ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਅਤੇ ਦੇਵਰੀਆ ਵਿੱਚ 8000 ਕਰੋੜ ਰੁਪਏ ਤੋਂ ਵਧ ਦੇ 10 ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

Posted On: 12 JUN 2023 5:41PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਿਆਨਾਥ ਦੀ ਮੌਜੂਦਗੀ ਵਿੱਚ ਪ੍ਰਤਾਪਗੜ੍ਹ ਖੇਤਰ ਵਿੱਚ 2,200 ਕਰੋੜ ਰੁਪਏ ਦੇ 5 ਅਤੇ ਉੱਤਰ ਪ੍ਰਦੇਸ਼ ਦੇ ਦੇਵਰੀਆ ਵਿੱਚ 6,215 ਕਰੋੜ ਰੁਪਏ ਦੇ 5 ਐੱਨਐੱਚ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।

 

 

ਸ਼੍ਰੀ ਗਡਕਰੀ ਨੇ ਕਿਹਾ ਕਿ 1290 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਤਾਪਗੜ੍ਹ ਤੋਂ ਸੁਲਤਾਨਪੁਰ ਤੱਕ ਬਣ ਰਹੇ ਨੈਸ਼ਨਲ ਹਾਈਵੇਅ 330 ਦੇ 43 ਕਿਲੋਮੀਟਰ ਦੇ ਚੌੜੀਕਰਣ ਨਾਲ ਅਯੁੱਧਿਆ ਹੁੰਦੇ ਹੋਏ ਪ੍ਰਯਾਗਰਾਜ ਤੋਂ ਪ੍ਰਤਾਪਗੜ੍ਹ ਜਾਣ ਵਿੱਚ ਲਗੱਣ ਵਾਲੇ ਸਮੇਂ ਵਿੱਚ ਕਮੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਤਾਪਗੜ੍ਹ ਵਿੱਚ 309 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਸਤਾਵਿਤ 14 ਕਿਲੋਮੀਟਰ ਬਾਈਪਾਸ ਦਾ ਨਿਰਮਾਣ ਕਾਰਜ ਵੀ ਜ਼ਲਦੀ ਹੀ ਸ਼ੁਰੂ ਹੋਵੇਗਾ। ਮੰਤਰੀ ਨੇ ਕਿਹਾ ਕਿ ਨੈਸ਼ਨਲ ਹਾਈਵੇਅ 31 ’ਤੇ 27 ਕਰੋੜ ਰੁਪਏ ਦੀ ਲਾਗਤ ਨਾਲ ਸਟਰੀਟ ਲਾਈਟ, ਬੱਸ ਸ਼ੈਲਟਰ ਆਦਿ ਦੇ ਲਈ ਸੜਕ ਸੁਰੱਖਿਆ ਦਾ ਕੰਮ ਕੀਤਾ ਜਾਵੇਗਾ। ਪ੍ਰਤਾਪਗੜ੍ਹ-ਮੁਸਾਫਿਰਖਾਨਾ ਸੈਕਸ਼ਨ ਦੇ ਨਿਰਮਾਣ ਨਾਲ ਸੀਮਿੰਟ ਪਲਾਂਟ, ਗੈਸ ਪਲਾਂਟ, ਬੋਟਲਿੰਗ ਪਲਾਂਟ ਅਤੇ ਡੇਅਰੀ ਮਿਲਕ ਫੈਕਟਰੀ ਉਦਯੋਗਾਂ ਦੇ ਵਿਕਾਸ ਨੂੰ ਗਤੀ ਮਿਲੇਗੀ। ਇਨ੍ਹਾਂ ਸਾਰੇ ਪ੍ਰੋਜੈਕਟਾਂ ਤੋਂ ਉੱਤਰ ਪ੍ਰਦੇਸ ਵਿੱਚ ਨਿਵੇਸ਼ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

 

ਦੇਵਰੀਆ ਪ੍ਰੋਜੈਕਟ ਬਾਰੇ ਦੱਸਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਦੇਵਰੀਆ ਵਿੱਚ 1750 ਕਰੋੜ ਦੀ ਲਾਗਤ ਨਾਲ 22 ਕਿਲੋਮੀਟਰ, 4 ਲੇਨ ਬਾਈਪਾਸ ਦਾ ਨਿਰਮਾਣ ਅਗਸਤ, 2023 ਵਿੱਚ ਸੌਂਪਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਤੋਂ ਦੇਵਰੀਆ ਅਤੇ ਗੋਰਖਪੁਰ ਦੇ ਪਿਛੜੇ ਖੇਤਰਾਂ ਨੂੰ ਲਾਭ ਮਿਲੇਗਾ। ਮੰਤਰੀ ਜੀ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਤੋਂ ਬਿਹਾਰ ਦੇ ਨਾਲ ਸੰਪਰਕ ਵੀ ਬਿਹਤਰ ਹੋਵੇਗਾ।

 

ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਿਆਨਾਥ ਦੀ ਅਗਵਾਈ ਵਿੱਚ ਅਸੀਂ ਉੱਤਰ ਪ੍ਰਦੇਸ਼ ਵਿੱਚ ਨੈਸ਼ਨਲ ਹਾਈਵੇਅ ਰਾਹੀਂ ਪ੍ਰਗਤੀ ਦੇ ਨਵੇਂ ਮਾਰਗ ਬਣਾਉਣ ਲਈ ਪ੍ਰਤੀਬੱਧ ਹਾਂ।

******

ਐੱਮਜੇਪੀਐੱਸ



(Release ID: 1931923) Visitor Counter : 86


Read this release in: English , Urdu , Hindi , Tamil