ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਨਿਰਮਾਣ ਅਧੀਨ ਦਵਾਰਕਾ ਐਕਸਪ੍ਰੈੱਸਵੇ ਪੈਕੇਜ-1 ਪ੍ਰੋਜੈਕਟ ਵਿੱਚ ਹੋਈ ਦੁਰਘਟਨਾ

Posted On: 14 JUN 2023 6:13PM by PIB Chandigarh

ਦਵਾਰਕਾ ਐਕਸਪ੍ਰੈੱਸਵੇ ‘ਤੇ ਸ਼ਿਵ ਮੂਰਤੀ ਇੰਟਰਚੇਂਜ ਦਾ ਹਿੱਸਾ ਪੀ8-ਪੀ9 ਦੇ ਤਹਿਤ ਫਲਾਈਓਵਰ ਦੇ ਨਿਰਮਾਣ ਦੇ ਦੌਰਾਨ 14.06.2023 ਨੂੰ ਸਵੇਰੇ ਲਗਭਗ 9.30 ਵਜੇ ਡਿੱਗ ਗਿਆ। ਨੈਸ਼ਨਲ ਹਾਈਵੇਅ ਅਥਾਰਟੀ ਆਵ੍ ਇੰਡੀਆ  (ਐੱਨਐੱਚਏਆਈ) ਦੇ ਅਧਿਕਾਰੀ, ਅਥਾਰਿਟੀ ਇੰਜੀਨੀਅਰ ਅਤੇ ਪੁਲ ਮਾਹਿਰਾਂ ਦੀ ਟੀਮ ਤੁਰੰਤ ਘਟਨਾ ਵਾਲੀ ਥਾਂ ਦੇ ਲਈ ਰਵਾਨਾ ਹੋ ਗਈ ਹੈ।

 

ਸ਼ੁਰੂਆਤੀ ਖ਼ਬਰਾਂ ਦੇ ਅਨੁਸਾਰ, ਫਲਾਈਓਵਰ ਦੇ ਹਿੱਸੇ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਅਤੇ ਇਹ ਕਥਿਤ ਤੌਰ ‘ਤੇ ਅਸਥਾਈ ਸਟੂਲ ਅਤੇ ਹਾਈਡ੍ਰੋਲਿਕ ਜੈਕ ‘ਤੇ ਟਿਕਿਆ ਹੋਇਆ ਸੀ।

 

ਇਹ ਸੈਕਸ਼ਨ (ਖੰਡ) 2 ਜੂਨ, 2023 ਨੂੰ ਪ੍ਰੀ-ਸਟ੍ਰੈਸਡ ਸੀ। ਇਸ ਫਲਾਈਓਵਰ ‘ਤੇ ਕੰਮ 90 ਦਿਨਾਂ ਦੇ ਸਮੇਂ ਦੇ ਲਈ 18.03.2023 ਨੂੰ ਰਾਸ਼ਟਰੀ ਰਾਜਮਾਰਗ ਸੰਖਿਆ 48 ਦੇ ਯਾਤਾਯਾਤ ਮਾਰਗ ਡਾਇਵਰਜ਼ਨ ਦੇ ਨਾਲ ਸ਼ੁਰੂ ਹੋਇਆ। ਇਸ ਸਮੇਂ ਵਿੱਚ, 13 ਨੰਬਰ ਸਪੈਨ ਬਣਾਏ ਗਏ ਸਨ।

 

ਕਾਰਜ ਸਥਲ ਦੀ ਖ਼ਬਰ ਦੇ ਅਨੁਸਾਰ, ਪਹਿਲੀ ਨਜ਼ਰ ਵਿੱਚ ਇਹ ਮਕੈਨੀਕਲ ਫੇਲ੍ਹ ਹੋਣ ਦਾ ਮਾਮਲਾ ਜਾਪਦਾ ਹੈ ਕਿਉਂਕਿ ਸੁਪਰਸਟਰਕਚਰ ਅਤੇ ਸਬਸਟਰਕਚਰ ਦੇ ਢਾਂਚਾਗਤ ਤੱਤ ਚੰਗੀ ਸਥਿਤੀ ਵਿੱਚ ਹਨ।

 

ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਪੁਲ ਮਾਹਿਰਾਂ ਦੀ ਤਿੰਨ ਮੈਂਬਰੀ ਟੀਮ ਗਠਿਤ ਕੀਤੀ ਗਈ ਹੈ। ਟੀਮ ਦੇ ਦੋ ਮੈਂਬਰ ਪਹਿਲਾਂ ਤੋਂ ਹੀ ਕਾਰਜ ਸਥਲ ਦਾ ਨਿਰੀਖਣ ਕਰ ਰਹੇ ਹਨ ਅਤੇ ਤੀਸਰਾ ਮੈਂਬਰ ਕੱਲ੍ਹ ਸਵੇਰੇ ਕਾਰਜ ਸਥਲ ‘ਤੇ ਪਹੁੰਚੇਗਾ। ਕਮੇਟੀ ਸਾਰੇ ਮੁੱਦਿਆਂ ਦੀ ਵਿਸਤਾਰ ਨਾਲ ਪੜਤਾਲ ਕਰੇਗੀ ਅਤੇ ਚਾਰ ਹਫ਼ਤਿਆਂ ਵਿੱਚ ਰਿਪੋਰਟ ਸੌਂਪ ਦੇਵੇਗੀ।

---------

ਐੱਮਜੇਪੀਐੱਸ        



(Release ID: 1932563) Visitor Counter : 116


Read this release in: English , Urdu , Hindi