ਰੇਲ ਮੰਤਰਾਲਾ
azadi ka amrit mahotsav

ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਨੇ ਦੇਸ਼ ਭਰ ਵਿੱਚ ਸੁਰੱਖਿਆ ਉਪਾਵਾਂ ਨੂੰ ਵਧਾਉਣ ਅਤੇ ਰੇਲਵੇ ਦੇ ਪ੍ਰਾਪਰਟੀ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ

Posted On: 14 JUL 2023 11:59AM by PIB Chandigarh
  • ਆਰਪੀਐੱਫ ਨੇ ਚੋਰੀ ਕੀਤੀ ਰੇਲਵੇ ਪ੍ਰਾਪਰਟੀਜ਼ ਦੇ 90 ਰਿਸੀਵਰਾਂ ਨੂੰ ਫੜਿਆ ਅਤੇ 5.7 ਲੱਖ ਰੁਪਏ ਦੀ ਚੋਰੀ ਕੀਤੀ ਰੇਲਵੇ ਪ੍ਰਾਪਰਟੀ ਦੀ ਬਰਾਮਦਗੀ ਦੇ ਨਾਲ 80 ਕੇਸ ਦਰਜ ਕੀਤੇ।

  • ਆਰਪੀਐੱਫ ਨੇ 493 ਮਾਮਲਿਆਂ ਦੀ ਜਾਂਚ ਕੀਤੀ ਅਤੇ ਯਾਤਰੀਆਂ ਦੇ ਸਮਾਨ ਦੀ ਚੋਰੀ, ਡਕੈਤੀ, ਮਹਿਲਾਵਾਂ ਖ਼ਿਲਾਫ਼ ਅਪਰਾਧ ਅਤੇ ਰੇਲਵੇ ਟਿਕਟਾਂ ਦੀ ਗੈਰ-ਕਾਨੂੰਨੀ ਵਿਕਰੀ ਵਿੱਚ ਸ਼ਾਮਲ 484 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।

  • ਆਰਪੀਐੱਫ ਨੇ ਚੱਲ ਰਹੇ ਕੇਸਾਂ ਨਾਲ ਸਬੰਧਿਤ ਕੇਸ ਪ੍ਰਾਪਰਟੀਜ਼ ਦੇ ਤੇਜ਼ ਅਤੇ ਉਚਿਤ ਨਿਪਟਾਰੇ ਨੂੰ ਪ੍ਰਾਥਮਿਕਤਾ ਦਿੱਤੀ, ਇਹ ਯਕੀਨੀ ਬਣਾਉਂਦੇ ਹੋਏ ਕਿ ਨਿਆਂ ਨੂੰ ਪ੍ਰਭਾਵੀ ਅਤੇ ਤੇਜ਼ੀ ਨਾਲ ਪ੍ਰਦਾਨ ਕੀਤਾ ਜਾ ਸਕੇ। ਇੱਕ ਮਹੀਨੇ ਤੱਕ ਚੱਲੀ ਇਸ ਮੁਹਿੰਮ ਦੌਰਾਨ 426 ਕੇਸ ਪ੍ਰਾਪਰਟੀਜ਼ ਦਾ ਨਿਪਟਾਰਾ ਕੀਤਾ ਗਿਆ।

 

ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਨੇ ਹਾਲ ਹੀ ਵਿੱਚ ਜੂਨ 2023 ਵਿੱਚ ਪੂਰੇ ਭਾਰਤ ਵਿੱਚ ਇੱਕ ਮਹੀਨਾ ਚੱਲੀ ਮੁਹਿੰਮ ਸਮਾਪਤ ਕੀਤੀ, ਜਿਸਦਾ ਉਦੇਸ਼ ਸੁਰੱਖਿਆ ਉਪਾਵਾਂ ਨੂੰ ਵਧਾਉਣਾ ਅਤੇ ਦੇਸ਼ ਭਰ ਵਿੱਚ ਰੇਲਵੇ ਦੀ ਪ੍ਰਾਪਰਟੀ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਹ ਵਿਆਪਕ ਮੁਹਿੰਮ ਤਿੰਨ ਮੁੱਖ ਖੇਤਰਾਂ 'ਤੇ ਕੇਂਦ੍ਰਿਤ ਹੈ: 

 

ਪਹਿਲੀ ਡ੍ਰਾਈਵ ਚੋਰੀ ਹੋਈ ਰੇਲਵੇ ਸੰਪਤੀ ਦੀ ਪ੍ਰਾਪਤੀ ਅਤੇ ਰੇਲਵੇ ਦੀ ਜਾਇਦਾਦ ਦੀ ਚੋਰੀ/ਅਪਰਾਧਿਕ ਦੁਰਵਿਵਹਾਰ ਵਿੱਚ ਸ਼ਾਮਲ ਅਪਰਾਧੀਆਂ ਨੂੰ ਪਨਾਹ ਦੇਣ ਵਾਲਿਆਂ ਵਿਰੁੱਧ ਸੀ। ਆਰਪੀਐੱਫ ਨੇ ਰੇਲਵੇ ਦੀ ਚੋਰੀ ਕੀਤੀ ਜਾਇਦਾਦ ਪ੍ਰਾਪਤ ਕਰਨ ਵਾਲੇ ਅਤੇ ਰੇਲਵੇ ਦੀ ਜਾਇਦਾਦ ਦੀ ਚੋਰੀ ਕਰਨ ਜਾਂ ਅਪਰਾਧਿਕ ਦੁਰਵਿਵਹਾਰ ਵਿੱਚ ਸ਼ਾਮਲ ਅਪਰਾਧੀਆਂ ਨੂੰ ਪਨਾਹ ਦੇਣ ਵਾਲੇ ਵਿਅਕਤੀਆਂ ਵਿਰੁੱਧ ਕਰੈਕਡਾਉਨ ਸ਼ੁਰੂ ਕੀਤਾ ਹੈ। ਰਣਨੀਤਕ ਕਾਰਵਾਈਆਂ ਅਤੇ ਖੁਫੀਆ-ਅਧਾਰਿਤ ਕਾਰਵਾਈਆਂ ਦੁਆਰਾ, ਆਰਪੀਐੱਫ ਦਾ ਉਦੇਸ਼ ਰੇਲਵੇ ਪ੍ਰਾਪਰਟੀਜ਼ ਦੀ ਗੈਰ-ਕਾਨੂੰਨੀ ਚੋਰੀ ਅਤੇ ਬਾਅਦ ਵਿੱਚ ਵਿਕਰੀ ਲਈ ਜ਼ਿੰਮੇਵਾਰ ਨੈਟਵਰਕ ਨੂੰ ਖ਼ਤਮ ਕਰਨਾ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣਾ ਹੈ। ਪੂਰੇ ਭਾਰਤ ਵਿੱਚ ਇੱਕ ਮਹੀਨੇ ਤੱਕ ਚੱਲੇ ਆਪ੍ਰੇਸ਼ਨ ਦੌਰਾਨ, ਆਰਪੀਐੱਫ ਨੇ ਚੋਰੀ ਕੀਤੀ ਰੇਲਵੇ ਸੰਪਤੀ ਦੇ 90 ਰਿਸੀਵਰ ਫੜੇ ਅਤੇ 5.7 ਲੱਖ ਰੁਪਏ ਦੀ ਚੋਰੀ ਹੋਈ ਰੇਲਵੇ ਸੰਪਤੀ ਦੀ ਬਰਾਮਦਗੀ ਦੇ ਨਾਲ 80 ਕੇਸ ਦਰਜ ਕੀਤੇ।

 

ਦੂਸਰੀ ਕੇਂਦ੍ਰਿਤ ਪਹੁੰਚ ਡਿਜੀਟਲ ਫੁਟਪ੍ਰਿੰਟ/ਡੇਟਾ ਪ੍ਰੋਸੈੱਸਿੰਗ ਅਤੇ ਸੀਸੀਟੀਵੀ ਫੁਟੇਜ ਦੀ ਵਰਤੋਂ ਕਰਦੇ ਹੋਏ ਰੇਲਵੇ ਪਰਿਸਰ ਵਿੱਚ ਯਾਤਰੀਆਂ ਦੁਆਰਾ ਰਿਪੋਰਟ ਕੀਤੇ ਗਏ ਅਪਰਾਧਾਂ ਨੂੰ ਰੋਕਣਾ/ਪਤਾ ਲਗਾਉਣਾ ‘ਤੇ ਸੀ। ਰੇਲਵੇ ਪਰਿਸਰ ਵਿੱਚ ਯਾਤਰੀਆਂ ਦੁਆਰਾ ਕੀਤੇ ਗਏ ਅਪਰਾਧਾਂ ਨੂੰ ਰੋਕਣ ਅਤੇ ਪਤਾ ਲਗਾਉਣ ਲਈ ਅਤਿ-ਆਧੁਨਿਕ ਟੈਕਨੋਲੋਜੀ ਅਤੇ ਡੇਟਾ ਵਿਸ਼ਲੇਸ਼ਣ ਤਕਨੀਕਾਂ ਦੀ ਵਰਤੋਂ ਕਰਦੇ ਹੋਏ, ਆਰਪੀਐੱਫ ਨੇ ਪੀਆਰਐੱਸ ਡੇਟਾਬੇਸ ਤੋਂ ਇਨਪੁਟ ਦੇ ਨਾਲ ਸੀਡੀਆਰ/ਐੱਸਡੀਆਰ/ਟੀਡੀਡੀ ਡੇਟਾਬੇਸ ਦੀ ਸ਼ਕਤੀ ਦਾ ਲਾਭ ਉਠਾਇਆ। ਅਪਰਾਧੀਆਂ ਦੁਆਰਾ ਪਿੱਛੇ ਛੱਡੇ ਗਏ ਡਿਜੀਟਲ ਫੁਟਪ੍ਰਿੰਟਸ ਦੀ ਵਰਤੋਂ ਕਰਕੇ ਅਤੇ ਸੀਸੀਟੀਵੀ ਫੁਟੇਜ ਦਾ ਵਿਸ਼ਲੇਸ਼ਣ ਕਰਕੇ, ਆਰਪੀਐੱਫ ਦਾ ਉਦੇਸ਼ ਸਾਰੇ ਰੇਲਵੇ ਯਾਤਰੀਆਂ ਲਈ ਇੱਕ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ, ਅਪਰਾਧੀਆਂ ਦੀ ਤੇਜ਼ੀ ਨਾਲ ਪਹਿਚਾਣ ਕਰਨਾ ਅਤੇ ਉਨ੍ਹਾਂ ਨੂੰ ਪਕੜਨਾ ਹੈ। ਇੱਕ ਮਹੀਨਾ ਚੱਲੀ ਮੁਹਿੰਮ ਦੌਰਾਨ, ਆਰਪੀਐੱਫ ਨੇ 493 ਕੇਸਾਂ ਦਾ ਪਤਾ ਲਗਾਇਆ ਅਤੇ ਯਾਤਰੀਆਂ ਦੇ ਸਮਾਨ ਦੀ ਚੋਰੀ, ਡਕੈਤੀ, ਮਹਿਲਾਵਾਂ ਵਿਰੁੱਧ ਅਪਰਾਧ ਅਤੇ ਰੇਲਵੇ ਟਿਕਟਾਂ ਦੀ ਗੈਰ-ਕਾਨੂੰਨੀ ਵਿਕਰੀ ਵਿੱਚ ਸ਼ਾਮਲ 484 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। 

 

ਪੈਨ ਇੰਡੀਆ ਡਰਾਈਵ ਦੇ ਤੀਸਰੇ ਪਹਿਲੂ ਦਾ ਉਦੇਸ਼ ਕੇਸ ਪ੍ਰਾਪਰਟੀਜ਼ ਦਾ ਨਿਪਟਾਰਾ ਕਰਨਾ ਸੀ। ਆਰਪੀਐੱਫ ਨੇ ਕਾਨੂੰਨੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਜਾਂਚ ਦੀ ਇਕਸਾਰਤਾ ਨੂੰ ਬਣਾਈ ਰੱਖਣ ਲਈ ਕੇਸਾਂ ਪ੍ਰਾਪਰਟੀਜ਼ ਦੇ ਕੁਸ਼ਲ ਨਿਪਟਾਰੇ ਦੀ ਮਹੱਤਤਾ ਨੂੰ ਪਹਿਚਾਣਿਆ। ਮਹੀਨਾ ਭਰ ਚੱਲੀ ਇਸ ਮੁਹਿੰਮ ਦੌਰਾਨ, ਆਰਪੀਐੱਫ ਨੇ ਚੱਲ ਰਹੇ ਕੇਸਾਂ ਨਾਲ ਸਬੰਧਿਤ ਕੇਸ ਪ੍ਰਾਪਰਟੀਜ਼ ਦੇ ਤੇਜ਼ੀ ਨਾਲ ਅਤੇ ਸਹੀ ਨਿਪਟਾਰੇ ਨੂੰ ਤਰਜੀਹ ਦਿੱਤੀ, ਇਹ ਯਕੀਨੀ ਬਣਾਉਂਦੇ ਹੋਏ ਕਿ ਨਿਆਂ ਪ੍ਰਭਾਵੀ ਅਤੇ ਤੇਜ਼ੀ ਨਾਲ ਦਿੱਤਾ ਗਿਆ ਹੈ। ਮਹੀਨੇ ਭਰ ਦੀ ਇਸ ਮੁਹਿੰਮ ਦੌਰਾਨ 426 ਕੇਸ ਪ੍ਰਾਪਰਟੀਜ਼ ਦਾ ਨਿਪਟਾਰਾ ਕੀਤਾ ਗਿਆ।

 

ਰੇਲਵੇ ਪ੍ਰੋਟੈਕਸ਼ਨ ਫੋਰਸ ਦੇਸ਼ ਭਰ ਵਿੱਚ ਰੇਲਵੇ ਦੀ ਜਾਇਦਾਦ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ। ਜੂਨ 2023 ਵਿੱਚ ਇਹ ਪੈਨ ਇੰਡੀਆ ਡਰਾਈਵ ਚੋਰੀ ਨੂੰ ਰੋਕਣ, ਯਾਤਰੀਆਂ ਦੀ ਸੁਰੱਖਿਆ ਨੂੰ ਵਧਾਉਣ, ਅਤੇ ਜਾਂਚ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਚੱਲ ਰਹੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ। 

 

 *********


ਵਾਈਬੀ/ਡੀਐੱਨਐੱਸ


(Release ID: 1939521) Visitor Counter : 240