ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਵਿਜ਼ਿਟਰਜ਼ ਕਾਨਫਰੰਸ-2023 ਦਾ ਉਦਘਾਟਨ ਕੀਤਾ


ਭਾਰਤ ਨੂੰ ਇੱਕ ਨਾਲੇਜ ਸੁਪਰਪਾਵਰ ਵਿੱਚ ਬਦਲਣ ਵਿੱਚ ਵਿਦਿਅਕ ਸੰਸਥਾਵਾਂ ਦੇ ਨੇਤਾਵਾਂ ਦੀ ਵੱਡੀ ਜ਼ਿੰਮੇਦਾਰੀ ਹੈ: ਰਾਸ਼ਟਰਪਤੀ ਮੁਰਮੂ

ਰਾਸ਼ਟਰਪਤੀ ਨੇ ਵਿਜ਼ਿਟਰਜ਼ ਪੁਰਸਕਾਰ 2021 ਪ੍ਰਦਾਨ ਕੀਤੇ

Posted On: 10 JUL 2023 8:04PM by PIB Chandigarh

ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ (10 ਜੁਲਾਈ, 2023) ਰਾਸ਼ਟਰਪਤੀ ਭਵਨ ਵਿੱਚ ਵਿਜ਼ਿਟਰਜ਼ ਕਾਨਫਰੰਸ-2023 ਦਾ ਉਦਘਾਟਨ ਕੀਤਾ।

ਆਪਣੇ ਉਦਘਾਟਨ ਭਾਸ਼ਣ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਵਿਅਕਤੀ, ਸਮਾਜ ਅਤੇ ਦੇਸ਼ ਦੀ ਪ੍ਰਗਤੀ ਦੇ ਲਈ ਬਹੁਤ ਮਹੱਤਵਪੂਰਨ ਹੈ। ਜ਼ਿਆਦਾਤਰ ਨੌਜਵਾਨਾਂ ਲਈ ਉੱਚ ਸਿੱਖਿਆ ਪ੍ਰਤੀਕੂਲ ਪਰਿਸਥਿਤੀਆਂ ਤੋਂ ਬਾਹਰ ਨਿਕਲਣ ਦਾ ਸਭ ਤੋਂ ਪ੍ਰਭਾਵੀ ਮਾਰਗ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਅਤੇ ਆਰਥਿਕ ਤੌਰ ’ਤੇ ਵੰਚਿਤ ਵਰਗਾਂ ਤੋਂ ਆਉਣ ਵਾਲੇ ਨੌਜਵਾਨਾਂ ਨੂੰ ਬਰਾਬਰ ਅਤੇ ਸਮਾਂਵੇਸ਼ੀ ਉੱਚ ਸਿੱਖਿਆ ਪ੍ਰਦਾਨ ਕਰਨਾ ਰਾਸ਼ਟਰੀ ਸਿੱਖਿਆ ਨੀਤੀ-2020 (ਐੱਨਈਪੀ) ਦੀਆਂ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਗਿਆਨ ਦੀ ਸ਼ਕਤੀ ਨਾਲ ਵਿਸ਼ਵ ਦੇ ਦੇਸ਼ ਗਲੋਬਲ ਮਹਾਸ਼ਕਤੀ ਬਣ ਸਕਣਗੇ। ਉਨ੍ਹਾਂ ਨੇ ਕਿਹਾ ਕਿ ਐੱਨਈਪੀ ਦਾ ਉਦੇਸ਼ ਭਾਰਤ ਨੂੰ ਗਲੋਬਲ ਨਾਲੇਜ ਸੁਪਰਪਾਵਰ ਬਣਾਉਣਾ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਡੇ ਉੱਚ ਵਿਦਿਅਕ ਅਦਾਰੇ ਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਕੇਂਦਰੀ ਸਿੱਖਿਆ ਮੰਤਰਾਲਾ, ਸਾਰੇ ਹਿਤਧਾਰਕਾਂ ਦੇ ਨਾਲ ਮਿਲ ਕੇ ਇਸ ਦਿਸ਼ਾ ਵਿੱਚ ਨਿਰੰਤਰ ਪ੍ਰਯਾਸ ਕਰ ਰਿਹਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਐੱਨਪੀ ਦੇ ਅਨੁਸਾਰ, ਇਹ ਪ੍ਰਭਾਵੀ ਗਵਰਨੈਂਸ ਲੀਡਰਸ਼ਿਪ ਹੀ ਹੁੰਦੀ ਹੈ ਜੋ ਉੱਚ ਸਿੱਖਿਆ ਸੰਸਥਾਵਾਂ ਵਿੱਚ ਉਤਕ੍ਰਿਸ਼ਟਤਾ ਅਤੇ ਇਨੋਵੇਸ਼ਨ ਦੇ ਸੱਭਿਆਚਾਰ ਦੇ ਨਿਰਮਾਣ ਨੂੰ ਸਮਰੱਥ ਕਰਦਾ ਹੈ। ਵਿਸ਼ਵ ਦੀ ਸਾਰੀਆਂ ਵਿਸ਼ਵ-ਪੱਧਰੀ ਸੰਸਥਾਵਾਂ ਦੀ ਇੱਕ ਸਮਾਨ ਵਿਸ਼ੇਸ਼ਤਾ ਇਹ ਰਹੀ ਹੈ ਕਿ ਉਨ੍ਹਾਂ ਵਿੱਚ ਮਜ਼ਬੂਤ ਸਵੈ-ਸ਼ਾਸਨ ਹੁੰਦਾ ਹੈ ਅਤੇ ਸੰਸਥਾਗਤ ਸਿਖਰ ਲੀਡਰਸ਼ਿਪ ਦੀ ਉਤਕ੍ਰਿਸ਼ਟ ਯੋਗਤਾ-ਅਧਾਰਿਤ ਨਿਯੁਕਤੀਆਂ ਹੁੰਦੀਆਂ ਹਨ।

 

 

ਰਾਸ਼ਟਰਪਤੀ ਨੇ ਕਿਹਾ ਕਿ ਗਿਆਨ ਦੇ ਕੇਂਦਰਾਂ ਨੂੰ ਗਿਆਨ ਅਰਥਵਿਵਸਥਾ ਦਾ ਕੇਂਦਰ ਬਣਨਾ ਚਾਹੀਦਾ ਹੈ। ਉਨ੍ਹਾਂ ਨੂੰ ਅਤਿ ਆਧੁਨਿਕ ਤਕਨੀਕ ਵਿਕਸਿਤ ਕਰਨ ਦੀ ਮਹੱਤਵਕਾਂਕਸ਼ਾਂ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਟੈਕਨੋਲੋਜੀ ਇੰਸਟੀਟਿਊਟਸ ਨੂੰ ਆਰਟੀਫੀਸ਼ਿਅਲ ਇੰਟੈਲੀਜੈਂਸ ਜਿਹੇ ਖੇਤਰਾਂ ਵਿੱਚ ਪਹਿਲ ਕਰਨੀ ਹੋਵੇਗੀ।

ਰਾਸ਼ਟਰਪਤੀ ਨੇ ਇਸ ਸ਼ਨੀਵਾਰ ਨੂੰ ਆਈਆਈਟੀ ਦਿੱਲੀ ਵਿੱਚ ਇੱਕ 20 ਸਾਲਾ ਵਿਦਿਆਰਥੀ ਦੁਆਰਾ ਖ਼ੁਦਕੁਸ਼ੀ ਕਰਨ ਦੀ ਘਟਨਾ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਖ਼ੁਦਕੁਸ਼ੀ ਦੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਕਈ ਹੋਰ ਵਿਦਿਅਕ ਅਦਾਰਿਆਂ ਵਿੱਚ ਵੀ ਹੋਈਆਂ ਹਨ। ਇਹ ਸਿੱਖਿਆ ਦੇ ਖੇਤਰ ਵਿੱਚ ਸਭ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਆਪਣੇ ਕੈਂਪਸ ਵਿੱਚ ਤਣਾਅ, ਅਪਮਾਨ ਜਾਂ ਨਜ਼ਰਅੰਦਾਜ਼ ਤੋਂ ਆਪਣੇ ਵਿਦਿਆਰਥੀਆਂ ਦੀ ਰੱਖਿਆ ਅਤੇ ਸਮਰਥਨ ਕਰਨਾ ਵਿਦਿਅਕ ਅਦਾਰਿਆਂ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਪਰਿਵਾਰ ਦੇ ਸਮਝਦਾਰ ਅਤੇ ਉੱਤਰਦਾਈ ਮੁਖੀ  ਦੀ ਤਰ੍ਹਾਂ, ਸੰਸਥਾਵਾਂ ਦੇ ਸਾਰੇ ਪ੍ਰਮੁੱਖਾਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਵਿਦਿਆਰਥੀਆਂ ਦੀਆ ਜ਼ਰੂਰਤਾਂ ਦੇ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਤੁਸੀਂ ਵਿਦਿਆਰਥੀਆਂ ਦੇ ਮਾਰਗਦਰਸ਼ਕ ਅਤੇ ਨਾਲ ਹੀ ਨਾਲ ਮਾਪੇ ਵੀ ਹੋ।” ਉਨ੍ਹਾਂ ਨੇ ਕਿਹਾ ਕਿ ਸੰਸਥਾਵਾਂ ਦੇ ਪ੍ਰਮੁਖਾਂ, ਅਧਿਆਪਕਾਂ ਅਤੇ ਕਰਮਚਾਰੀਆਂ ਦਾ ਪ੍ਰਯਾਸ ਹੋਣਾ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਵਰਗਾ ਸੁਰੱਖਿਅਤ ਅਤੇ ਸੰਵੇਦਨਸ਼ੀਲ ਵਾਤਾਵਰਣ ਪ੍ਰਦਾਨ ਕਰਵਾਉਣ।

 

ਰਾਸ਼ਟਰਪਤੀ ਨੇ ਕਿਹਾ ਕਿ ਅਵਸਰ ਮਿਲਣ ’ਤੇ ਸਾਡੀਆਂ ਬੇਟੀਆਂ ਬਿਹਤਰ ਪ੍ਰਦਰਸ਼ਨ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਇੰਸਟੀਟਿਊਟਸ ਵਿੱਚ ਲੜਕੀਆਂ ਦੀ ਭਾਗੀਦਾਰੀ ਵੀ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਗਿਆਨ, ਟੈਕਨੋਲੋਜੀ, ਇੰਡੀਨੀਅਰਿੰਗ ਅਤੇ ਗਣਿਤ (ਐੱਸਟੀਈਐੱਮ) ਵਿੱਚ ਵਿਦਿਆਰਥੀਆਂ ਦੀ ਮੌਜੂਦਗੀ ਅਤੇ ਉਤਕ੍ਰਿਸ਼ਟਤਾ ਨੂੰ ਉਤਸ਼ਾਹਿਤ ਕਰਨ ਲਈ ਪ੍ਰਯਾਸ ਕੀਤੇ ਜਾਣੇ ਚਾਹੀਦੇ ਹਨ।

 

ਰਾਸ਼ਟਰਪਤੀ ਨੇ ਕਿਹਾ, ਇਹ ਇੱਕ ਸੱਚਾਈ ਹੈ ਕਿ ਗੁਣਵੱਤਾਪੂਰਣ ਖੋਜਾਂ ਦੇ ਰਾਹੀਂ ਨਵਾਂ ਗਿਆਨ ਪੈਦਾ ਕਰਨ ਵਾਲੀਆਂ ਉੱਚ ਵਿਦਿਅਕ ਸੰਸਥਾਵਾਂ ਵਿਸ਼ਵ ਪੱਧਰ ’ਤੇ ਪ੍ਰਸਿੱਧ ਬਣਿਆ ਹੋਈਆਂ ਹਨ। ਅਜਿਹੇ ਵਿਦਿਅਕ ਅਦਾਰਿਆਂ ਵਿੱਚ ਕੀ ਨੋਬਲ ਪੁਰਸਕਾਰ ਜੇਤੂ ਲੋਕ ਖੋਜਕਰਤਾਵਾਂ ਦਾ ਮਾਰਗਦਰਸ਼ਨ ਕਰਦੇ ਹਨ। ਇਸ ਗਲੋਬਲ ਸੰਦਰਭ ਵਿੱਚ ਭਾਰਤ ਨੂੰ ਗਿਆਨ-ਸ਼ਕਤੀ ਵਜੋਂ ਸਥਾਪਿਤ ਕਰਨ ਦਾ ਸਾਡਾ ਸਮੂਹਿਕ ਪ੍ਰਯਾਸ ਅੱਗੇ ਵਧ ਰਿਹਾ ਹੈ। ਸਮਰਪਣ, ਆਤਮ ਵਿਸ਼ਵਾਸ ਅਤੇ ਸਖ਼ਤ ਮਿਹਨਤ ਦੇ ਬਲ ’ਤੇ ਅਸੀਂ ਉੱਚ ਸਿੱਖਿਆ ਦੇ ਰਾਸ਼ਟਰੀ ਟੀਚੀਆਂ ਨੂੰ ਪ੍ਰਾਪਤ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਨਾਲੇਜ ਸੁਪਰਪਾਵਰ ਵਿੱਚ ਬਦਲਣ ਵਿੱਚ ਵਿਦਿਅਕ ਅਦਾਰਿਆਂ ਦੇ ਆਗੂਆਂ ਦੀ ਵੱਡੀ ਜ਼ਿੰਮੇਵਾਰੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਯੁਵਾ ਪੀੜ੍ਹੀ ਆਪਣੇ ਅਧਿਆਪਕਾਂ ਅਤੇ ਸਫ਼ਲ ਵਿਅਕਤੀਆਂ ਵਿੱਚ ਆਪਣਾ ਆਦਰਸ਼ ਦੇਖਦੀ ਹੈ। ਅਜਿਹੇ ਵਿੱਚ ਉਨ੍ਹਾਂ ਦੇ ਆਚਰਣ ਤੋਂ ਜੋ ਆਦਰਸ਼ ਅਤੇ ਉਦਾਹਰਣ ਸਥਾਪਿਤ ਹੁੰਦੇ ਹਨ, ਉਹ ਅਤਿਅੰਤ ਮਹੱਤਵਪੂਰਨ ਹਨ। ਉਨ੍ਹਾਂ ਨੇ ਇਸ ਬਾਤ ’ਤੇ ਜ਼ੋਰ ਦਿੱਤਾ ਕਿ ਉੱਚ ਸਿੱਖਿਆ ਸੰਸਥਾਵਾਂ ਵਿੱਚ ਨੌਜਵਾਨਾਂ ਦੇ ਚਰਿੱਤਰ ਨਿਰਮਾਣ ਨੂੰ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਹੈ। ਆਧੁਨਿਕ ਗਿਆਨ-ਵਿਗਿਆਨ ਅਤੇ ਟੈਕਨੋਲੋਜੀ ਵਿੱਚ ਸਿੱਖਿਆ ਪ੍ਰਾਪਤ, ਨੈਤਿਕ ਤੌਰ ’ਤੇ ਮਜ਼ਬੂਤ ਯੁਵਾ ਇੱਕ ਬਿਹਤਰ ਸਮਾਜ ਅਤੇ ਰਾਸ਼ਟਰ ਦਾ ਨਿਰਮਾਣ ਕਰਨਗੇ।

ਇਸ ਤੋਂ ਪਹਿਲਾਂ, ਦਿਨ ਵਿੱਚ, ਰਾਸ਼ਟਰਪਤੀ ਨੇ ਵਿਜ਼ਿਟਰ ਐਵਾਰਡ-2021 ਪ੍ਰਦਾਨ ਕੀਤੇ। ‘ਇਨੋਵੇਸ਼ਨ’ ਦੇ ਲਈ ਵਿਜ਼ਿਟਰਜ਼ ਐਵਾਰਡ ਸਾਊਥ ਬਿਹਾਰ ਸੈਂਟਰਲ ਯੂਨੀਵਰਸਿਟੀ ਦੇ ਸਕੂਲ ਆਵ੍ ਫਿਜ਼ੀਕਲ ਐਂਡ ਕੈਮੀਕਲ ਸਾਇੰਸਜ਼ ਦੇ ਪ੍ਰੋਫੈਸਰ ਵੈਂਕਟੇਸ਼ ਸਿੰਘ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਸਿਲੀਕਾਨ ਫਾਈਬਰ ਸ਼ੀਟ ਦਾ ਉਪਯੋਗ ਕਰਕੇ ਪ੍ਰਤੀਰੋਧੀ ਪਲੇਟ ਚੈਂਬਰ ਡਿਟੈਕਟਰ ਦੇ ਲਈ ਸਵਦੇਸ਼ੀ ਚਾਰਜ ਪਿਕ-ਅੱਪ ਪੈਨਲ ਵਿਕਸਿਤ ਕੀਤਾ। ‘ਭੌਤਿਕ ਵਿਗਿਆ ਵਿੱਚ ਖੋਜ’ ਦੇ ਲਈ ਵਿਜ਼ਿਟਰਜ਼ ਐਵਾਰਡ ਹੈਦਰਾਬਾਦ ਯੂਨੀਵਰਸਿਟੀ ਦੇ ਸਕੂਲ ਆਵ੍ ਫਿਜ਼ਿਕਸ ਦੇ ਪ੍ਰੋਫੈਸਰ ਸੁਰਾਜੀਤ ਧਾਰਾ ਨੂੰ ਸੌਫਟ ਮੈਟਰ ਅਤੇ ਲਿਕਵਿਡ ਕ੍ਰਿਸਟਲ ਵਿੱਚ ਉਨ੍ਹਾਂ ਦੇ ਕੰਮ ਲਈ ਪ੍ਰਦਾਨ ਕੀਤਾ ਗਿਆ।

ਡਾ. ਹਰੀ ਸਿੰਘ ਗੋਰ ਯੂਨੀਵਰਸਿਟੀ , ਸਾਗਰ ਦੇ ਪ੍ਰੋ. ਮੁਹਮੰਦ ਲਤੀਫ਼ ਖਾਨ  ਨੂੰ ਵਣ ਜੈਵ ਵਿਭਿੰਨਤਾ ਨੂੰ ਸਮਝਣ, ਆਰਈਟੀ (ਦੁਰਲੱਭ, ਲੁਪਤਪ੍ਰਾਯ ਅਤੇ ਸੰਕਟਗ੍ਰਸਤ) ਪੌਦਿਆਂ ਦੀ ਪ੍ਰਜਾਤੀਆਂ ਦੇ ਪੁਨਰਜਨਨ ਕਰਨ ਅਤੇ ਪੂਰਬੀ ਹਿਮਾਲਿਆ ਅਤੇ ਮੱਧ ਭਾਰਤ ਵਿੱਚ ਵਣਾਂ ਦੀ ਖ਼ਤਰੇ ਦੀ ਸਥਿਤੀ ਦੇ ਮੁਲਾਂਕਣ ਵਿੱਚ ਯੋਗਦਾਨ ਦੇਣ ਲਈ “ਜੈਵਿਕ ਵਿਗਿਆਨ ਵਿੱਚ ਖੋਜ’ ਲਈ ਵਿਜ਼ਿਟਰ ਐਵਾਰਡ ਮਿਲਿਆ। ‘ਟੈਕਨੋਲੋਜੀ ਵਿਕਾਸ’ਦੇ ਲਈ ਵਿਜ਼ਿਟਰ ਐਵਾਰਡ ਹੈਦਰਾਬਾਦ ਯੂਨੀਵਰਸਿਟੀ ਦੇ ਸਕੂਲ ਆਵ੍ ਫਿਜ਼ਿਕਸ ਦੇ ਪ੍ਰੋਫੈਸਰ  ਕੇ.ਸੀ. ਜੇਮਸ ਰਾਜੂ ਨੂੰ ਫੈਰੋਇਲੈਕਟ੍ਰਿਕ ਥਿਨ ਫਿਲਮਾਂ ਦਾ ਉਪਯੋਗ ਕਰਕੇ ਫ੍ਰੀਕਵੈਂਸੀ ਟਿਊਨੇਬਲ ਮਾਈਕ੍ਰੋਵੇਵ ਡਿਵਾਈਸਾਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਦਿੱਤਾ ਗਿਆ। ਮਾਲੀਕਿਊਲਰ ਸਿਸਟਮ ਅਤੇ ਮਟੀਰਿਅਲ ਦੇ ਫੋਟੋ-ਐਕਸਾਈਟੇਸ਼ਨ ’ਤੇ ਪੈਦਾ ਹੋਣ ਵਾਲੀ ਅਲਪਕਾਲਿਕ ਰਸਾਇਣ ਪ੍ਰਜਾਤੀਆਂ ਦੀ ਸਪੈਕਟ੍ਰੋਸਕੋਪੀ ਅਤੇ ਗਤੀਸ਼ੀਲਤਾ ਵਿੱਚ ਸੋਧ ਯੋਗਦਾਨ ਲਈ ਰਾਸ਼ਟਰਪਤੀ ਨੇ ਸਕੂਲ ਆਵ੍ ਕੈਮਿਸਟਰੀ, ਹੈਦਰਾਬਾਦ ਯੂਨੀਵਰਸਿਟੀ ਦੇ ਪ੍ਰੋਫੈਸਰ ਅਨੁਨਯ ਸਾਮੰਤ ਨੂੰ ‘ਭੌਤਿਕ ਵਿਗਿਆਨ ਵਿੱਚ ਖੋਜ’ ਲਈ ਵਿਜ਼ਿਟਰ ਐਵਾਰਡ 2020 ਵੀ ਪ੍ਰਦਾਨ ਕੀਤਾ।

ਰਾਸ਼ਟਰਪਤੀ ਦਾ ਭਾਸ਼ਣ ਹਿੰਦੀ ਵਿੱਚ ਪੜ੍ਹਨ ਲਈ ਇੱਥੇ ਕੱਲਿਕ ਕਰੋ

 

**********

ਡੀਐੱਸ/ਐੱਸਐੱਚ


(Release ID: 1938726) Visitor Counter : 122


Read this release in: English , Urdu , Hindi , Marathi