ਸੱਭਿਆਚਾਰ ਮੰਤਰਾਲਾ
ਸੱਭਿਆਚਾਰ ਮੰਤਰਾਲੇ ਦੇ ਭਾਰਤੀ ਪੁਰਾਤਤੱਵ ਸਰਵੇਖਣ ਨੇ ਵਿਸ਼ੇਸ਼ ਉਤਸ਼ਾਹ ਦੇ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਸੱਭਿਆਚਾਰ ਅਤੇ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਜਲੰਧਰ ਦੇ ਨੂਰ ਮਹਿਲ ਸਰਾਏ ਵਿੱਚ ਉਤਸ਼ਾਹਜਨਕ ਯੋਗ ਸੈਸ਼ਨ ਦੀ ਅਗਵਾਈ ਕੀਤੀ
Posted On:
21 JUN 2023 4:15PM by PIB Chandigarh
ਵਿਦੇਸ਼ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਪੁਰਾਣਾ ਕਿਲਾ ਵਿਖੇ ਮਨੋਰਮ ਯੋਗ ਸੈਸ਼ਨ ਦੀ ਅਗਵਾਈ ਕੀਤੀ
ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਅੱਜ ਦੇਸ਼ ਦੇ ਸਾਰੇ 37 ਸਰਕਲਾਂ ਵਿੱਚ ਵਧੇਰੇ ਉਤਸ਼ਾਹ ਅਤੇ ਜੋਸ਼ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਇਸ ਪ੍ਰੋਗਰਾਮ ਵਿੱਚ ਸੱਭਿਆਚਾਰ ਮੰਤਰਾਲੇ ਦੁਆਰਾ ਦਿੱਲੀ ਦੇ ਪੁਰਾਣਾ ਕਿਲਾ ਵਿਖੇ ਇੱਕ ਮਨੋਰਮ ਪ੍ਰੋਗਰਾਮ ਸਮੇਤ ਵਿਸ਼ੇਸ਼ ਆਕਰਸ਼ਣ ਦੇਖਿਆ ਗਿਆ, ਜਿੱਥੇ ਵਿਦੇਸ਼ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਮਨੋਰਮ ਯੋਗ ਸੈਸ਼ਨ ਦੀ ਅਗਵਾਈ ਕੀਤੀ। ਇਸ ਵਿੱਚ ਸੱਭਿਆਚਾਰ ਮੰਤਰਾਲੇ ਦੇ ਕਰਮਚਾਰੀ, ਏਐੱਸਆਈ ਦੇ ਮੈਂਬਰ, ਵੱਖ-ਵੱਖ ਦੂਤਾਵਾਸਾਂ ਦੇ ਪ੍ਰਤੀਨਿਧੀ ਅਤੇ ਜੀਵਨ ਦੇ ਸਾਰੇ ਖੇਤਰਾਂ ਦੇ ਉਤਸ਼ਾਹੀ ਵਿਅਕਤੀਆਂ ਸਹਿਤ ਲਗਭਗ 500 ਲੋਕ ਸ਼ਾਮਲ ਹੋਏ।
ਇਸੇ ਤਰ੍ਹਾਂ, ਜਲੰਧਰ ਦੇ ਨੂਰ ਮਹਿਲ ਸਰਾਏ ਵਿੱਚ, ਸੱਭਿਆਚਾਰ ਅਤੇ ਕਾਨੂੰਨ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਪ੍ਰਤੀਭਾਗੀਆਂ ਨੂੰ ਸਮੱਗ੍ਰ ਅਭਿਆਸ ਅਪਨਾਉਣ ਲਈ ਪ੍ਰੇਰਿਤ ਕਰਦੇ ਹੋਏ ਇੱਕ ਉਤਸ਼ਾਹਵਰਧਕ ਯੋਗ ਸੈਸ਼ਨ ਦੀ ਅਗਵਾਈ ਕੀਤੀ।
ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਪੁਰਾਣੇ ਕਿਲੇ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅੰਤਰਰਾਸ਼ਟਰੀ ਯੋਗ ਦਿਵਸ ਦੇ ਮਹੱਤਵ ਦੇ ਚਾਨਣਾ ਪਾਇਆ ਅਤੇ ਇਸ ਦਾ ਪ੍ਰਸਤਾਵ ਕਰਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ੀ ਪਹਿਲ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਯੋਗ ਭਾਵੇਂ ਵਿਸ਼ਵ ਭਰ ਵਿੱਚ ਵਿਆਪਕ ਤੌਰ ‘ਤੇ ਪ੍ਰਚਲਿਤ ਹੈ ਲੇਕਿਨ ਜਾਗਰੂਕਤਾ ਵਧਾਉਣ ਅਤੇ ਪ੍ਰਾਚੀਨ ਪ੍ਰਣਾਲੀਆਂ ਤੋਂ ਪ੍ਰਾਪਤ ਗਹਿਰੇ ਗਿਆਨ ਨੂੰ ਪ੍ਰੋਤਸਾਹਿਤ ਕਰਨ ਲਈ ਇੱਕ ਸਮਰਪਿਤ ਦਿਨ ਦੀ ਕਮੀ ਸੀ। ਸ਼੍ਰੀਮਤੀ ਲੇਖੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਯੋਗ ਏਕਤਾ ਦੀ ਭਾਵਨਾ ਨੂੰ ਵਧਾਉਂਦਾ ਹੈ, ਜਿਸ ਨਾਲ ਵਿਅਕਤੀ ਆਪਣੇ ਸਰੀਰ ਅਤੇ ਦਿਮਾਗ ਵਿੱਚ ਤਾਲਮੇਲ ਸਥਾਪਿਤ ਕਰ ਸਕਦੇ ਹਾਂ ਅਤੇ ਅੰਤ ਵਿੱਚ ਇਸ ਨਾਲ ਨਿਜੀ (ਵਿਅਕਤੀਗਤ) ਅਤੇ ਸਮਾਜਿਕ ਪਰਿਵਰਤਨ ਹੁੰਦਾ ਹੈ।
ਇਸ ਵਰ੍ਹੇ ਦੇ ਅੰਤਰਰਾਸ਼ਟਰੀ ਯੋਗ ਦਿਵਸ ਲਈ ਵਿਸ਼ਾ ਹੈ- ‘ਵਸੂਧੈਵ ਕੁਟੁੰਬਕਮ- ਦਿ ਵਰਲਡ ਇਜ ਵੰਨ ਬਿਗ ਫੈਮਿਲੀ।’ ਇਹ ਮਾਨਵ ਜਾਤੀ ਦੇ ਦਰਮਿਆਨ ਸਾਂਝੀਆਂ ਕੀਮਤਾਂ ਅਤੇ ਸਮਾਨਤਾਵਾਂ ‘ਤੇ ਜ਼ੋਰ ਦਿੰਦਾ ਹੈ। ਚੰਗਿਆਈ, ਭਲਾਈ ਅਤੇ ਟਿਕਾਊ ਸਿਹਤ ਸਮੇਤ ਇਨ੍ਹਾਂ ਯੂਨੀਵਰਸਲ ਸਿਧਾਤਾਂ ਨੂੰ ਪ੍ਰੋਤਸਾਹਿਤ ਕਰਕੇ ਵਿਅਕਤੀ ਇੱਕ ਬਿਹਤਰ ਵਿਸ਼ਵ ਵਿੱਚ ਯੋਗਦਾਨ ਕਰ ਸਕਦੇ ਹਨ। ਸ਼੍ਰੀਮਤੀ ਲੇਖੀ ਨੇ ਮਹਾਮਾਰੀ ਦੌਰਾਨ ਯੋਗ ਅਤੇ ਸਾਹ ਲੈਣ ਦੀਆਂ ਤਕਨੀਕਾਂ ਦੁਆਰਾ ਦਿੱਤੇ ਗਏ ਸਮਰਥਨ ਦਾ ਹਵਾਲਾ ਦਿੰਦੇ ਹੋਏ ਨਿਵਾਰਕ ਸਿਹਤ ਸੇਵਾ ਦੇ ਮਹੱਤਵ ਬਾਰੇ ਦੱਸਿਆ। ਸਿਹਤ ਦੇਖਭਾਲ਼ ਪ੍ਰਣਾਲੀਆਂ ਨਾਲ ਯੋਗ ਦਾ ਏਕੀਕਰਣ ਦੀਰਘਕਾਲੀ ਭਲਾਈ ਪ੍ਰਾਪਤੀ ਵਿੱਚ ਸਹਾਇਤਾ ਕਰ ਸਕਦਾ ਹੈ।
ਏਐੱਸਆਈ ਦੇ ਅਤਰਰਾਸ਼ਟਰੀ ਯੋਗ ਦਿਵਸ ਉਤਸਵ ਦਾ ਉਦੇਸ਼ ਇੱਕ ਏਕੀਕ੍ਰਿਤ ਆਲਮੀ ਦ੍ਰਿਸ਼ਟੀਕੋਣ ਅਤੇ ਵਿਅਕਤੀਆਂ ਦੇ ਦਰਮਿਆਨ ਸਹਿਯੋਗ ਨੂੰ ਪ੍ਰੋਤਸਾਹਨ ਦੇਣਾ ਹੈ। ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਸਾਰਿਆਂ ਨੂੰ ਸੰਵਾਦ ਕਰਨ, ਇਕੱਠਿਆਂ ਚਲਣ ਅਤੇ ਇੱਕ ਤਾਲਮੇਲਪੂਰਣ ਵਿਸ਼ਵ ਦੀ ਖੋਜ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ, ਜਿੱਥੇ ਦਿਲ ਇਕਜੁੱਟ ਹੋ ਕੇ ਧੜਕਦੇ ਹਨ।
ਇਸ ਪ੍ਰੋਗਰਾਮ ਦੌਰਾਨ ਸੱਭਿਆਚਾਰ ਸਕੱਤਰ, ਸ਼੍ਰੀ ਗੋਵਿੰਦ ਮੋਹਨ, ਸੰਯੁਕਤ ਸਕੱਤਰ ਸੰਜੁਕਤਾ ਮੁਦਗਲ, ਏਐੱਸਆਈ ਦੇ ਡਾਇਰੈਕਟਰ ਕੇ.ਕੇ. ਬਸਾ, ਸਮੇਤ ਸੱਭਿਆਚਾਰ ਮੰਤਰਾਲੇ ਅਤੇ ਭਾਰਤੀ ਪੁਰਾਤੱਤਵ ਸਰਵੇਖਣ ਦੇ ਹੋਰ ਅਧਿਕਾਰੀ ਮੌਜੂਦ ਸਨ। ਸੱਭਿਆਚਾਰ ਮੰਤਰਾਲੇ ਦਾ ਭਾਰਤੀ ਪੁਰਾਤੱਤਵ ਸਰਵੇਖਣ ਭਾਰਤ ਦੀ ਸਮ੍ਰਿੱਧ ਵਿਰਾਸਤ ਨੂੰ ਹੁਲਾਰਾ ਦੇਣ ਅਤੇ ਅੰਤਰਰਾਸ਼ਟਰੀ ਯੋਗ ਦਿਵਸ ਜਿਹੇ ਆਯੋਜਨਾਂ ਦੇ ਜ਼ਰੀਏ ਸਰੀਰਕ ਅਤੇ ਮਾਨਸਿਕ ਕਲਿਆਣ ਨੂੰ ਪ੍ਰੋਤਸਾਹਿਤ ਕਰਨ ਲਈ ਪ੍ਰਤੀਬੱਧ ਹੈ। ਯੋਗ ਦੀ ਪਰਿਵਰਤਨਕਾਰੀ ਸ਼ਕਤੀ ਨੂੰ ਪਹਿਚਾਣ ਕੇ ਏਐੱਸਆਈ ਵਿਸ਼ਵ ਭਰ ਵਿੱਚ ਸਮਾਜਾਂ ਦੇ ਸਮੁੱਚੇ ਵਿਕਾਸ ਅਤੇ ਤਾਲਮੇਲ ਵਿੱਚ ਯੋਗਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ।
ਪੁਰਾਣੇ ਕਿਲੇ ਵਿੱਚ ਆਯੋਜਿਤ ਯੋਗ ਸੈਸ਼ਨ ਦੀਆਂ ਤਸਵੀਰਾਂ







************
ਐੱਨਬੀ/ਐੱਸਟੀ
(Release ID: 1934641)
Visitor Counter : 125