ਖੇਤੀਬਾੜੀ ਮੰਤਰਾਲਾ

ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਪਿਕਸਲ ਸਪੇਸ ਇੰਡੀਆ ਪ੍ਰਾਈਵੇਟ ਲਿਮਿਟਿਡ ਦੇ ਨਾਲ ਇੱਕ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ


ਇਹ ਪ੍ਰੋਜੈਕਟ ਫਸਲਾਂ ਦੀ ਮੈਪਿੰਗ ਕਰਨ, ਫਸਲਾਂ ਦੇ ਵਿਭਿੰਨ ਪੜਾਵਾਂ ਦੇ ਮੱਧ ਅੰਤਰ ਕਰਨ, ਫਸਲਾਂ ਦੇ ਸਿਹਤ ਦੀ ਨਿਗਰਾਨੀ ਅਤੇ ਮਿੱਟੀ ਜੈਵਿਕ ਕਾਰਬਨ ਮੁਲਾਂਕਣ ’ਤੇ ਕੇਂਦ੍ਰਿਤ ਵਿਸ਼ਲੇਸ਼ਣਾਤਮਕ ਮਾਡਲ ਵਿਕਸਿਤ ਕਰਨ ਦੇ ਲਈ ਪਿਕਸਲ ਦੇ ਖੋਜੀ ਉਪਗ੍ਰਿਹਾਂ ਤੋਂ ਪ੍ਰਾਪਤ ਹਾਈਪਰਸਪੈਕਟ੍ਰਲ ਡੇਟਾ ਦੇ ਨਮੂਨਿਆਂ ਦਾ ਲਾਭ ਉਠਾਉਣ ’ਤੇ ਕੇਂਦ੍ਰਿਤ ਹੈ

ਯੁਵਾ ਸਟਾਰਟਅੱਪ ਦੇ ਨਾਲ ਇਸ ਪ੍ਰਕਾਰ ਦੇ ਸਹਿਯੋਗ ਨਾਲ ਉੱਨਤ ਉਪਗ੍ਰਹਿ ਇਮੇਜਿੰਗ ਤਕਨੀਕ ਦੇ ਉਪਯੋਗ ਤੋਂ ਨਵੀਨ-ਭੂ-ਸਥਾਨਕ ਸਮਾਧਾਨ ਵਿਕਸਿਤ ਕਰਨ ਵਿੱਚ ਕਾਫੀ ਮਦਦ ਮਿਲੇਗੀ: ਸ਼੍ਰੀ ਮਨੋਜ ਆਹੂਜਾ

Posted On: 26 JUN 2023 6:21PM by PIB Chandigarh

ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਪਿਕਸਲ ਸਪੇਸ ਇੰਡੀਆ ਪ੍ਰਾਇਵੇਟ ਲਿਮਿਟਿਡ ਦੇ ਨਾਲ ਇੱਕ ਸਹਿਮਤੀ ਪੱਤਰ ’ਤੇ ਦਸਤਖਤ, ਸੱਕਤਰ ਡੀਏਐਂਡਐੱਫਡਬਲਿਊ, ਸ਼੍ਰੀ ਮਨੋਜ ਆਹੂਜਾ, ਐਡੀਸ਼ਨਲ ਸਕੱਤਕਰ, ਡੀਏਐਂਡਡਬਲਿਊ, ਸ਼੍ਰੀ ਪ੍ਰਮੋਦ ਕੁਮਾਰ ਮੇਹਰਦਾ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਉਪਸਥਿਤੀ ਵਿੱਚ ਅੱਜ ਨਵੀਂ ਦਿੱਲੀ ਵਿੱਚ ਕੀਤੇ। ਐੱਮਐੱਨਸੀਐੱਫਸੀ ਦੇ ਡਾਇਰੈਕਟਰ ਸ਼੍ਰੀ ਸੀ ਐੱਸ ਮੂਰਤੀ ਨੇ ਭਾਰਤ ਸਰਕਾਰ ਵੱਲੋਂ ਐੱਮਓਯੂ ’ਤੇ ਦਸਤਖਤ ਕੀਤੇ ਜਦੋਕਿ, ਪਿਕਸਲ ਸਪੇਸ ਇੰਡੀਆ ਪਾਈਵੇਟ ਲਿਮਿਟਿਡ ਦਾ ਪ੍ਰਤੀਨਿਧੀਤਵ ਸ਼੍ਰੀ ਅਭਿਸ਼ੇਕ ਕ੍ਰਿਸ਼ਣਨ, ਚੀਫ਼ ਆਵ੍ ਸਟਾਫ ਨੇ ਕੀਤਾ। ਇਸ ਦਾ ਲਕਸ਼ ਪਿਕਸਲ ਦੇ ਹਾਈਪਰਸਪੈਕਟ੍ਰਲ ਡੇਟਾ ਸੈੱਟ ਦਾ ਉਪਯੋਗ ਕਰਨ ਭਾਰਤੀ ਖੇਤੀ ਈਕੋਸਿਸਟਮ ਦੇ ਲਈ ਮੁਫ਼ਤ ਅਧਾਰ ’ਤੇ ਵਿਭਿੰਨ ਭੂ-ਸਥਾਨਕ ਸਮਾਧਾਨ ਵਿਕਸਿਤ ਕਰਨਾ ਹੈ।

ਇਹ ਪ੍ਰੋਜੈਕਟ ਫਸਲ ਮੈਪਿੰਗ, ਫਸਲਾਂ ਦੇ ਵਿਭਿੰਨ ਪੜਾਵਾਂ ਦੇ ਮੱਧ ਅੰਤਰ ਕਰਨ, ਫਸਲ ਸਿਹਤ ਨਿਗਰਾਨੀ ਅਤੇ ਮਿੱਟੀ ਦੇ ਕਾਰਬਨਿਕ ਕਾਰਬਨ ਦੇ ਮੁਲਾਂਕਣ ’ਤੇ ਕੇਂਦ੍ਰਿਤ ਵਿਸ਼ਲੇਣਾਤਮਕ ਮਾਡਲ ਵਿਕਸਿਤ ਕਰਨ ਦੇ ਲਈ ਪਿਕਸਲ ਦੇ ਪਥ-ਖੋਜੀ ਉਪਗ੍ਰਿਹਾਂ ਤੋਂ ਪ੍ਰਾਪਤ ਹਾਈਪਰ ਸਪੈਕਟ੍ਰਮ ਡੇਟਾ ਦੇ ਨਮੂਨਿਆਂ ਦਾ ਲਾਭ ਉਠਾਉਣ ’ਤੇ ਕੇਂਦ੍ਰਿਤ ਹੈ। ਸਰਕਾਰ ਨੂੰ ਪਿਕਸਲ ਦੁਆਰਾ ਉਪਲਬਧ ਕਰਵਾਏ ਗਏ ਹਾਈਪਰਸਪੈਕਟ੍ਰਲ ਡੇਟਾ, ਉਪਯੋਗ ਦੇ ਤਰੀਕੇ ਵਿਕਸਿਤ ਕਰਨ ਦੇ ਸਮਰੱਥ ਬਣਾਉਗੇ। ਡੀਏਐਂਡਡਬਲਿਊ ਵੱਲੋਂ ਐੱਮਐੱਨਸੀਐੱਫਸੀ ਉਪਯੁਕਤ ਕਾਰਜਪ੍ਰਣਾਲੀ ਵਿਕਸਿਤ ਕਰਨ ਅਤੇ ਲਾਗੂ ਕਰਨ ਦੇ ਲਈ ਪਿਕਸਲ ਟੀਮ ਦੇ ਨਾਲ ਸਹਿਯੋਗ ਕਰੇਗਾ।

WhatsApp Image 2023-06-26 at 5.30.59 PM (1).jpeg

ਹਾਈਪਰਸਪੈਕਟ੍ਰਮ ਰਿਮੋਟ ਸੈਂਸਿੰਗ ਤਕਨੀਕ ਵਿੱਚ ਉਪਗ੍ਰਿਹਾਂ ਦੁਆਰਾ ਤਰੰਗ ਵੇਵ-ਲੰਬਾਈ ਬੈਂਡ ਦੇ ਵਰਣ ਕਰਮੀ ਮਾਪ ਸ਼ਾਲ ਹਨ ਅਤੇ ਅਜਿਹੇ ਮਾਪ ਫਸਲਾਂ ਅਤੇ ਮਿੱਟੀ ਦੀ ਸਿਹਤ ਦੀ ਨਿਗਰਾਨੀ ਅਤੇ ਮੁਲਾਂਕਣ ਕਰਨ ਦੇ ਲਈ ਕੁਝ ਵਿਲੱਖਣ ਸੂਚਕਾਂਕ ਪ੍ਰਦਾਨ ਕਰਦੇ ਹਨ। ਇਹ ਖੇਤੀ ਦੀ ਨਿਗਰਾਨੀ ਦੇ ਲਈ ਵਿਲੱਖਣ ਸਮਰੱਥਾਵਾਂ ਵਾਲੀ ਇੱਕ ਉੱਭਰਦੀ ਹੋਈ ਤਕਨੀਕ ਹੈ। ਹਾਈਪਰਸੈਪਕਟ੍ਰਲ ਡੇਟਾ ਦੇ ਉਪਯੋਗ ਕਰਨ ਕਲੋਰੋਫਿਲ ਅਤੇ ਫਸਲਾਂ ਦੀ ਨਮੀ ਦੀ ਸਥਿਤੀ ਵਿੱਚ ਪਰਿਵਰਤਨ ਦਾ ਪਤਾ ਲਗਾ ਕੇ, ਫਸਲ ਸਿਹਤ ਦੀ ਨਿਗਰਾਨੀ ਕਰਨਾ ਕਿਸਾਨਾਂ ਦੇ ਲਈ ਫਸਲ-ਜੋਖਿਮ ਪ੍ਰਬੰਧਨ ਸਮਾਧਾਨ ਖੋਜਣ ਵਿੱਚ ਫਾਇਦੇਮੰਦ ਹੋਵੇਗਾ।

ਮਿੱਟੀ ਦੇ ਕਾਰਬਨਿਕ ਮੁਲਾਂਕਣ ਸਹਿਤ ਮਿੱਟੀ-ਪੋਸ਼ਕ ਤੱਤ, ਮੈਪਿੰਗ ਹਾਈਪਰਸਪੈਕਟ੍ਰਲ ਟੈਕਨੋਲੋਜੀ ਦੇ ਮਹੱਤਵਪੂਰਨ ਅਨੁਪ੍ਰਯੋਗਾਂ ਵਿੱਚੋਂ ਇੱਕ ਹੈ। ਸੈਂਸਰ ਦੁਆਰਾ ਮਾਪੇ ਗਏ ਮਿੱਟੀ ਪਰਾਵਰਤਨ ਅਵਲੋਕਨ, ਮਿੱਟੀ ਦੇ ਕਾਰਬਨਿਕ ਕਾਰਬਨ ਦਾ ਅਨੁਮਾਨ ਲਗਾਉਣ ਦੇ ਲਈ ਅਧਿਕ ਪ੍ਰਤੱਖ ਅਤੇ ਪ੍ਰਭਾਵੀ ਅੰਕੜੇ ਪ੍ਰਦਾਨ ਕਰਦੇ ਹਨ। ਇਸ ਨਾਲ ਹਾਈਪਰਸਪੈਕਟ੍ਰਲ ਦਾ ਉਪਯੋਗ ਕਰਕੇ ਫਸਲ ਤਣਾਅ ਦਾ ਜਲਦੀ ਪਤਾ ਲਗਾਉਣ, ਕੀਟ/ਬੀਮਾਰੀ ਜਾਂ ਪਾਣੀ ਦੇ ਕਾਰਨ ਫਸਲ ਤਣਾਅ ਦਾ ਸਟੀਕ ਨਿਦਾਨ ਵਿਕਸਿਤ ਕਰਨ ਵਿੱਚ ਵੀ ਮਦਦ ਮਿਲੇਗੀ। ਹਾਈਪਰਸਪੈਕਟ੍ਰਲ ਡੇਟਾ ਲੱਖਾਂ ਕਿਸਾਨਾਂ ਨੂੰ ਲਾਭਾਂਵਿੰਤ ਕਰਨ ਦੀ ਸਰਕਾਰ ਦੇ ਵਰਤਮਾਨ ਸਹਾਲਕਾਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਲਈ ਕਈ ਅਵਸਰ ਪ੍ਰਦਾਨ ਕਰਦਾ ਹੈ।

ਸੱਕਤਰ, ਡੀਏਐਂਡਐੱਫਡਬਲਿਊ ਨੇ ਕਿਹਾ ਕਿ ਯੁਵਾ ਸਟਾਰਟਅਪ ਕੰਪਨੀ ਦੇ ਨਾਲ ਇਸ ਪ੍ਰਕਾਰ ਦੇ ਤਾਲਮੇਲ ਤੋਂ ਉੱਨਤ ਉਪਗ੍ਰਹਿ ਇਮੇਜਿੰਗ ਟੈਕਨੋਲੋਜੀ ਦਾ ਉਪਯੋਗ ਕਰਨ ਨਵੀਨ ਭੂ ਸਥਾਨਕ ਸਮਾਧਾਨ ਵਿਕਸਿਤ ਕਰਨ ਵਿੱਚ ਕਾਫੀ ਮਦਦ ਮਿਲੇਗੀ। ਨਵੀਂ ਤਕਨੀਕ, ਵਿਲੰਬਕਾਰੀ ਅਤੇ ਤਰੁੱਟੀਆਂ ਦੀ ਸੰਭਾਵਨਾ ਵਾਲੀ ਮੈਨੂਅਲ ਸਰਵੇਖਣ ਅਤੇ ਮਾਪਾਂ ’ਤੇ ਨਿਰਭਰਤਾ ਨੂੰ ਘੱਟ ਕਰੇਗੀ।

WhatsApp Image 2023-06-26 at 5.30.58 PM.jpeg  WhatsApp Image 2023-06-26 at 5.30.59 PM.jpeg

*****

ਐੱਸਐੱਸ



(Release ID: 1935646) Visitor Counter : 89


Read this release in: English , Urdu , Hindi , Odia , Telugu