ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਹੁਣ ਵਿਸ਼ਵ ਵਿੱਚ ਭਾਰਤ ਦੀ ਗੱਲ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਪਿਛਲੇ ਨੌਂ ਵਰ੍ਹਿਆਂ ਵਿੱਚ ਵਿਸ਼ਵ ਪੱਧਰ ’ਤੇ ਭਾਰਤ ਦਾ ਮਹੱਤਵ ਵਧਿਆ ਹੈ
ਸ਼੍ਰੀ ਰਾਜਨਾਥ ਸਿੰਘ ਨੇ ਸਿਵਲ ਸੇਵਕਾਂ ਨੂੰ ਸੱਦਾ ਦਿੱਤਾ ਕਿ ਉਹ ਜਨ ਸਮੁਦਾਇ ਦੀ ਆਕਖਿਆਵਾਂ ’ਤੇ ਖਰਾ ਉਤਰ ਕੇ ਸਰਕਾਰ ਵਿੱਚ ਲੋਕਾਂ ਦਾ ਵਿਸ਼ਵਾਸ ਅਰਜਿਤ ਕਰਨ
ਰਖਿਆ ਮੰਤਰੀ ਨੇ ਕਿਹਾ, ਔਚਿਤਯ ਦੀ ਸੰਸਕ੍ਰਿਤੀ ਹੁਣ ਅਧਿਕਾਰ ਦੀ ਸੰਸਕ੍ਰਿਤੀ ਤੋਂ ਅੱਗੇ ਨਿਕਲ ਗਈ ਹੈ
“ਅੰਮ੍ਰਿਤ ਕਾਲ ਵਿੱਚ ਸੇਵਾ ਦੇ ਲਈ ਨੌਕਰਸ਼ਾਹਾਂ ’ਤੇ ਬਹੁਤ ਬੜੀ ਜ਼ਿੰਮੇਵਾਰੀ ਹੈ”
Posted On:
18 JUN 2023 2:47PM by PIB Chandigarh
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਿਛਲੇ ਨੌਂ ਵਰ੍ਹਿਆਂ ਵਿੱਚ ਅੰਤਰਰਾਸ਼ਟਰੀ ਮੰਚ ’ਤੇ ਭਾਰਤ ਦਾ ਮਹੱਤਵ ਵਧਿਆ ਹੈ ਅਤੇ ਵਿਸ਼ਵ ਵਿੱਚ ਹੁਣ ਭਾਰਤ ਦੀ ਗੱਲ ਧਿਆਨ ਨਾਲ ਸੁਣੀ ਜਾਂਦੀ ਹੈ। 18 ਜੂਨ, 2023 ਨੂੰ ਲਖਨਊ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸੰਘ ਲੋਕ ਸੇਵਾ ਆਯੋਗ (ਯੂਪੀਐੱਸਸੀ) ਸਿਵਲ ਸੇਵਾ ਪ੍ਰੀਖਿਆ ਦੇ ਸਫ਼ਲ ਉਮੀਦਵਾਰਾਂ ਦੀ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ, ਰਕਸ਼ਾ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਦਾ ਵਿਚਾਰ ਹੁਣ ਸਿਰਫ਼ ਸੁਪਨਾ ਨਹੀਂ ਹੈ, ਬਲਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਵਿੱਚ ਹਕੀਕਤ ਵਿੱਚ ਬਦਲ ਰਿਹਾ ਹੈ।
ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਅਮਰੀਕਾ ਵਰਗੀ ਮਹਾਸ਼ਕਤੀ ਭਾਰਤ ਦੇ ਪ੍ਰਧਾਨ ਮੰਤਰੀ ਦਾ ਸੁਆਗਤ ਕਰਨ ਦੇ ਲਈ ਲਗਨ ਨਾਲ ਤਿਆਰੀ ਕਰਦੀ ਹੈ ਅਤੇ ਵਿਦੇਸ਼ੀ ਮੀਡੀਆ ਭਾਰਤ ਦੀ ਸਫ਼ਲਤਾ ਦੀ ਕਹਾਣੀ ਬਾਰੇ ਗੱਲ ਕਰਦਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਬਾਰੇ ਰਕਸ਼ਾ ਮੰਤਰੀ ਨੇ ਕਿਹਾ ਕਿ ਇਸ ਪ੍ਰਕਾਰ ਦੇ ਰਾਸ਼ਟਰ ਨਿਰਮਾਣ ਵਿੱਚ ਯੁਵਾ ਲੋਕ ਸੇਵਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।
ਉਨ੍ਹਾਂ ਨੇ ਕਿਹਾ, ‘ਤੁਹਾਡੇ ਮੋਢਿਆਂ ’ਤੇ ਇੱਕ ਵੱਡੀ ਜ਼ਿੰਮੇਵਾਰੀ ਹੈ। ਤੁਸੀਂ ਅਜਿਹੇ ਸਮੇਂ ਵਿੱਚ ਸੇਵਾ ਕਰਨ ਜਾ ਰਹੇ ਹੋ ਜਦੋਂ ਦੇਸ਼ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। ਜਦੋਂ ਤੁਸੀਂ 2047 ਵਿੱਚ ਆਪਣਾ ਕਰਾਜਕਾਲ ਸਮਾਪਤ ਕਰੋਗੇ, ਤਾਂ ਦੇਸ਼ ਆਪਣੀ ਆਜ਼ਾਦੀ ਦਾ 100ਵਾਂ ਸਾਲ ਮਨਾ ਰਿਹਾ ਹੋਵੇਗਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਰਹੋ। ਅਸੀਂ ਸਾਰੇ ਮਿਲ ਕੇ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਾਂ ਅਤੇ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਦੇ ਮਾਰਗ ’ਤੇ ਅੱਗੇ ਲੈ ਜਾ ਸਕਦੇ ਹਾਂ।
ਸ਼੍ਰੀ ਰਾਜਨਾਥ ਸਿੰਘ ਨੇ ਲੋਕ ਸੇਵਕਾਂ ਨੂੰ ਸੱਦਾ ਦਿੱਤਾ ਕਿ ਉਹ ਜਨ ਸਮੁਦਾਇ ਦੀ ਉਮੀਦਾਂ ਅਤੇ ਆਕਖਿਆਵਾਂ ’ਤੇ ਖਰਾ ਉਤਰਨ ਅਤੇ ਉਨ੍ਹਾਂ ਦੇ ਨਾਲ ਸਰਗਰਮ ਰੂਪ ਨਾਲ ਜੁੜ ਕੇ ਸਰਕਾਰ ਵਿੱਚ ਲੋਕਾਂ ਦਾ ਵਿਸ਼ਵਾਸ ਅਰਜਿਤ ਕਰਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜੇਕਰ ਨੌਕਰਸ਼ਾਹ ਜਨ ਸਮੁਦਾਇ ਦੇ ਨਾਲ ਸਰਲਤਾ ਨਾਲ ਜੁੜਦਾ ਹੈ ਤਾਂ ਲੋਕਤੰਤਰ ਵਿੱਚ ਲੋਕਾਂ ਦਾ ਵਿਸ਼ਵਾਸ ਕਈ ਗੁਣਾ ਵੱਧ ਜਾਵੇਗਾ।
ਸ਼੍ਰੀ ਰਾਜਨਾਥ ਸਿੰਘ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਜਿਵੇਂ-ਜਿਵੇਂ ਸਮਾਜ ਪ੍ਰਗਤੀ ਅਤੇ ਸਮ੍ਰਿੱਧੀ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ, ਸਾਮੰਤੀ ਵਿਵਸਥਾ (feudal system) ਅਤੇ ਮਾਨਸਿਕਤਾ ਘੱਟ ਹੁੰਦੀ ਜਾ ਰਹੀ ਹੈ ਅਤੇ ਅਜਿਹੇ ਵਿੱਚ ਜਨਤਾ ਦੀ ਉਮੀਂਦਾ ਅਤੇ ਆਕਖਿਆਵਾਂ ’ਤੇ ਖਰਾ ਉਤਰਨਾ ਨੌਕਰਸ਼ਾਹਾਂ ਅਤੇ ਨੇਤਾਵਾਂ ਦੀ ਸਮਰੱਥਾ ਦਾ ਮਾਪਦੰਡ ਹੈ। ਉਨ੍ਹਾਂ ਨੇ ਕਿਹਾ ਕਿ “ਇੱਕ ਸਮਾਂ ਸੀ ਜਦੋਂ ਸਮਾਜ ਵਿੱਚ ਅਧਿਕਾਰ ਦੀ ਸੰਸਕ੍ਰਿਤੀ ਹੋਇਆ ਕਰਦੀ ਸੀ, ਹੁਣ ਨਿਆਂਉਚਿਤ ਸੰਸਕ੍ਰਿਤੀ ਅਧਿਕਾਰ ਦੀ ਸੰਸਕ੍ਰਿਤੀ ਤੋਂ ਅੱਗੇ ਨਿਕਲ ਗਈ ਹੈ ਕਿਉਂਕਿ ਜਨ ਸਮੁਦਾਇ ਸੰਚਾਰ ਦੇ ਨਵੇਂ ਸਾਧਨਾਂ ਦੇ ਨਾਲ ਸਿੱਖਿਅਤ ਅਤੇ ਅਧਿਕ ਜਾਗਰੂਕ ਹੋ ਰਹੇ ਹਨ।
ਉਨ੍ਹਾਂ ਨੇ ਰੋਜ਼ਮਰ੍ਹਾ ਦੀ ਸ਼ਾਸਨ ਪ੍ਰਣਾਲੀ ਅਤੇ ਲੋਕਤੰਤਰ ਵਿੱਚ ਜਨ ਪ੍ਰਤੀਨਿਧੀਆਂ ਦੀ ਭੂਮਿਕਾ ਦੇ ਬਾਰੇ ਵਿੱਚ ਕਿਹਾ ਕਿ ਸਿਵਲ ਸੇਵਕਾਂ ਨੂੰ ਜਨ ਪ੍ਰਤੀਨਿਧੀਆਂ ਦੁਆਰਾ ਦਿੱਤੇ ਗਏ ਸੁਝਾਵਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਲੋਕਤੰਤਰ ਵਿੱਚ ਜਨ ਪ੍ਰਤੀਨਿਧੀ ਲੋਕਾਂ ਦੀ ਆਕਖਿਆਵਾਂ ਦੇ ਪ੍ਰਤੀਨਿਧੀ ਹੁੰਦੇ ਹਨ।
ਰਕਸ਼ਾ ਮੰਤਰੀ ਨੇ ਸਥਾਨਕ ਪ੍ਰਸ਼ਾਸਨ ਵਿੱਚ ਬੇਲੋੜੀ ਰਾਜਨੀਤਕ ਦਖਲਅੰਦਾਜ਼ੀ ਦੀ ਸੰਸਕ੍ਰਿਤੀ ਦੀ ਨਿੰਦਾ ਕੀਤੀ, ਹਾਲਾਂਕਿ, ਉਨ੍ਹਾਂ ਨੇ ਜਨ ਪ੍ਰਤੀਨਿਧੀਆਂ ਤੋਂ ਮਾਰਗਦਰਸ਼ਨ ਦੀ ਵਕਾਲਤ ਕੀਤੀ, ਕਿਉਂਕਿ ਜਨ ਪ੍ਰਤੀਨਿਧੀ ਦੇਸ਼ ਦੇ ਆਮ ਨਾਗਰਿਕਾਂ ਦਾ ਪ੍ਰਤੀਨਿਧੀਤਵ ਕਰਦੇ ਹਨ।
ਉਨ੍ਹਾਂ ਨੇ ਕਿਹਾ, “ਜਨ ਪ੍ਰਤੀਨਿਧੀ ਦੇ ਤੌਰ ’ਤੇ ਉਹ ਨਿਸ਼ਚਿਤ ਤੌਰ ’ਤੇ ਆਪਣੇ ਚੋਣ ਖੇਤਰ ਨਾਲ ਜੁੜੇ ਮੁੱਦਿਆਂ ਨੂੰ ਤੁਹਾਡੇ ਸਾਹਮਣੇ ਉਠਾਉਣਗੇ। ਇਸ ਲਈ ਤੁਹਾਨੂੰ ਆਪਣੇ ਖੇਤਰ ਦੇ ਜਨ ਪ੍ਰਤੀਨਿਧੀਆਂ ਦੇ ਨਾਲ ਮਿਲ ਕੇ ਕੰਮ ਕਰਨਾ ਪਵੇਗਾ।”
ਹਾਲ ਹੀ ਦੇ ਸਾਲਾਂ ਵਿੱਚ ਸਿਵਲ ਸੇਵਾ ਪ੍ਰੀਖਿਆ ਵਿੱਚ ਮਹਿਲਾਵਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਲੜਕੀਆਂ ਨੇ ਸਿਖਰਲੇ 3 ਸਥਾਨਾਂ ਤੇ ਜਿੱਤ ਹਾਸਲ ਕੀਤੀ ਹੈ ਅਤੇ ਸਿਰਖਲੇ 25 ਵਿੱਚੋਂ 14 ਲੜਕੀਆਂ ਪਰਿਵਰਤਨਸ਼ੀਲ ਭਾਰਤ ਅਤੇ ਨਵੇਂ ਭਾਰਤ ਦੀ ਤਸਵੀਰ ਪੇਸ਼ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਧੀਆਂ ਨੂੰ ਜਦੋਂ ਵੀ ਮੌਕਾ ਮਿਲਿਆ ਹੈ, ਉਨ੍ਹਾਂ ਨੇ ਨਾਮ ਰੋਸ਼ਨ ਕੀਤਾ ਹੈ।
ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਮੂਲ-ਮੰਤਰ ਅਤੇ ਸੁਰੱਖਿਆ (ਟ੍ਰਸਟੀਸ਼ਿਪ) ਦੇ ਦਰਸ਼ਨ ਦਾ ਜ਼ਿਕਰ ਕਰਦੇ ਹੋਏ ਰਕਸ਼ਾ ਮੰਤਰੀ ਨੇ ਯੁਵਾ ਸਿਵਲ ਸੇਵਕਾਂ ਨੂੰ ਕਿਹਾ ਕਿ ਉਹ ਲੋਕਾਂ ਦੀ ਭਲਾਈ ਦੇ ਲਈ ਕੋਈ ਵੀ ਫ਼ੈਸਲਾ ਲੈਂਦੇ ਸਮੇਂ ਸਮਾਜ ਦੇ ਅੰਤਿਮ ਛੋਰ ’ਤੇ ਖੜ੍ਹੇ ਵਿਅਕਤੀ ਬਾਰੇ ਸੋਚਣ।
******
ਏਬੀਬੀ/ਆਨੰਦ
(Release ID: 1933414)