ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਰਾਜ ਮੰਤਰੀ ਨੇ ਅੰਬਾਲਾ ਵਿੱਚ ਸੀਐੱਸਡੀ ਡਿਪੂ ਦਾ ਉਦਘਾਟਨ ਕੀਤਾ

Posted On: 05 JUL 2023 3:38PM by PIB Chandigarh

ਰਕਸ਼ਾ ਰਾਜ ਮੰਤਰੀ ਸ਼੍ਰੀ ਅਜੈ ਭੱਟ ਨੇ 5 ਜੁਲਾਈ, 2023 ਨੂੰ ਅੰਬਾਲਾ ਵਿੱਚ ਕੈਂਟੀਨ ਸਟੋਰ ਡਿਪਾਰਟਮੈਂਟ (ਸੀਐੱਸਡੀ) ਡਿਪੂ ਦੇ ਨਵੇਂ ਪਰਿਸਰ ਦਾ ਉਦਘਾਟਨ ਕੀਤਾ। ਇਸ ਪਰਿਸਰ ਦਾ ਨਿਰਮਾਣ ਰੇਲਵੇ ਮੰਤਰਾਲੇ ਦੇ ਅਧੀਨ ਡੈਡਿਕੇਟਿਡ ਫ੍ਰੇਟ ਕੌਰੀਡੋਰ ਇੰਡੀਆ ਲਿਮਟਿਡ ਦੁਆਰਾ ਸੀਐੱਸਡੀ ਡਿਪੂ ਦੀ ਪੁਰਾਣੀ ਜ਼ਮੀਨ ਦੇ ਬਦਲੇ ਵਿੱਚ ਕੀਤਾ ਗਿਆ ਹੈ।

 

 

 

ਇਸ ਮੌਕੇ ‘ਤੇ ਬੋਲਦੇ ਹੋਏ, ਆਰਆਰਐੱਮ ਨੇ ਹਥਿਆਰਬੰਦ ਬਲਾਂ, ਦਿੱਗਜਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਤਕ੍ਰਿਸ਼ਟ ਸੇਵਾ ਪ੍ਰਦਾਨ ਕਰਨ ਵਿਰਚ ਸਵੈਚਾਲਿਤ ਅਤੇ ਸੁਵਿਧਾਜਨਕ ਵਪਾਰ ਦੇ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਸੀਐੱਸਡੀ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਹਥਿਆਰਬੰਦ ਬਲਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੇਵਾ ਦੇ 75 ਵਰ੍ਹੇ ਪੂਰੇ ਕਰਨ ‘ਤੇ ਵਿਭਾਗ ਨੂੰ ਵਧਾਈ ਦਿੱਤੀ।

 

 

 

1948 ਵਿੱਚ ਸਥਾਪਿਤ ਸੀਐੱਸਡੀ ਦੇ ਪੂਰੇ ਦੇਸ਼ ਵਿੱਚ 34 ਖੇਤਰੀ ਡਿਪੂ ਹਨ। ਉਨ੍ਹਾਂ ਨੇ ਕਿਹਾ, ‘‘ਮਹਾਮਾਰੀ ਦੇ ਦੌਰਾਨ ਲਾਭਾਰਥੀਆਂ ਨੂੰ ਜ਼ਰੂਰੀ ਵਸਤਾਂ ਦੀ ਬਿਨਾ ਰੁਕਾਵਟ ਸਪਲਾਈ ਸੁਨਿਸ਼ਚਿਤ ਕਰਨ ਵਿੱਚ ਵਿਭਾਗ ਦਾ ਯੋਗਦਾਨ ਮਿਸਾਲੀ ਅਤੇ ਸ਼ਲਾਘਾਯੋਗ ਰਿਹਾ ਹੈ।

 

 

 

ਉਨ੍ਹਾਂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਵਾਲੇ ਪ੍ਰੋਜੈਕਟਸ ਸ਼ੁਰੂ ਕਰਨ ਦੇ ਲਈ ਭਾਰਤੀ ਰੇਲਵੇ ਦੀ ਵੀ ਸ਼ਲਾਘਾ ਕੀਤੀ।

 

 

 

*****

 

 

ਏਬੀਬੀ/ਜੀਸੀ   

 


(Release ID: 1937739) Visitor Counter : 102