ਸੱਭਿਆਚਾਰ ਮੰਤਰਾਲਾ
ਕੇਂਦਰੀ ਵਿਦੇਸ਼ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਦਿੱਲੀ ਦੇ ਪੁਰਾਣਾ ਕਿਲਾ ਵਿੱਚ ਚਲ ਰਹੇ ਖੁਦਾਈ ਕਾਰਜ ਦਾ ਨਿਰੀਖਣ ਕੀਤਾ
Posted On:
21 JUN 2023 4:59PM by PIB Chandigarh
ਕੇਂਦਰੀ ਵਿਦੇਸ਼ ਰਾਜ ਮੰਤਰੀ (ਐੱਮਓਐੱਸ) ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਅੱਜ ਦੂਤਾਵਾਸਾਂ (ਅੰਬੈਸੀਜ਼) ਦੇ ਪ੍ਰਤੀਨਿਧੀਆਂ ਦੇ ਨਾਲ ਦਿੱਲੀ ਵਿੱਚ ਪੁਰਾਣਾ ਕਿਲਾ ਦੇ ਇਤਿਹਾਸਿਕ ਸਥਾਨ ‘ਤੇ ਚਲ ਰਹੇ ਖੁਦਾਈ ਦੇ ਕੰਮ ਦਾ ਨਿਰੀਖਣ ਕਰਨ ਲਈ ਦੌਰਾ ਕੀਤਾ। ਇੰਦਰਪ੍ਰਸਥ ਦੇ ਪ੍ਰਾਚੀਨ ਸ਼ਹਿਰ ਦੇ ਰੂਪ ਵਿੱਚ ਪਹਿਚਾਣਿਆ ਜਾਣ ਵਾਲਾ ਇਹ ਸਥਾਨ ਕਈ ਦਹਾਕਿਆਂ ਤੋਂ ਪੁਰਾਤੱਤਵਿਕ ਦਿਲਚਸਪੀ ਦਾ ਵਿਸ਼ਾ ਰਿਹਾ ਹੈ। ਖੁਦਾਈ ਦੇ ਅਹਿਮ ਨਤੀਜਿਆਂ (ਸਿੱਟਿਆਂ) ਦਾ ਪਤਾ ਚਲਿਆ ਹੈ, ਜਿਸ ਨਾਲ ਦਿੱਲੀ ਦੇ 2500 ਵਰ੍ਹਿਆਂ ਤੋਂ ਵਧ ਦੇ ਨਿਰੰਤਰ ਇਤਿਹਾਸ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਅੰਤਰਰਾਸ਼ਟਰੀ ਯੋਗ ਦਿਵਸ ਦੇ ਭਵਯ ਉਤਸਵ ਦੇ ਮੌਕੇ ਦੇ ਨਾਲ ਆਯੋਜਿਤ ਇਸ ਪ੍ਰੋਗਰਾਮ ਨੇ ਆਉਣ ਵਾਲੇ ਪ੍ਰਤੀਨਿਧੀਆਂ ਨੂੰ ਪੁਰਾਣੇ ਕਿਲੇ ਵਿੱਚ ਵਿੱਚ ਸੂਖਮ ਖੁਦਾਈ ਦੇ ਜ਼ਰੀਏ ਪ੍ਰਾਪਤ ਕੀਤੀ ਗਈ ਮਨੋਰਮ ਖੋਜਾਂ ਨੂੰ ਪ੍ਰਤੱਖ ਰੂਪ ਨਾਲ ਦੇਖਣ ਦਾ ਇੱਕ ਅਨੋਖਾ ਮੌਕਾ ਪ੍ਰਦਾਨ ਕੀਤਾ।
ਭਾਰਤ ਵਿੱਚ ਸਭ ਤੋਂ ਮਹੱਤਵਪੂਰਨ ਖੁਦਾਈ ਸਥਾਨਾਂ ਵਿੱਚੋਂ ਇੱਕ ਦੇ ਰੂਪ ਵਿੱਚ, ਪੁਰਾਣਾ ਕਿਲਾ ਮਹਾਨ ਇਤਿਹਾਸਿਕ ਅਤੇ ਸੱਭਿਆਚਾਰਕ ਮਹੱਤਵ ਰੱਖਦਾ ਹੈ ਅਤੇ ਇਸ ਦੀ ਖੁਦਾਈ ਇਸ ਦੇ ਭੇਦਾਂ ਨੂੰ ਉਜਾਗਰ ਕਰਨ ਦੀ ਇੱਕ ਨਿਰੰਤਰ ਕੋਸ਼ਿਸ਼ ਰਹੀ ਹੈ।
ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਡਾਇਰੈਕਟਰ, ਅਤੇ ਪੁਰਾਣੇ ਕਿਲੇ ਵਿੱਚ ਚਲ ਰਹੀ ਖੁਦਾਈ ਦੀ ਦੇਖ-ਰੇਖ ਕਰਨ ਵਾਲੇ ਮੁੱਖ ਖੁਦਾਈਕਰਤਾ ਡਾ. ਵਸੰਤ ਕੁਮਾਰ ਸਵਰਣਕਾਰ ਨੇ ਪ੍ਰਤੀਨਿਧੀਆਂ ਦੀ ਇੱਕ ਵਿਸ਼ੇਸ਼ ਸਭਾ ਦੇ ਨਾਲ-ਨਾਲ ਇਸ ਦੀਆਂ ਦੀਵਾਰਾਂ ਦੇ ਅੰਦਰ ਸਮ੍ਰਿੱਧ ਵਿਰਾਸਤ ਅਤੇ ਇਤਿਹਾਸਿਕ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ ਵਰਣਨਯੋਗ ਨਤੀਜਿਆਂ ਨੂੰ ਸੱਭਿਆਚਾਰਕ ਰਾਜ ਮੰਤਰੀ ਮਹੋਦਯ ਦੇ ਸਾਹਮਣੇ ਪ੍ਰਦਰਸ਼ਿਤ (ਪੇਸ਼) ਕੀਤਾ। ਉਨ੍ਹਾਂ ਨੇ ਪ੍ਰਾਚੀਨ ਕਲਾਕ੍ਰਿਤੀਆਂ, ਸਰੰਚਨਾਵਾਂ ਅਤੇ ਵਾਸਤੂ ਚਮਤਕਾਰਾਂ ਨੂੰ ਉਜਾਗਰ ਕਰਨ ਦੀ ਜਟਿਲ ਪ੍ਰਕਿਰਿਆ ਦਾ ਵੇਰਵਾ ਦਿੰਦੇ ਹੋਏ ਚਲ ਰਹੀ ਖੋਜ ਵਿੱਚ ਕੀਮਤੀ ਜਾਣਕਾਰੀ ਸਾਂਝੀ ਕੀਤੀ।
ਇਸ ਪ੍ਰਸਤੁਤੀ (ਪੇਸ਼ਕਾਰੀ) ਨੇ ਸੱਭਿਆਚਾਰਕ ਰਾਜ ਮੰਤਰੀ ਅਤੇ ਪ੍ਰਤੀਨਿਧੀਆਂ ਨੂੰ ਪ੍ਰਾਚੀਨ ਸੱਭਿਅਤਾਵਾਂ ਦੀ ਮਨੋਰਮ ਦੁਨੀਆ ਵਿੱਚ ਖ਼ੁਦ ਨੂੰ ਸਰਾਬੋਰ ਕਰਨ ਅਤੇ ਪੁਰਾਣੇ ਕਿਲੇ ਦੀਆਂ ਪਰਤਾਂ ਦੇ ਅੰਦਰ ਸੁਰੱਖਿਅਤ ਮਾਨਵ ਇਤਿਹਾਸ ਦੇ ਠੋਸ ਸਬੂਤਾਂ ਨੂੰ ਦੇਖਣ ਦੇ ਸਮਰੱਥ ਬਣਾਇਆ।
ਮਾਨਯੋਗ ਸੱਭਿਆਚਾਰ ਰਾਜ ਮੰਤਰੀ ਮਹੋਦਯ ਨੇ ਨਵੀਨਤਮ ਤਕਨੀਕਾਂ ਦਾ ਉਪਯੋਗ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਭਾਰਤੀ ਪੁਰਾਤਨ ਖੁਦਾਈ ਸਰਵੇਖਣ (ਏਐੱਸਆਈ) ਤੋਂ ਖੁਦਾਈ ਤੋਂ ਪਹਿਲਾਂ ਲਾਈਟ ਡਿਟੈਕਸ਼ਨ ਐਂਡ ਰੇਂਜਿੰਗ (ਏਐੱਲਆਈਡੀਏਆਰ) ਸਰਵੇਖਣ ਕਰਨ ਦੀ ਅਪੀਲ ਕੀਤੀ।
ਸੱਭਿਆਚਾਰਕ ਰਾਜ ਮੰਤਰੀ ਮਹੋਦਯ ਦੇ ਨਾਲ ਪ੍ਰਤੀਨਿਧੀਆਂ ਤੋਂ ਇਲਾਵਾ ਸੱਭਿਆਚਾਰ ਮੰਤਰਾਲੇ ਵਿੱਚ ਸਕੱਤਰ, ਸ਼੍ਰੀ ਗੋਵਿੰਦ ਮੋਹਨ, ਸੰਯੁਕਤ ਸੱਕਤਰ ਸੰਜੁਕਤਾ ਮੁਦਗਲ, ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਡਾਇਰੈਕਟਰ ਕੇ.ਕੇ. ਬਸਾ, ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇ ਉੱਤਰੀ ਖੇਤਰ ਦੇ ਡਾਇਰੈਕਟਰ, ਐੱਸਏਡੀ ਦਿੱਲੀ ਸਰਕਲ ਦੇ ਨਾਲ ਸੱਭਿਆਚਾਰ ਮੰਤਰਾਲੇ ਅਤੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਏਐੱਸਆਈ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਜਨਵਰੀ 2023 ਵਿੱਚ ਸ਼ੁਰੂ ਕੀਤੀ ਗਈ ਖੁਦਾਈ ਦਾ ਉਦੇਸ਼ ਸਥਾਨ ਦੇ ਬਾਰੇ ਵਿੱਚ ਪੂਰਾ ਟਾਈਮਲਾਈਨ ਸਥਾਪਿਤ ਕਰਨਾ ਹੈ। ਵਰਤਮਾਨ ਵਿੱਚ, ਸ਼ੁਰੂਆਤੀ ਕੁਸ਼ਾਣ ਕਾਲ ਦੀਆਂ ਸਰੰਚਨਾਵਾਂ ਉਜਾਗਰ ਹੋਈਆਂ ਹਨ, ਜਿਨ੍ਹਾਂ ਦੀ ਡੂੰਘਾਈ 5.50 ਮੀਟਰ ਤੱਕ ਪਹੁੰਚ ਗਈ ਹੈ। ਇਸ ਖੁਦਾਈ ਤੋਂ ਪ੍ਰਾਚੀਨ ਸ਼ਹਿਰ ਇੰਦਰਪ੍ਰਸਥ ਬਾਰੇ ਹੋਰ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।
ਖੁਦਾਈ ਤੋਂ ਕਲਾਕ੍ਰਿਤੀਆਂ ਦਾ ਜ਼ਿਕਰਯੋਗ ਸੰਗ੍ਰਹਿ ਪ੍ਰਾਪਤ ਹੋਇਆ ਹੈ। ਵਰਣਨਯੋਗ ਸਿੱਟਿਆਂ ਵਿੱਚ ਵੈਕੁੰਠ ਵਿਸ਼ਣੂ ਦੀ ਇੱਕ ਪੱਥਰ ਦੀ ਮੂਰਤੀ, ਗਜ ਲਕਸ਼ਮੀ ਦੀ ਇੱਕ ਟੈਰਾਕੋਟਾ ਤਖ਼ਤੀ (plaque), ਗਣੇਸ਼ ਜੀ ਦੀ ਇੱਕ ਪੱਥਰ ਦੀ ਮੂਰਤੀ, ਮੋਹਰਾਂ ਅਤੇ ਛਪਾਈ, ਸਿੱਕੇ, ਮਨੁੱਖਾਂ ਅਤੇ ਜਾਨਵਰਾਂ ਦੀਆਂ ਟੈਰਾਕੋਟਾ ਮੂਰਤੀਆਂ, ਵੱਖ-ਵੱਖ ਪੱਥਰਾਂ ਦੇ ਮੋਤੀ, ਟੀ.ਸੀ. ਅਤੇ ਹੱਡੀ ਦੀ ਸੂਈ ਸ਼ਾਮਲ ਹਨ। ਇਨ੍ਹਾਂ ਕਲਾਕ੍ਰਿਤੀਆਂ, ਮਿੱਟੀ ਦੇ ਭਾਂਡਿਆਂ (ਬਰਤਨਾਂ) ਅਤੇ ਹੋਰ ਪੁਰਾਤੱਤਵ ਵਸਤਾਂ ਦੇ ਨਾਲ, ਉਸ ਸਥਾਨ 'ਤੇ ਪ੍ਰਾਚੀਨ ਸੱਭਿਅਤਾ ਅਤੇ ਵਪਾਰਕ ਗਤੀਵਿਧੀਆਂ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕਰਦੇ ਹਨ।
ਖੁਦਾਈ ਨਾਲ 2500 ਵਰ੍ਹਿਆਂ ਤੱਕ ਫੈਲੇ ਮਾਨਵ ਆਵਾਸ ਅਤੇ ਗਤੀਵਿਧੀਆਂ ਦੀ ਨਿਰੰਤਰ ਹੋਂਦ ਦਾ ਪਤਾ ਚਲਿਆ ਹੈ, ਜੋ ਪੁਰਾਣੇ ਕਿਲੇ ਦੇ ਇਤਿਹਾਸਿਕ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ। ਇੱਕ ਛੋਟੇ ਜਿਹੇ ਖੁਦਾਈ ਖੇਤਰ ਤੋਂ 136 ਤੋਂ ਵਧ ਸਿੱਕੇ ਅਤੇ 35 ਮੋਹਰਾਂ ਅਤੇ ਸਿਲਿੰਗਸ ਮਿਲੀ ਹੈ, ਜੋ ਵਪਾਰਕ ਗਤੀਵਿਧੀਆਂ ਦੇ ਕੇਂਦਰ ਦੇ ਰੂਪ ਵਿੱਚ ਸਥਾਨ ਦੀ ਅਹਿਮ ਭੂਮਿਕਾ ਦੇ ਸੰਕੇਤ ਦਿੰਦੇ ਹਨ।
ਇਸ ਤੋਂ ਇਲਾਵਾ, ਪੁਰਾਣੇ ਕਿਲੇ ਵਿੱਚ ਖੁਦਾਈ ਦੇ ਨਿਸ਼ਾਨ (ਅਵਸ਼ੇਸ਼) ਜੀ-20 ਸਮਿਟ ਦੇ ਪ੍ਰਤੀਨਿਧੀਆਂ (ਡੈਲੀਗੇਟਸ) ਲਈ ਆਕ੍ਰਸ਼ਣ ਦੇ ਬਿੰਦੂ ਦੇ ਰੂਪ ਵਿੱਚ ਕੰਮ ਕਰਨਗੇ, ਜਿਸ ਵਿੱਚ ਜੀ-20 ਦੇਸ਼ਾਂ ਦੇ ਮੁਖੀ ਸ਼ਾਮਲ ਹੋਣਗੇ। ਜੀ-20 ਸਮਿਟ ਸਤੰਬਰ 2023 ਵਿੱਚ ਦਿੱਲੀ ਵਿੱਚ ਆਯੋਜਿਤ ਹੋਣ ਵਾਲਾ ਹੈ।
ਪੁਰਾਣਾ ਕਿਲਾ ਭਾਰਤ ਦੀ ਸਮ੍ਰਿੱਧ ਵਿਰਾਸਤ ਅਤੇ ਸੱਭਿਆਚਾਰਕ ਵਿਵਿਧਤਾ ਲਈ ਇੱਕ ਫਾਰਮ ਦੇ ਰੂਪ ਵਿੱਚ ਖੜ੍ਹਿਆ ਹੈ, ਅਤੇ ਚਲ ਰਹੇ ਖੁਦਾਈ ਕਾਰਜ ਖੇਤਰ ਦੇ ਇਤਿਹਾਸਕ ਮਹੱਤਵ ਬਾਰੇ ਸਾਡੀ ਸਮਝ ਨੂੰ ਹੋਰ ਡੂੰਘਾ ਕਰਨ ਦਾ ਭਰੋਸਾ ਪ੍ਰਦਾਨ ਕਰਦਾ ਹੈ। ਓਪਨ ਏਅਰ ਸਾਈਟ ਮਿਊਜ਼ੀਅਮ ਦੀ ਸਥਾਪਨਾ ਦੇ ਨਾਲ-ਨਾਲ ਸੁਰੱਖਿਆ ਅਤੇ ਸੰਭਾਲ਼ ਦੀਆਂ ਕੋਸ਼ਿਸ਼ਾਂ ਇਹ ਸੁਨਿਸ਼ਚਿਤ ਕਰਨਗੀਆਂ ਕਿ ਇਸ ਇਤਿਹਾਸਿਕ ਖਜਾਨੇ ਦੀ ਵਰਤਮਾਨ ਅਤੇ ਮੌਜੂਦਾ ਪੀੜ੍ਹੀਆਂ ਦੁਆਰਾ ਸ਼ਲਾਘਾ ਕੀਤੀ ਜਾ ਸਕੇ।
ਪੁਰਾਣਾ ਕਿਲਾ ਅਤੀਤ ਵਿੱਚ ਕਈ ਖੁਦਾਈਆਂ ਦਾ ਗਵਾਹ ਰਿਹਾ ਹੈ। ਖਾਸ ਕਰਕੇ, ਪਦਮ ਸ਼੍ਰੀ ਪ੍ਰੋਫੈਸਰ ਬੀ.ਬੀ. ਲਾਲ ਨੇ ਸਾਲ 1955 ਅਤੇ ਸਾਲ 1969 ਤੋਂ 1973 ਦੇ ਦਰਮਿਆਨ ਖੁਦਾਈ ਕੀਤੀ, ਇਸ ਤੋਂ ਬਾਅਦ ਸਾਲ 2013-14 ਅਤੇ ਸਾਲ 2017-18 ਵਿੱਚ ਭਾਰਤੀ ਪੁਰਾਤੱਤਵ ਸਰਵੇਖਣ ਦੇ ਡਾ. ਵਸੰਤ ਕੁਮਾਰ ਸਵਰਣਕਾਰ ਦੀ ਅਗਵਾਈ ਵਿੱਚ ਖੁਦਾਈ ਕੀਤੀ। ਇਨ੍ਹਾਂ ਕੋਸ਼ਿਸ਼ਾਂ ਨੇ ਨੌ ਸੱਭਿਆਚਾਰਕ ਪੱਧਰਾਂ ਨੂੰ ਪ੍ਰਗਟ ਕੀਤਾ ਹੈ, ਜੋ ਪੂਰਵ-ਮੌਰਯ, ਮੌਰਯ, ਸ਼ੁੰਗ, ਕੁਸ਼ਾਣ, ਗੁਪਤ, ਉੱਤਰ-ਗੁਪਤ, ਰਾਜਪੂਤ, ਸਲਤਨਤ ਅਤੇ ਮੁਗਲ ਸਮੇਤ ਵੱਖ-ਵੱਖ ਇਤਿਹਾਸਕ ਕਾਲ ਦਾ ਪ੍ਰਤਿਨਿਧੀਤਵ ਕਰਦੇ ਹਨ।


ਖੁਦਾਈ ਖਾਈਆਂ ਦਾ ਸਧਾਰਣ ਦ੍ਰਿਸ਼
ਮੌਰਯ ਕਾਲ ਰਿੰਗਵੈਲ

ਵੈਕੁੰਠ ਵਿਸ਼ਨੂੰ

ਮਾਣਯੋਗ ਸੱਭਿਆਚਾਰ ਰਾਜ ਮੰਤਰੀ ਮਹੋਦਯ ਸ਼੍ਰੀਮਤੀ ਮੀਨਾਕਸ਼ੀ ਲੇਖੀ ਦੀ ਯਾਤਰਾ ਦੀਆਂ ਤਸਵੀਰਾਂ

******
ਐੱਨਬੀ/ਐੱਸਕੇ
(Release ID: 1934543)
Visitor Counter : 124