ਰੱਖਿਆ ਮੰਤਰਾਲਾ

ਭਾਰਤੀ ਸੈਨਾ ਦੁਆਰਾ ਆਯੋਜਿਤ ‘‘ਲੈਫਟੀਨੈਂਟ ਜਨਰਲ ਪੀ.ਐੱਸ ਭਗਤ ਮੈਮੋਰੀਅਲ ਲੈਕਚਰ’’ ਦਾ ਮਾਨੇਕਸ਼ਾਅ ਸੈਂਟਰ ਵਿੱਚ ਆਯੋਜਨ

Posted On: 14 JUN 2023 5:30PM by PIB Chandigarh

ਭਾਰਤੀ ਸੈਨਾ ਨੇ 14 ਜੂਨ, 2023 ਨੂੰ ਮਾਨੇਕਸ਼ਾਅ ਸੈਂਟਰ ਵਿੱਚ ਯੂਨਾਈਟਿਡ ਸਰਵਿਸ ਇੰਸਟੀਟਿਊਸ਼ਨ ਆਵ੍ ਇੰਡੀਆ (ਯੂਐੱਸਆਈ) ਦੀ ਸਰਪ੍ਰਸਤੀ ਵਿੱਚ ‘‘ਲੈਫਟੀਨੈਂਟ ਜਨਰਲ ਪ੍ਰੇਮ ਭਗਤ ਦੀ ਵਿਰਾਸਤ –ਇੱਕ ਦੂਰਦਰਸ਼ੀ ਅਤੇ ਰਣਨੀਤਕ ਨੇਤਾ’’ ‘ਤੇ ਪਹਿਲੇ ‘ਲੈਫਟੀਨੈਂਟ ਜਨਰਲ ਪੀ.ਐੱਸ ਭਗਤ ਮੈਮੋਰੀਅਲ ਲੈਕਚਰ’ ਦਾ ਆਯੋਜਨ ਕੀਤਾ ਹੈ। ਭਾਰਤੀ ਸੈਨਾ ਦੇ ਪ੍ਰਮੁੱਖ ਜਨਰਲ ਮਨੋਜ ਪਾਂਡੇ ਦੁਆਰਾ 14 ਅਕਤੂਬਰ, 2022 ਨੂੰ ਯੂਐੱਸਆਈ ਵਿੱਚ ਸਥਾਪਤ ‘ਲੈਫਟੀਨੈਂਟ ਜਨਰਲ ਪੀ.ਐੱਸ ਭਗਤ ਮੈਮੋਰੀਅਲ ਚੇਅਰ ਆਵ੍ ਐਕਸੀਲੈਂਸ’ ਦੇ ਹਿੱਸੇ ਦੇ ਰੂਪ ਵਿੱਚ ਇਸ ਲੈਕਚਰ ਦਾ ਆਯੋਜਨ ਕੀਤਾ ਗਿਆ ਸੀ।

ਸਾਬਕਾ ਸੈਨਾ ਪ੍ਰਮੁੱਖ ਜਨਰਲ ਵੀਪੀ ਮਲਿਕ (ਸੇਵਾਮੁਕਤ) ਨੇ ਲੈਕਚਰ ਦੇ ਦੌਰਾਨ ਇੱਕ ਮੁੱਖ ਭਾਸ਼ਣ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਲੈਫਟੀਨੈਂਟ ਜਨਰਲ ਭਗਤ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਦੂਸਰੇ ਲੈਫਟੀਨੈਂਟ ਦੇ ਰੂਪ ਵਿੱਚ ਦਾਮੋਦਰ ਘਾਟੀ ਨਿਗਮ (ਡੀਵੀਸੀ) ਦੇ ਪ੍ਰਧਾਨ ਦੇ ਰੂਪ ਵਿੱਚ ਕੰਮ ਕਰਦੇ ਹੋਏ ਉਨ੍ਹਾਂ ਦੇ ਦੇਹਾਂਤ ਤੱਕ ਦੀ ਵਿਰਾਸਤ ਦੇ ਕਈ ਕਿੱਸੇ ਸੁਣਾਏ। 

ਲੈਫਟੀਨੈਂਟ ਜਨਰਲ ਭਗਤ, ਜਿਨ੍ਹਾਂ ਦੀ ਸ਼ਖਸੀਅਤ ਨੇ ਭਾਰਤੀ ਸੈਨਾ ਦੇ ਇਤਿਹਾਸ ‘ਤੇ ਇੱਕ ਅਮਿੱਟ ਛਾਪ ਛੱਡੀ ਹੈ, ਉਨ੍ਹਾਂ ਦੀ ਵਿਰਾਸਤ ਤੋਂ ਪ੍ਰੇਰਣਾ ਲੈਣ ਲਈ ਸੈਨਾ ਪ੍ਰਮੁੱਖ ਜਨਰਲ ਮਨੋਜ ਪਾਂਡੇ, ਸਾਬਕਾ ਪ੍ਰਮੁੱਖ ਜਨਰਲ ਵੀਐੱਨ ਸ਼ਰਮਾ (ਸੇਵਾਮੁਕਤ) ਅਤੇ ਜਨਰਲ ਐੱਮ.ਐੱਮ ਨਰਵਣੇ (ਸੇਵਾਮੁਕਤ) ਸੀਨੀਅਰ ਸੈਨਿਕ ਕਰਮੀਆਂ ਅਤੇ ਸੇਵਾਰਤ ਅਧਿਕਾਰੀਆਂ ਅਤੇ ਨਾਗਰਿਕਾਂ ਦੇ ਨਾਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।  

ਸੈਨਾ ਪ੍ਰਮੁੱਖ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਵਰਣਨ ਕੀਤਾ ਕਿ ਲੈਫਟੀਨੈਂਟ ਜਨਰਲ ਸਵਰਗਵਾਸੀ ਪੀਐੱਸ ਭਗਤ ਇੱਕ ਉਤਕ੍ਰਿਸ਼ਟ ਪੇਸ਼ੇਵਰ ਅਤੇ ਇੱਕ ਸਫ਼ਲ  ਲੇਖਕ ਵੀ ਸਨ, ਉਨ੍ਹਾਂ ਨੇ ਪੁਨਰ ਗਠਿਤ ਉੱਤਰੀ ਕਮਾਨ ਦੇ ਪਹਿਲੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਦੇ ਰੂਪ ਵਿੱਚ ਕੰਮ ਕੀਤਾ ਸੀ। ਸੈਨਾ ਪ੍ਰਮੁੱਖ ਨੇ ਕਿਹਾ ਕਿ ਲੈਫਟੀਨੈਂਟ ਜਨਰਲ ਭਗਤ ਇੱਕ ਨੌਜਵਾਨ ਅਤੇ ਦੂਸਰੇ ਲੈਫਟੀਨੈਂਟ ਦੇ ਰੂਪ ਵਿੱਚ ਪਹਿਲੇ ਭਾਰਤੀ ਸੈਨਿਕ ਸਨ, ਜਿਨ੍ਹਾਂ ਨੂੰ ਦੂਸਰੇ ਵਿਸ਼ਵ ਯੁੱਧ ਦੌਰਾਨ ਵੱਕਾਰੀ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ। ਸੈਨਾ ਪ੍ਰਮੁੱਖ ਨੇ ਦੱਸਿਆ ਕਿ ਦੁਸ਼ਮਣ ਦੀ ਗੋਲੀਬਾਰੀ ਦਰਮਿਆਨ ਬਾਰੂਦੀ ਸੁਰੰਗਾਂ ਨੂੰ ਸਾਫ਼ ਕਰਦੇ ਹੋਏ, ਉਨ੍ਹਾਂ ਨੇ ਆਪਣੇ ਵਾਹਨ ਨਾਲ ਤਿੰਨ ਵਾਰ ਸੁਰੰਗੀ ਵਿਸਫੋਟ ਦਾ ਸਾਹਮਣਾ ਕੀਤਾ। ਇਸ ਤੋਂ ਇਲਾਵਾ ਉਹ ਇੱਕ ਈਅਰ ਡਰੱਮ ਪੰਕਚਰ ਹੋਣ ਦੇ ਬਾਵਜੂਦ ਵੀ ਬਿਨਾ ਰੁਕੇ  ਅਤੇ ਬਿਨਾ ਥੱਕੇ 96 ਘੰਟਿਆਂ ਤੱਕ ਲਗਾਤਾਰ ਆਪਣਾ ਕੰਮ ਕਰਦੇ ਰਹੇ। ਸੈਨਾ ਪ੍ਰਮੁੱਖ ਨੇ ਸਤੰਬਰ 1971 ਵਿੱਚ ਲਖਨਊ ਵਿੱਚ ਆਰਮੀ (ਫੌਜ) ਦੇ ਕਮਾਂਡਰ ਵੱਜੋਂ ਲੈਫਟੀਨੈਂਟ ਜਨਰਲ ਭਗਤ ਨਾਲ ਜੁੜੀ ਉਸ ਘਟਨਾ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਗੋਮਤੀ ਨਦੀ ਵਿੱਚ ਇੱਕ ਪਾੜ ਦੇ ਵਹਾਅ ਨੂੰ ਰੋਕਣ ਲਈ ਪੱਥਰਾਂ ਅਤੇ ਪੱਥਰਾਂ ਨਾਲ ਭਰੇ ਟਰੱਕਾਂ ਨੂੰ ਧੱਕਾ ਦੇ ਕੇ ਲਖਨਊ ਸ਼ਹਿਰ ਨੂੰ ਬਚਾਇਆ ਸੀ, ਜਿਸ ਲਈ ਸਥਾਨਕ ਅਖਬਾਰਾਂ ਨੇ ਉਨ੍ਹਾਂ ਨੂੰ ਅਗਲੇ ਦਿਨ ਦੀਆਂ ਸੁਰਖੀਆਂ ਵਿੱਚ "ਲਖਨਊ ਦੇ ਰੱਖਿਅਕ" ਦਾ ਦਰਜਾ ਦਿੱਤਾ ਸੀ।

ਇਸ ਲੈਕਚਰ ਦਾ ਅਗਲਾ ਐਡੀਸ਼ਨ ਅਪ੍ਰੈਲ 2024 ਵਿੱਚ ਆਯੋਜਿਤ ਕੀਤਾ ਜਾਣਾ ਨਿਰਧਾਰਿਤ ਹੈ, ਜਿਸ ਵਿੱਚ ਅਰੂਣਾਚਲ ਪ੍ਰਦੇਸ਼ ਦੇ ਮਾਣਯੋਗ ਰਾਜਪਾਲ ਲੈਫਟੀਨੈਂਟ ਜਨਰਲ ਕੇਟੀ ਪਰਨਾਇਕ (ਸੇਵਾਮੁਕਤ) ਨੇ ਮੁੱਖ ਭਾਸ਼ਣ ਦੇਣ ਲਈ ਆਪਣੀ ਸਹਿਮਤੀ ਪ੍ਰਦਾਨ ਕਰ ਦਿੱਤੀ ਹੈ।

 

*****

ਐੱਸਸੀ/ਆਰਐੱਸ/ਵੀਬੀਵਾਈ    



(Release ID: 1932908) Visitor Counter : 82


Read this release in: English , Urdu , Hindi , Telugu