ਰੱਖਿਆ ਮੰਤਰਾਲਾ
ਸਰਕਾਰ ਇੱਕ ਮਜ਼ਬੂਤ ਅਤੇ ਆਤਮਨਿਰਭਰ ਭਾਰਤ ਦਾ ਨਿਰਮਾਣ ਕਰ ਰਹੀ ਹੈ ਜੋ ਆਪਣੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦੇਣ ਦੀ ਸਮਰੱਥਾ ਦੇ ਨਾਲ ਸ਼ਾਂਤੀ ਦਾ ਝੰਡਾ ਬਰਦਾਰ ਹੈ: ਦੇਹਰਾਦੂਨ ਵਿੱਚ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ
‘‘ਸਾਡਾ ਉਦੇਸ਼ ਇੱਕ ‘‘ਆਤਮਨਿਰਭਰ’’ ਰੱਖਿਆ ਖੇਤਰ ਦਾ ਨਿਰਮਾਣ ਕਰਨਾ ਹੈ ਜੋ ਸੈਨਾ ਨੂੰ ਨਵੀਨਤਮ ਹਥਿਆਰਾਂ ਅਤੇ ਤਕਨੀਕਾਂ ਨਾਲ ਲੈਸ ਕਰੇ’’
‘‘2047 ਤੱਕ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਨੀਂਹ ਰੱਖੀ ਜਾ ਰਹੀ ਹੈ’’
प्रविष्टि तिथि:
19 JUN 2023 5:32PM by PIB Chandigarh
ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਸਸ਼ਕਤੀਕਰਣ ਦੇਖਿਆ ਜਾ ਰਿਹਾ ਹੈ। ਅਤੇ ਸੰਨ 2047 ਤੱਕ ਦੇਸ਼ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਦੀ ਨੀਂਹ ਤਿਆਰ ਕੀਤੀ ਜਾ ਰਹੀ ਹੈ। ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 19 ਜੂਨ, 2023 ਨੂੰ ਉਤਰਾਖੰਡ ਦੇ ਦੇਹਰਾਦੂਨ ਵਿੱਚ ‘ਸਵਰਣਿਮ ਭਵਿਸ਼ਯ’ ‘ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਇਹ ਗੱਲਾਂ ਕਹੀਆਂ। ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਨੇ ਦੇਸ਼ ਦਾ ਸਮੁੱਚਾ ਵਿਕਾਸ, ਸਮਾਜਿਕ ਸਦਭਾਵਨਾ ਨੂੰ ਸੁਨਿਸ਼ਚਿਤ ਕੀਤਾ ਹੈ ਅਤੇ ਲੋਕਾਂ ਨੂੰ ਦੇਸ਼ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੇ ਨਾਲ ਫਿਰ ਤੋਂ ਜੋੜਿਆ ਹੈ।
ਰਕਸ਼ਾ ਮੰਤਰੀ ਨੇ ਕੋਵਿਡ-19 ਮਹਾਮਾਰੀ ਦੇ ਖ਼ਿਲਾਫ ਭਾਰਤ ਦੀ ਦ੍ਰਿੜ੍ਹਤਾ ਨਾਲ ਕੀਤਾ ਗਿਆ ਸੰਘਰਸ਼ ਅਤੇ ਲੋਕਾਂ ਵਿੱਚ ਭਾਰਤੀ ਵਿਰਾਸਤ, ਪਰੰਪਰਾਵਾਂ ਅਤੇ ਕਦਰਾਂ-ਕੀਮਤਾਂ ਦੇ ਪ੍ਰਤੀ ਮਾਣ ਦੀ ਭਾਵਨਾ ਭਰਦੇ ਹੋਏ ਬਸਤੀਵਾਦੀ ਮਾਨਸਿਕਤਾ ਤੋਂ ਛੁਟਕਾਰਾ ਪਾਉਣ ਦੇ ਉਪਾਵਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਆਯੁਸ਼ਮਾਨ ਭਾਰਤ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਧਾਰਾ 370 ਨੂੰ ਖ਼ਤਮ ਕਰਨ ਸਹਿਤ ਕੁਝ ਇਤਿਹਾਸਕ ਫੈਸਲਿਆਂ ਦਾ ਵਰਣਨ ਕੀਤਾ।
ਸ਼੍ਰੀ ਰਾਜਨਾਥ ਸਿੰਘ ਨੇ ਗ੍ਰਾਮੀਣ ਖੇਤਰਾਂ ਵਿੱਚ ਪਖਾਨਿਆਂ ਦੇ ਨਾਲ ਪੱਕੇ ਘਰਾਂ ਦੇ ਨਿਰਮਾਣ ਸਮੇਤ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਚੁੱਕੇ ਗਏ ਕਦਮਾਂ ਅਤੇ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਕਿ ਹਰੇਕ ਖੇਤਰ ਵਿੱਚ ਮਹਿਲਾਵਾਂ ਨੂੰ ਆਪਣੇ ਮਰਦ ਹਮਰੁਤਬਾ ਦੇ ਬਰਾਬਰ ਮੌਕੇ ਮਿਲਣ, ਦੀ ਜ਼ਰੂਰਤ 'ਤੇ ਵੀ ਚਾਨਣਾ ਪਾਇਆ। ਹਥਿਆਰਬੰਦ ਬਲਾਂ ਵਿੱਚ ਮਹਿਲਾਵਾਂ ਦੀ ਭੂਮਿਕਾ ਵਧਾਉਣ ਦੇ ਲਈ ਕੀਤੇ ਗਏ ਫੈਸਲਿਆਂ ਦੀ ਚਰਚਾ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸੈਨਿਕ ਸਕੂਲਾਂ ਵਿੱਚ ਨਾਮਾਂਕਨ ਦੇ ਲਈ ਲੜਕੀਆਂ ਲਈ ਰਾਹ ਖੋਲ੍ਹ ਦਿੱਤੇ ਗਏ ਹਨ ਅਤੇ ਮਹਿਲਾ ਅਧਿਕਾਰੀਆਂ ਨੂੰ ਸਿਯਾਚਿਨ ਗਲੈਸ਼ੀਯਰ ਜਿਹੀ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਖੇਤਰ ਅਤੇ ਜੰਗੀ ਜਹਾਜਾਂ ‘ਤੇ ਵੀ ਤੈਨਾਤ ਕੀਤਾ ਜਾ ਰਿਹ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਮਹਿਲਾਵਾਂ ਦੇ ਲਈ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣ ਅਤੇ ਉਨ੍ਹਾਂ ਨੂੰ ਲੋੜੀਂਦੇ ਮੌਕੇ ਉਪਲਬਧ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਫੌਜੀ ਅਤੇ ਸੁਰੱਖਿਆ ਦ੍ਰਿਸ਼ਟੀਕੋਣ ਤੋਂ ਭਾਰਤ ਦੇ ਸਵਰਣਿਮ ਭਵਿਸ਼ਯ ਦੀ ਰੂਪਰੇਖਾ ਪੇਸ਼ ਕਰਦੇ ਹੋਏ ਰਕਸ਼ਾ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰਨ ਲਈ ਪ੍ਰਤੀਬੱਧ ਹੈ ਜੋ ਰੱਖਿਆ ਖੇਤਰ ਵਿੱਚ ਪੂਰੀ ਤਰ੍ਹਾਂ ਨਾਲ ਆਤਮਨਿਰਭਰ ਹੈ ਅਤੇ ਉਸ ਕੋਲ ਅਤਿਆਧੁਨਿਕ ਹਥਿਆਰ ਅਤੇ ਤਕਨੀਕੀਆਂ ਹੋਣ। ਉਨ੍ਹਾਂ ਨੇ ਇਹ ਸੁਨਿਸ਼ਚਿਤ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਨੂੰ ਰੇਖਾਂਕਿਤ ਕੀਤਾ ਕਿ ਜੇਕਰ ਯੁਵਾ ਰੱਖਿਆ ਵਿਗਿਆਨੀਆਂ ਦੇ ਰੂਪ ਵਿੱਚ ਆਪਣੀ ਮਾਤਭੂਮੀ ਦੀ ਸੇਵਾ ਕਰਨਾ ਚਾਹੁਣ ਤਾਂ ਦੇਸ਼ ਵਿੱਚ ਉਨ੍ਹਾਂ ਦੇ ਕੋਲ ਕਾਫੀ ਮੌਕੇ ਉਪਲਬਧ ਹਨ।
ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, ‘‘ਅਸੀਂ ਨਵੇਂ ਆਈਆਈਟੀ ਅਤੇ ਐੱਨਆਈਟੀ ਦੀ ਸਥਾਪਨਾ ਕੀਤੀ ਹੈ ਅਤੇ ਸੀਟਾਂ ਦੀ ਸੰਖਿਆ ਵਿੱਚ ਵੀ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਅਸੀਂ ਰੱਖਿਆ ਖੇਤਰ ਵਿੱਚ ਇਨੋਵੇਸ਼ਨਜ਼ ਲਈ (ਆਈਡੈਕਸ) ਪਹਿਲ ਅਤੇ ਟੈਕਨਾਲੋਜੀ ਵਿਕਾਸ ਫੰਡ (ਟੀਡੀਐੱਫ) ਲਈ ਇਨੋਵੇਸ਼ਨਜ਼ ਦੇ ਰਾਹੀਂ ਰੱਖਿਆ ਖੇਤਰ ਵਿੱਚ ਵਿਚਾਰਾਂ ਨੂੰ ਸੱਦਾ ਦਿੱਤਾ ਹੈ। ਜਿਨ੍ਹਾਂ ਦਾ ਟੀਚਾ ਸਟਾਰਟ-ਅੱਪਸ ਨੂੰ ਉਤਸ਼ਾਹਿਤ ਕਰਨਾ ਹੈ। ਇਨ੍ਹਾਂ ਕਦਮਾਂ ਅਤੇ ਕਈ ਹੋਰ ਸੁਧਾਰਾਂ ਦੇ ਕਾਰਨ, ਭਾਰਤ ਛੇਤੀ ਹੀ ਇੱਕ ਆਯਾਤ ਦੇਸ਼ ਤੋਂ ਪੂਰੀ ਤਰ੍ਹਾਂ ਇੱਕ ਮੋਹਰੀ ਰੱਖਿਆ ਨਿਰਯਾਤ ਦੇਸ਼ ਬਣਨ ਦੇ ਰਾਹ 'ਤੇ ਅੱਗੇ ਵੱਲ ਵਧ ਰਿਹਾ ਹੈ। ਅਸੀਂ ਇੱਕ ਮਜ਼ਬੂਤ ਅਤੇ ਆਤਮਨਿਰਭਰ ਭਾਰਤ ਦਾ ਨਿਰਮਾਣ ਕਰ ਰਹੇ ਹਾਂ ਜੋ ਖੇਤਰੀ ਅਤੇ ਆਲਮੀ ਸ਼ਾਂਤੀ ਦਾ ਝੰਡਾ ਬਰਦਾਰ ਹੈ ਅਤੇ ਉਸੇ ਦੇ ਨਾਲ-ਨਾਲ ਮਾੜੀ ਨਜ਼ਰ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਆਪਣੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦੇਣ ਦੀ ਸਮਰੱਥਾ ਵੀ ਰੱਖਦਾ ਹੈ।
ਰਕਸ਼ਾ ਮੰਤਰੀ ਨੇ ਆਲਮੀ ਪੱਧਰ ‘ਤੇ ਭਾਰਤ ਦੀ ਇਮੇਜ਼ (ਅਕਸ) ਨੂੰ ਸਿਰਫ਼ ਇੱਕ ਨਿਰੀਖਕ ਦੀ ਭੂਮਿਕਾ ‘ਤੇ ਜ਼ੋਰ ਦੇ ਕੇ ਆਪਣੀ ਗੱਲ ਕਹਿਣ ਵਾਲੇ ਦੇਸ਼ ਦੇ ਅਕਸ ਵਿੱਚ ਬਦਲਣ ਦੇ ਲਈ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਜਿੱਥੇ ਭਾਰਤ ਖਰੀਦ ਸ਼ਕਤੀ ਸਮਾਨਤਾ ਦੇ ਮਾਮਲੇ ਵਿੱਚ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਹੈ, 2027 ਤੱਕ ਇਹ ਸਿਰਫ਼ ਜੀਡੀਪੀ ਦੇ ਲਿਹਾਜ ਨਾਲ ਵੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਦੀ ਪਰੰਪਰਾ ਅਤੇ ਸੱਭਿਆਚਾਰ ਨਾਲ ਜੋੜਦੇ ਹੋਏ ਜੀਡੀਪੀ ਦੇ ਮਾਮਲੇ ਵਿੱਚ ਭਾਰਤ ਨੂੰ ਮੋਹਰੀ ਸਥਾਨ 'ਤੇ ਲਿਆਉਣ ਦੇ ਸਰਕਾਰ ਦੇ ਵਿਜ਼ਨ ਨੂੰ ਵੀ ਰੇਖਾਂਕਿਤ ਕੀਤਾ।
******
ਏਬੀਬੀ/ਐੱਸਏਵੀਵੀਵਾਈ
(रिलीज़ आईडी: 1933669)
आगंतुक पटल : 154