ਖੇਤੀਬਾੜੀ ਮੰਤਰਾਲਾ
ਤੇਲੰਗਾਨਾ ਵਿੱਚ ਖਰੀਫ 2023 ਦੇ ਲਈ ਮੌਸਮ ਦੀ ਸਥਿਤੀ ਅਤੇ ਕੇਂਦਰ ਸਪਾਂਸਰਡ (ਪ੍ਰਾਯੋਜਿਤ)ਅਤੇ ਕੇਂਦਰੀ ਖੇਤਰ ਦੀਆਂ ਯੋਜਨਾਵਾਂ ਦੇ ਲਾਗੂ ਕਰਨ ਦੀ ਸਮੀਖਿਆ
Posted On:
13 JUL 2023 8:39PM by PIB Chandigarh
ਮੌਸਮ ਦੀਆਂ ਸਥਿਤੀਆਂ ਅਤੇ ਖਰੀਫ ਨਾਲ ਜੁੜੀਆਂ ਗਤੀਵਿਧੀਆਂ ’ਤੇ ਸੰਯੁਕਤ ਸਕੱਤਰ, (ਆਈਐੱਨਐੱਮ) ਐੱਮਓਏਐੱਫਡਬਲਿਊ, ਭਾਰਤ ਸਰਕਾਰ, ਡਾ. ਯੋਗਿਤਾ ਰਾਣਾ, ਅਤੇ ਏਪੀਸੀ ਅਤੇ ਸਕੱਤਰ, ਏਐਂਡਸੀ ਵਿਭਾਗ, ਤੇਲੰਗਾਨਾ ਸਰਕਾਰ ਸ਼੍ਰੀ ਐੱਮ ਰਘੂਨੰਦਨ ਰਾਓ ਦੀ ਪ੍ਰਧਾਨਗੀ ਵਿੱਚ ਅੱਜ ਇੱਕ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਤੇਲੰਗਾਨਾ ਦੇ ਸਾਰੇ ਸਬੰਧਿਤ ਸਕੀਮ ਨੋਡਲ ਅਫ਼ਸਰਾਂ ਦੀ ਮੌਜੂਦਗੀ ਵਿੱਚ ਖੇਤੀਬਾੜੀ ਵਿੱਚ ਵੱਖ-ਵੱਖ ਕੇਂਦਰੀ ਸਪਾਂਸਰਡ ਸਕੀਮਾਂ ਅਤੇ ਕੇਂਦਰੀ ਸੈਕਟਰ ਸਕੀਮਾਂ ਦੇ ਲਾਗੂ ਕਰਨ ਦੀ ਵੀ ਵਿਸਤਾਰ ਨਾਲ ਸਮੀਖਿਆ ਕੀਤੀ ਗਈ।
ਸ਼੍ਰੀ ਐੱਮ ਰਘੂਨੰਦਨ ਨੇ ਤੇਲੰਗਾਨਾ ਵਿੱਚ ਮੌਜੂਦ ਮੌਸਮੀ ਸਥਿਤੀਆਂ ਅਤੇ ਖਰੀਫ ਦੀ ਤਿਆਰੀਆਂ ਦੀਆਂ ਗਤੀਵਿਧੀਆਂ ਅਤੇ ਸੌਕੇ ਨੂੰ ਘਟਾਉਣ ਦੇ ਉਪਾਵਾਂ ’ਤੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਪੇਸ਼ਕਾਰੀ ਵਿੱਚ ਹੇਠ ਲਿਖੇ ਬਿੰਦੂਆਂ ਨੂੰ ਉਜਾਗਰ ਕੀਤਾ ਗਿਆ-
-
ਤੇਲੰਗਾਨਾ ਰਾਜ ਦਾ ਗਰੋਸ ਕਰੋਪਡ ਏਰੀਆ (2014-15 ਦੇ) 129.04 ਲੱਖ ਏਕੜ ਤੋਂ ਵਧ ਕੇ (2022-23 ਵਿੱਚ) 232.58 ਲੱਖ ਏਕੜ ਹੋ ਗਿਆ।
-
ਮੁੱਖ ਤੌਰ ’ਤੇ ਪੈਡੀ ਕਰੋਪਡ ਏਰੀਆ (2014 ਖਰੀਫ) ਦੇ 22.74 ਲੱਖ ਏਕੜ ਤੋਂ ਵਧ ਕੇ (2022 ਵਿੱਚ) 64.99 ਲੱਖ ਏਕੜ ਹੋ ਗਿਆ ਹੈ।
-
ਅੱਜ ਦੀ ਮਿਤੀ ਵਿੱਚ ਬੀਜ ਅਤੇ ਖਾਦਾਂ ਕਾਫ਼ੀ ਮਾਤਰਾ ਵਿੱਚ ਉਪਲਬਧ ਹਨ।
-
ਖਾਦਾਂ ਸਮੇਤ ਖੇਤੀਬਾੜੀ ਉਪਦਾਨਾਂ (ਸਮੱਗਰੀ) ਦੀ ਸਪਲਾਈ ਲਈ 950 ਤੋਂ ਵਧ ਐਗਰੋ ਰਾਇਥੂ ਸੇਵਾ ਕੇਂਦਰ (ਏਆਰਐੱਸਕੇਐੱਸ) ਕੰਮ ਕਰ ਰਹੇ ਹਨ।
-
ਫਾਸਫੇਟ ਨੂੰ ਘੁਲਣਸ਼ੀਲ ਬਣਾਉਣ ਵਾਲੇ ਬੈਕਟੀਰੀਆ (ਪੀਐੱਸਬੀ), ਨੈਨੋ ਯੂਰੀਆ, ਯੂਰੀਆ ਦੀ ਸਪਲਿਟ ਐਪਲੀਕੇਸ਼ਨ ਅਤੇ ਰਾਇਥੂ ਵੇਦਿਕਾ ਦੁਆਰਾ ਰਸਾਇਣਕ ਖਾਦਾਂ ਦੇ ਉਪਯੋਗ ਨੂੰ ਘਟ ਕਰਨ ਲਈ ਜੈਵਿਕ ਖਾਦ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ।
-
ਸਾਰੇ ਹਿਤਧਾਰਕਾਂ ਨੂੰ ਇੱਕ ਮੰਚ ֹ’ਤੇ ਲਿਆ ਕੇ ਨੈਨੋ ਯੂਰੀਆ ’ਤੇ ਵਿਆਪਕ ਜਾਗਰੂਕਤਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਇਸ ਗੱਲ ਨੂੰ ਵੀ ਉਜਾਗਰ ਕੀਤਾ ਕਿ ਰਾਜ ਵਿੱਚ ਵਰਤਮਾਨ ਵਿੱਚ ਮੀਂਹ ਵਿੱਚ 24 ਪ੍ਰਤੀਸ਼ਤ ਦੀ ਕਮੀ ਹੈ ਅਤੇ ਰਾਜ ਵਿੱਚ ਸੌਕੇ ਦੀ ਤਿਆਰੀ ਲਈ ਉਪਾਅ ਕੀਤੇ ਜਾ ਰਹੇ ਹਨ। ਸੀਆਰਆਈਡੀਏ, ਹੈਦਰਾਬਾਦ ਦੇ ਸਹਿਯੋਗ ਨਾਲ ਜ਼ਿਲ੍ਹੇ ਅਨੁਸਾਰ ਫ਼ਸਲ ਸਬੰਧੀ ਸੰਕਟਕਾਲੀਨ ਯੋਜਨਾਵਾਂ ਪਹਿਲਾਂ ਹੀ ਤਿਆਰ ਕੀਤੀ ਜਾ ਚੁੱਕੀ ਹੈ। ਨਾਲ ਹੀ, ਮੀਂਹ ਵਿੱਚ ਦੇਰੀ ਦੀ ਸਥਿਤੀ ਵਿੱਚ ਵਿਕਲਪਿਕ ਫ਼ਸਲਾਂ ਦੀ ਵੀ ਪਹਿਚਾਣ ਕਰ ਲਈ ਗਈ ਹੈ।
ਆਈਐੱਮਡੀ ਦੇ ਡਾ. ਕੇ ਨਾਗਰਤਨ ਨੇ ਦੱਸਿਆ ਕਿ ਰਾਜ ਵਿੱਚ ਅਗਸਤ ਤੱਕ ਆਮ ਮੀਂਹ ਹੋਣ ਦਾ ਪੂਰਵ ਅਨੁਮਾਨ ਹੈ ਅਤੇ ਇਹੀ ਸਥਿਤੀ ਸਤੰਬਰ 2023 ਵਿੱਚ ਵੀ ਜਾਰੀ ਰਹਿਣ ਦੀ ਆਸ਼ਾ ਹੈ।
12 ਜੁਲਾਈ 2023 ਤੱਕ ਰਾਜ ਵਿੱਚ 42.76 ਲੱਖ ਏਕੜ ਖੇਤਰ ਵਿੱਚ ਬਿਜਾਈ ਕੀਤੀ ਜਾ ਚੁੱਕੀ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਇਸ ਵਿੱਚ ਹੋਰ ਤੇਜ਼ੀ ਆਉਣ ਦੀ ਉਮੀਦ ਹੈ। ਕਪਾਹ 31.88 ਲੱਖ ਏਕੜ ਖੇਤਰ ਵਿੱਚ ਬਿਜੀਆ ਗਿਆ ਹੈ (ਆਮ ਬਿਜਾਈ ਰਕਬਾ 45 ਲੱਖ ਏਕੜ) ਅਤੇ ਸੋਇਆਬੀਨ 3.19 ਲੱਖ ਏਕੜ ਵਿੱਚ (ਆਮ ਬਿਜਾਈ ਰਕਬਾ 4 ਲੱਖ ਏਕੜ)। ਹਾਲਾਂਕਿ ਕਪਾਹ ਦੀ ਬਿਜਾਈ ਦੀ ਮਿਆਦ 20 ਜੁਲਾਈ 2023 ਤੱਕ ਹੈ, ਹੋਰ ਫ਼ਸਲਾਂ ਦੀ ਬਿਜਾਈ ਦੀ ਮਿਆਦ 15 ਅਗਸਤ ਤੱਕ ਹੈ।
ਜਿੱਥੇ ਤੱਕ ਰਾਜ ਵਿੱਚ ਕੇਂਦਰੀ ਯੋਜਨਾਵਾਂ ਦੇ ਲਾਗੂ ਕਰਨ ਦਾ ਸਵਾਲ ਹੈ। ਤੇਲੰਗਾਨਾ ਰਾਜ ਨੇ ‘ਪ੍ਰਤੀ ਬਿੰਦੂ ਅਧਿਕ ਫ਼ਸਲ’ ਯੋਜਨਾ ਨੂੰ ਲਾਗੂ ਕਰਨ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਸਾਲ 2022-23 ਵਿੱਚ ਇਸ ਯੋਜਨਾ ਦੇ ਤਹਿਤ 187.98 ਕਰੋੜ ਦੀ ਸਬਸਿਡੀ ਪ੍ਰਦਾਨ ਕੀਤੀ ਗਈ ਅਤੇ 1,01,713 ਏਕੜ ਭੂਮੀ ਨੂੰ ਸਿੰਚਾਈ ਦੇ ਅਧੀਨ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੇਂਦਰ ਸਰਕਾਰ ਤੋਂ ‘ਪੀਐੱਮ ਕਿਸਾਨ’ ਮੁੱਲ ਸਮਰਥਨ ਯੋਜਨਾ ਅਤੇ ਐੱਫਪੀਓ ਨਾਲ ਸਬੰਧਿਤ ਮੁੱਦਿਆਂ ‘ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਗਈ ਹੈ, ਜਿਸ ਦੇ ਲਈ ਸੰਯੁਕਤ ਸਕੱਤਰ, ਕੇਂਦਰ ਸਰਕਾਰ ਨੇ ਜ਼ਰੂਰੀ ਕਾਰਵਾਈ ਸ਼ੁਰੂ ਕਰਨ ਲਈ ਬੇਨਤੀ ਪੱਤਰ ਮੰਗੇ ਹਨ।
ਕੇਂਦਰ ਸਰਕਾਰ ਦ ਸੰਯੁਕਤ ਸਕੱਤਰ, ਡਾ. ਯੋਗਿਤਾ ਰਾਣਾ ਨੇ ਵੀ ਕੇਂਦਰ ਸਪਾਂਸਰਡ ਸਕੀਮਾਂ ਦੇ ਲਾਗੂ ਕਰਨ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਰਾਜ ਵਿਭਾਗ ਦੇ ਅਧਿਕਾਰੀਆਂ ਤੋਂ ਕੀਤੇ ਗਏ ਖਰਚੇ ਲਈ ਜਲਦੀ ਤੋਂ ਜਲਦੀ ਉਪਯੋਗਿਤਾ ਸਰਟੀਫਿਕੇਟ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਖੇਤੀਬਾੜੀ ਵਿੱਚ ਸੂਚਨਾ ਟੈਕਨੋਲੋਜੀ ਦੇ ਉਪਯੋਗ ਲਈ ਰਾਜ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਹ ਵੀ ਸਵੀਕਾਰ ਕੀਤਾ ਕਿ ਤੇਲੰਗਾਨਾ ਰਾਜ ਨੇ ਖੇਤੀਬਾੜੀ ਵਿੱਚ ਹੌਲੀ-ਹੌਲੀ ਕਈ ਮਾਪਦੰਡ ਸਥਾਪਿਤ ਕੀਤੇ ਹਨ ਅਤੇ ਵਧੀਆ ਪ੍ਰਥਾਵਾਂ ਦਾ ਪ੍ਰਦਰਸ਼ਨ ਕੀਤਾ ਹੈ, ਵਿਸ਼ੇਸ਼ ਰੂਪ ਨਾਲ ਫ਼ਸਲ ਬੁਕਿੰਗ ਸੁਧਾਰ ਦਾ ਪ੍ਰਯੋਗ, ਫ਼ਸਲ ਡੇਟਾ ਪ੍ਰਮਾਣਿਕਤਾ ਅਤੇ ਫ਼ਸਲ ਸਿਹਤ ਸਥਿਤੀ ਦੀ ਨਿਗਰਾਨੀ ਲਈ, ਅਤੇ ਔਨਲਾਈਨ ਲਾਈਸੈਂਸ ਪ੍ਰਬੰਧਨ ਪ੍ਰਣਾਲੀ (ਓਐੱਲਐੱਮਐੱਸ) ਦੀ ਖਾਦ, ਬੀਜ ਅਤੇ ਕੀਟਨਾਸ਼ਕਾਂ ਲਈ। ਉਨ੍ਹਾਂ ਨੇ ਇਸ ਤੋਂ ਇਲਾਵਾ ਜ਼ਿਕਰ ਕੀਤਾ ਕਿ ਰਾਜ ਵਿੱਚ ਬੀਜ ਦੀ ਉਪਲਬਧਤਾ ਕਾਫ਼ੀ ਤੋਂ ਅਧਿਕ ਹੈ ਇਸ ਲਈ, ਵਿਭਾਗ ਨੂੰ ਰਾਜ ਵਿੱਚ ਘਟ ਵਰਖਾ ਦੇ ਮੱਦੇਨਜ਼ਰ ਹੋਰ ਰਾਜਾਂ ਵਿੱਚ ਬੀਜ ਦਾ ਗਮਨ ਰੋਕਣ ਲਈ ਬੀਜ ਸੰਕਟਕਾਲੀਨ ਯੋਜਨਾ ’ਤੇ ਵਿਚਾਰ ਕਰਨ ਦਾ ਸੁਝਾਅ ਦਿੱਤਾ।
ਮੀਟਿੰਗ ਦੀ ਸਮਾਪਤੀ ਸ਼੍ਰੀ ਐੱਮ ਰਘੂਨੰਦਨ ਰਾਓ ਦੁਆਰਾ ਡਾ. ਯੋਗਿਤਾ ਰਾਣਾ ਅਤੇ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਹੋਰ ਅਧਿਕਾਰੀਆਂ ਨੂੰ ਧੰਨਵਾਦ ਪ੍ਰਸਤਾਵ ਦੇ ਨਾਲ ਕੀਤਾ ਗਿਆ।
****
ਐੱਸਐੱਸ
(Release ID: 1939510)