ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਪਸ਼ੂਆਂ ਨੂੰ ਸੜਕ ਪਾਰ ਕਰਨ ਤੋਂ ਰੋਕਣ ਲਈ ਭਾਰਤ ਵਿੱਚ ਰਾਜ ਮਾਰਗਾਂ ’ਤੇ ਬਾਹੁ ਬੱਲੀ ਕੈਟਲ ਫੈਂਸ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ

Posted On: 05 JUL 2023 8:55PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਐਂਡ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਟਵੀਟ ਦੀ ਇੱਕ ਲੜੀ ਵਿੱਚ ਕਿਹਾ ਕਿ ਰਾਜਮਾਰਗਾਂ ’ਤੇ ਬਾਹੁ ਬੱਲੀ ਕੈਟਲ ਫੈਂਸ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਕਿ ਪਸ਼ੂਆਂ ਨੂੰ ਸੜਕ ਪਾਰ ਕਰਨ ਅਤੇ ਖ਼ਤਰਨਾਕ ਦੁਰਘਨਾਵਾਂ ਦਾ ਕਾਰਨ ਬਨਣ ਤੋਂ ਰੋਕਿਆ ਜਾ ਸਕੇ। ਇਸ ਦੇ ਕਾਰਨ ਮਨੁੱਖੀ ਜੀਵਨ ਦੀ ਹਾਨੀ ਵੀ ਹੁੰਦੀ ਹੈ।

 

ਸ਼੍ਰੀ ਗਡਕਰੀ ਨੇ ਕਿਹਾ ਕਿ ਫੈਂਸ 1.20 ਮੀਟਰ ਉੱਚੀ ਹੋਵੇਗੀ ਅਤੇ ਵਿਆਪਕ ਸਮਾਧਾਨ ਦੇ ਰੂਪ ਵਿੱਚ ਐੱਨਐੱਚ-30 ਦੇ ਸੈਕਸ਼ਨ 23 ’ਤੇ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਗਾਉਣ ਦੀ ਯੋਜਨਾ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਛੱਤੀਸਗੜ੍ਹ ਯਾਤਰਾ ਤੋਂ ਪਹਿਲਾਂ ਇੱਕ ਪ੍ਰਦਰਸ਼ਨ ਵਜੋਂ ਕੰਮ ਕਰੇਗੀ।

ਉਨ੍ਹਾਂ ਨੇ ਕਿਹਾ ਕਿ ਬਾਂਸ ਦਾ ਉਪਯੋਗ ਕਰਕੇ ਨਿਰਮਿਤ ਕੈਟਲ ਫੈਂਸ ਪੂਰੀ ਤਰ੍ਹਾਂ ਤੋਂ ਪ੍ਰਭਾਵੀ ਅਤੇ ਵਾਤਾਵਰਣ ਦੇ ਅਨੁਕੂਲ ਸਮਾਧਾਨ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਬਾਂਸ ਨੂੰ ਕ੍ਰੀਓਸਟ ਤੇਲ ਨਾਲ ਇਲਾਜ ਕੀਤਾ ਜਾਂਦਾ ਹੈ ਅਤੇ ਐੱਚਡੀਪੀਈ ਦੇ ਨਾਲ ਨੋਟਿਡ ਕੀਤਾ ਜਾਂਦਾ ਹੈ, ਜਿਸ ਨਾਲ ਇਹ ਸਟੀਲ ਦਾ ਇੱਕ ਮਜ਼ਬੂਤ ਵਿਕਲਪ ਬਣ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਫੈਂਸ ਦੀ ਫਾਇਰ ਰੇਟਿੰਗ ਕਲਾਸ 1 ਹੈ, ਜੋ ਸੁਰੱਖਿਆ ਸੁਨਿਸ਼ਚਿਤ ਕਰਦੀ ਹੈ ਅਤੇ ਆਤਮਨਿਰਭਰ ਭਾਰਤ ਦੇ ਸਿਧਾਂਤਾਂ ਦੇ ਅਨੁਕੂਲ ਹੈ। ਇਸ ਦਾ ਉਦੇਸ਼ ਸਾਰੇ ਰਾਜ ਮਾਰਗਾਂ ਨੂੰ ਟਿਕਾਊ ਬਣਾਉਣਾ ਅਤੇ ਜੰਗਲੀ ਜੀਵਾਂ ਅਤੇ ਪਸ਼ੂਆਂ ਦੇ ਨੁਕਸਾਨ ਨੂੰ ਘੱਟ ਕਰਨਾ ਹੈ।

 

****

ਐੱਮ

ਜੇਪੀਐੱਸ


(Release ID: 1937736) Visitor Counter : 132


Read this release in: English , Urdu , Marathi , Hindi