ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਸ਼੍ਰੀ ਭੂਪੇਂਦਰ ਯਾਦਵ ਨੇ ਪ੍ਰਧਾਨ ਮੰਤਰੀ ਦੁਆਰਾ ਪਰਿਕਲਪਿਤ ਮਿਸ਼ਟੀ ਯੋਜਨਾ ਦੇ ਹਿੱਸੇ ਦੇ ਰੂਪ ਵਿੱਚ ਤਾਮਿਲ ਨਾਡੂ ਦੇ ਚੇਂਗਲਪੱਟੂ ਵਿੱਚ ਮੈਂਗ੍ਰੋਵ ਪੌਦਾ ਲਗਾਉਣ ਅਭਿਯਾਨ ਦੀ ਅਗਵਾਈ ਕੀਤੀ

Posted On: 14 JUL 2023 10:47AM by PIB Chandigarh

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਅੱਜ ਤਾਮਿਲ ਨਾਡੂ ਦੇ ਚੇਂਗਲਪੱਟੂ ਜ਼ਿਲ੍ਹੇ ਦੀ ਕੋਵਲਮ ਪੰਚਾਇਤ ਵਿੱਚ ਮੈਂਗ੍ਰੋਵ ਪੌਦਾ ਲਗਾਉਣ ਪ੍ਰੋਗਰਾਮ ਦਾ ਆਯੋਜਨ ਕੀਤਾ। ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਸਰਕਾਰ ਦੀ ਮੈਂਗ੍ਰੋਵ ਇਨੀਸ਼ੀਏਟਿਵ ਫਾਰ ਸ਼ੋਰਲਾਈਨ ਹੈਬੀਟੇਟ੍ਸ ਐਂਡ ਟੈਂਜਿਬਲ ਇਨਕਮ (ਐੱਮਆਈਐੱਸਐੱਚਟੀਆਈ) ਅਰਥਾਤ ਮਿਸ਼ਠੀ ਯੋਜਨਾ ਦੇ ਹਿੱਸੇ ਦੇ ਰੂਪ ਵਿੱਚ ਪੌਦਾ ਲਗਾਉਣ ਅਭਿਯਾਨ ਦੀ ਅਗਵਾਈ ਕੀਤੀ, ਜਿਸ ਵਿੱਚ ਵਿਦਿਆਰਥੀਆਂ ਸਮੇਤ 100 ਤੋਂ ਅਧਿਕ ਲੋਕਾਂ ਨੇ ਹਿੱਸਾ ਲਿਆ। ਪੌਦਾ ਲਗਾਉਣ ਅਭਿਯਾਨ ਮੈਂਗ੍ਰੋਵ ’ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਵਰਤਮਾਨ ਵਿੱਚ ਜਾਰੀ “ਹਰਿਆਲੀ ਮਹੋਤਸਵ” ਦਾ ਇੱਕ ਅੰਗ ਹੈ।

 

ਇਸ ਅਵਸਰ ’ਤੇ ਸ਼੍ਰੀ ਯਾਦਵ ਨੇ ਕਿਹਾ ਕਿ ਲੋਕਾਂ ਦੇ ਤਟੀ ਖੇਤਰਾਂ ਦੇ ਸਥਾਨਕ ਸਮੁਦਾਏ ਨੂੰ ਸਸ਼ਕਤ ਬਣਾਉਣ ਦੇ ਲਈ ਵਿਸ਼ੇਸ਼ ਰੂਪ ਨਾਲ ਮੈਂਗ੍ਰੋਵ ਦੇ ਲਈ ਪੌਦਾ ਲਗਾਉਣ ਅਭਿਯਾਨ ਵਿੱਚ ਭਾਗੀਦਾਰੀ ਕਰਨੀ ਚਾਹੀਦੀ ਹੈ। ਮੰਤਰੀ ਮਹੋਦਯ ਨੇ ਵਿਦਿਆਰਥੀਆਂ, ਫ੍ਰੰਟਲਾਈਨ ਵਰਕਰਾਂ ਅਤੇ ਸਥਾਨਕ ਭਾਈਚਾਰਿਆਂ ਦੇ ਨਾਲ ਵਾਰਤਾਲਾਪ ਕੀਤੀ ਅਤੇ ਅਧਿਕਾਰੀਆਂ ਨੂੰ ਮੈਂਗ੍ਰੋਵ ਦੀ ਸੰਭਾਲ਼ ਦੇ ਲਈ ਸਥਾਨਕ ਲੋਕਾਂ ਨੂੰ ਪ੍ਰੋਤਸਾਹਿਤ ਕਰਨ ਲਈ ਮੈਂਗ੍ਰੋਵ ਦੇ ਨਾਮਾਂ ਦੇ ਲਈ ਸਥਾਨਕ ਭਾਸ਼ਾ ਦਾ ਉਪਯੋਗ ਕਰਨ ਦਾ ਵੀ ਨਿਰਦੇਸ਼ ਦਿੱਤਾ।

ਪੌਦਾ ਲਗਾਉਣ ਅਭਿਯਾਨ ਦੇ ਦੌਰਾਨ ਪ੍ਰਤੀਭਾਗੀਆਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਯਾਦਵ ਨੇ ਕਿਹਾ ਕਿ ਤਾਮਿਲ ਨਾਡੂ ਦੇਸ਼ ਵਿੱਚ 1076 ਕਿਲੋਮੀਟਰ ਦੀ ਦੂਸਰੀ ਸਭ ਤੋਂ ਲੰਬੀ ਤਟਰੇਖਾ ਨਾਲ ਸੰਪੰਨ ਹੈ। ਨਾਲ ਹੀ, ਤਾਮਿਲ ਨਾਡੂ ਦੀ ਤਟਰੇਖ ਚੱਕਰਵਾਤ ਅਤੇ ਤੂਫਾਨ ਜਿਹੀਆਂ ਵਾਰ-ਵਾਰ ਆਉਣ ਵਾਲੀਆਂ ਕੁਦਰਤੀ ਆਪਦਾਵਾਂ ਦੇ ਪ੍ਰਤੀ ਸੰਵੇਦਨਸ਼ੀਲ ਹੈ। ਮੈਂਗ੍ਰੋਵ ਵਣਾਂ ਨੇ ਤਟੀ ਖੇਤਰਾਂ ਵਿੱਚ ਬਾਇਓਸ਼ੀਲਡ ਦੇ ਰੂਪ ਵਿੱਚ ਕੰਮ ਕੀਤਾ ਹੈ ਅਤੇ ਵਿਸ਼ੇਸ਼ ਰੂਪ ਨਾਲ ਮਛੇਰਿਆਂ ਅਤੇ ਸਥਾਨਕ ਭਾਈਚਾਰੇ ਦੇ ਜੀਵਨ ਅਤੇ ਆਜੀਵਿਕਾ ਨੂੰ ਬਚਾਉਣ ਵਿੱਚ ਸਹਾਇਤਾ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਤਟ ਅਤੇ ਤਟੀ ਭਾਈਚਾਰਿਆਂ ਦੀ ਸਥਿਰਤਾ ਸੁਨਿਸ਼ਚਿਤ ਕਰਨ ਦੇ ਲਈ ਮੈਂਗ੍ਰੋਵ ਦੇ ਈਕੋਸਿਸਟਮ ਸਿਹਤ ਨੂੰ ਵਧਾਉਣਾ ਜ਼ਰੂਰੀ ਹੈ।

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ “ਜੈਵ ਵਿਵਿਧਤਾ ਅਤੇ ਮੈਂਗ੍ਰੋਵ ਈਕੋਸਿਸਟਮ ਦਾ ਮਹੱਤਵ” ਨਾਮਕ ਪੁਸਤਕ ਵੀ ਜਾਰੀ ਕੀਤੀ, ਇਸ ਪੁਸਤਕ ਨੂੰ ਐੱਮ.ਐੱਮ ਸੁਵਾਮੀਨਾਥਨ ਰਿਸਰਚ ਫਾਉਂਡੇਸ਼ਨ, ਚੇਨਈ ਦੁਆਰਾ ਤਿਆਰ ਕੀਤਾ ਗਿਆ ਹੈ।

ਮਿਸ਼ਟੀ ਪ੍ਰੋਗਰਾਮ ਦਾ ਹਾਲ ਹੀ ਵਿੱਚ ਭਾਰਤ ਸਰਕਾਰ ਦੁਆਰਾ ਭਾਰਤ ਦੇ ਨਾਲ-ਨਾਲ ਇੰਡੋਨੇਸ਼ੀਆ ਸਮੇਤ ਹੋਰ ਦੇਸ਼ਾਂ ਵਿੱਚ ਪਹਿਲਾਂ ਤੋਂ ਜਾਰੀ ਸਰਬਉੱਤਮ ਕਾਰਜ ਪ੍ਰਣਾਲੀਆਂ ਨੂੰ ਅਪਣਾਉਂਦੇ ਹੋਏ ਭਾਰਤ ਦੇ ਤਟੀ ਜ਼ਿਲ੍ਹਿਆਂ ਵਿੱਚ ਮੈਂਗ੍ਰੋਵ ਪੁਨਰਵਣੀਕਰਣ ਅਤੇ ਵਣੀਕਰਣ ਕਰਨ ਦੇ ਉਦੇਸ਼ ਨਾਲ ਸ਼ੁਭਰੰਭ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦੀ ਪਰਿਕਲਪਨਾ ਤਟੀ ਰਾਜਾਂ ਵਿੱਚ ਮੈਂਗ੍ਰੋਵ ਨਾਲ-ਜੁੜੀ ਈਕੋ-ਟੂਰਿਜ਼ਮ ਪਹਿਲ ਅਤੇ ਆਜੀਵਿਕਾ ਸ੍ਰਿਜਣ ਨੂੰ ਵਧਾਉਣ ਦੇ ਲਈ ਵੀ ਕੀਤੀ ਗਈ ਹੈ। “ਮਿਸ਼ਠੀ, ਮੈਂਗ੍ਰੋਵ ਨੂੰ ਹੁਲਾਰਾ ਦੇਣ ਦੇ ਲਈ ਇੱਕ ਅੰਤਰ-ਸਰਕਾਰੀ ਸਮੂਹ ‘ਮੈਂਗ੍ਰੋਵ ਏਲਾਇਸ ਫਾਰ ਕਲਾਈਮੇਟ (ਐੱਮਏਸੀ)” ਦੇ ਪ੍ਰਯਾਸਾਂ ਵਿੱਚ ਯੋਗਦਾਨ ਦੇਵੇਗੀ, ਭਾਰਤ ਨੇ (ਸੀਓਪੀ 27) ਦੇ ਦੌਰਾਨ ਇਸ ਦੀ ਸਰਗਰਮ ਮੈਂਬਰੀ ਗ੍ਰਹਿਣ ਕਰ ਲਈ ਸੀ।

ਵਰਤਮਾਨ ਵਿੱਚ, ਮੈਂਗ੍ਰੋਵ ਦੇ ਤਹਿਤ ਲਗਭਗ 5000 ਵਰਗ ਕਿਲੋਮੀਟਰ ਖੇਤਰ ਹੈ ਅਤੇ ਮਿਸ਼ਟੀ ਪ੍ਰੋਗਰਾਮ ਦੇ ਰਾਹੀਂ 9 ਰਾਜਾਂ ਅਤੇ 4 ਕੇਂਦਰ ਸ਼ਾਸਿਤ ਪ੍ਰੇਦਸ਼ਾਂ ਵਿੱਚ 540 ਵਰਗ ਕਿਲੋਮੀਟਰ ਦੇ ਅਤਿਰਿਕਤ ਖੇਤਰ ਨੂੰ ਕਵਰ ਕਰਨ ਦਾ ਪ੍ਰਸਤਾਵ ਹੈ। ਇਸ ਯੋਜਨਾ ਨੂੰ 2023-2024 ਤੋਂ 2027-2028 ਤੱਕ ਪੰਜ ਵਰ੍ਹੇ ਦੀ ਅਵਧੀ ਦੇ ਲਈ ਲਾਗੂਕਰਨ ਕਰਨ ਦੀ ਯੋਜਨਾ ਹੈ। ਮਿਸ਼ਟੀ ਨੂੰ ਸੀਏਐੱਸਪੀਏਕੋਸ਼, ਐੱਮਜੀਐੱਨਆਰਈਜੀਐੱਸ ਅਤੇ ਹੋਰ ਸਰੋਤਾਂ ਨੂੰ ਮਿਲਾ ਕੇ ਲਾਗੂ ਕੀਤਾ ਜਾਵੇਗਾ। ਤਾਮਿਲ ਨਾਡੂ ਵਿੱਚ ਇਸ ਪ੍ਰੋਗਰਾਮ ਦੇ ਤਹਿਤ ਮੈਂਗ੍ਰੋਵ ਪੁਰਨਵਣੀਕਰਣ/ਵਣ ਲਗਾਉਣ ਦੇ ਲਈ ਸੀਮਾਂਕਿਤ ਕੁੱਲ ਖੇਤਰ ਲਗਭਗ 39 ਵਰਗ ਕਿਲੋਮੀਟਰ ਹੈ।

 

ਇਸ ਅਵਸਰ ’ਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਵਣ ਡਾਇਰੈਕਟਰ ਜਨਰਲ ਅਤੇ ਵਿਸ਼ੇਸ਼ ਸਕੱਤਰ ਸ਼੍ਰੀ ਚੰਦਰ ਪ੍ਰਕਾਸ਼ ਗੋਇਲ, ਤਾਮਿਲ ਨਾਡੂ ਦੇ ਵਾਤਾਵਰਣ, ਜਲਵਾਯੂ ਪਰਿਵਰਤਨ ਅਤੇ ਵਣ ਵਿਭਾਗ ਦੇ ਐਡੀਸ਼ਨਲ ਚੀਫ਼ ਸਕੱਤਰ ਆਈਏਐੱਸ ਸ਼੍ਰੀਮਤੀ ਸੁਪ੍ਰਿਯਾ ਸਾਹੂ, ਪ੍ਰਧਾਨ ਮੁੱਖ ਵਣ ਸੰਭਾਲ਼ ਅਤੇ ਵਣ ਬਲ ਪ੍ਰਮੁਖ ਆਈਐੱਫਐੱਸ ਸ਼੍ਰੀ ਸੁਬ੍ਰਤ ਮਹਾਪਾਤਰਾ, ਪ੍ਰਧਾਨ ਮੁੱਖ ਵਣ ਸੰਭਾਲ਼ ਅਤੇ ਮੁੱਖ ਵਣ ਜੀਵ ਵਾਰਡਨ ਆਈਐੱਫਐੱਸ ਸ਼੍ਰੀ ਸ਼੍ਰੀਨਿਵਾਸ ਆਰ ਰੈੱਡੀ ਅਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਅਧਿਕਾਰੀ, ਸਕੂਲੀ ਵਿਦਿਆਰਥੀ, ਸਥਾਨਕ ਭਾਈਚਾਰੇ ਅਤੇ ਹਿਤਧਾਰਕ ਉਪਸਥਿਤ ਸਨ।

ਬਾਅਦ ਵਿੱਚ, ਕੇਂਦਰੀ ਮੰਤਰੀ ਨੇ ਚੇਨਈ ਦੇ ਤਾਰਾਮਣੀ ਵਿੱਚ ਐੱਮ.ਐੱਸ. ਸਵਾਮੀਨਾਥਨ ਰਿਸਰਚ ਫਾਉਂਡੇਸ਼ਨ ਦਾ ਦੌਰਾ ਕੀਤਾ । ਸ਼੍ਰੀ ਭੂਪੇਂਦਰ ਯਾਦਵ ਨੇ ਐੱਮਐੱਸਐੱਸਆਰਐੱਫ ਦੀ ਮੁੱਖ ਵਿਗਿਆਨਿਕ ਡਾ. ਸੌਮਿਆ ਸੁਵਾਮੀਨਾਥਨ ਦੇ ਨਾਲ ਵੀ ਚਰਚਾ ਕੀਤੀ। ਫਾਉਂਡੇਸ਼ਨ ਦੇਸ਼ ਭਰ ਵਿੱਚ ਮੈਂਗ੍ਰੋਵ ਤਟੀ ਖੇਤਰਾਂ ਦੀ ਸੰਭਾਲ਼ ਦਾ ਸਮਰਥਨ ਕਰਨ ਵਾਲੇ ਅਨੁਸੰਧਾਨ ਦੀ ਦਿਸ਼ਾ ਵਿੱਚ ਕਾਰਜਸ਼ੀਲ ਹੈ ਜੋ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪਰਿਕਲਪਿਤ ਮਿਸ਼ਟੀ ਪ੍ਰੋਗਰਾਮ ਦਾ ਮੂਲ ਹੈ।

 

*********

ਐੱਮਜੇਪੀਐੱਸ


(Release ID: 1939547) Visitor Counter : 127


Read this release in: English , Urdu , Hindi , Telugu