ਰੱਖਿਆ ਮੰਤਰਾਲਾ

ਵਾਯੂ ਸੈਨਾ ਦੇ ਉਪ ਪ੍ਰਮੁੱਖ ਨੇ ਨੈਸ਼ਨਲ ਫਲਾਈਟ ਟੈਸਟ ਸੈਂਟਰ, ਏਅਰੋਨਾੱਟੀਕਲ ਡਿਵੈਲਪਮੈਂਟ ਏਜੰਸੀ ਅਤੇ ਹਿੰਦੁਸਤਾਨ ਏਅਰੋਨੌਟਿਕਸ ਲਿਮਿਟਿਡ, ਬੰਗਲੁਰੂ ਦਾ ਦੌਰਾ ਕੀਤਾ

Posted On: 15 JUN 2023 8:17PM by PIB Chandigarh

ਵਾਯੂ ਸੈਨਾ ਦੇ ਉਪ ਪ੍ਰਮੁੱਖ (ਡੀਡੀਏਐੱਸ) ਏਅਰ ਮਾਰਸ਼ਲ ਆਸ਼ੂਤੋਸ਼ ਦਿਕਸ਼ਿਤ ਨੇ ਸਵਦੇਸ਼ੀ ਲੜਾਕੂ ਵਿਮਾਨ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਅੰਕਲਨ ਕਰਨ ਲਈ ਨੈਸ਼ਨਲ ਫਲਾਈਟ ਟੈਸਟ ਸੈਂਟਰ, ਏਅਰੋਨਾੱਟੀਕਲ ਡਿਵੈਲਪਮੈਂਟ ਏਜੰਸੀ ਅਤੇ ਹਿੰਦੁਸਤਾਨ ਏਅਰੋਨਾੱਟਿਕਸ ਲਿਮਿਟਿਡ (ਐੱਚਏਐੱਲ) ਦੇ ਤੇਜਸ ਡਵੀਜ਼ਨ ਦਾ ਦੌਰਾ ਕੀਤਾ। ਉਹ ਖੁਦ ਇੱਕ ਉਤਸੁਕ ਪ੍ਰਯੋਗਾਤਮਕ ਟੈਸਟ ਪਾਇਲਟ ਹਨ। ਉਹ ਲੜਾਕੂ ਵਿਮਾਨਾਂ ਦੇ ਵਿਕਾਸ ਅਤੇ ਨਿਰਮਾਣ ਵਿੱਚ ਆਤਮਨਿਰਭਰਤਾ ਲਈ ਭਾਰਤੀ ਵਾਯੂ ਸੈਨਾ ਦੇ ਆਤਮਨਿਰਭਰ ਭਾਰਤ ਪ੍ਰਯਾਸਾਂ ਦਾ ਸੰਚਾਲਨ ਕਰ ਰਹੇ ਹਨ। ਆਪਣੇ ਇਸ ਦੌਰੇ ਦੇ ਦੌਰਾਨ ਏਅਰ ਮਾਰਸ਼ਲ ਨੇ ਹਲਕੇ ਲੜਾਕੂ ਵਿਮਾਨ (ਐੱਲਸੀਏ) ਤੇਜਸ ਦੇ ਸੀਰੀਜ਼ ਪ੍ਰੋਡਕਸ਼ਨ ਟ੍ਰੇਨਰ-01 ਨੂੰ ਉਡਾਇਆ, ਜੋ ਆਪਣੀ ਸਮਰੱਥਾਵਾਂ ਦਾ ਪ੍ਰਤੱਖ ਤਜ਼ਰਬਾ ਪ੍ਰਾਪਤ ਕਰਨ ਦੇ ਲਈ ਅਖਰੀਲੇ ਪੜਾਅ ਦੇ ਵਿਕਾਸ ਪ੍ਰੀਖਣ ਚੋਂ ਗੁਜ਼ਰ ਰਿਹਾ ਹੈ। ਫਿਲਹਾਲ ਭਾਰਤੀ ਵਾਯੂ ਸੈਨਾ ਹਲਕੇ ਲੜਾਕੂ ਵਿਮਾਨ ਐੱਮਕੇ 1 ਦੇ ਨਾਲ ਉਡਾਨ ਭਰਦੀ ਹੈ ਅਤੇ ਉਸ ਦੇ ਕੋਲ 83 ਹਲਕੇ ਲੜਾਕੂ ਵਿਮਾਨ ਐੱਮਕੇ 1ਏ ਦਾ ਆਰਡਰ ਪੈਂਡਿੰਗ ਹੈ।

 

ਤੇਜਸ ਡਵੀਜ਼ਨ ਦੇ ਦੌਰੋ ਦੇ ਦੌਰਾਨ ਐੱਚਏਐੱਲ ਦੀ ਟੀਮ ਨੇ ਡੀਸੀਏਐੱਸ ਨੂੰ ਪ੍ਰੀਖਣ ਵਿਮਾਨ ਦੇ ਉਤਪਾਦਨ ਦੀ ਸਥਿਤੀ ਅਤੇ ਐੱਲਸੀਏ ਐੱਮਕੇ 1ਏ ਦੀ ਡਿਲੀਵਰੀ ਦੀ ਯੋਜਨਾ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਘਰੇਲੂ ਲੜਾਕੂ ਹੈਲੀਕਾਪਟਰ ਦੇ ਉਤਪਾਦਨ ਦੀ ਸਥਿਤੀ ਦਾ ਅੰਕਲਣ ਕਰਨ ਲਈ ਡੀਸੀਏਐੱਸ ਹਲਕੇ ਲੜਾਕੂ ਹੈਲੀਕਾਪਟਰ (ਐੱਲਸੀਐੱਚ) ਪ੍ਰਚੰਡ ਦੇ ਉਤਪਾਦਨ ਪਲਾਂਟ ਦਾ ਵੀ ਦੌਰਾ ਕਰਨਗੇ। ਭਾਰਤੀ ਵਾਯੂ ਸੈਨਾ ਲਈ 10 ਐੱਲਸੀਐੱਚ ਲਿਮਿਟਿਡ ਸੀਰੀਜ਼ ਪ੍ਰੋਡਕਸ਼ਨ ਵਿਮਾਨ ਦੀ ਡਿਲੀਵਰੀ ਪੂਰੀ ਹੋਣ ਵਾਲੀ ਹੈ। ਨਾਲ ਹੀ ਭਾਰਤੀ ਵਾਯੂ ਸੈਨਾ ਅਤੇ ਭਾਰਤੀ ਸੈਨਾ ਲਈ 145 ਸੀਰੀਜ਼ ਪ੍ਰੋਡਕਸ਼ਨ ਐੱਲਸੀਐੱਚ ਦੇ ਆਰਡਰ ਨੂੰ ਪੂਰਾ ਕਰਨ ਲਈ ਸੀਰੀਜ਼ ਪ੍ਰੋਡਕਸ਼ਨ ਵਿਮਾਨ ਦਾ ਉਤਪਾਦਨ ਛੇਤੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ।

***

ਏਬੀਬੀ/ਏਐੱਮ/ਏਐੱਸ    



(Release ID: 1932905) Visitor Counter : 78


Read this release in: Hindi , English , Urdu , Marathi