ਬਿਜਲੀ ਮੰਤਰਾਲਾ
ਮੱਧ ਪ੍ਰਦੇਸ਼ ਦੀ ਪੀਕ ਆਵਰ (ਅਧਿਕਤਮ ਮੰਗ ਨੂੰ ਪੂਰਾ ਕਰਨ) ਬਿਜਲੀ ਮੰਗ ਨੂੰ ਪੂਰਾ ਕਰਨ ਲਈ ਐੱਨਐੱਚਡੀਸੀ ਇੰਦਰਾ ਸਾਗਰ, ਖੰਡਵਾ ਦੇ ਕੋਲ 525 ਮੈਗਾਵਾਟ ਪੰਪ ਭੰਡਾਰਣ ਬਿਜਲੀ ਪ੍ਰੋਜੈਕਟ ਦਾ ਨਿਰਮਾਣ ਕਰੇਗੀ
प्रविष्टि तिथि:
09 JUN 2023 1:45PM by PIB Chandigarh
ਨਰਮਦਾ ਹਾਈਡ੍ਰੋਇਲੈਕਟ੍ਰਿਕ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ (ਐੱਨਐੱਚਡੀਸੀ ਲਿਮਿਟਿਡ) ਮੱਧ ਪ੍ਰਦੇਸ਼ ਦੇ ਖੰਡਵਾ ਵਿੱਚ ਇੰਦਰਾ ਸਾਗਰ ਬੰਨ੍ਹ ਦੇ ਕੋਲ 525 ਮੈਗਾਵਾਟ ਪੰਪ ਸਟੋਰੇਜ ਪ੍ਰੋਜੈਕਟ ਦਾ ਨਿਰਮਾਣ ਕਰੇਗੀ। ਇਸ ਦੇ ਲਈ ਇੰਦਰਾ ਸਾਗਰ ਪ੍ਰੋਜੈਕਟ ਦੇ ਮੌਜੂਦਾ ਜਲ ਭੰਡਾਰ ਇੰਦਰਾ ਸਾਗਰ ਅਤੇ ਓਂਕਾਰੇਸ਼ਵਰ ਦਾ ਇਸਤੇਮਾਲ ਕੀਤਾ ਜਾਵੇਗਾ। ਰਾਜ ਵਿੱਚ ਪੀਕ ਆਵਰ ਦੀ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਪੰਪ ਭੰਡਾਰਣ ਪ੍ਰੋਜੈਕਟ ਦੇ ਮਾਧਿਅਮ ਨਾਲ ਪੈਦਾ ਅਕਸ਼ੈ ਊਰਜਾ ਵਿੱਚ ਵਾਧੇ ਦੇ ਨਾਲ, ਰਾਜ ਦੀਆਂ ਬਿਜਲੀ ਜ਼ਰੂਰਤਾਂ ਨੂੰ ਪੀਕ ਐਨਰਜੀ ਆਵਰਸ (ਸਵੇਰੇ ਅਤੇ ਸ਼ਾਮ) ਦੇ ਦੌਰਾਨ ਪੂਰਾ ਕੀਤਾ ਜਾ ਸਕਦਾ ਹੈ। ਪ੍ਰੋਜੈਕਟ ਪੀਕ ਆਵਰਸ ਦੇ ਦੌਰਾਨ 1,226.93 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕਰੇਗੀ।
ਇਸ ਪ੍ਰੋਜੈਕਟ ਉੱਤੇ 4,200 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ। ਮੱਧ ਪ੍ਰਦੇਸ਼ ਸਰਕਾਰ ਦੇ ਨਵੀਨ ਅਤੇ ਅਖੁੱਟ ਊਰਜਾ ਵਿਭਾਗ ਨੇ ਇਹ ਪ੍ਰੋਜੈਕਟ ਐੱਨਐੱਚਡੀਸੀ ਲਿਮਿਟਿਡ ਨੂੰ ਵੰਡਿਆ ਹੈ।
ਮੱਧ ਪ੍ਰਦੇਸ਼ ਵਿੱਚ 11.2 ਗੀਗਾਵਾਟ ਪੰਪ ਭੰਡਾਰਣ ਪ੍ਰੋਜੈਕਟਾਂ ਦੀ ਸਮਰੱਥਾ ਹੈ। ਵਰਤਮਾਨ ਵਿੱਚ ਖੰਡਵਾ ਜ਼ਿਲ੍ਹੇ ਵਿੱਚ ਐੱਨਐੱਚਡੀਸੀ ਲਿਮਿਟਿਡ ਦੇ ਦੋ ਪਾਵਰ ਸਟੇਸ਼ਨ-ਇੰਦਰਾ ਸਾਗਰ ਪਾਵਰ ਸਟੇਸ਼ਨ (1000 ਮੈਗਾਵਾਟ) ਅਤੇ ਓਂਕਾਰੇਸ਼ਵਰ ਪਾਵਰ ਸਟੇਸ਼ਨ (520 ਮੈਗਾਵਾਟ) ਕੰਮ ਕਰ ਰਹੇ ਹਨ। ਇਨ੍ਹਾਂ ਪਾਵਰ ਸਟੇਸ਼ਨਾਂ ਦੁਆਰਾ ਉਤਪਾਦਿਤ ਸੌ-ਫ਼ੀਸਦੀ ਬਿਜਲੀ ਦੀ ਸਪਲਾਈ ਮੱਧ ਪ੍ਰਦੇਸ਼ ਨੂੰ ਕੀਤੀ ਜਾਂਦੀ ਹੈ ।
ਐੱਨਐੱਚਡੀਸੀ ਸੌਰ ਊਰਜਾ ਪ੍ਰੋਜੈਕਟਾਂ ਦੇ ਨਿਰਮਾਣ ਨਾਲ ਹਰਿਤ ਊਰਜਾ ਦੇ ਉਤਪਾਦਨ ਦੇ ਜ਼ਰੀਏ ਰਾਜ ਨੂੰ ਹਰਿਤ ਰਾਜ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਤਿਹਾਸਿਕ ਸ਼ਹਿਰ ਸਾਂਚੀ ਵਿੱਚ 8 ਮੈਗਾਵਾਟ ਦੇ ਸੌਰ ਪ੍ਰੋਜੈਕਟ ਅਤੇ ਓਂਕਾਰੇਸ਼ਵਰ ਜਲ ਭੰਡਾਰ ਉੱਤੇ 88 ਮੈਗਾਵਾਟ ਦੀ ਫਲੋਟਿੰਗ ਸੌਰ ਪ੍ਰੋਜੈਕਟ ਦਾ ਨਿਰਮਾਣ ਕਾਰਜ ਜਾਰੀ ਹੈ।
ਨਰਮਦਾ ਹਾਈਡ੍ਰੋਇਲੈਕਟ੍ਰਿਕ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ (ਐੱਨਐੱਚਡੀਸੀ ਲਿਮਿਟਿਡ), ਮੱਧ ਪ੍ਰਦੇਸ਼ ਸਰਕਾਰ ਅਤੇ ਨੈਸ਼ਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਿਟਿਡ (ਐੱਨਐੱਚਪੀਸੀ ਲਿਮਿਟਿਡ) ਦਾ ਸਾਂਝਾ ਉੱਦਮ ਹੈ।
***
ਪੀਆਈਬੀ ਦਿੱਲੀ/ਏਐੱਮ/ਡੀਜੇਐੱਮ
(रिलीज़ आईडी: 1931034)
आगंतुक पटल : 175