ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸ੍ਰੀ ਸਤਯ ਸਾਈ ਯੂਨੀਵਰਸਿਟੀ ਫੌਰ ਹਿਊਮਨ ਐਕਸੀਲੈਂਸ (SRI SATHYA SAI UNIVERSITY FOR HUMAN EXCELLENCE) ਦੀ ਦੂਸਰੀ ਕਨਵੋਕੇਸ਼ਨ ਦੀ ਸ਼ੋਭਾ ਵਧਾਈ
ਮਾਪਿਆਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਨੂੰ ਸਵਸਥ ਵਾਤਾਵਰਣ ਪ੍ਰਦਾਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਇੱਛਾ ਦੇ ਅਨੁਰੂਪ ਕਰੀਅਰ ਦੀ ਚੋਣ ਕਰਨ ਅਤੇ ਉਸ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ: ਰਾਸ਼ਟਰਪਤੀ ਸ਼੍ਰੀਮਤੀ ਮੁਰਮੂ
Posted On:
03 JUL 2023 7:57PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (3 ਜੁਲਾਈ, 2023) ਕਰਨਾਟਕ ਦੇ ਮੁੱਦੇਨਹੱਲੀ ਸਥਿਤ ਸ੍ਰੀ ਸਤਯ ਸਾਈ ਯੂਨੀਵਰਸਿਟੀ ਫੌਰ ਹਿਊਮਨ ਐਕਸੀਲੈਂਸ ਦੀ ਦੂਸਰੀ ਕਨਵੋਕੇਸ਼ਨ ਦੀ ਸ਼ੋਭਾ ਵਧਾਈ।
ਇਸ ਅਵਸਰ ‘ਤੇ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਪ੍ਰਸੰਨਤਾ ਹੋਈ ਕਿ ਸ੍ਰੀ ਸਤਯ ਸਾਈ ਯੂਨੀਵਰਸਿਟੀ ਫੌਰ ਹਿਊਮਨ ਐਕਸੀਲੈਂਸ ਸਾਰੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਮੁਫ਼ਤ ਉਪਲਬਧ ਕਰਵਾ ਰਹੀ ਹੈ ਅਤੇ ਮੁਫ਼ਤ ਹੋਸਟਲ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਜ਼ਰੀਏ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨ ਵਿੱਚ ਮਦਦ ਕਰ ਰਹੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਵੀ ਸਮਾਜ ਅਤੇ ਦੇਸ਼ ਦੀ ਪ੍ਰਗਤੀ ਦੇ ਲਈ ਗੁਣਵੱਤਾਪੂਰਨ ਸਿਹਤ ਸੇਵਾਵਾਂ ਬੁਨਿਆਦੀ ਜ਼ਰੂਰਤ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰੇਕ ਨਾਗਰਿਕ ਨੂੰ ਕਿਫਾਇਤੀ ਅਤੇ ਭਰੋਸੇਮੰਦ ਸਿਹਤ ਦੇਖਭਾਲ਼ ਸੇਵਾਵਾਂ ਸੁਨਿਸ਼ਚਿਤ ਕਰਨਾ ਸਾਡੀ ਸਮੂਹਿਕ ਜ਼ਿੰਮੇਦਾਰੀ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਦੀ ਸਭ ਤੋਂ ਬੜੀ ਸਿਹਤ ਬੀਮਾ ਸਕੀਮ ਕਈ ਗ਼ਰੀਬ ਪਰਿਵਾਰਾਂ ਨੂੰ ਲਾਭ ਪਹੁੰਚਾ ਰਹੀ ਹੈ। ਉਨ੍ਹਾਂ ਨੂੰ ਇਹ ਦੇਖ ਕੇ ਪ੍ਰਸੰਨਤਾ ਹੋਈ ਕਿ ਸ੍ਰੀ ਸਤਯ ਸਾਈ ਯੂਨੀਵਰਸਿਟੀ ਫੌਰ ਹਿਊਮਨ ਐਕਸੀਲੈਂਸ ਨੇ ਮੁਫ਼ਤ ਮੈਡੀਕਲ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਲਈ ਨਵੀਂ ਦਿੱਲੀ ਦੇ ਏਮਸ(AIIMS)ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸਹਿਯੋਗ ਨਾਲ ਸ਼੍ਰੀ ਮਧੁਸੂਦਨ ਸਾਈ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਐਂਡ ਰਿਸਰਚ (Shri Madhusudan Sai Institute of Medical Sciences and Research) ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਇਸ ਪਹਿਲ ਨਾਲ ਹੈਲਥਕੇਅਰ ਅਤੇ ਮੈਡੀਕਲ ਐਜੂਕੇਸ਼ਨ ਦੇ ਖੇਤਰਾਂ ਵਿੱਚ ਹੋਰ ਅਧਿਕ ਵਿਕਾਸ ਹੋਵੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਮੁਕਾਬਲੇਬਾਜ਼ੀ ਦੇ ਇਸ ਯੁਗ ਵਿੱਚ ਅਕਾਦਮਿਕ ਉਤਕ੍ਰਿਸ਼ਟਤਾ ਹਾਸਲ ਕਰਨ ਦੇ ਵਧਦੇ ਦਬਾਅ ਦੇ ਕਾਰਨ ਵਿਦਿਆਰਥੀਆਂ ਦੇ ਦਰਮਿਆਨ ਤਣਾਅ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਵਧ ਰਹੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਪਰੀਖਿਆਵਾਂ ਵਿੱਚ ਸਫ਼ਲਤਾ ਹੀ ਉਨ੍ਹਾਂ ਦੀਆਂ ਸਮਰੱਥਾਵਾਂ ਦਾ ਇੱਕ ਮਾਤਰ ਪੈਮਾਨਾ ਨਹੀਂ ਹੈ। ਉਨ੍ਹਾਂ ਦੀ ਸ਼ਖ਼ਸੀਅਤ, ਆਚਰਣ ਅਤੇ ਚਰਿੱਤਰ ਉਨ੍ਹਾਂ ਦੀਆਂ ਅਕਾਦਮਿਕ ਉਪਲਬਧੀਆਂ ਦੀ ਤੁਲਨਾ ਵਿੱਚ ਕਿਤੇ ਅਧਿਕ ਮਹੱਤਵਪੂਰਨ ਹਨ। ਉਨ੍ਹਾਂ ਨੇ ਮਾਪਿਆਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਵੀ ਤਾਕੀਦ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਸਵਸਥ ਵਾਤਾਵਰਣ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਆਪਣੀ ਇੱਛਾ ਦੇ ਅਨੁਰੂਪ ਕਰੀਅਰ ਦੀ ਚੋਣ ਕਰਨ ਅਤੇ ਉਸ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ।
ਇਸ ਤੱਥ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਸ ਯੂਨੀਵਰਸਿਟੀ ਦੇ ਲਗਭਗ 66 ਪ੍ਰਤੀਸ਼ਤ ਵਿਦਿਆਰਥੀ ਲੜਕੀਆਂ ਹਨ, ਰਾਸ਼ਟਰਪਤੀ ਨੇ ਕਿਹਾ ਕਿ ਅੱਜ ਸਾਡੀਆਂ ਬੇਟੀਆਂ ਜੀਵਨ ਦੇ ਹਰੇਕ ਖੇਤਰ ਵਿੱਚ ਵਿਆਪਕ ਤੌਰ ‘ਤੇ ਯੋਗਦਾਨ ਦੇ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਦੇਸ਼ ਵਿੱਚ ਹੋ ਰਹੇ ਪਰਿਵਰਤਨਾਂ ਦੀ ਇੱਕ ਝਲਕ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਪਰੰਪਰਾਵਾਂ ਦੇ ਮਜ਼ਬੂਤ ਅਧਾਰ ‘ਤੇ ਆਧੁਨਿਕ ਕਦਰਾਂ-ਕੀਮਤਾਂ ਨੂੰ ਅਪਣਾ ਕੇ ਮਹਿਲਾਵਾਂ ਦੇਸ਼ ਦੇ ਵਿਕਾਸ ਵਿੱਚ ਇੱਕ ਬੜੀ ਭੂਮਿਕਾ ਅਦਾ ਕਰ ਸਕਦੀਆਂ ਹਨ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -:
***
ਡੀਐੱਸ/ਏਕੇ
(Release ID: 1937282)
Visitor Counter : 123