ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਦਾ ਔਸਤ ਸਮਾਂ ਪਹਿਲੀ ਵਾਰ ਘੱਟ ਕੇ 16 ਦਿਨ ਹੋ ਗਿਆ, ਜਿਵੇਂ ਕਿ ਮਈ 2023 ਵਿੱਚ ਦਰਜ ਕੀਤਾ ਗਿਆ : ਡਾ. ਜਿਤੇਂਦਰ ਸਿੰਘ
“ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਵਾਰ-ਵਾਰ ਕਹਿਣਾ ਹੈ ਕਿ ਸਰਕਾਰ ਦੀ ਜਵਾਬਦੇਹੀ ਅਤੇ ਨਾਗਰਿਕ ਕੇਂਦ੍ਰਿਤ ਸ਼ਾਸਨ ਦੇ ਲਈ ਸ਼ਿਕਾਇਤ ਨਿਵਾਰਨ ਜ਼ਰੂਰੀ ਹੈ”
ਡਾ. ਜਿਤੇਂਦਰ ਸਿੰਘ ਨੇ ਸ਼ਿਕਾਇਤ ਨਿਵਾਰਨ ਮੁਲਾਂਕਣ ਅਤੇ ਸੂਚਕਾਂਕ (ਜੀਆਰਏਆਈ) 2022 ਦੀ ਸ਼ੁਰੂਆਤ ਕੀਤੀ
ਡਾਕ ਵਿਭਾਗ ਰੈਂਕਿੰਗ ਵਿੱਚ ਸਭ ਤੋਂ ਉਪਰ ਹੈ, ਇਸ ਤੋਂ ਬਾਅਦ ਸਮੂਹ ਏ ਵਿੱਚ ਯੂਆਈਡੀਏਆਈ ਹੈ
ਸਮੂਹ ਬੀ ਵਿੱਚ, ਵਿੱਤੀ ਸੇਵਾਵਾਂ ਵਿਭਾਗ (ਪੈਨਸ਼ਨ ਸੁਧਾਰ) ਨੇ ਪਹਿਲੇ ਸਥਾਨ ’ਤੇ ਕਬਜਾ ਕੀਤਾ ਹੈ, ਜਿਸ ਤੋਂ ਬਾਅਦ ਕਾਨੂੰਨੀ ਮਾਮਲਿਆਂ ਦਾ ਵਿਭਾਗ ਹੈ
ਭੂਮੀ ਸੰਸਾਧਨ ਵਿਭਾਗ ਅਤੇ ਔਸ਼ਧੀ ਵਿਭਾਗ ਨੇ ਸਮੂਹ ਸੀ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕੀਤਾ
Posted On:
21 JUN 2023 5:46PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਦਾ ਔਸਤ ਸਮਾਂ ਮਈ 2023 ਵਿੱਚ ਦਰਜ ਕੀਤੇ ਗਏ ਸਮੇਂ ਦੇ ਅਨੁਸਾਰ ਪਹਿਲੀ ਵਾਰ ਘੱਟ ਕੇ 16 ਦਿਨ ਹੋ ਗਿਆ ਹੈ। ਮੰਤਰੀ ਅੱਜ ਸ਼ਿਕਾਇਤ ਨਿਵਾਰਨ ਮੁਲਾਂਕਣ ਅਤੇ ਸੂਚਕਾਂਕ (ਜੀਆਰਏਆਈ) 2022 ਦੀ ਸ਼ੁਰੂਆਤ ਤੋਂ ਬਾਅਦ ਸੰਬੋਧਨ ਕਰ ਰਹੇ ਸਨ।
ਡਾ. ਜਿਤੇਂਦਰ ਸਿੰਘ ਨੇ ਸੰਤੁਸ਼ਟੀ ਵਿਅਕਤ ਕਰਦੇ ਹੋਏ ਕਿਹਾ ਕਿ ਕੇਂਦਰੀ ਮੰਤਰਾਲਿਆਂ/ਵਿਭਾਗਾਂ ਦੇ ਔਸਤ ਨਿਪਟਾਰੇ ਦੇ ਸਮੇਂ ਵਿੱਚ ਲਗਭਗ 50 ਪ੍ਰਤੀਸ਼ਤ ਕਮੀ ਆਈ ਹੈ, ਜੋ 2021 ਵਿੱਚ 32 ਦਿਨਾਂ ਤੋਂ ਘੱਟ ਕੇ 2023 ਵਿੱਚ 18 ਦਿਨ ਹੋ ਗਈ ਹੈ।
ਇਕੱਲੇ ਮਈ, 2023 ਵਿੱਚ ਹੋਈ ਪ੍ਰਗਤੀ ਨੂੰ ਦੇਖ ਕੇ ਪਤਾ ਲਗਦਾ ਹੈ ਕਿ ਕੇਂਦਰੀ ਮੰਤਰਾਲਿਆਂ/ਵਿਭਾਗਾਂ ਨੇ ਪ੍ਰਤੀ ਸ਼ਿਕਾਇਤ ਔਸਤ ਨਿਪਟਾਰੇ ਦੇ 16 ਦਿਨ ਦੇ ਸਮੇਂ ਦੇ ਨਾਲ 1,16,734 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ। ਨਿਪਟਾਏ ਗਏ ਜਨਤਕ ਸ਼ਿਕਾਇਤ ਮਾਮਲਿਆਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋਇਆ ਹੈ, ਜੋ ਪ੍ਰਤੀ ਮਹੀਨਾ 1 ਲੱਖ ਮਾਮਲਿਆਂ ਨੂੰ ਕਈ ਵਾਰ ਪਾਰ ਕਰ ਗਿਆ।
ਉਨ੍ਹਾਂ ਨੇ ਕਿਹਾ, “10 ਪੜਾਅ ਵਾਲੇ ਸੀਪੀਜੀਆਰਏਐੱਮਐੱਸ ਸੁਧਾਰਾਂ ਨੂੰ ਅਪਣਾਉਣ ਨਾਲ ਸ਼ਿਕਾਇਤ ਨਿਪਟਾਰੇ ਦੇ ਔਸਤ ਸਮੇਂ ਵਿੱਚ ਮਹੱਤਵਪੂਰਨ ਕਮੀ ਆਈ ਹੈ। ਇਨ੍ਹਾਂ ਸੁਧਾਰਾਂ ਨੇ ਸ਼ਿਕਾਇਤ ਨਿਵਾਰਨ ਪ੍ਰਕਿਰਿਆ ਦੀ ਕੁਸ਼ਲਤਾ, ਜਵਾਬਦੇਹੀ ਅਤੇ ਪਹੁੰਚ ਨੂੰ ਵਧਾਇਆ ਹੈ, ਨਾਗਰਿਕਾਂ ਨੂੰ ਲਾਭ ਪਹੁੰਚਾਇਆ ਗਿਆ ਹੈ ਅਤੇ ਜਨਤਕ ਸੇਵਾ ਵੰਡ ਵਿੱਚ ਸੁਧਾਰ ਕੀਤਾ ਹੈ।”
ਮੰਤਰੀ ਨੇ ਕਿਹਾ ਕਿ ਸੁਧਾਰਾਂ ਨੇ ਸਤੰਬਰ 2022 ਤੋਂ ਪ੍ਰਤੀ ਮਹੀਨਾ 50,000 ਮਾਮਲਿਆਂ ਨੂੰ ਪਾਰ ਕਰਦੇ ਹੋਏ ਸੀਪੀਜੀਆਰਏਐੱਮਐੱਸ ਪੋਰਟਲ ’ਤੇ ਰਾਜ ਜਨਤਕ ਸ਼ਿਕਾਇਤ ਮਾਮਲਿਆਂ ਦੇ ਨਿਪਟਾਰੇ ’ਤੇ ਵੀ ਸਕਾਰਾਤਮਕ ਪ੍ਰਭਾਵ ਪਾਇਆ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਵਾਰ-ਵਾਰ ਕਹਿਣਾ ਹੈ ਕਿ ਸ਼ਿਕਾਇਤ ਨਿਵਾਰਨ ਸਰਕਾਰ ਦੀ ਜਵਾਬਦੇਹੀ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ ਲਈ ਵੀ ਜ਼ਰੂਰੀ ਹੈ। ਉਨ੍ਹਾਂ ਨੇ ਸ਼ਿਕਾਇਤ ਦੇ ਸਮਾਧਾਨ ਤੋਂ ਬਾਅਦ ਕਾਉਂਸਲਿੰਗ ਸਮੇਤ ਵਧੇਰੇ ਮਜ਼ਬੂਤ ਮਨੁੱਖੀ ਇੰਟਰਫੇਸ ਵਿਧੀ ਦਾ ਵੀ ਸੱਦਾ ਦਿੱਤਾ। ਮੰਤਰੀ ਨੇ ਡੀਏਆਰਪੀਜੀ ਤੋਂ ਸ਼ਿਕਾਇਤਾਂ ਦੇ ਗੁਣਾਤਮਕ ਅਤੇ ਗਿਣਾਤਮਕ ਨਿਪਟਾਰੇ ਦੀ ਪ੍ਰਭਾਵੀ ਨਿਗਰਾਨੀ ਲਈ ਵੱਖ-ਵੱਖ ਦਫ਼ਤਰਾਂ ਅਤੇ ਰਾਜਾਂ ਦੇ ਲਈ ਇੱਕ ਪ੍ਰੋਫਾਰਮਾ ਤਿਆਰ ਕਰਨ ਦਾ ਸੱਦਾ ਦਿੱਤਾ।
ਮੰਤਰੀ ਨੇ ਸੀਪੀਜੀਆਰਏਐੱਮਐੱਸ ਪੋਰਟਲ ਨੂੰ ਅੰਗ੍ਰੇਜ਼ੀ ਦੇ ਨਾਲ-ਨਾਲ 22 ਅਨੁਸੂਚਿਤ ਭਾਸ਼ਾਵਾਂ ਵਿੱਚ ਉਪਲਬਧ ਕਰਵਾਉਣ ਲਈ ਡੀਏਆਰਪੀਜੀ ਦੀ ਵੀ ਸ਼ਲਾਘਾ ਕੀਤੀ, ਤਾਕਿ ਆਮ ਆਦਮੀ ਇਸ ਦਾ ਲਾਭ ਉਠਾ ਸਕੇ। ਉਨ੍ਹਾਂ ਨੇ ਸਮਾਨ ਰੂਪ ਨਾਲ ਨਿਰਵਿਘਨ ਪਹੁੰਚ ਲਈ ਸੀਪੀਜੀਆਰਏਐੱਮਐੱਸ ਦੇ ਨਾਲ ਰਾਜ ਦੇ ਪੋਰਟਲ ਅਤੇ ਹੋਰ ਸਰਕਾਰ ਪੋਰਟਲਾਂ ਨੂੰ ਜੋੜਨ ਅਤੇ ਇਸ ਨੂੰ ਨਾਮ ਦੇਣ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ।
ਪ੍ਰੋਗਰਾਮ ਦੌਰਾਨ, ਡਾ. ਜਿਤੇਂਦਰ ਸਿੰਘ ਨੇ ਡੀਏਆਰਪੀਜੀ ਸਕੱਤਰ ਸ਼੍ਰੀ ਵੀ. ਸ੍ਰੀਨਿਵਾਸ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ/ਪੀਐੱਸਬੀ/ਪੀਐੱਸਈ ਅਤੇ ਰਾਜ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸ਼ਿਕਾਇਤ ਨਿਵਾਰਨ ਮੁਲਾਂਕਣ ਅਤੇ ਸੂਚਕਾਂਕ (ਜੀਆਰਏਆਈ) 2022 ਦੀ ਸ਼ੁਰੂਆਤ ਕੀਤੀ।
ਜੀਆਰਏਆਈ 2022 ਦੇ ਸੰਕਲਪ ਅਤੇ ਡਿਜਾਈਨ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੀ ਸੰਸਦੀ ਸਥਾਈ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਅਧਾਰ ’ਤੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ), ਭਾਰਤ ਸਰਕਾਰ ਦੁਆਰਾ ਸੰਗਠਨਾਤਮਕ ਤੁਲਨਾਤਮਕ ਤਸਵੀਰ ਪੇਸ਼ ਕਰਨ ਅਤੇ ਸ਼ਿਕਾਇਤ ਨਿਵਾਰਨ ਵਿਧੀ ਦੇ ਸਬੰਧ ਵਿੱਚ ਸ਼ਕਤੀ ਅਤੇ ਸੁਧਾਰ ਦੇ ਖੇਤਰਾਂ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ।
ਇਸ ਦੇ ਲਈ 89 ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ ਦਾ ਮੁਲਾਂਕਣ ਕੀਤਾ ਗਿਆ ਅਤੇ (1) ਕੁਸ਼ਲਤਾ, (2) ਜਾਣਕਾਰੀ ਪ੍ਰਾਪਤ ਕਰਨ (3) ਡੋਮੇਨ ਅਤੇ (4) ਸੰਗਠਨਾਤਮਕ ਪ੍ਰਤੀਬੱਧਤਾ ਅਤੇ ਸਬੰਧਿਤ 12 ਸੂਚਕਾਂ ਦੇ ਮਾਪਾਂ ਵਿੱਚ ਇੱਕ ਵਿਆਪਕ ਸੂਚਕਾਂਕ ਦੇ ਅਧਾਰ ’ਤੇ ਉਨ੍ਹਾਂ ਦੀ ਰੈਂਕਿੰਗ ਕੀਤੀ ਗਈ । ਸੂਚਕਾਂਕ ਦੀ ਗਣਨਾ ਕਰਨ ਲਈ ਜਨਵਰੀ ਅਤੇ ਦਸਬੰਰ 2022 ਦੇ ਦਰਮਿਆਨ ਅੰਕੜਿਆਂ ਦਾ ਉਪਯੋਗ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਨ ਅਤੇ ਪ੍ਰਬੰਧਨ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਨਾਲ ਕੀਤਾ ਗਿਆ।
ਜੀਆਰਏਆਈ ਦੇ ਤਹਿਤ, ਮੰਤਰਾਲਿਆਂ ਅਤੇ ਵਿਭਾਗਾਂ ਨੂੰ ਸੀਪੀਜੀਆਰਏਐੱਮਐੱਸ ਵਿੱਚ ਕੈਲੰਡਰ ਸਾਲ 2022 ਵਿੱਚ ਰਜਿਸਟਰਡ ਸ਼ਿਕਾਇਤਾਂ ਦੀ ਸੰਖਿਆ ਦੇ ਅਧਾਰ ’ਤੇ ਤਿੰਨ ਸਮੂਹਾਂ ਵਿੱਚ ਵੰਡਿਆ ਗਿਆ ਹੈ। ਜਿਵੇਂ
ਸਮੂਹ
|
ਰਜਿਸਟਰਡ ਸ਼ਿਕਾਇਤ ਰੇਂਜ
|
ਮੰਤਰਾਲਿਆਂ/ਵਿਭਾਗਾਂ ਦੀ ਸੰਖਿਆ
|
ਏ
|
ਰਜਿਸਟਰਡ ਸ਼ਿਕਾਇਤਾਂ > 10,000
|
30
|
ਬੀ
|
ਰਜਿਸਟਰਡ ਸ਼ਿਕਾਇਤਾਂ 2,000 to 9,999
|
31
|
ਸੀ
|
ਰਜਿਸਟਰਡ ਸ਼ਿਕਾਇਤਾਂ < 2,000
|
28
|
ਡਾਕ ਵਿਭਾਗ, ਵਿੱਤੀ ਸੇਵਾਵਾਂ ਵਿਭਾਗ (ਪੈਨਸ਼ਨ ਸੁਧਾਰ) ਅਤੇ ਭੂਮੀ ਸੰਸਾਧਨ ਵਿਭਾਗ ਨੇ ਕ੍ਰਮਵਾਰ ਸਮੂਹ ਏ, ਬੀ ਅਤੇ ਸੀ ਵਿੱਚ ਰੈਂਕਿੰਗ ਵਿਚ ਸਿਖਰ ਸਥਾਨ ਹਾਸਲ ਕੀਤਾ ਹੈ। ਸੰਯੋਜਨ ਅਤੇ ਆਯਾਮ-ਵਾਰ ਰੈਂਕਿੰਗ ਵਿੱਚ ਸਿਖਰ ਤਿੰਨ ਮੰਤਰਾਲਿਆਂ ਅਤੇ ਵਿਭਾਗਾਂ ਦੀ ਇੱਕ ਵਿਸਤ੍ਰਿਤ ਸੂਚੀ ਇਸ ਤਰ੍ਹਾਂ ਹੈ:
#
|
ਰੈਂਕ 1
|
ਰੈਂਕ 2
|
ਰੈਂਕ 3
|
ਗਰੁੱਪ ਏ:
ਸ਼ਿਕਾਇਤਾਂ
> 10,000
|
ਸੰਯੋਜਨ
|
ਡਾਕ ਵਿਭਾਗ
|
ਭਾਰਤੀ ਵਿਲੱਖਣ ਪਹਿਚਾਣ ਅਥਾਰਟੀ
|
ਕਿਰਤ ਅਤੇ ਰੋਜ਼ਗਾਰ ਮੰਤਰਾਲਾ
|
ਕੁਸ਼ਲਤਾ
|
ਕਿਰਤ ਅਤੇ ਰੋਜ਼ਗਾਰ ਮੰਤਰਾਲਾ
|
ਡਾਕ ਵਿਭਾਗ
|
ਦੂਰਸੰਚਾਰ ਵਿਭਾਗ
|
ਜਾਣਕਾਰੀ ਦੇਣਾ
|
ਭਾਰਤੀ ਵਿਲੱਖਣ ਪਹਿਚਾਣ ਅਥਾਰਟੀ
|
ਰੱਖਿਆ ਵਿੱਤ ਵਿਭਾਗ
|
ਰੱਖਿਆ ਵਿਭਾਗ
|
ਡੋਮੇਨ
|
ਸਹਿਕਾਰਤਾ ਮੰਤਰਾਲਾ
|
ਗ੍ਰਹਿ ਮੰਤਰਾਲਾ
|
ਖਪਤਕਾਰਰ ਮਾਮਲਿਆਂ ਦਾ ਵਿਭਾਗ
|
ਸੰਗਠਨਾਤਮਕ ਪ੍ਰਤੀਬੱਧਤਾ
|
ਡਾਕ ਵਿਭਾਗ
|
ਭਾਰਤੀ ਵਿਲੱਖਣ ਪਹਿਚਾਣ ਅਥਾਰਟੀ
|
ਸਹਿਕਾਰਤਾ ਮੰਤਰਾਲਾ
|
9,999
ਗਰੁੱਪ ਬੀ:
ਸ਼ਿਕਾਇਤਾਂ
2,000 - 9,999
|
ਸੰਯੋਜਨ
|
ਵਿੱਤੀ ਸੇਵਾਵਾਂ ਵਿਭਾਗ (ਪੈਨਸ਼ਨ ਸੁਧਾਰ)
|
ਕਾਨੂੰਨੀ ਮਾਮਲਿਆਂ ਦਾ ਵਿਭਾਗ
|
ਖਾਣਾਂ ਦਾ ਮੰਤਰਾਲਾ
|
ਕੁਸ਼ਲਤਾ
|
ਪੰਚਾਇਤੀ ਰਾਜ ਮੰਤਰਾਲਾ
|
ਖਾਣਾ ਦਾ ਮੰਤਰਾਲਾ
|
ਸੰਸਦੀ ਮਾਮਲਿਆਂ ਦਾ ਮੰਤਰਾਲਾ
|
ਜਾਣਕਾਰੀ ਦੇਣਾ
|
ਕੋਲਾ ਮੰਤਰਾਲਾ
|
ਵਣਜ ਮੰਤਰਾਲਾ
|
ਸੱਭਿਆਚਾਰ ਮੰਤਰਾਲਾ
|
ਡੋਮੇਨ
|
ਸੰਸਦੀ ਮਾਮਲਿਆਂ ਦਾ ਮੰਤਰਾਲਾ
|
ਨੀਤੀ ਆਯੋਗ
|
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ
|
ਸੰਗਠਨਾਤਮਕ ਵਚਨਬੱਧਤਾ
|
ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ
|
ਪੰਚਾਇਤੀ ਰਾਜ ਮੰਤਰਾਲਾ
|
ਵਿੱਤੀ ਸੇਵਾ ਵਿਭਾਗ (ਪੈਨਸ਼ਨ ਸੁਧਾਰ)
|
ਗਰੁੱਪ ਸੀ:
ਸ਼ਿਕਾਇਤਾਂ
< 2,000
|
ਸੰਯੋਜਨ
|
ਭੂਮੀ ਸੰਸਾਧਨ ਵਿਭਾਗ
|
ਫਾਰਮਾਸਿਊਟੀਕਲ ਵਿਭਾਗ
|
ਪਬਲਿਕ ਇੰਟਰਪ੍ਰਾਈਜਿਜ਼ ਵਿਭਾਗ
|
ਕੁਸ਼ਲਤਾ
|
ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
|
ਭੂਮੀ ਸੰਸਾਧਨ ਵਿਭਾਗ
|
ਔਸ਼ਧੀ ਵਿਭਾਗ
|
ਜਾਣਕਾਰੀ ਦੇਣਆ
|
ਸ਼ਿਪਿੰਗ ਮੰਤਰਾਲਾ
|
ਫਾਰਮਾਸਿਊਟੀਕਲ
|
ਮੱਛੀ ਪਾਲਣ ਵਿਭਾਗ
|
ਡੋਮੇਨ
|
ਯੁਵਾ ਮਾਮਲਿਆਂ ਦਾ ਮੰਤਰਾਲਾ
|
ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
|
ਬਾਇਓਟੈਕਨੋਲੋਜੀ ਵਿਭਾਗ
|
ਸੰਗਠਨਾਤਮਕ ਪ੍ਰਤੀਬੱਧਤਾ
|
ਯੁਵਾ ਮਾਮਲਿਆਂ ਦਾ ਵਿਭਾਗ
|
ਪਰਮਾਣੂ ਊਰਜਾ ਵਿਭਾਗ
|
ਭੂਮੀ ਸੰਸਾਧਨ ਵਿਭਾਗ
|
ਸੀਪੀਜੀਆਰਏਐੱਮਐੱਸ ਵਿੱਚ 2022 ਦੇ ਦੌਰਾਨ ਪ੍ਰਾਪਤ ਕੁੱਲ 12.87 ਲੱਖ ਸ਼ਿਕਾਇਤਾਂ ਵਿੱਚੋਂ ਲਗਭਗ 75 ਪ੍ਰਤੀਸ਼ਤ ਦਾ ਸਮਾਧਾਨ ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ 30 ਦਿਨਾਂ ਦੀ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਕੀਤਾ ਗਿਆ ਹੈ, ਜਿਸ ਵਿੱਚ ਸੰਸਦੀ ਕਾਰਜ ਮੰਤਰਾਲਾ ਨੇ ਇਸ ਸੰਕੇਤਕ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ।
ਖੁਰਾਕ ਅਤੇ ਜਨਤਕ ਵੰਡ ਵਿਭਾਗ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ, ਸੰਸਦੀ ਮਾਮਲਿਆਂ ਦਾ ਮੰਤਰਾਲਾ, ਵਿੱਤੀ ਸੇਵਾਵਾਂ ਵਿਭਾਗ (ਪੈਨਸ਼ਨ ਸੁਧਾਰ) ਅਤੇ ਖਰਚ ਵਿਭਾਗ ਨੇ ਔਸਤ ਸ਼ਿਕਾਇਤ ਸਮਾਧਾਨ ਸਮਾਂ ਸੱਤ ਦਿਨ ਜਾਂ ਉਸ ਤੋਂ ਘੱਟ ਦੱਸਿਆ ਹੈ।
ਕੁੱਲ 89 ਮੰਤਰਾਲਿਆਂ ਅਤੇ ਵਿਭਾਗਾਂ ਵਿੱਚੋਂ, 22 ਮੰਤਰਾਲਿਆਂ ਅਤੇ ਵਿਭਾਗਾਂ ਨੇ “ਭ੍ਰਿਸ਼ਟਾਚਾਰ” ਨਾਲ ਸਬੰਧਿਤ 100 ਪ੍ਰਤੀਸ਼ਤ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਹੈ ਅਤੇ ਹੋਰ 55 ਮੰਤਰਾਲਿਆਂ ਅਤੇ ਵਿਭਾਗਾਂ ਲਈ, “ਭ੍ਰਿਸ਼ਟਾਚਾਰ” ਨਾਲ ਸਬੰਧਿਤ ਸ਼ਿਕਾਇਤਾਂ ਦਾ ਨਿਵਾਰਨ 90 ਤੋਂ 99.99 ਪ੍ਰਤੀਸ਼ਤ ਦੇ ਦਰਮਿਆਨ ਹੈ।
ਡੀਏਆਰਪੀਜੀ, ਭਾਰਤ ਸਰਕਾਰ ਦੁਆਰਾ ਸਥਾਪਿਤ ਇੱਕ ਸਮਰਪਿਤ ਕਾਲ ਸੈਂਟਰ ਦੁਆਰਾ ਕੀਤੀ ਗਈ ਕੁੱਲ ਕਾਲਾਂ ਵਿੱਚੋਂ ਲਗਭਗ 19 ਪ੍ਰਤੀਸ਼ਤ ਸ਼ਿਕਾਇਤਾਂ ਦੇ ਸਮਾਧਨ ਬਾਰੇ ਵਿੱਚ ‘ਉਤਕ੍ਰਿਸ਼ਟ’ ਅਤੇ ‘ਬਹੁਤ ਵਧੀਆ’ ਵਜੋਂ ਜਾਣਕਾਰੀ ਪ੍ਰਾਪਤ ਹੋਈ।
ਕੁੱਲ 89 ਮੰਤਰਾਲਿਆ ਅਤੇ ਵਿਭਾਗਾਂ ਵਿੱਚੋਂ, 26 ਮੰਤਰਾਲਿਆਂ ਅਤੇ ਵਿਭਾਗਾਂ ਨੇ “ਜ਼ਰੂਰੀ” ਵਜੋਂ ਸ਼੍ਰੇਣੀਬੱਧ 100 ਪ੍ਰਤੀਸ਼ਤ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਅਤੇ ਹੋਰ 29 ਮੰਤਰਾਲਿਆਂ ਅਤੇ ਵਿਭਾਗਾਂ ਲਈ, “ਜ਼ਰੂਰੀ” ਸ਼ਿਕਾਇਤਾਂ ਦਾ ਨਿਵਾਰਨ 90 ਤੋਂ 99.99 ਪ੍ਰਤੀਸ਼ਤ ਦੇ ਦਰਮਿਆਨ ਰਿਹਾ।
ਜੀਆਰਏਆਈ ਦੇ ਮੁਲਾਂਕਣ ਦਾ ਸਮਾਪਨ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਸੀਪੀਜੀਆਰਏਐੱਮਐੱਸ ਸੰਸਕਰਣ 7.0 ਦੇ ਤਹਿਤ ਵਿਭਿੰਨ ਵਿਸ਼ੇਸ਼ਤਾਵਾਂ ਨੂੰ ਕੰਮ ਵਿੱਚ ਲਿਆਉਣ ਅਤੇ ਸੀਪੀਜੀਆਰਏਐੱਮਐੱਸ ਦਾ ਪੂਰੀ ਤਰ੍ਹਾਂ ਨਾਲ ਉਪਯੋਗ ਕਰਨ ਦੀ ਸਲਾਹ ਦੇ ਨਾਲ ਹੋਇਆ। ਨਾਲ ਹੀ, ਮੰਤਰਾਲਿਆਂ ਅਤੇ ਵਿਭਾਗਾਂ ਨੂੰ ਵਿਭਿੰਨ ਪੱਧਰਾਂ ’ਤੇ ਲੋੜੀਂਦੀ ਸੰਖਿਆ ਵਿੱਚ ਸ਼ਿਕਾਇਤ ਨਿਵਾਰਨ ਅਧਿਕਾਰੀਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਤੈਨਾਤ ਕਰਨ ਦੀ ਸਲਾਹ ਦਿੱਤੀ ਗਈ ਜੋ ਰਜਿਸਟਰਡ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਚੰਗੀ ਤਰ੍ਹਾਂ ਤੋਂ ਜਾਣੂ ਅਤੇ ਟ੍ਰੇਨਡ ਹਨ। ਇਹ ਔਸਤ ਸਮਾਧਾਨ ਸਮੇਂ ਨੂੰ ਘੱਟ ਕਰਦੇ ਹੋਏ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਨਿਰਧਾਰਿਤ ਸਮੇਂ ਦੇ ਅੰਦਰ ਅਧਿਕ ਸੰਖਿਆ ਵਿੱਚ ਸ਼ਿਕਾਇਤਾਂ ਹੱਲ ਕਰਨਾ ਸੁਨਿਸ਼ਚਿਤ ਕਰਦਾ ਹੈ।
ਡੀਏਆਰਪੀਜੀ ਦੁਆਰਾ ਜਾਰੀ ਜੀਆਰਏਆਈ 2022 ਰਿਪੋਰਟ ਵਿੱਚ, ਸੁਧਾਰ ਦੇ ਖੇਤਰਾਂ ’ਤੇ ਵਿਸ਼ੇਸ਼ ਜਾਣਕਾਰੀ ਦੇ ਨਾਲ ਵਿਸਤ੍ਰਿਤ ਰੂਟ-ਕਾਰਨ ਵਿਸ਼ਲੇਸ਼ਣ ਸ਼ਾਮਲ ਕੀਤਾ ਗਿਆ ਹੈ। ਇਹ ਰਿਪਰੋਟ ਆਸਾਨੀ ਨਾਲ ਪਹਿਚਾਣੇ ਜਾਣ ਯੋਗ ਰੰਗ ਕੋਡਿਤ ਵਿਸ਼ਲੇਸ਼ਣ ਦੇ ਨਾਲ ਹਰੇਕ ਮੰਤਰਾਲੇ ਅਤੇ ਵਿਭਾਗ ਦੇ ਪ੍ਰਦਰਸ਼ਨ ਦੇ ਮੂਲ-ਕਾਰਨਾਂ ਦਾ ਦੋ-ਆਯਾਮੀ (ਵਰਟੀਕਲ ਐਂਡ ਹੌਰੀਜੌਂਟਲ) ਵਿਸ਼ਲੇਸ਼ਣ ਪੇਸ਼ ਕਰਦੀ ਹੈ। ਰਿਪੋਰਟ ਵਿੱਚ ਹੋਰ ਤਕਨੀਕੀ ਭਾਗੀਦਾਰਾਂ ਦਾ ਸੰਖੇਪ ਵੇਰਵਾ ਵੀ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਨੂੰ ਡੀਏਆਰਪੀਜੀ ਨੇ ਪ੍ਰਭਾਵੀ ਸ਼ਿਕਾਇਤ ਨਿਵਾਰਨ ਮੀਡੀਆ ਦੇ ਸਾਧਨ ਵਜੋਂ ਸੀਪੀਜੀਆਰਏਐੱਮਐੱਸ ਦਾ ਵਧੇਰੇ ਉਪਯੋਗ ਕਰਨ ਲਈ ਮੰਤਰਾਲਿਆਂ ਅਤੇ ਵਿਭਾਗਾਂ ਦੀ ਮਦਦ ਵਿੱਚ ਲਗਾਇਆ ਹੈ। ਉਭਰਦੀਆਂ ਟੈਕਨੋਲੋਜੀਆਂ ਜਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਉਪਯੁਕਤ ਬਣਾਉਣ ਅਤੇ ਮਸ਼ੀਨ ਲਰਨਿੰਗ (ਐੱਮਐੱਲ) ਉਪਕਰਣ/ਤਕਨੀਕ ਦੀ ਪਹਿਚਾਣ ਸ਼ਿਕਾਇਤ ਪ੍ਰਵਣ ਖੇਤਰਾਂ ਅਤੇ ਵਿਸ਼ਲੇਸ਼ਣ ਦੀ ਪਹਿਚਾਣ ਕਰਨ ਸਮੇਤ ਅੱਗੇ ਵਧਣ ਦੇ ਤਰੀਕੇ ਦੇ ਰੂਪ ਵਿੱਚ ਕੀਤੀ ਗਈ ਹੈ।
ਸ਼ਿਕਾਇਤ ਨਿਵਾਰਣ ਮੁਲਾਂਕਣ ਅਤੇ ਸੂਚਕਾਂਕ (ਜੀਆਰਏਆਈ) 2022 ਦੀ ਪੂਰੀ ਰਿਪੋਰਟ ਡੀਏਪੀਆਰਜੀ ਦੀ ਵੈੱਬਸਾਈਟ: darpg.gov.in/documents&reports. ਤੇ ਉਪਲਬਧ ਹੈ।
*******
ਪੀਕੇ
(Release ID: 1934779)
Visitor Counter : 106