ਰੱਖਿਆ ਮੰਤਰਾਲਾ
ਰੱਖਿਆ ਸਕੱਤਰ ਨੇ ਕੋਲੰਬੋ ਵਿੱਚ “ਭਾਰਤ-ਸ੍ਰੀਲੰਕਾ ਰੱਖਿਆ ਸੈਮੀਨਾਰ ਕਮ ਐਗਜ਼ੀਬਿਸ਼ਨ’ ਵਿੱਚ ਵੀਡਿਓ ਸੰਦੇਸ਼ ਦੇ ਰਾਹੀਂ ਕਿਹਾ ਭਾਰਤ, ਸ੍ਰੀਲੰਕਾ ਦੇ ਹਥਿਆਰਬੰਦ ਬਲਾਂ ਦੇ ਸਮਰੱਥਾ ਨਿਰਮਾਣ ਅਤੇ ਸਮਰੱਥਾ ਨੂੰ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ
ਉਨ੍ਹਾਂ ਨੇ ਕਿਹਾ “ਆਤਮਨਿਰਭਰ ਭਾਰਤ ਦੇ ਤਹਿਤ ਭਾਰਤੀ ਰੱਖਿਆ ਖੇਤਰ ਇੱਕ ਵੱਡੀ ਕ੍ਰਾਂਤੀ ਦੇ ਦੌਰ ਤੋਂ ਗੁਜਰ ਰਿਹਾ ਹੈ ਅਤੇ ਗਿਆਨ ਸਾਂਝਾ ਕਰਨ ਨਾਲ ਦੁਵੱਲੇ ਸਬੰਧਾਂ ਨੂੰ ਸਸ਼ਕਤ ਕਰਨ ਵਿੱਚ ਹੋਰ ਸਹਾਇਤਾ ਮਿਲੇਗੀ”
Posted On:
07 JUN 2023 5:24PM by PIB Chandigarh
ਕੋਲੰਬੋ ਵਿੱਚ ਭਾਰਤੀ ਹਾਈ ਕਮਿਸ਼ਨ ਦੁਆਰਾ 07 ਜੂਨ, 2023 ਨੂੰ “ਭਾਰਤ-ਸ੍ਰੀਲੰਕਾ ਰੱਖਿਆ ਸੈਮੀਨਾਰ ਕਮ ਐਗਜ਼ੀਬਿਸ਼ਨ” ਦਾ ਆਯੋਜਨ ਕੀਤਾ ਗਿਆ। ਇਸ ਪ੍ਰਦਰਸ਼ਨੀ ਦਾ ਉਦਘਾਟਨ ਸ੍ਰੀਲੰਕਾ ਦੇ ਰੱਖਿਆ ਰਾਜ ਮੰਤਰੀ ਪ੍ਰੇਮਿਤਾ ਬੰਡਾਰਾ ਤੇਨਾਕੂਨ ਨੇ ਕੀਤਾ। ਇਸ ਪ੍ਰਦਰਸ਼ਨੀ ਵਿੱਚ ਵੱਡੀ ਸੰਖਿਆ ਵਿੱਚ ਦੋਵਾਂ ਦੇਸ਼ਾਂ ਦੇ ਉਦਯੋਗਾਂ ਨੇ ਹਿੱਸਾ ਲਿਆ ਅਤੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ।
ਭਾਰਤੀ ਰੱਖਿਆ ਸਕੱਤਰ, ਸ਼੍ਰੀ ਗਿਰੀਧਰ ਅਰਮਾਨੇ ਨੇ ਇੱਕ ਵੀਡਿਓ ਸੰਦੇਸ਼ ਦੇ ਰਾਹੀਂ ਸਭਾ ਨੂੰ ਸੰਬੋਧਨ ਕਰਦੇ ਹੋਏ ਸ੍ਰੀਲੰਕਾ ਨੂੰ ਭਾਰਤ ਦਾ ਪ੍ਰਾਥਮਿਕਤਾ ਭਾਗੀਦਾਰ ਦੱਸਿਆ ਅਤੇ ਕਿਹਾ ਕਿ ਆਪਣੀ ‘ਗੁਆਂਢੀ ਪਹਿਲਾਂ’ ਵਾਲੀ ਨੀਤੀ ਦੇ ਹਿੱਸੇ ਵਜੋਂ , ਨਵੀਂ ਦਿੱਲੀ ਆਪਣੇ ਗੁਆਂਢੀ ਦੇਸ਼ ਦੇ ਹਥਿਆਰਬੰਦ ਬਲਾਂ ਦੇ ਸਮਰੱਥਾ ਨਿਰਮਾਣ ਅਤੇ ਸਮਰੱਥਾ ਨੂੰ ਸੁਨਿਸ਼ਚਿਤ ਕਰਨ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੰਧ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਾਗਰ (ਖੇਤਰ ਵਿੱਚ ਸਾਰਿਆਂ ਦੇ ਲਈ ਸੁਰੱਖਿਆ ਅਤੇ ਵਿਕਾਸ) ਵਾਲੇ ਦ੍ਰਿਸ਼ਟੀਕੋਣ ਨੂੰ ਭਾਰਤ ਦੀ ਸਮੁੰਦਰੀ ਨੀਤੀ ਵਿੱਚ ਅੰਤਰਨਿਹਿਤ ਵਿਸ਼ਾ ਕਿਹਾ। ਇਹ ਦ੍ਰਿਸ਼ਟੀਕੋਣ ਸਮਾਵੇਸ਼ਿਤਾ ਦੇ ਰਾਹੀਂ ਇਸ ਖੇਤਰ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਅਤੇ ਸਮੁੰਦਰੀ ਗੁਆਂਢੀ ਦੇਸ਼ਾਂ ਨੂੰ ਲਾਭ ਪਹੁੰਚਾਉਣ ਲਈ ਭਾਰਤ ਦੀ ਸਮਰੱਥਾ ਦਾ ਉਪਯੋਗ ਕਰਨ ਵਿੱਚ ਨਿਹਿਤ ਹੈ।
ਸ਼੍ਰੀ ਗਿਰੀਧਰ ਅਰਮਾਨੇ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਅੱਤਵਾਦ, ਸਮੁੰਦਰੀ ਡਕੈਤੀ, ਡ੍ਰੱਗਸ ਅਤੇ ਹਥਿਆਰਾਂ ਦੀ ਅਵੈਧ ਤਸਕਰੀ ਅਤੇ ਅਵੈਧ ਪ੍ਰਵਾਸ ਜਿਹੀਆਂ ਪ੍ਰਚਲਿਤ ਸੁਰੱਖਿਆ ਚੁਣੌਤੀਆਂ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਨੇ ਸੁਰੱਖਿਅਤ ਵਾਤਾਵਰਣ ਦਾ ਨਿਰਮਾਣ ਕਰਨ ਦੇ ਉਦੇਸ਼ ਨਾਲ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਜ਼ਿਆਦਾ ਤੋਂ ਜ਼ਿਆਦਾ ਸਰਗਰਮ ਸਹਿਯੋਗ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਦੇਸ਼ ਦੇ ਰੱਖਿਆ ਸਕੱਤਰ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਭਾਰਤੀ ਰੱਖਿਆ ਖੇਤਰ ਇੱਕ ਵੱਡੀ ਕ੍ਰਾਂਤੀ ਦੇ ਦੌਰ ਤੋਂ ਗੁਜਰ ਰਿਹਾ ਹੈ ਅਤੇ ‘ਆਤਮਨਿਰਭਰ ਭਾਰਤ’ ਪਹਿਲ ਦੇ ਤਹਿਤ ਇਨੋਵੇਸ਼ਨ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਦੇ ਹੋਏ ਇੱਕ ਮਜ਼ਬੂਤ ਖੋਜ ਅਤੇ ਵਿਕਾਸ ਅਤੇ ਸਵਦੇਸ਼ੀ ਨਿਰਮਾਣ ਈਕੋਸਿਸਟਮ ਸਥਾਪਿਤ ਕਰਨ ’ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਗਿਆਨ ਸਾਂਝਾ ਕਰਨ ਨਾਲ ਦੋਵਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਤਾ ਪ੍ਰਾਪਤ ਹੋਵੇਗੀ।
ਸ੍ਰੀਲੰਕਾ ਭਾਰਤ ਦੇ ਪ੍ਰਮੁੱਖ ਵਿਕਾਸ ਸਾਂਝੇਦਾਰ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਇਹ ਦੋਵਾਂ ਦੇਸ਼ਾਂ ਦੇ ਦਰਮਿਆਨ ਦੁਵੱਲੇ ਸਬੰਧਾਂ ਦਾ ਇੱਕ ਮਹੱਤਵਪੂਰਨ ਅਧਾਰ ਰਿਹਾ ਹੈ। ਭਾਰਤ ਸਰਕਾਰ ਨੇ ਸ੍ਰੀਲੰਕਾ ਸਰਕਾਰ ਨੂੰ 150 ਮਿਲੀਅਨ ਅਮਰੀਕੀ ਡਾਲਰ ਦਾ ਰੱਖਿਆ ਕਰਜ਼ਾ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਵਿੱਚੋਂ 100 ਮਿਲੀਅਨ ਅਮਰੀਕੀ ਡਾਲਰ ਦੇ ਕਰਜ਼ੇ ਦਾ ਸ੍ਰੀਲੰਕਾ ਉਪਯੋਗ ਕਰ ਚੁੱਕਿਆ ਹੈ।
****
ਏਬੀਬੀ/ਐੱਸਏਵੀਵੀਵਾਈ
(Release ID: 1930755)
Visitor Counter : 152