ਵਿੱਤ ਮੰਤਰਾਲਾ
ਵਿੱਤ ਵਰ੍ਹੇ 2023-24 ਲਈ ਡਾਇਰੈਕਟ ਟੈਕਸ ਕਲੈਕਸ਼ਨ ਦੇ ਅਸਥਾਈ ਅੰਕੜਿਆਂ ਵਿੱਚ 9 ਜੁਲਾਈ 2023 ਤੱਕ ਨਿਰੰਤਰ ਵਾਧਾ ਦਰਜ ਕੀਤਾ ਗਿਆ
प्रविष्टि तिथि:
10 JUL 2023 7:21PM by PIB Chandigarh
ਵਿੱਤ ਵਰ੍ਹੇ 2023-24 ਲਈ ਡਾਇਰੈਕਟ ਟੈਕਸ ਕਲੈਕਸ਼ਨ ਦੇ ਅਸਥਾਈ ਅੰਕੜਿਆਂ ਵਿੱਚ 9 ਜੁਲਾਈ 2023 ਤੱਕ ਨਿਰੰਤਰ ਵਾਧਾ ਦਰਜ ਕੀਤਾ ਜਾ ਰਿਹਾ ਹੈ। 9 ਜੁਲਾਈ, 2023 ਤੱਕ ਹੋਏ ਡਾਇਰੈਕਟ ਟੈਕਸ ਕਲੈਕਸ਼ਨ ਤੋਂ ਪਤਾ ਚਲਦਾ ਹੈ ਕਿ ਕੁੱਲ ਕਲੈਕਸ਼ਨ 5.17 ਲੱਖ ਕਰੋੜ ਰੁਪਏ ਰਹੀ ਹੈ, ਜੋ ਕਿ ਪਿਛਲੇ ਵਰ੍ਹੇ ਦੀ ਇਸੇ ਅਵਧੀ ਦੀ ਕੁੱਲ ਕਲੈਕਸ਼ਨ ਦੀ ਤੁਲਨਾ ਵਿੱਚ 14.65% ਵੱਧ ਹੈ।
ਧਨ ਵਾਪਸੀ (ਰਿਫੰਡ) ਤੋਂ ਬਾਅਦ, ਡਾਇਰੈਕਟ ਟੈਕਸ ਕਲੈਕਸ਼ਨ 4.75 ਲੱਖ ਕਰੋੜ ਰੁਪਏ ਰਿਹਾ, ਜੋ ਕਿ ਪਿਛਲੇ ਵਰ੍ਹੇ ਦੀ ਇਸੇ ਅਵਧੀ ਦੇ ਸ਼ੁੱਧ ਸੰਗ੍ਰਹਿ ਦੀ ਤੁਲਨਾ ਵਿੱਚ 15.87% ਵੱਧ ਹੈ। ਇਹ ਸੰਗ੍ਰਹਿ, ਵਿੱਤ ਵਰ੍ਹੇ 2023-24 ਲਈ ਡਾਇਰੈਕਟ ਟੈਕਸ ਦੇ ਕੁੱਲ ਬਜਟ ਅਨੁਮਾਨ ਦਾ 26.05% ਹੈ।
1 ਅਪ੍ਰੈਲ, 2023 ਤੋਂ 9 ਜੁਲਾਈ 2023 ਦੌਰਾਨ ਧਨ ਵਾਪਸੀ (ਰਿਫੰਡ) ਦੇ ਤੌਰ ‘ਤੇ 42,000 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜੋ ਕਿ ਪਿਛਲੇ ਵਰ੍ਹੇ ਦੀ ਇਸੇ ਅਵਧੀ ਦੌਰਾਨ ਜਾਰੀ ਕੀਤੇ ਗਏ ਧਨ ਵਾਪਸੀ (ਰਿਫੰਡ) ਤੋਂ 2.55% ਵੱਧ ਹੈ।
****
ਪੀਪੀਜੀ/ਕੇਐੱਮਐੱਨ
(रिलीज़ आईडी: 1938728)
आगंतुक पटल : 152