ਰੱਖਿਆ ਮੰਤਰਾਲਾ

ਪਹਿਲਾਂ ਐੱਮਸੀਏ ਬਾਰਜ, ਐੱਲਐੱਸਏਐੱਮ 7 (ਯਾਰਡ 75) ਮੁੰਬਈ ਵਿੱਚ ਆਈਐੱਨਐੱਸ ਤੁਨੀਰ ’ਤੇ ਤੈਨਾਤ ਕੀਤਾ ਗਿਆ

Posted On: 18 JUL 2023 7:18PM by PIB Chandigarh

ਭਾਰਤ ਸਰਕਾਰ ਦੀ “ਆਤਮਨਿਰਭਰ ਭਾਰਤ” ਨੀਤੀ ਦੇ ਤਹਿਤ, 8 ਐਕਸ ਮਿਜ਼ਾਈਲ ਅਤੇ ਗੋਲਾ ਬਾਰੂਦ (ਐੱਮਸੀਏ) ਬਾਰਜ ਦੇ ਨਿਰਮਾਣ ਲਈ ਮਾਇਕਰੋ, ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲੇ ਦਾ, ਮੈਸਰਜ਼ ਸਿਕੋਨ ਇੰਜੀਨੀਅਰਿੰਗ ਪ੍ਰੋਜੈਕਟਸ ਪ੍ਰਾਈਵੇਟ ਲਿਮਿਟਿਡ, ਵਿਸ਼ਾਖਾਪਟਨਮ ਦੇ ਨਾਲ ਕੰਟਰੈਕਟ ਸੰਪੰਨ ਹੋਇਆ। ਕੰਟਰੈਕਟ ਸੀਰੀਜ਼ ਦਾ ਪਹਿਲਾ ਬਾਰਜ ਐੱਲਐੱਸਏਐੱਮ-7 (ਯਾਰਡ 75) 18 ਜੁਲਾਈ 23 ਨੂੰ ਆਈਐੱਨਐਐੱਸ ਤੁਨੀਰ ਦੇ ਕਮਾਂਡਿੰਗ ਅਫ਼ਸਰ ਕਮੋਡੋਰ ਇਫਤੇਖਾਰ ਆਲਮ ਦੀ ਮੌਜੂਦਗੀ ਵਿੱਚ ਭਾਰਤੀ ਜਲ ਸੈਨਾ ਨੂੰ ਸੌਂਪਿਆ ਗਿਆ ਹੈ। ਇੰਡੀਅਨ ਰਜਿਸਟਰ ਆਵ੍ ਸ਼ਿਪਿੰਗ (ਆਈਆਰਐੱਸ) ਵਰਗੀਕਰਣ ਨਿਯਮਾਂ ਦੇ ਅਨੁਸਾਰ 30 ਸਾਲਾਂ ਦੀ ਸੇਵਾ ਜੀਵਨ ਦੇਣ ਲਈ ਬਾਰਜ ਦਾ ਨਿਰਮਾਣ ਕੀਤਾ ਗਿਆ ਹੈ। ਸਵਦੇਸ਼ੀ ਨਿਰਮਾਤਾਵਾਂ ਤੋਂ ਪ੍ਰਾਪਤ ਸਾਰੇ ਪ੍ਰਮੁੱਖ/ਸਹਾਇਕ ਉਪਕਰਣਾਂ ਦੇ ਨਾਲ, ਬਾਰਜ ਰੱਖਿਆ ਮੰਤਰਾਲੇ ਦੀ “ਮੇਕ ਇਨ ਇੰਡੀਆ” ਪਹਿਲ ਦਾ ਗੌਰਵਸ਼ਾਲੀ ਝੰਡਾ ਬਰਦਾਰ ਹੈ।

ਐੱਮਸੀਏ ਬਾਰਜ ਦੇ ਸ਼ਾਮਲ ਹੋਣ ਨਾਲ ਜੈੱਟੀ ਅਤੇ ਬਾਹਰੀ ਬੰਦਰਗਾਹਾਂ ’ਤੇ ਭਾਰਤੀ ਜਲ ਸੈਨਾ ਦੇ ਜਹਾਜ਼ਾਂ ਦੀ ਆਵਾਜਾਈ ਅਤੇ ਮਾਲ/ਗੋਲਾ-ਬਾਰੂਦ ਦੀ ਲੋਡਿੰਗ ਅਤੇ ਅਣਲੋਡਿੰਗ ਦੀ ਸੁਵਿਧਾ ਨਾਲ  ਸੰਚਾਲਨ ਮਿਸ਼ਨਾਂ ਦੇ ਪ੍ਰਤੀ ਭਾਰਤੀ ਜਲਸੈਨਾ ਦੀ ਪ੍ਰਤੀਬੱਧਤਾ ਵਿੱਚ ਮਦਦ ਮਿਲੇਗੀ।

 

*********

ਵੀਐੱਮ/ਜੇਐੱਸਐੱਨ



(Release ID: 1940695) Visitor Counter : 90