ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਟੈਲੀ ਲਾਅ: ਅਣਪਹੁੰਚਿਆਂ ਤੱਕ ਪਹੁੰਚ

Posted On: 13 JUL 2023 5:37PM by PIB Chandigarh

ਨਿਆਂ ਵਿਭਾਗ ਦੇ ਟੈਲੀ-ਲਾਅ ਪ੍ਰੋਗਰਾਮ ਨੇ ਕਾਮਨ ਸਰਵਿਸ ਸੈਂਟਰਾਂ (ਸੀਐੱਸਸੀ) ਦੇ ਸਹਿਯੋਗ ਨਾਲ ਮੁਕੱਦਮੇਬਾਜ਼ੀ ਤੋਂ ਪਹਿਲਾਂ ਸਲਾਹ ਤੱਕ ਪਹੁੰਚ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ ਅਤੇ ਮੁਫਤ ਕਾਨੂੰਨੀ ਸਲਾਹ ਦੇ ਨਾਲ ਦੇਸ਼ ਭਰ ਵਿੱਚ 46 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ।

ਟੈਲੀ-ਲਾਅ ਬਾਰੇ: ਮੁਕੱਦਮੇਬਾਜ਼ੀ ਤੋਂ ਪਹਿਲਾਂ ਦੇ ਪੜਾਅ 'ਤੇ ਕਾਨੂੰਨੀ ਸਲਾਹ ਅਤੇ ਮਸ਼ਵਰੇ ਲੈਣ ਲਈ ਅਣਪਹੁੰਚਿਆਂ ਤੱਕ ਪਹੁੰਚ ਦੀ ਇੱਕ ਈ-ਇੰਟਰਫੇਸ ਵਿਧੀ ਹੈ। ਇਹ ਪੰਚਾਇਤ ਪੱਧਰ 'ਤੇ ਸਥਿਤ ਕਾਮਨ ਸਰਵਿਸ ਸੈਂਟਰਾਂ (ਸੀਐੱਸਸੀ) 'ਤੇ ਉਪਲਬਧ ਵੀਡੀਓ ਕਾਨਫਰੰਸਿੰਗ/ਟੈਲੀਫੋਨਿਕ ਸੁਵਿਧਾਵਾਂ ਰਾਹੀਂ ਪੈਨਲ ਦੇ ਵਕੀਲਾਂ ਨਾਲ ਕਾਨੂੰਨੀ ਸਹਾਇਤਾ ਦੀ ਲੋੜ ਵਾਲੇ ਲੋੜਵੰਦਾਂ ਅਤੇ ਹਾਸ਼ੀਏ 'ਤੇ ਰਹਿ ਰਹੇ ਲੋਕਾਂ ਨੂੰ ਜੋੜਦਾ ਹੈ। 2017 ਵਿੱਚ ਸ਼ੁਰੂ ਕੀਤੀ ਗਈ, ਟੈਲੀ-ਲਾਅ ਸੇਵਾ ਹੁਣ ਟੈਲੀ-ਲਾਅ ਮੋਬਾਈਲ ਐਪ (ਐਂਡਰਾਇਡ ਅਤੇ ਆਈਓਐੱਸ 'ਤੇ ਉਪਲਬਧ) ਰਾਹੀਂ ਸਿੱਧੀ ਪਹੁੰਚਯੋਗ ਹੈ।

*******

ਐੱਸਐੱਸ/ਆਰਕੇਐੱਮ 


(Release ID: 1940539) Visitor Counter : 105


Read this release in: English , Urdu , Hindi