ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸਰਕਾਰੀ ਯੋਜਨਾਵਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ, ਪ੍ਰਸੰਨਤਾ ਦੀ ਗੱਲ ਹੈ ਕਿ ਕੇਂਦਰੀ ਸੰਚਾਰ ਬਿਊਰੋ ਇਹ ਕੰਮ ਚੰਗੀ ਤਰ੍ਹਾਂ ਕਰ ਰਿਹਾ ਹੈ: ਚੰਦਰਕਾਂਤ ਪਾਟਿਲ


ਉੱਚ ਅਤੇ ਤਕਨੀਕੀ ਸਿੱਖਿਆ ਮੰਤਰੀ ਸ਼੍ਰੀ ਚੰਦਰਕਾਂਤ ਪਾਟਿਲ ਨੇ ਪੁਣੇ ਵਿੱਚ ਦੋ ਮਲਟੀਮੀਡੀਆ ਮੋਬਾਈਲ ਪ੍ਰਦਰਸ਼ਨੀ ਵੈਨਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ

ਪੰਢਰਪੁਰ/ਅਸ਼ਾੜੀ ਵਾਰੀ ਦੌਰਾਨ ਵੈਨਾਂ ਕੇਦਰ ਸਰਕਾਰ ਦੇ 9 ਸਾਲ ਦੇ ਕੰਮ ਅਤੇ ਪ੍ਰਮੁੱਖ ਯੋਜਨਾਵਾਂ ਦਾ ਪ੍ਰਦਰਸ਼ਨ ਕਰਨਗੀਆਂ

ਐੱਲਈਡੀ ਸਕਰੀਨ ਅਤੇ ਔਨ-ਬੋਰਡ ਕਲਾਕਾਰਾਂ ਨਾਲ ਵੈਨ ਵਾਰੀ ਦੇ ਦੋ ਮੁੱਖ ਪਾਲਕੀ ਮਾਰਗਾਂ’ਤੇ ਜਨ ਜਾਗਰੂਕਤਾ ਪੈਦਾ ਕਰਨਗੀਆਂ

Posted On: 11 JUN 2023 12:36PM by PIB Chandigarh

ਆਮ ਆਦਮੀ ਨੂੰ ਸੁਖੀ, ਸੰਤੁਸ਼ਟ ਅਤੇ ਸਭ ਤੋਂ ਵਧ ਕੇ ਸੁਰੱਖਿਅਤ ਬਣਾਉਣ ਦੇ ਲਈ ਸਰਕਾਰ ਕਈ ਤਰ੍ਹਾਂ ਦੀਆਂ ਯੋਜਨਾਵਾਂ ਲੈ ਕੇ ਆਉਂਦੀ ਰਹਿੰਦੀ ਹੈ, ਲੇਕਿਨ ਜਾਣਕਾਰੀ ਦੀ ਘਾਟ ਵਿੱਚ ਕਈ ਲੋਕਾਂ ਨੂੰ ਇਸ ਦਾ ਜ਼ਰੂਰੀ ਲਾਭ ਨਹੀਂ ਮਿਲ ਪਾਉਂਦਾ ਹੈ। ਮਹਾਰਾਸ਼ਟਰ ਰਾਜ ਦੇ ਉੱਚ ਅਤੇ ਤਕਨੀਕੀ ਸਿੱਖਿਆ ਮੰਤਰੀ ਸ਼੍ਰੀ ਚੰਦਰਕਾਂਤ ਪਾਟਿਲ ਨੇ ਅੱਜ ਕਿਹਾ ਕਿ ਕੇਂਦਰੀ ਸੰਚਾਰ ਬਿਊਰੋ ਨੇ ਲੋਕਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਤੋਂ ਜਾਣੂ ਕਰਵਾਉਣ ਦਾ ਇਹ ਮੌਕਾ ਪ੍ਰਦਾਨ ਕੀਤਾ ਹੈ ਅਤੇ ਇਸ ਦੇ ਲਈ ਉਹ ਪ੍ਰਸ਼ੰਸਾ ਦੇ ਯੋਗ ਹਨ।

 

ਸ਼੍ਰੀ ਪਾਟਿਲ ਕੇਂਦਰੀ ਸੰਚਾਰ ਬਿਊਰੋ, ਖੇਤਰੀ ਦਫ਼ਤਰ, ਪੁਣੇ ਦੁਆਰਾ ਆਯੋਜਿਤ ਮਲਟੀਮੀਡੀਆ ਮੋਬਾਈਲ ਪ੍ਰਦਰਸ਼ਨੀ ਵੈਨ ਦੇ ਫਲੈਗ ਆਵ੍ ਪ੍ਰੋਗਰਾਮ ਦੇ ਦੌਰਾਨ ਬੋਲ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਵਾਰੀ ਵਿੱਚ ਘੁਮਣ ਵਾਲੇ ਭਾਈਚਾਰੇ ਦੇ ਲੱਖਾਂ ਲੋਕ ਇਸ ਵਿਜ਼ੂਅਲ ਦੀ ਜਾਣਕਾਰੀ ਨੂੰ ਚੰਗੀ ਤਰ੍ਹਾਂ ਸਮਝਣਗੇ। ਇਸ ਤਰ੍ਹਾਂ ਦੀ ਜਾਗਰੂਕਤਾ ਗਤੀਵਿਧੀਆਂ ਸੂਚਨਾ ਦੀ ਕਮੀ ਨੂੰ ਪੂਰਾ ਕਰਕੇ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਦੇ ਲਾਗੂਕਰਣ ਦੇ ਲਈ ਉਪਯੋਗੀ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਲੋਕ ਯੋਜਨਾਵਾਂ ਦੇ ਬਾਰੇ ਵਿਈਚ ਅਧਿਕ ਜਾਗਰੂਕ ਹੋਣਗੇ ਅਤੇ ਉਹ ਇਸ ਦੇ ਲਈ ਰਜਿਟ੍ਰੇਸ਼ਨ ਕਰਵਾਉਣਗੇ। ਉਨ੍ਹਾਂ ਨੇ ਕਿਹਾ ਕਿ ਵਾਰੀ ਵਿੱਚ ਹਿੱਸਾ ਲੈਣ ਵਾਲੇ ਗ੍ਰਾਮੀਣ ਆਪਣੇ-ਆਪਣੇ ਤਹਿਸੀਲਦਾਰ ਤਲਾਠੀ ਨੂੰ ਇਨ੍ਹਾਂ ਯੋਜਨਾਵਾਂ ਦੇ ਲਾਗੂਕਰਣ ਲਈ ਕਹਿਣਗੇ।

ਸੰਤ ਸ਼੍ਰੀ ਗਿਆਨੇਸ਼ਵਰ ਮਹਾਰਾਜ ਅਤੇ ਜਗਦਗੁਰੂ ਸ਼੍ਰੀ ਤੁਕਾਰਾਮ ਮਹਾਰਾਜ ਦੇ ਪਾਲਕੀ ਸਮਾਹੋਹ ਦੇ ਮੌਕੇ ’ਤੇ ਨੌਂ ਸਾਲਾਂ ਵਿੱਚ ਕੇਂਦਰ ਸਰਕਾਰ ਦੇ ਕੰਮਾਂ ਅਤੇ ਪ੍ਰਮੁੱਖ ਯੋਜਨਾਵਾਂ ਦੀ ਜਾਣਕਾਰੀ ਦੇਣ ਦੇ ਲਈ ਇਸ ਗਤੀਵਿਧੀ ਦਾ ਆਯੋਜਨ ਕੀਤਾ ਗਿਆ ਹੈ। ਪੁਣੇ ਅਤੇ ਪੰਢਰਪੁਰ ਦੇ ਦਰਮਿਆਨ ਦੋਵਾਂ ਮਾਰਗਾਂ ’ਤੇ ਇੱਕ-ਇੱਕ ਵਾਹਨ ਚਲੇਗਾ।

 

ਉਦਘਾਟਨ ਪ੍ਰੋਗਰਾਮ ਦਾ ਆਯੋਜਨ ਡਿਵੀਜ਼ਨਲ ਕਮਿਸ਼ਨਰ ਦਫ਼ਤਰ (ਵਿਧਾਨ ਸਭਾ) ਵਿੱਚ ਕੀਤਾ ਗਿਆ। ਇਸ ਮੌਕੇ ’ਤੇ ਪੁਣੇ ਮੰਡਲ ਦੇ ਡਿਵੀਜ਼ਨਲ ਕਮਿਸ਼ਨਰ ਸ਼੍ਰੀ ਸੌਰਭ ਰਾਓ, ਕੇਂਦਰੀ ਸੰਚਾਰ ਬਿਊਰੋ, ਪੁਣੇ ਦੇ ਡਿਪਟੀ ਡਾਇਰੈਕਟਰ ਨਿਖਿਲ ਦੇਸ਼ਮੁਖ ਅਤੇ ਮੈਨੇਜਰ ਡਾ. ਜਿਤੇਂਦਰ ਪਾਣੀਪਾਟਿਲ ਸਮੇਤ ਹੋਰ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
 

ਕੇਂਦਰੀ ਸਰਕਾਰ ਦੀ ਵੱਖ-ਵੱਖ ਵਿਕਾਸਾਤਮਕ ਗਤੀਵਿਧੀਆਂ ਦੀ ਜਾਣਕਾਰੀ ਕਲਾਕਾਰਾਂ ਦੁਆਰਾ ਸਥਾਨਕ ਅਤੇ ਪਰੰਪਰਾਗਤ ਸੱਭਿਆਚਾਰ ਪ੍ਰਦਰਸ਼ਨ ਜਿਵੇਂ ਅਭੰਗ, ਭਜਨ ਅਤੇ ਹੋਰ ਪਰੰਪਰਾਗਤ ਲੋਕ ਕਲਾਵਾਂ ਰਾਹੀਂ ਦਿੱਤੀ ਜਾਵੇਗੀ। ਐੱਲਈਡੀ ਸਕਰੀਨਾਂ ਨਾਲ ਲੈਸ ਵੈਨਾਂ ਵਿਭਿੰਨ ਸੰਤਾਂ ਦੇ ਜੀਵਨ ’ਤੇ ਅਧਾਰਿਤ ਭਗਤੀ ਫਿਲਮਾਂ ਦੇ ਨਾਲ-ਨਾਲ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਦਾ ਪ੍ਰਦਰਸ਼ਨ ਕਰਨਗੀਆਂ।

ਕੇਂਦਰੀ ਸੰਚਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਸ਼੍ਰੀ ਨਿਖਿਲ ਦੇਸ਼ਮੁਖ ਨੇ ਸ਼ਰਧਾਲੁਆਂ ਨੂੰ ਵੱਡੀ ਗਿਣਤੀ ਵਿੱਚ ਇਸ ਯਾਤਰਾ ਪ੍ਰਦਰਸ਼ਨੀ ਨੂੰ ਦੇਖਣ ਦੀ ਅਪੀਲ ਕੀਤੀ ਹੈ।

 

 

****

 

 ਨਿਖਿਲ ਦੇਸ਼ਮੁਖ/ਸ਼ਿਲਪਾ ਨੀਲਕੰਠ/ਸੀ ਬੀ ਸੀ ਪੁਣੇ/ਸੀਯਾਦਵ

 


(Release ID: 1931640) Visitor Counter : 117