ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਨੈਸ਼ਨਲ ਅਥਾਰਿਟੀ ਆਵ੍ ਇੰਡੀਆ ਨੇ ਬੰਗਲੁਰੂ –ਮੈਸੂਰ ਐਕਸੈੱਸ ਕੰਟਰੋਲ ਹਾਈਵੇਅ ਦਾ ਸੁਰੱਖਿਆ ਨਿਰੀਖਣ ਕੀਤਾ
Posted On:
18 JUL 2023 2:41PM by PIB Chandigarh
ਨੈਸ਼ਨਲ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਨੇ ਬੰਗਲੁਰੂ –ਮੈਸੂਰ ਐਕਸੈੱਸ ਕੰਟਰੋਲ ਹਾਈਵੇਅ ਦੀ ਸੁਰੱਖਿਆ ਨਿਰੀਖਣ ਲਈ ਸੜਕ ਸੁਰੱਖਿਆ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਹੈ। ਇਸ ਕਮੇਟੀ ਦਾ ਉਦੇਸ਼ ਸੁਰੱਖਿਅਤ ਯਾਤਰਾ ਨੂੰ ਪ੍ਰੋਤਸਾਹਿਤ ਕਰਕੇ ਕਰਨਾਟਕ ਦੀ ਜਨਤਾ ਦੇ ਲਈ ਕੌਰੀਡੋਰ ਦੀ ਸੇਵਾ ਸੁਨਿਸ਼ਚਿਤ ਕਰਨਾ ਹੈ। ਇਹ ਕਮੇਟੀ ਹਾਲੇ ਰਾਜਮਾਰਗ ਦੇ ਦੌਰੇ ‘ਤੇ ਹੈ ਅਤੇ 20 ਜੁਲਾਈ ਤੱਕ ਆਪਣਾ ਅਧਿਐਨ ਪੂਰਾ ਕਰ ਲਵੇਗੀ। ਯਾਤਰਾ ਸਮਾਪਤੀ ਤੋਂ ਬਾਅਦ 10 ਦਿਨ ਦੇ ਅੰਦਰ ਕਮੇਟੀ ਆਪਣੀ ਰਿਪੋਰਟ ਦੇਵੇਗੀ।
ਇਸ ਨੂੰ ਟ੍ਰੈਫਿਕ ਲਈ ਮਾਰਚ 2023 ਵਿੱਚ ਖੋਲ੍ਹਿਆ ਗਿਆ। 118 ਕਿਲੋਮੀਟਰ ਲੰਬਾ ਬੰਗਲੁਰੂ-ਮੈਸੂਰ ਐਕਸੈੱਸ ਕੰਟਰੋਲ ਹਾਈਵੇਅ ਕੌਰੀਡੋਰ ਐੱਨਐੱਚ-275 ਦਾ ਹਿੱਸ ਵੀ ਕਵਰ ਕਰਦਾ ਹੈ। ਐੱਨਐੱਚਏਆਈ ਨੇ ਇਸ ਰਾਜਮਾਰਗ ਨੂੰ ਬਣਾਉਣ ਵਿੱਚ ਅਤਿਆਧੁਨਿਕ ਟੈਕਨੋਲੋਜੀਆਂ ਦਾ ਉਪਯੋਗ ਕੀਤਾ ਹੈ। ਇਹ ਰਾਜਮਾਰਗ ਵਣਜ ਨੂੰ ਪ੍ਰੋਤਸਾਹਿਤ ਕਰ ਰਿਹਾ ਹੈ ਅਤੇ ਖੇਤਰ ਦੇ ਸਮਾਜਿਕ-ਆਰਥਿਕ ਵਿਕਾਸ ਦੇ ਲਈ ਅਗ੍ਰਦੂਤ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ। ਰਾਜਮਾਰਗ ਨੇ ਕਰਨਾਟਕ ਦੇ ਦੋ ਸ਼ਹਿਰਾਂ ਦੇ ਦਰਮਿਆਨ ਯਾਤਰਾ ਦੇ ਸਮੇਂ ਨੂੰ ਲਗਭਗ ਅੱਧਾ ਘਟਾ ਕੇ ਕੇਵਲ 75 ਮਿੰਟ ਕਰ ਦਿੱਤਾ ਹੈ। ਇਹ ਰਾਜਮਾਰਗ ਭਾਰਤ ਦੀ ਤੇਜ਼ੀ ਨਾਲ ਬਦਲ ਰਹੇ ਸੜਕ ਬੁਨਿਆਦੀ ਢਾਂਚੇ ਅਤੇ ਵਿਸ਼ਵ ਪੱਧਰੀ ਰਾਸ਼ਟਰੀ ਰਾਜਮਾਰਗ ਨੈੱਟਵਰਕ ਬਣਾਉਣ ਦੇ ਪ੍ਰਤੀ ਐੱਨਐੱਚਏਆਈ ਦੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ।
ਇਸ ਕੌਰੀਡੋਰ ਵਿੱਚ 4 ਰੇਲ ਓਵਰਬ੍ਰਿਜ, 9 ਵੱਡੇ ਪੁਲ, 40 ਛੋਟੇ ਪੁਲ, 89 ਅੰਡਰਪਾਸ ਅਤੇ ਓਵਰਪਾਸ ਹਨ ਅਤੇ 6 ਬਾਈਪਾਸ ਬਿਦਾਦੀ, ਰਾਮਨਗਰ, ਚੱਨਾਪਟਨਾ, ਮਦੁੱਰ, ਮਾਂਡਯਾ ਅਤੇ ਸ੍ਰੀਰੰਗਪਟੱਨਾ ਸ਼ਹਿਰਾਂ ਦੇ ਲਈ ਬਣਾਏ ਜਾ ਰਹੇ ਹਨ, ਤਾਕਿ ਟ੍ਰੈਫਿਕ ਦੀ ਭੀੜ ਘੱਟ ਕੀਤੀ ਜਾ ਸਕੇ ਅਤੇ ਇਸ ਨੂੰ ਸਰਲ ਬਣਾਇਆ ਜਾ ਸਕੇ। ਐਕਸੈੱਸ-ਕੰਟਰੋਲ ਹਾਈਵੇਅ ਕਰਨਾਟਕ ਨੂੰ ਤਾਮਿਲ ਨਾਡੂ ਅਤੇ ਕੇਰਲ ਦੇ ਨਾਲ ਅੰਤਰ-ਰਾਜ ਕਨੈਕਟੀਵਿਟੀ ਪ੍ਰਦਾਨ ਕਰਦਾ ਹੈ ਅਤੇ ਕੁਰਗ, ਸ਼੍ਰੀਰੰਗਪੱਟਨਮ, ਵਾਯਨਾਡ ਅਤੇ ਊਟੀ ਸ਼ਹਿਰਾਂ ਦੀ ਭੀੜ ਘੱਟ ਕਰਦਾ ਹੈ।
ਨੈਸ਼ਨਲ ਅਥਾਰਿਟੀ ਆਵ੍ ਇੰਡੀਆ ਦੀਆਂ ਸਰਬਉੱਚ ਪ੍ਰਾਥਮਿਕਤਾਵਾਂ ਵਿੱਚ ਰਾਸ਼ਟਰੀ ਰਾਜਮਾਰਗਾਂ ਦੀ ਸੁਰੱਖਿਆ ਵਿੱਚ ਸੁਧਾਰ ਕਰਨਾ ਹੈ ਅਤੇ ਰਾਸ਼ਟਰੀ ਰਾਜਮਾਰਗਾਂ ‘ਤੇ ਸਾਰੇ ਯਾਤਰੀਆਂ ਦੇ ਲਈ ਸੁਰੱਖਿਅਤ, ਸਹਿਜ ਅਤੇ ਰੁਕਾਵਟ ਰਹਿਤ ਯਾਤਰਾ ਦਾ ਅਨੁਭਵ ਸੁਨਿਸ਼ਚਿਤ ਕਰਨਾ ਹੈ।
****
ਐੱਮਜੇਪੀਐੱਸ/ਐੱਨਐੱਸਕੇ
(Release ID: 1940724)