ਖੇਤੀਬਾੜੀ ਮੰਤਰਾਲਾ
ਭਾਰਤੀ ਕ੍ਰਿਸ਼ੀ ਖੋਜ ਪਰਿਸ਼ਦ ਨੇ ਕਿਸਾਨਾਂ ਦੇ ਸਸ਼ਕਤੀਕਰਣ ਲਈ ਅਮੇਜ਼ਨ (Amazon) ਕਿਸਾਨ ਦੇ ਨਾਲ ਇੱਕ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤਾ
Posted On:
09 JUN 2023 2:41PM by PIB Chandigarh
ਭਾਰਤੀ ਕ੍ਰਿਸ਼ੀ ਖੋਜ ਪਰਿਸ਼ਦ, (ਆਈਸੀਏਆਰ) ਨਵੀਂ ਦਿੱਲੀ ਨੇ ਅਮੇਜ਼ਨ (Amazon) ਕਿਸਾਨ ਦੇ ਨਾਲ ਇੱਕ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤਾ ਤਾਕਿ, ਵਧੇਰੇ ਉਪਜ ਅਤੇ ਆਮਦਨ ਦੇ ਲਈ, ਵਿਭਿੰਨ ਫ਼ਸਲਾਂ ਦੀ ਵਿਗਿਆਨਿਕ ਖੇਤੀ ‘ਤੇ ਕਿਸਾਨਾਂ ਦਾ ਮਾਰਗਦਰਸ਼ਨ ਕਰਨ, ਦੋਨੋਂ ਸੰਗਠਨਾਂ ਵਿੱਚ ਤਾਲਮੇਲ ਬਿਠਾ ਕੇ ਉਨ੍ਹਾਂ ਦੀ ਸ਼ਕਤੀ ਦਾ ਸੰਯੋਜਨ ਕੀਤਾ ਜਾ ਸਕੇ। ਆਈਸੀਏਆਰ, ਅਮੇਜ਼ਨ ਦੇ ਨੈੱਟਵਰਕ ਦੇ ਜ਼ਰੀਏ ਕਿਸਾਨਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ। ਇਸ ਦੇ ਨਤੀਜੇ ਵੱਜੋਂ ਕਿਸਾਨਾਂ ਦੀ ਆਜੀਵਿਕਾ ਵਿੱਚ ਸੁਧਾਰ ਹੋਵੇਗਾ ਅਤੇ ਫ਼ਸਲ ਦੀ ਉਪਜ ਵੀ ਵਧੇਗੀ। ‘ਅਮੇਜ਼ਨ ਕਿਸਾਨ ਪ੍ਰੋਗਰਾਮ’ ਨਾਲ ਕਿਸਾਨਾਂ ਦੇ ਨਾਲ ਸਾਂਝੇਦਾਰੀ ਦਾ ਇਹ ਸਮਝੌਤਾ ਪੱਤਰ, ਉਪਭੋਗਤਾਵਾਂ ਦੇ ਲਈ ਉੱਚ ਗੁਣਵੱਤਾ ਵਾਲੀ ਤਾਜ਼ੀ ਉਪਜ ਤੱਕ ਪਹੁੰਚ, ਅਮੇਜ਼ਨ ਫ੍ਰੈੱਸ਼ ਦੁਆਰਾ ਵੀ, ਸੁਨਿਸ਼ਚਿਤ ਕਰਨ ਵਿੱਚ ਮਦਦ ਕਰੇਗਾ।
ਡਾਕਟਰ ਹਿਮਾਂਸ਼ੂ ਪਾਠਕ, ਸਕੱਤਰ, ਡੀਏਆਰਈ, ਡਾਇਰੈਕਟਰ, ਆਈਸੀਏਆਰ, ਨੇ ਇਸ ਮੌਕੇ ‘ਤੇ ਕਿਸਾਨਾਂ ਦੇ ਲਈ ਬਿਹਤਰ ਆਮਦਨ ਦੇ ਲਈ ਸੈਕੰਡਰੀ ਖੇਤੀ 'ਤੇ ਜ਼ੋਰ ਦਿੱਤਾ। ਅੱਗੇ ਉਨ੍ਹਾਂ ਨੇ ਕ੍ਰਿਸ਼ੀ ਅਤੇ ਮੌਸਮ ਅਧਾਰਿਤ ਫ਼ਸਲ ਯੋਜਨਾਵਾਂ ਵਿੱਚ ਅਹਿਮ ਇਨਪੁੱਟ ਦੇ ਮਹੱਤਵ ਅਤੇ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਰਣਨ ਕੀਤਾ ਕਿ ਆਈਸੀਏਆਰ ਨਵੇਂ ਗਿਆਨ, ਹੁਨਰ ਅਪਗ੍ਰੇਡ ਅਤੇ ਤਕਨੀਰ ਦੇ ਹਸਤਾਂਤਰਣ ਦੇ ਲਈ ਅਮੇਜ਼ਨ ਦੇ ਨਾਲ ਸਹਿਯੋਗ ਕਰੇਗਾ।
ਆਈਸੀਏਆਰ ਦੀ ਤਰਫੋਂ ਡਾਕਟਰ ਯੂਐੱਸ ਗੌਤਮ, ਡਿਪਟੀ ਡਾਇਰੈਕਟਰ ਜਨਰਲ (ਕ੍ਰਿਸ਼ੀ ਵਿਸਤਾਰ) ਅਤੇ ਸ਼੍ਰੀ ਸਿਧਾਰਥ ਟਾਟਾ, ਸੀਨੀਅਰ ਉਤਪਾਦ ਪ੍ਰਮੁੱਖ, ਅਮੇਜ਼ਨ ਫ੍ਰੈੱਸ਼ ਸਪਲਾਈ ਚੇਨ ਅਤੇ ਕਿਸਾਨ, ਨੇ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤਾ।
ਆਈਸੀਏਆਰ, ਕੇਵੀਕੇ ਅਤੇ ਅਮੇਜ਼ਨ ਦੇ ਦਰਮਿਆਨ ਪੁਣੇ ਦੇ ਇੱਕ ਪਾਇਲਟ ਪ੍ਰੋਜੈਕਟ ਦੇ ਨਤੀਜਿਆਂ ਨੇ ਵਿਆਪਕ ਸ਼ੋਧ ਦੇ ਜ਼ਰੀਏ ਵਿਕਸਿਤ, ਉਚਿਤ ਕ੍ਰਿਸ਼ੀ ਪ੍ਰਣਾਲੀਆਂ ਦਾ ਵਿਸਤਾਰ ਕਰਨ ਦੇ ਲਈ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ, ਟੈਕਨੋਲੋਜੀ ਦੇ ਹਸਤਾਂਤਰਣ ਅਤੇ ਹੁਨਰ ਨਿਰਮਾਣ ਪ੍ਰੋਗਰਾਮਾਂ ਦੇ ਮਾਧਿਅਮ ਨਾਲ ਤਕਨੀਕੀ ਅਧਾਰ ਨੂੰ ਵਧਾ ਕੇ ਕਿਸਾਨਾਂ ਦੇ ਇੱਕ ਵਿਆਪਕ ਸਮੂਹ ਨੂੰ ਮਜ਼ਬੂਤ ਕਰੇਗਾ। ਆਈਸੀਏਆਰ ਅਤੇ ਅਮੇਜ਼ਨ, ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਹੋਰ ਕਿਸਾਨਾਂ ਨਾਲ ਜੁੜੇ ਪ੍ਰੋਗਰਾਮ ‘ਤੇ ਇੱਕਠਿਆਂ ਪ੍ਰਦਰਸ਼ਨ, ਪ੍ਰੀਖਣ ਅਤੇ ਹੁਨਰ ਅਪਗ੍ਰੇਡ ਆਦਿ ਮਾਧਿਅਮਾਂ ਨਾਲ ਖੇਤੀ ਦੇ ਤਰੀਕਿਆਂ ਅਤੇ ਕ੍ਰਿਸ਼ੀ ਲਾਭ ਨੂੰ ਵਧਾਉਣ ਦੇ ਉਦੇਸ਼ ਨਾਲ ਕੰਮ ਕਰਨਗੇ। ਇਸ ਤੋਂ ਇਲਾਵਾ ਅਮੇਜ਼ਨ ਆਪਣੇ ਔਨਲਾਈਨ ਪਲੈਟਫਾਰਮ ਦੇ ਜ਼ਰੀਏ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਮਾਰਕੀਟਿੰਗ ਵਿੱਚ ਪ੍ਰੀਖਣ ਅਤੇ ਸਹਾਇਤਾ ਪ੍ਰਦਾਨ ਕਰੇਗਾ ਤਾਕਿ, ਉਪਭੋਗਤਾਵਾਂ ਦੇ ਨਾਲ ਉਨ੍ਹਾਂ ਦਾ ਸਿੱਧਾ ਤਾਲਮੇਲ ਹੋ ਸਕੇ।
*****
ਐੱਸਐੱਸ
(Release ID: 1931042)
Visitor Counter : 137