ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਸਕੱਤਰ ਨੇ ਐਂਟੀ-ਮਾਈਕ੍ਰੋਬੀਯਲ ਪ੍ਰਤੀਰੋਧ (ਏਐੱਮਆਰ) ‘ਤੇ ਅੰਤਰ-ਖੇਤਰੀ ਤਾਲਮੇਲ ਕਮੇਟੀ ਦੀ ਪ੍ਰਧਾਨਗੀ ਕੀਤੀ


ਏਐੱਮਆਰ ‘ਤੇ ਸੰਮਲਿਤ ਕਾਰਵਾਈ ਨੂੰ ਇਸ ਨਾਲ ਨਜਿੱਠਣ ਵਿੱਚ ਦਖਲ ਦੇ ਇੱਕ ਮਹੱਤਵਪੂਰਣ ਖੇਤਰ ਦੇ ਰੂਪ ਵਿੱਚ ਪਹਿਚਾਣਿਆ ਗਿਆ

ਐੱਨਏਪੀ 2.0 ਦੀ ਅਗਵਾਈ ਕਰਨ ਲਈ ਏਐੱਮਆਰ ‘ਤੇ ਰਾਸ਼ਟਰੀ ਕਾਰਜ ਯੋਜਨਾ (ਐੱਨਏਪੀ) ਦੀ ਸਿੱਖਿਆ

Posted On: 15 JUN 2023 6:54PM by PIB Chandigarh

ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਦੀ ਪ੍ਰਧਾਨਗੀ ਵਿੱਚ ਅੱਜ ਇੱਥੇ ਐਂਟੀ-ਮਾਈਕ੍ਰੋਬੀਯਲ ਪ੍ਰਤੀਰੋਧ (ਏਐੱਮਆਰ) ‘ਤੇ ਅੰਤਰ-ਖੇਤਰੀ ਤਾਲਮੇਲ ਕਮੇਟੀ ਦੀ ਬੈਠਕ ਵਿੱਚ ਰਾਸ਼ਟਰੀ ਕਾਰਜ ਯੋਜਨਾ (ਐੱਨਏਪੀ) ਦੀ ਲਾਗੂਕਰਨ ਸਥਿਤੀ ‘ਤੇ ਚਰਚਾ ਕੀਤੀ ਗਈ। 

ਦੇਸ਼ ਵਿੱਚ ਏਐੱਮਆਰ ਦੇ ਵਧਦੇ ਖਤਰੇ ਨੂੰ ਦੂਰ ਕਰਨ ਦੇ ਲਈ ਤਾਲਮੇਲ ਬਹੁਪੱਖੀ ਕਾਰਵਾਈਆਂ ਦੇ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ ਕੇਂਦਰੀ ਸਿਹਤ ਸਕੱਤਰ ਨੇ ਕਿਹਾ ਕਿ ਏਐੱਮਆਰ ਦੀ ਸਮੱਸਿਆ ਨਾਲ ਇੱਕ ਰੇਖੀ ਅਤੇ ਏਕਲ ਤਰੀਕੇ ਨਾਲ ਨਹੀਂ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਮੁੱਦੇ ਅਤੇ ਕਾਰਵਾਈ ਬਿੰਦੂ ਸਰਕਾਰੀ ਅਤੇ ਗ਼ੈਰ-ਸਰਕਾਰੀ ਖੇਤਰਾਂ ਵਿੱਚ ਬਹੁ-ਏਜੰਸੀ ਪ੍ਰਾਕ੍ਰਿਤੀ ਦੇ ਹਨ, ਇਸ ਲਈ ਇਸ ਨਾਲ ਨਜਿੱਠਣ ਦੀ ਕਾਰਜ ਯੋਜਨਾ ਦੇ ਲਈ ਏਕੀਕ੍ਰਿਤ ਮਿਸ਼ਨ ਮੋਡ ਦ੍ਰਿਸ਼ਟੀਕੋਣ ਦੇ ਨਾਲ ਸਾਰੇ ਹਿਤਧਾਰਕਾਂ ਦੇ ਸੰਯੁਕਤ ਪ੍ਰਯਾਸਾਂ ਦੀ ਜ਼ਰੂਰਤ ਹੈ।  ਉਨ੍ਹਾਂ ਨੇ ਸਾਥੀ ਮੰਤਰਾਲਿਆਂ/ਵਿਭਾਗਾਂ ਨੂੰ ਪ੍ਰਮੁੱਖ ਪ੍ਰਦਰਸ਼ਨ ਸੰਕੇਤਕਾਂ ਦੇ ਨਾਲ ਇੱਕ ਵਿਆਪਕ ਕਾਰਜ ਯੋਜਨਾ ਦੇ ਲਈ ਮੁਹਾਰਤ ਅਤੇ ਖੇਤਰ ਨਾਲ ਸਬੰਧਿਤ ਗਿਆਨ ਨੂੰ ਇਕੱਠੇ ਲਿਆਉਣ ਦੇ ਲਈ ਸੰਪੂਰਨ ਸਰਕਾਰੀ ਦ੍ਰਿਸ਼ਟੀਕੋਣ ਦੇ ਨਾਲ ਸੰਮਲਿਤ ਰੂਪ ਵਿੱਚ ਕੰਮ ਕਰਨ ਦੀ ਤਾਕੀਦ ਕੀਤੀ। ਇਸ ਪ੍ਰਦਰਸ਼ਨ ਸੰਕੇਤਕਾਂ ਦੀ ਸਮੇਂ-ਸਮੇਂ ‘ਤੇ ਨਿਗਰਾਨੀ ਕੀਤੀ ਜਾ ਸਕਦੀ ਹੈ। ਭਾਗੀਦਾਰ ਮੰਤਰਾਲਿਆਂ/ਵਿਭਾਗਾਂ ਦੇ ਪ੍ਰਤੀਨਿਧੀਆਂ ਨੇ ਏਐੱਮਆਰ ਦੀ ਰੋਕਥਾਮ ਅਤੇ ਕੰਟਰੋਲ ਦੀ ਦਿਸ਼ਾ ਵਿੱਚ ਆਪਣੇ ਕੀਤੇ ਉਪਾਵਾਂ ਨੂੰ ਵੀ ਪੇਸ਼ ਕੀਤਾ। 

ਏਐੱਮਆਰ ‘ਤੇ ਅੰਤਰ-ਖੇਤਰੀ ਤਾਲਮੇਲ ਕਮੇਟੀ (ਆਈਏਸਸੀਸੀ-ਏਐੱਮਆਰ) ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਦੀ ਪ੍ਰਧਾਨਗੀ ਵਿੱਚ ਇੱਕ ਉੱਚ ਪੱਧਰੀ ਕਮੇਟੀ ਹੈ। ਇਸ ਵਿੱਚ ਸਿਹਤ ਅਨੁਸੰਧਾਨ ਵਿਭਾਗ ਭਾਰਤੀ ਚਿਕਿਤਸਾ ਅਨੁਸੰਧਾਨ ਪਰਿਸ਼ਦ (ਆਈਸੀਐੱਮਆਰ); ਪਸ਼ੂਪਾਲਨ,  ਡੇਅਰੀ ਅਤੇ ਮੱਛੀ ਪਾਲਣ ਵਿਭਾਗ; ਜੈਵ ਤਕਨੀਕੀ ਵਿਭਾਗ; ਸੀਐੱਸਆਈਆਰ; ਸੀਡੀਐੱਸਸੀਓ,  ਐੱਫਐੱਸਐੱਸਏਆਈ, ਆਯੁਸ਼, ਐੱਨਐੱਮਸੀ, ਸਿਹਤ ਸੇਵਾ ਡਾਇਰੈਕਟਰ ਜਨਰਲ (ਡੀਜੀਐੱਚਐੱਸ),  ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ; ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ ਅਤੇ ਵਾਤਾਵਰਣ ਅਤੇ ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਦੀ ਭਾਗੀਦਾਰੀ ਹੁੰਦੀ ਹੈ। 

ਸਿਹਤ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ ਸ਼੍ਰੀ ਲਵ ਅਗਰਵਾਲ  ਨੇ ਬੈਠਕ ਦਾ ਸੰਦਰਭ ਨਿਰਧਾਰਿਤ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਨੇ ਆਪਣੀ ਰਾਸ਼ਟਰੀ ਸਿਹਤ ਨੀਤੀ, 2017 ਵਿੱਚ ਪ੍ਰਮੁੱਖ ਪ੍ਰਾਥਮਿਕਤਾ ਦੇ ਰੂਪ ਵਿੱਚ ਐਂਟੀ-ਮਾਈਕ੍ਰੋਬੀਯਲ ਪ੍ਰਤੀਰੋਧ (ਏਐੱਮਆਰ) ਦੀ ਪਹਿਚਾਣ ਕੀਤੀ ਹੈ ਅਤੇ ਏਐੱਮਆਰ ਦੀ ਰੋਕਥਾਮ ਲਈ ਭਾਰਤ ਦੀ ਰਾਸ਼ਟਰੀ ਕਾਰਜ ਯੋਜਨਾ (ਐੱਨਏਪੀ-ਏਐੱਮਆਰ) ਅਪ੍ਰੈਲ 2017 ਵਿੱਚ ਜਾਰੀ ਕੀਤੀ ਗਈ ਸੀ। ਏਐੱਮਆਰ ਦੀ ਰੋਕਥਾਮ ਵਿੱਚ ਪੂਰੀ ਗੰਭੀਰਤਾ ਨਾਲ ਸਮਰਥਨ ਦਾ ਵਾਅਦਾ ਕਰਦੇ ਹੋਏ ਐੱਨਏਪੀ-ਏਐੱਮਆਰ ਦੇ ਸ਼ੁਭਾਰੰਭ ‘ਤੇ ਸਬੰਧਿਤ ਮੰਤਰਾਲਿਆ ਨੇ ਇੱਕ ਅੰਤਰ-ਮੰਤਰਾਲੀ ਸਹਿਮਤੀ ਦੇ ਨਾਲ ਏਐੱਮਆਰ ‘ਤੇ ਦਿੱਲੀ ਐਲਾਨ ‘ਤੇ ਹਸਤਾਖਰ ਕੀਤੇ ਸਨ।  ਏਐੱਮਆਰ ਭਾਰਤ ਜੀ20 ਸਿਹਤ ਕਾਰਜ ਸਮੂਹ ਦੀਆਂ ਤਿੰਨ ਪ੍ਰਮੁੱਖ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ ਜੋ ਆਲਮੀ ਪੱਧਰ ‘ਤੇ ਇਸ ਦੇ ਮਹੱਤਵ ਨੂੰ ਦਰਸਾਉਂਦਾ ਹੈ। 

ਐਂਟੀ-ਮਾਈਕ੍ਰੋਬੀਯਲ ਪ੍ਰਤੀਰੋਧ (ਏਐੱਮਆਰ) ‘ਤੇ ਅੰਤਰ-ਖੇਤਰੀ ਤਾਲਮੇਲ ਕਮੇਟੀ ਦੀ ਬੈਠਕ ਵਿੱਚ ਐੱਨਏਪੀ-ਏਐੱਮਆਰ ਦੇ ਹਿੱਸੇ ਦੇ ਰੂਪ ਵਿੱਚ ਵਿਭਿੰਨ ਰਣਨੀਤਕ ਪ੍ਰਾਥਮਿਕਤਾਵਾਂ ਦੇ ਤਹਿਤ ਕੀਤੀ ਗਈ ਕਾਰਵਾਈ ‘ਤੇ ਵਿਚਾਰ ਕੀਤਾ ਗਿਆ। ਐੱਨਏਪੀ-ਏਐੱਮਆਰ ਦੇ ਰਣਨੀਤਕ ਉਦੇਸ਼ਾਂ ਵਿੱਚ ਸੰਚਾਰ ਅਤੇ ਆਈਈਸੀ ਗਤੀਵਿਧੀਆਂ ਦੇ ਮਾਧਿਅਮ ਰਾਹੀਂ ਲੋਕਾਂ ਦੇ ਦਰਮਿਆਨ ਜਾਗਰੂਕਤਾ ਅਤੇ ਸਮਝ ਵਧਾਉਣਾ ਸ਼ਾਮਲ ਹੈ। ਇਹ ਰਾਸ਼ਟਰੀ ਏਐੱਮਆਰ ਨਿਗਰਾਨੀ ਨੈੱਟਵਰਕ (ਐੱਨਏਆਰਐੱਸ-ਨੈੱਟ)  ਅਤੇ ਰਾਜ ਨਿਗਰਾਨੀ ਨੈੱਟਵਰਕ ਦੇ ਮਾਧਿਅਮ ਰਾਹੀਂ ਮਨੁੱਖ, ਪਸ਼ੂ ਅਤੇ ਵਾਤਾਵਰਣ ਵਿੱਚ ਏਐੱਮਆਰ ਦੀ ਵਧੀ ਹੋਈ ਨਿਗਰਾਨੀ ਦੇ ਜ਼ਰੀਏ ਵਧਦੇ ਗਿਆਨ ਅਤੇ ਪ੍ਰਮਾਣ ‘ਤੇ ਵੀ ਜ਼ੋਰ ਦਿੰਦਾ ਹੈ ।  ਇਸ ਦਾ ਤੀਜਾ ਰਣਨੀਤਕ ਉਦੇਸ਼ ਸੰਕ੍ਰਮਣ ਦੀ ਰੋਕਥਾਮ ਅਤੇ ਕੰਟਰੋਲ ਹੈ। ਇਸ ਦੇ ਲਈ, ਜਨਵਰੀ 2020 ਵਿੱਚ ਸਿਹਤ ਸਹੂਲਤਾਂ ਵਿੱਚ ਸੰਕ੍ਰਮਣ ਦੀ ਰੋਕਥਾਮ ਅਤੇ ਕੰਟਰੋਲ ਲਈ ਰਾਸ਼ਟਰੀ ਦਿਸ਼ਾ- ਨਿਰਦੇਸ਼ ਜਾਰੀ ਕੀਤੇ ਗਏ ਸਨ। ਐੱਨਏਪੀ-ਏਐੱਮਆਰ ਦਾ ਚੌਥਾ ਰਣਨੀਤਕ ਉਦੇਸ਼ ਐਂਟੀ- ਮਾਈਕ੍ਰੋਬੀਯਲ ਪ੍ਰਬੰਧਨ ਹੈ। ਇਸ ਦਾ ਪੰਜਵਾਂ ਉਦੇਸ਼ ਨਵੀਂਆਂ ਦੁਵਾਈਆਂ ਅਤੇ ਟੈਕਨੋਲੋਜੀਆਂ ਵਿੱਚ ਨਵੀਨ ਖੋਜ ਅਤੇ ਵਿਕਾਸ ਲਿਆਉਣ ਹੈ, ਜਦੋਂ ਕਿ ਰਾਸ਼ਟਰੀ,  ਉਪ-ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਐੱਨਏਪੀ-ਏਐੱਮਆਰ ਦਾ ਛੇਵਾਂ ਅਤੇ ਅੰਤਮ ਰਣਨੀਤਕ ਉਦੇਸ਼ ਹੈ। 

ਇਸ ਬੈਠਕ ਵਿੱਚ ਰਾਸ਼ਟਰੀ ਆਈਪੀਸੀ ਪ੍ਰੋਗਰਾਮ ਦਾ ਮਸੌਦਾ ਤਿਆਰ ਕਰਨ ਦੇ ਲਈ ਐੱਨਸੀਡੀਸੀ ਵਿੱਚ ਸਥਾਪਤ ਕੀਤੀ ਜਾ ਰਹੀ ਸੰਕ੍ਰਮਣ ਰੋਕਥਾਮ ਅਤੇ ਕੰਟਰੋਲ (ਆਈਪੀਸੀ) ਇਕਾਈ ਸਹਿਤ ਚੱਲ ਰਹੀ ਪਹਿਲ ‘ਤੇ ਚਰਚਾ ਹੋਈ। ਨਾਲ ਹੀ, ਇਸ ਬੈਠਕ ਵਿੱਚ ਸਿਹਤ ਦੇ ਹੋਰ ਪ੍ਰੋਗਰਾਮਾਂ ਦੇ ਤਹਿਤ ਆਈਪੀਸੀ ਦੇ ਨਾਲ ਸੰਕ੍ਰਮਣ ਛੁਟਕਾਰਾ ਅਤੇ ਕੰਟਰੋਲ ‘ਤੇ ਰਾਸ਼ਟਰੀ ਅਤੇ ਰਾਜ ਪੱਧਰ ਦੇ ਡਾਟਾ ਇਕੱਤਰ ਕਰਨ ਅਤੇ ਤੁਲਣਾ ਕਰਨ ਦੇ ਲਈ ਇੱਕ ਡਿਜੀਟਲ ਪਲੈਟਫਾਰਮ ਵਿਕਸਿਤ ਕਰਨ ਦੀ ਜ਼ਰੂਰਤ, ਮਨੁੱਖ, ਪਸ਼ੂ, ਵਾਤਾਵਰਣ ਅਤੇ ਫੂਡ ਸੈਕਟਰ ਵਿੱਚ ਵਿਧਿਵਤ ਸ਼ਮੂਲੀਅਤ, ਏਐੱਮਆਰ ‘ਤੇ ਰਾਜ ਵਿਸ਼ੇਸ਼ ਕਾਰਜ ਯੋਜਨਾਵਾਂ  ਦੇ ਨਿਰਮਾਣ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਏਐੱਮਆਰ ‘ਤੇ ਇੱਕ ਏਕੀਕ੍ਰਿਤ ਅਨੁਸੰਧਾਨ ਏਜੰਡਾ ਵਿਕਸਿਤ ਕਰਨ ਲਈ ਅਨੁਸੰਧਾਨ ਏਜੰਸੀਆਂ ਦੀ ਭਾਗੀਦਾਰੀ ‘ਤੇ ਵੀ ਚਰਚਾ ਹੋਈ ।

ਇਹ ਫ਼ੈਸਲਾ ਲਿਆ ਗਿਆ ਕਿ ਚੱਲ ਰਹੇ ਐੱਨਏਪੀ-ਏਐੱਮਆਰ ਲਾਗੂਕਰਣ ਤੋਂ ਪ੍ਰਾਪਤ ਜਾਣਕਾਰੀ ਦੇ ਅਧਾਰ ‘ਤੇ, ਸਿਹਤ ਮੰਤਰਾਲਾ ਏਐੱਮਆਰ ਨੂੰ ਨਿਯੰਤ੍ਰਿਤ ਕਰਨ ਦੇ ਸੰਯੁਕਤ ਪ੍ਰਯਾਸਾਂ ਨੂੰ ਮਜ਼ਬੂਤ ਕਰਨ ਲਈ ਏਐੱਮਆਰ 2.0 ‘ਤੇ ਵਿਭਿੰਨ ਮੰਤਰਾਲਿਆਂ ਦੇ ਤਹਿਤ ਚੱਲ ਰਹੀਆਂ ਪਹਿਲਾਂ ਨੂੰ ਰਸਮੀ ਰੂਪ ਨਾਲ ਸਮੇਕਿਤ ਕਰਦੇ ਹੋਏ ਇੱਕ ਰਾਸ਼ਟਰੀ ਕਾਰਜ ਯੋਜਨਾ ਤਿਆਰ ਕਰੇਗਾ।

 

 

****

ਐੱਮਵੀ



(Release ID: 1932902) Visitor Counter : 94