ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

‘ਸਕੱਤਰੇਤ ਸੁਧਾਰ’ ਰਿਪੋਰਟ ਦਾ 6ਵਾਂ ਸੰਸਕਰਣ ਮਈ, 2023 ਜਾਰੀ ਕੀਤਾ ਗਿਆ


3.71 ਲੱਖ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਹੋਇਆ, 1.8 ਲੱਖ ਕਾਗਜ਼ੀ ਫਾਈਲਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 86,454 ਫਾਈਲਾਂ ਦੀ ਛਟਾਈ ਕੀਤੀ ਗਈ

13 ਮੰਤਰਾਲਿਆਂ/ਵਿਭਾਗਾਂ ਦੇ ਕੋਲ ਮਈ 2023 ਲਈ ਈ-ਰਸੀਦਾਂ ਦੀ 100 ਪ੍ਰਤੀਸ਼ਤ ਉਪਲਬਧਤਾ

2,115 ਸਥਾਨਾਂ ’ਤੇ ਸਵੱਛਤਾ ਅਭਿਯਾਨ ਚਲਾਇਆ ਗਿਆ, 17.55 ਲੱਖ ਵਰਗ ਫੁੱਟ ਜਗ੍ਹਾਂ ਖਾਲੀ ਕਰਵਾਈ ਗਈ
ਸਕ੍ਰੈਪ ਨਿਪਟਾਰੇ ਤੋਂ 19.13 ਕਰੋੜ ਰੁਪਏ ਦਾ ਰੈਵੇਨਿਊ ਇਕੱਠਾ ਹੋਇਆ

Posted On: 17 JUN 2023 6:02PM by PIB Chandigarh

23.12.2022 ਨੂੰ ਆਯੋਜਿਤ ਹੋਈ ਰਾਸ਼ਟਰੀ ਵਰਕਸ਼ਾਪ ਵਿੱਚ ਲਏ ਗਏ ਫ਼ੈਸਲਿਆਂ ਦਾ ਪਾਲਣ ਕਰਦੇ ਹੋਏ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਨੇ ਮਈ, 2023 ਦੇ ਲਈ “ਸਕੱਤਰੇਤ ਸੁਧਾਰ” ‘ਤੇ ਮਾਸਿਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।

ਮਈ, 2023 ਮਹੀਨੇ ਦੀ ਰਿਪੋਰਟ ਵਿੱਚ ਸ਼ਾਮਲ ਕੀਤੇ ਗਏ ਮੁੱਖ ਅੰਸ਼ ਇਸ ਤਰ੍ਹਾਂ ਹਨ:

ਸਵੱਛਤਾ ਅਭਿਯਾਨ ਵਿੱਚ ਤੇਜ਼ੀ ਅਤੇ ਪੈਂਡਿੰਗ ਮਾਮਲਿਆਂ ਵਿੱਚ ਕਮੀ

1,80,557 ਫਾਈਲਾਂ ਦੀ ਜਾਂਚ ਕੀਤੀ ਗਈ ਅਤੇ 86,454 ਫਾਈਲਾਂ ਦੀ ਛਟਾਈ ਕੀਤੀ ਗਈ 3,71,156 ਜਨਤਕ ਸ਼ਿਕਾਇਤਾਂ  ਦਾ ਨਿਪਟਾਰਾ ਕੀਤਾ ਗਿਆ

ਮਈ, 2023 ਵਿੱਚ 17,55,001 ਵਰਗ ਫੁੱਟ ਜਗ੍ਹਾ ਖਾਲੀ ਕਰਵਾਈ ਗਈ

ਮਈ, 2023 ਵਿੱਚ ਕਬਾੜ ਦਾ  ਨਿਪਟਾਰਾ ਕਰਨ  ਨਾਲ 19,12,72,388/-  ਰੁਪਏ ਦਾ ਰੈਵੇਨਿਊ ਪ੍ਰਾਪਤ ਕੀਤਾ ਗਿਆ

2,115 ਸਥਾਨਾਂ ’ਤੇ ਸਵੱਛਤਾ ਅਭਿਯਾਨ ਚਲਾਇਆ ਗਿਆ।

 

ਫ਼ੈਸਲਾ ਲੈਣ ਦੀ ਸਮਰੱਥਾ ਵਿੱਚ ਸੁਧਾਰ ਕੀਤਾ ਗਿਆ ਅਤੇ ਇਸ ਨੂੰ ਵਧਾਇਆ ਗਿਆ

71 ਮੰਤਰਾਲਿਆਂ/ਵਿਭਾਗਾਂ ਨੇ ਵਿਲੰਬਿਤ ਪ੍ਰਕਿਰਿਆ ਨੂੰ ਲਾਗੂ ਕੀਤਾ (48 ਪੂਰੀ ਤਰ੍ਹਾਂ ਨਾਲ ਵਿਲੰਬਿਤ; 23 ਅੰਸ਼ਿਕ ਤੌਰ ’ਤੇ ਵਿਲੰਬਿਤ)

43 ਮੰਤਰਾਲੀਆਂ/ਵਿਭਾਗਾਂ ਨੇ 2021, 2022 ਅਤੇ 2023 ਵਿੱਚ ਪ੍ਰਤੀਨਿਧੀ ਮੰਡਲ ਦੇ ਆਦੇਸ਼ਾਂ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਦੀ ਸੋਧ ਕੀਤੀ

ਡੈਸਕ ਔਫਿਸਰ (ਅਫ਼ਸਰ) ਪ੍ਰਣਾਲੀ 40 ਮੰਤਰਾਲਿਆਂ/ਵਿਭਾਗਾਂ ਵਿੱਚ ਸੰਚਾਲਿਤ ਹੋ ਰਹੀ ਹੈ

 

ਈ-ਆਫਿਸ ਦਾ ਲਾਗੂਕਰਨ ਅਤੇ ਵਿਸ਼ਲੇਸ਼ਣ

ਈ-ਆਫਿਸ 7.0 ਬਦਲੀ ਲਈ ਪਹਿਚਾਣੇ ਗਏ ਸਾਰੇ 75 ਮੰਤਰਾਲਿਆਂ ਨੇ ਈ-ਆਫਿਸ 7.0 ਨੂੰ ਅਪਣਾ ਲਿਆ ਹੈ

8,68,490 ਸਰਗਰਮ ਕਾਗਜ਼ੀ ਫਾਈਲਾਂ ਦੀ ਤੁਲਨਾ ਵਿੱਚ 25,93,223 ਸਰਗਰਮ ਈ-ਫਾਈਲਾਂ

ਮਈ, 2023 ਦੇ ਮਹੀਨੇ ਵਿੱਚ 13 ਮੰਤਰਾਲਿਆਂ/ਵਿਭਾਗਾਂ ਦੇ ਕੋਲ 100 ਪ੍ਰਤੀਸ਼ਤ ਈ-ਰਸੀਦਾਂ ਉਪਲਬਧ ਹਨ

ਕੁੱਲ ਮਿਲਾ ਕੇ, ਅਪ੍ਰੈਲ 2023 ਵਿੱਚ ਈ-ਰਸੀਦਾਂ ਦੀ 91.52 ਪ੍ਰਤੀਸ਼ਤ ਹਿੱਸੇਦਾਰੀ ਦੇ ਮੁਕਾਬਲੇ ਮਈ 2023 ਵਿੱਚ ਈ-ਰਸੀਦਾਂ ਦੀ 91.43 ਪ੍ਰਤੀਸ਼ਤ ਹਿੱਸੇਦਾਰੀ ਰਹੀ

ਕੇਂਦਰ ਸਰਕਾਰ ਵਿੱਚ 89.96 ਪ੍ਰਤੀਸ਼ਤ ਈ-ਫਾਈਲਾਂ ਨੂੰ ਅਪਣਾਇਆ ਗਿਆ

 

ਸਰਵੋਤਮ ਕਾਰਜ ਪ੍ਰਣਾਲੀਆਂ

ਦੂਰਸੰਚਾਰ ਵਿਭਾਗ: ਸੀ-ਡਾੱਟ ਨੇ ਮੌਜੂਦਗੀ ਨਿਗਰਾਨੀ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਸੰਚਾਰ ਭਵਨ ਵਿੱਚ ਚਿਹਰੇ ਦੀ ਪਹਿਚਾਣ ਵਾਲੀ ਮੌਜੂਦਗੀ ਪ੍ਰਣਾਲੀ ਵਿਕਸਿਤ ਅਤੇ ਸਥਾਪਿਤ ਕੀਤੀ ਹੈ। ਇਸ ਦੇ ਤਹਿਤ ਜਿਸ ਕਰਮਚਾਰੀ ਦਾ ਡਾਟਾ ਸਿਸਟਮ ਵਿੱਚ ਸੁਰੱਖਿਅਤ ਕਰ ਦਿੱਤਾ ਗਿਆ ਹੈ, ਉਸ ਨੂੰ ਸਿਰਫ਼ ਕੁਝ ਸਕਿੰਟਾਂ ਦੇ ਲਈ ਹੀ ਡਿਵਾਈਸ ਦੇ ਸਾਹਮਣੇ ਖੜ੍ਹਾ ਹੋਣਾ ਪੈਂਦਾ ਹੈ, ਤਾਕਿ ਮੌਜੂਦਗੀ ਦਰਜ ਕਰਵਾਉਣ ਦੇ ਉਦੇਸ਼ਾਂ ਦੀ ਪੂਰਤੀ ਲਈ ਕਰਮਚਾਰੀ ਦਾ ਚਿਹਰਾ ਸਕੈਨ ਕੀਤਾ ਜਾ ਸਕੇ ਅਤੇ ਸਹੀ ਸਮਾਂ ਰਿਕਾਰਡ ਕੀਤਾ ਜਾ ਸਕੇ। ਕਿਉਂਕਿ ਇਹ ਪ੍ਰਣਾਲੀ ਸੰਪਰਕ ਰਹਿਤ ਹੈ, ਤਾਂ ਅਜਿਹੇ ਵਿੱਚ ਇਹ ਕੋਵਿਡ ਸੰਕਰਮਣ ਤੋਂ ਬਚਣ ਲਈ ਉਪਯੋਗੀ ਵੀ ਹੈ। ਦੂਰਸੰਚਾਰ ਵਿਭਾਗ ਨੇ ਇਸ ਪਹਿਲ ਲਈ ਨਵੀਂ ਦਿੱਲੀ ਸਥਿਤ ਸੰਚਾਰ ਭਵਨ ਦੇ ਵਿਭਿੰਨ ਤਲਾਂ ’ਤੇ ਡਿਜੀਟਲ ਨੋਟਿਸ ਬੋਰਡ/ਸਕ੍ਰੀਨਾਂ ਖਰੀਦੀਆਂ ਅਤੇ ਸਥਾਪਿਤ ਕੀਤੀਆਂ ਹਨ।

 

 

ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ: ਵਿਭਾਗ ਦੇ ਨਿਯੰਤਰਣ ਵਿੱਚ ਸੰਚਾਲਿਤ ਮਿਸ਼ਨਾਂ (ਸਵੱਛ ਸਰਵੇਖਣ ਗ੍ਰਾਮੀਣ 2023, ਗ੍ਰਾਮ ਮੁਲਾਂਕਣ ਫਾਰਮ, ਗੋਬਰਧਨ ਪੋਰਟਲ ਆਦਿ) ਦੇ ਲਾਗੂਕਰਨ ’ਤੇ ਨਜ਼ਰ ਰੱਖਣ ਅਤੇ ਇਨ੍ਹਾਂ ਦੀ ਨਿਗਰਾਨੀ ਦੇ ਉਦੇਸ਼ ਨਾਲ ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ ਦੇ ਲਈ ਪੋਰਟਲ ਵਿਕਸਿਤ ਕੀਤੇ ਗਏ ਹਨ।

 

ਵਿਦੇਸ਼ ਮੰਤਰਾਲੇ:  ਪ੍ਰਵਾਸੀ ਭਾਰਤੀਆਂ ਦੀ ਸਹਿਜਤਾ ਲਈ ਮਦਦ ਪੋਰਟਲ, ਕੈਲਾਸ਼ ਮਾਨਸਰੋਵਰ ਪੋਰਟਲ ਅਤੇ ਈ-ਮਾਈਗ੍ਰੇਟ ਪੋਰਟਲ ਜਿਹੇ ਪਲੈਟਫਾਰਮ ਵਿਕਸਿਤ ਕੀਤੇ ਗਏ ਹਨ।

ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ: ਇੱਕ ਔਨਲਾਈਨ ਯੋਜਨਾ ਪ੍ਰਬੰਧਨ ਪ੍ਰਣਾਲੀ ਰਾਹੀਂ ਗ੍ਰਾਂਟ ਜਾਰੀ ਕਰਨ ਨਾਲ ਸਬੰਧਿਤ ਸਰਲ ਅਤੇ ਪਾਰਦਰਸ਼ੀ ਪ੍ਰਕਿਰਿਆਵਾਂ ਨੂੰ ਲਾਗੂ ਕੀਤਾ ਗਿਆ ਹੈ। ਮੰਤਰਾਲੇ ਦੀਆਂ ਵੱਖ-ਵੱਖ ਯੋਜਨਾਵਾਂ ਪੀਐੱਮਕੇਐੱਸਵਾਈ, ਪੀਐੱਮਐੱਫਐੱਮਈ ਅਤੇ ਪੀਐੱਲਆਈ ਦੇ ਲਈ ਵੱਖ-ਵੱਖ ਔਨਲਾਈਨ ਪੋਰਟਲ ਸ਼ੁਰੂ ਕੀਤੇ ਗਏ ਹਨ।

ਮਾਸਿਕ ਅਧਾਰ ’ਤੇ ਸੂਚਨਾਵਾਂ ਇੱਕਠੀਆਂ ਕਰਨ ਤੋਂ ਇਲਾਵਾ, ਸਕੱਤਰੇਤ ਸੁਧਾਰਾਂ ਦੇ ਇਸ ਸੰਸਕਰਣ ਵਿੱਚ ਨਾਗਰਿਕ ਕੇਂਦ੍ਰਿਤ ਪਹਿਲ ਅਤੇ ਡਾਕ ਵਿਭਾਗ ਦੀ ਸਵੱਛਤਾ ਦੀ ਝਾਂਕੀ ’ਤੇ ਧਿਆਨ ਦੇਣ ਦਾ ਇੱਕ ਐਡੀਸ਼ਨ ਸ਼ਾਮਲ ਕੀਤਾ ਗਿਆ ਹੈ।

 

******

ਐੱਸਐੱਨਸੀ


(Release ID: 1933416) Visitor Counter : 113


Read this release in: English , Urdu , Marathi , Hindi