ ਦੀ ਇੱਕ ਬੈਠਕ ਹੋਈ। ਆਪਣੇ ਉਦਘਾਟਨੀ ਭਾਸ਼ਣ ਵਿੱਚ ਕੇਂਦਰੀ ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਸੰਸਦ ਦਾ ਮਾਨਸੂਨ ਸੈਸ਼ਨ ਵੀਰਵਾਰ, 20 ਜੁਲਾਈ, 2023 ਨੂੰ ਸ਼ੁਰੂ ਹੋਵੇਗਾ ਅਤੇ ਸਰਕਾਰੀ ਕੰਮਕਾਜ ਦੀਆਂ ਜ਼ਰੂਰਤਾਂ ਦੇ ਮੁਤਾਬਕ ਸੈਸ਼ਨ ਸ਼ੁੱਕਰਵਾਰ, 11 ਅਗਸਤ, 2023 ਨੂੰ ਸਮਾਪਤ ਹੋ ਸਕਦਾ ਹੈ। ਸੈਸ਼ਨ ਦੇ 23 ਦਿਨਾਂ ਦੌਰਾਨ 17 ਬੈਠਕਾਂ ਹੋਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੈਸ਼ਨ ਦੌਰਾਨ ਉਠਾਏ ਜਾਣ ਲਈ ਅਸਥਾਈ ਤੌਰ 'ਤੇ 31 ਵਿਧਾਨਕ ਮੱਦਾਂ ਚਿੰਨ੍ਹਤ ਕੀਤੀਆਂ ਗਈਆਂ ਹਨ।

ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਸਬੰਧਤ ਪ੍ਰੀਜ਼ਾਈਡਿੰਗ ਅਫਸਰਾਂ ਦੁਆਰਾ ਪ੍ਰਕਿਰਿਆ ਦੇ ਨਿਯਮਾਂ ਦੇ ਤਹਿਤ ਮਨਜ਼ੂਰ ਕਿਸੇ ਵੀ ਮੁੱਦੇ 'ਤੇ ਸਦਨ ਦੇ ਫਲੋਰ 'ਤੇ ਚਰਚਾ ਕਰਨ ਲਈ ਹਮੇਸ਼ਾ ਤਿਆਰ ਹੈ। ਉਨ੍ਹਾਂ ਨੇ ਸੰਸਦ ਦੇ ਦੋਵੇਂ ਸਦਨਾਂ ਦੇ ਸੁਚਾਰੂ ਕੰਮਕਾਜ ਲਈ ਸਾਰੇ ਪਾਰਟੀ ਆਗੂਆਂ ਨੂੰ ਸਰਗਰਮ ਸਹਿਯੋਗ ਅਤੇ ਸਮਰਥਨ ਦੀ ਬੇਨਤੀ ਵੀ ਕੀਤੀ। ਮੀਟਿੰਗ ਵਿੱਚ ਰਾਜ ਸਭਾ ਵਿੱਚ ਸਦਨ ਦੇ ਨੇਤਾ ਅਤੇ ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ; ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ), ਸੰਸਦੀ ਮਾਮਲੇ ਰਾਜ ਮੰਤਰੀ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀ ਵੀ ਮੁਰਲੀਧਰਨ ਵੀ ਮੌਜੂਦ ਸਨ।

ਸੰਸਦ ਦੇ ਦੋਵਾਂ ਸਦਨਾਂ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੁਆਰਾ ਦਿੱਤੇ ਗਏ ਨੁਕਤਿਆਂ ਨੂੰ ਸੁਣਨ ਤੋਂ ਬਾਅਦ ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਮੀਟਿੰਗ ਵਿੱਚ ਸਰਗਰਮ ਅਤੇ ਪ੍ਰਭਾਵਸ਼ਾਲੀ ਸ਼ਮੂਲੀਅਤ ਲਈ ਅਤੇ ਜਨਤਕ ਮਹੱਤਤਾ ਦੇ ਮੁੱਦਿਆਂ ਨੂੰ ਉਜਾਗਰ ਕਰਨ ਲਈ ਨੇਤਾਵਾਂ ਦਾ ਧੰਨਵਾਦ ਕੀਤਾ। ਰੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਮਨੀਪੁਰ ਦੀ ਸਥਿਤੀ ਸਮੇਤ ਜਨਤਕ ਮਹੱਤਵ ਦੇ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਲਈ ਤਿਆਰ ਹੈ।

ਬੈਠਕ ਵਿੱਚ ਕੁੱਲ 34 ਸਿਆਸੀ ਪਾਰਟੀਆਂ ਦੇ 49 ਨੇਤਾਵਾਂ ਨੇ ਸ਼ਿਰਕਤ ਕੀਤੀ।

ਮਾਨਸੂਨ ਸੈਸ਼ਨ, 2023 ਦੌਰਾਨ ਸੰਭਾਵਿਤ ਤੌਰ 'ਤੇ ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਦੀ ਸੂਚੀ:

  1. ਦ ਗਵਰਨਮੈਂਟ ਆਵ੍ ਨੈਸ਼ਨਲ ਕੈਪੀਟਲ ਟੈਰੀਟਰੀ ਆਵ੍ ਦਿੱਲੀ (ਸੋਧ) ਬਿੱਲ, 2023 (ਆਰਡੀਨੈਂਸ ਨੂੰ ਬਦਲਣ ਲਈ)

  2. ਸਿਨੇਮੈਟੋਗ੍ਰਾਫ (ਸੋਧ) ਬਿੱਲ, 2019

  3. ਡੀਐੱਨਏ ਟੈਕਨੋਲੌਜੀ (ਵਰਤੋਂ ਅਤੇ ਐਪਲੀਕੇਸ਼ਨ) ਰੈਗੂਲੇਸ਼ਨ ਬਿੱਲ, 2019

  4. ਸਾਲਸੀ ਬਿੱਲ, 2021

  5. ਜੈਵਿਕ ਵਿਭਿੰਨਤਾ (ਸੋਧ) ਬਿੱਲ, 2022

  6. ਬਹੁ-ਰਾਜੀ ਸਹਿਕਾਰੀ ਸਭਾਵਾਂ (ਸੋਧ) ਬਿੱਲ, 2022

  7. ਰੱਦ ਅਤੇ ਸੋਧ ਬਾਰੇ ਬਿੱਲ, 2022

  8. ਜਨ ਵਿਸ਼ਵਾਸ (ਪ੍ਰਬੰਧਾਂ ਦੀ ਸੋਧ) ਬਿੱਲ, 2023

  9. ਜੰਗਲਾਤ (ਸਾਂਭ-ਸੰਭਾਲ) ਸੋਧ ਬਿੱਲ, 2023

  10. ਸੰਵਿਧਾਨਕ (ਅਨੁਸੂਚਿਤ ਜਨਜਾਤੀ) ਆਦੇਸ਼ (ਤੀਜਾ ਸੋਧ) ਬਿੱਲ, 2022 (ਹਿਮਾਚਲ ਪ੍ਰਦੇਸ਼ ਰਾਜ ਦੇ ਸਬੰਧ ਵਿੱਚ)

  11. ਸੰਵਿਧਾਨਕ (ਅਨੁਸੂਚਿਤ ਜਨਜਾਤੀ) ਆਦੇਸ਼ (ਪੰਜਵਾਂ ਸੋਧ) ਬਿੱਲ, 2022 (ਛੱਤੀਸਗੜ੍ਹ ਰਾਜ ਦੇ ਸਬੰਧ ਵਿੱਚ)

  12. ਡਾਕ ਸੇਵਾਵਾਂ ਬਿੱਲ, 2023

  13. ਰਾਸ਼ਟਰੀ ਸਹਿਕਾਰੀ ਯੂਨੀਵਰਸਿਟੀ ਬਿੱਲ, 2023

  14. ਪ੍ਰਾਚੀਨ ਸਮਾਰਕ ਅਤੇ ਪੁਰਾਤੱਤਵ ਸਥਾਨਾਂ ਅਤੇ ਅਵਸ਼ੇਸ਼ (ਸੋਧ) ਬਿੱਲ, 2023

  15. ਡਿਜੀਟਲ ਨਿੱਜੀ ਡਾਟਾ ਸੁਰੱਖਿਆ ਬਿੱਲ, 2023

  16. ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਬੈਂਕ ਬਿੱਲ, 2023

  17. ਆਰਜ਼ੀ ਟੈਕਸ ਸੰਗ੍ਰਹਿ ਬਿੱਲ, 2023 

  18. ਨੈਸ਼ਨਲ ਡੈਂਟਲ ਕਮਿਸ਼ਨ ਬਿੱਲ, 2023

  19. ਨੈਸ਼ਨਲ ਨਰਸਿੰਗ ਅਤੇ ਮਿਡਵਾਈਫਰੀ ਕਮਿਸ਼ਨ ਬਿੱਲ, 2023

  20. ਦਵਾਈਆਂ, ਮੈਡੀਕਲ ਉਪਕਰਣ ਅਤੇ ਕਾਸਮੈਟਿਕਸ ਬਿੱਲ, 2023

  21. ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ (ਸੋਧ) ਬਿੱਲ, 2023

  22. ਜੰਮੂ ਅਤੇ ਕਸ਼ਮੀਰ ਰਾਖਵਾਂਕਰਨ (ਸੋਧ) ਬਿੱਲ, 2023

  23. ਸਿਨੇਮੈਟੋਗ੍ਰਾਫ (ਸੋਧ) ਬਿੱਲ, 2023

  24. ਦ ਪ੍ਰੈੱਸ ਐਂਡ ਰਜਿਸਟ੍ਰੇਸ਼ਨ ਆਵ੍ ਪੀਰੀਓਡੀਕਲ ਬਿੱਲ, 2023

  25. ਐਡਵੋਕੇਟਸ (ਸੋਧ) ਬਿੱਲ, 2023

  26. ਖਾਣਾਂ ਅਤੇ ਖਣਿਜ (ਵਿਕਾਸ ਅਤੇ ਨਿਯਮ) ਸੋਧ ਬਿੱਲ, 2023

  27. ਰੇਲਵੇ (ਸੋਧ) ਬਿੱਲ, 2023

  28. ਨੈਸ਼ਨਲ ਰਿਸਰਚ ਫਾਊਂਡੇਸ਼ਨ ਬਿੱਲ, 2023

  29. ਸੰਵਿਧਾਨਕ (ਜੰਮੂ ਅਤੇ ਕਸ਼ਮੀਰ) ਅਨੁਸੂਚਿਤ ਜਾਤੀਆਂ ਆਦੇਸ਼ (ਸੋਧ) ਬਿੱਲ, 2023

  30. ਸੰਵਿਧਾਨਕ (ਅਨੁਸੂਚਿਤ ਜਾਤੀ) ਆਦੇਸ਼ (ਸੋਧ) ਬਿੱਲ, 2023

  31. ਸੰਵਿਧਾਨਕ (ਜੰਮੂ ਅਤੇ ਕਸ਼ਮੀਰ) ਅਨੁਸੂਚਿਤ ਜਨਜਾਤੀ ਆਦੇਸ਼ (ਸੋਧ) ਬਿੱਲ, 2023

****

ਬੀਵਾਈ/ਏਕੇਐੱਨ 


(Release ID: 1940978)
Read this release in: English , Urdu , Hindi