ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਮਨਸੁਖ ਮਾਂਡਵੀਆ ਨੇ ਵਿਸ਼ਵ ਖੁਰਾਕ ਸੁਰੱਖਿਆ ਦਿਵਸ ‘ਤੇ 5ਵੇਂ ਰਾਜ ਫੂਡ ਸੇਫਟੀ ਇੰਡੈਕਸ ਦਾ ਉਦਘਾਟਨ ਕੀਤਾ


ਡਾ. ਮਨਸੁਖ ਮਾਂਡਵੀਆ ਦੁਆਰਾ ਈਟ ਰਾਈਟ ਚੈਲੇਂਜ ਫੌਰ ਡਿਸਟ੍ਰਿਕਟ ਦੇ ਫੇਜ਼ II ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ

ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਵ੍ ਇੰਡੀਆ (FSSAI) ਇਨੋਵੇਸ਼ਨ ਪ੍ਰਤੀ ਭਾਰਤ ਦੀ ਪ੍ਰਤੀਬਧਤਾ ਨੂੰ ਪ੍ਰਦਰਸ਼ਿਤ ਕਰਨ ਲਈ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਮਨਾਉਂਦਾ ਹੈ

ਅਗਲੇ 3 ਵਰ੍ਹਿਆਂ ਵਿੱਚ 25 ਲੱਖ ਫੂਡ ਬਿਜਨਿਸ ਆਪਰੇਟਰਸ ਨੂੰ ਭਾਰਤੀ ਖੁਰਾਕ ਸੁਰੱਖਿਆ ਅਤੇ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਵ੍ ਇੰਡੀਆ (FSSAI) ਦੁਆਰਾ ਪ੍ਰਸ਼ਿਕਸ਼ਿਤ ਕੀਤਾ ਜਾਵੇਗਾ

ਭੋਜਨ ਦੀ ਗੁਣਵੱਤਾ ਹੀ ਤੰਦਰੁਸਤੀ ਹੈ: ਡਾ. ਮਨਸੁਖ ਮਾਂਡਵੀਆ

ਖੁਰਾਕ ਸੁਰੱਖਿਆ ਦਿਵਸ ‘ਤੇ ਖੁਰਾਕ ਪਦਾਰਥਾਂ ਦੇ ਵਿਸ਼ਲੇਸ਼ਣ ਦੇ ਤਰੀਕਿਆਂ ਦਾ ਮੈਨੂਅਲ- ਮੱਛੀ ਅਤੇ ਮੱਛੀ ਉਤਪਾਦ, ਖੁਰਾਕ ਪਦਾਰਥਾਂ ਦੇ ਵਿਸ਼ਲੇਸ਼ਣ ਦੇ ਤਰੀਕਿਆਂ ਦਾ ਮੈਨੂਅਲ- ਅਨਾਜ ਅਤੇ ਅਨਾਜ ਉਦਪਾਦ- ਦੂਸਰਾ ਐਡੀਸ਼ਨ, ਅਤੇ ਖੁਰਾਕ ਪਦਾਰਥਾਂ ਦੇ ਵਿਸ਼ਲੇਸ਼ਣ ਦੇ ਤਰੀਕਿਆਂ ਦਾ ਮੈਨੂਅਲ- ਪੇਯ ਪਦਾਰਥ : ਚਾਹ, ਕੌਫੀ ਅਤੇ ਚਿਕੋਰੀ ਨੂੰ ਜਾਰੀ ਕੀਤਾ ਜਾਵੇਗਾ

Posted On: 07 JUN 2023 6:04PM by PIB Chandigarh

ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਵ੍ ਇੰਡੀਆ (FSSAI) ਨੇ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਦੇ ਮੌਕੇ ਬੁੱਧਵਾਰ 7 ਜੂਨ, 2023 ਨੂੰ ਵਿਗਿਆਨ ਭਵਨ ਵਿੱਚ ਇੱਕ ਇੰਟਰੈਕਟਿਵ ਸੈਸ਼ਨ ਆਯੋਜਿਤ ਕਰਕੇ ਖੁਰਾਕ ਸੁਰੱਖਿਆ ਅਤੇ ਇਨੋਵੇਸ਼ਨ ਦੇ ਪ੍ਰਤੀ ਆਪਣੇ ਸਮਰਪਣ ਦੀ ਪੁਸ਼ਟੀ ਕੀਤੀ। ਇਸ ਪ੍ਰੋਗਰਾਮ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰੋਫੈਸਰ ਐੱਸ.ਪੀ. ਸਿੰਘ ਬਘੇਲ ਨੇ ਵੀ ਹਿੱਸਾ ਲਿਆ।

 

ਪ੍ਰੋਗਰਾਮ ਵਿੱਚ ਡਾ. ਮਨਸੁਖ ਮਾਂਡਵੀਆ ਨੇ 5ਵੇਂ ਫੂਡ ਸੇਫਟੀ ਇੰਡੈਕਸ (ਐੱਸਐੱਫਐੱਸਆਈ) ਦਾ ਉਦਘਾਟਨ ਕੀਤਾ, ਜੋ ਖੁਰਾਕ ਸੁਰੱਖਿਆ ਦੇ ਛੇ ਅਲੱਗ-ਅਲੱਗ ਪਹਿਲੂਆਂ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਦਾ ਹੈ। ਇਸ ਇੰਡੈਕਸ ਦਾ ਵਿਮੋਚਨ ਇੰਟਰਐਕਟਿਵ ਸੈਸ਼ਨ ਦੇ ਨਾਲ ਹੋਇਆ। ਸਾਲ 2018-19 ਵਿੱਚ ਲਾਂਚ ਕੀਤੇ ਗਏ ਐੱਸਐੱਫਐੱਸਆਈ ਦਾ ਉਦੇਸ਼ ਸਿਹਤ ਮੁਕਾਬਲੇ ਨੂੰ ਹੁਲਾਰਾ ਦੇਣਾ ਅਤੇ ਦੇਸ਼ ਭਰ ਵਿੱਚ ਖੁਰਾਕ ਸੁਰੱਖਿਆ ਈਕੋਸਿਸਟਮ ਵਿੱਚ ਸਕਾਰਾਤਮਕ ਬਦਲਾਅ ਨੂੰ ਪ੍ਰੇਰਿਤ ਕਰਕੇ ਅੰਤ ਵਿੱਚ ਸਾਰੇ ਨਿਵਾਸੀਆਂ ਲਈ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਦੀ ਵਿਵਸਥਾ ਨੂੰ ਸੁਨਿਸ਼ਚਿਤ ਕਰਨਾ ਹੈ।

 

ਡਾ. ਮਨਸੁਖ ਮਾਂਡਵੀਆ ਨੇ ਸਾਲ 2022-23 ਦੇ ਲਈ ਉਨ੍ਹਾਂ ਦੀ ਰੈਂਕਿੰਗ ਦੇ ਅਧਾਰ ‘ਤੇ ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਉਪਲਬਧੀਆਂ ਲਈ ਜੇਤੂਆਂ ਨੂੰ ਸਨਮਾਨਿਤ ਕੀਤਾ। ਵੱਡੇ ਰਾਜਾਂ ਵਿੱਚ, ਕੇਰਲ ਨੇ ਟੌਪ ਰੈਂਕਿੰਗ ਹਾਸਲ ਕੀਤੀ, ਉਸ ਤੋਂ ਬਾਅਦ ਪੰਜਾਬ ਅਤੇ ਤਮਿਲ ਨਾਡੂ, ਛੋਟੇ ਰਾਜਾਂ ਵਿੱਚ ਗੋਆ ਟੌਪ ‘ਤੇ ਰਿਹਾ ਅਤੇ ਮਣੀਪੁਰ ਅਤੇ ਸਿਕਿੱਮ ਲੜੀਵਾਰ ਇਸ ਤੋਂ ਬਾਅਦ ਦੇ ਕ੍ਰਮ ਵਿੱਚ ਰਹੇ। ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦਰਮਿਆਨ ਜੰਮੂ ਅਤੇ ਕਸ਼ਮੀਰ, ਦਿੱਲੀ ਅਤੇ ਚੰਡੀਗੜ੍ਹ ਨੇ ਲੜੀਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਡਾ. ਮਨਸੁਖ ਮਾਂਡਵੀਆ ਨੇ ਉਨ੍ਹਾਂ ਰਾਜਾਂ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਆਪਣੇ ਰਾਜ ਦੇ ਫੂਡ ਸੇਫਟੀ ਇੰਡੈਕਸ ਸਕੋਰ ਵਿੱਚ ਅਹਿਮ ਸੁਧਾਰ ਦਾ ਪ੍ਰਦਰਸ਼ਨ ਕੀਤਾ।

 

ਇਸ ਤੋਂ ਇਲਾਵਾ, ਸਿਹਤ ਮੰਤਰੀ ਨੇ ਜ਼ਿਲ੍ਹਿਆਂ ਲਈ ‘ਈਟ ਰਾਈਟ’ ਚੈਲੇਂਜ ਦੇ ਦੂਸਰੇ ਫੇਜ਼ ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ। ਇਨ੍ਹਾਂ ਜ਼ਿਲ੍ਹਿਆਂ ਨੇ ਖੁਰਾਕ ਵਾਤਾਵਰਣ ਵਿੱਚ ਸੁਧਾਰ ਅਤੇ ਖੁਰਾਕ ਸੁਰੱਖਿਆ ਬਾਰੇ ਜਾਗਰੂਕਤਾ ਵਧਾਉਣ ਲਈ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਉਤਕ੍ਰਿਸ਼ਟ ਪ੍ਰਯਾਸਾਂ ਦਾ ਪ੍ਰਦਰਸ਼ਨ ਕੀਤਾ। ਬੇਮਿਸਾਲ ਨਤੀਜਿਆਂ ਵਾਲੇ ਜ਼ਿਆਦਾਤਰ ਜ਼ਿਲ੍ਹੇ ਮੁੱਖ ਤੌਰ ‘ਤੇ ਤਮਿਲ ਨਾਡੂਮੱਧ ਪ੍ਰਦੇਸ਼ਪੱਛਮ ਬੰਗਾਲਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਸਥਿਤ ਸਨ। ਹਿੱਸਾ ਲੈਣ ਵਾਲੇ 260 ਜ਼ਿਲ੍ਹਿਆਂ ਵਿੱਚੋਂ 31 ਨੇ ਸਫ਼ਲਤਾਪੂਰਵਕ 75% ਜਾਂ ਉਸ ਤੋਂ ਵਧ ਅੰਕ ਪ੍ਰਾਪਤ ਕੀਤੇ।

 

ਅੰਤਰਰਾਸ਼ਟਰੀ ਪੋਸ਼ਕ ਅਨਾਜ ਵਰ੍ਹੇ ਨੂੰ ਮਨਾਉਣ ਲਈ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਵ੍ ਇੰਡੀਆ (FSSAI) ਨੇ ਦੇਸ਼ ਭਰ ਵਿੱਚ ਈਟ ਰਾਈਟ ਮਿਲਟਸ ਮੇਲੇ ਨੂੰ ਆਯੋਜਿਤ ਕਰਨ ਦੀ ਪਰਿਕਲਪਨਾ ਕੀਤੀ ਹੈ। ਇਹ ਮੇਲੇ ਦੇਸ਼ ਵਿੱਚ ਵਿਭਿੰਨ ਪ੍ਰਕਾਰ ਦੇ ਵਿਅੰਜਨਾਂ ਦੇ ਨਾਲ-ਨਾਲ ਪੋਸ਼ਕ ਅਨਾਜ ਦੇ ਵਿਅੰਜਨਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਮੰਚ ਦੇ ਰੂਪ ਵਿੱਚ ਕੰਮ ਕਰਦੇ ਹਨ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੇ ਗਏ ਉਤਕ੍ਰਿਸ਼ਟ ਪ੍ਰਯਾਸਾਂ ਨੂੰ ਮਾਨਤਾ ਦੇਣ ਲਈ ਉਨ੍ਹਾਂ ਰਾਜਾਂ ਨੂੰ ਪ੍ਰਸ਼ੰਸਾ ਪ੍ਰਮਾਣ ਪੱਤਰ ਦਿੱਤੇ ਗਏ, ਜਿਨ੍ਹਾਂ ਨੇ ਆਪਣੇ ਜ਼ਿਲ੍ਹਿਆਂ ਵਿੱਚ ਸਫ਼ਲਤਾਪੂਰਵਕ ਈਟ ਰਾਈਟ ਮਿਲਟਸ ਮੇਲਾ ਆਯੋਜਿਤ ਕੀਤਾ।

 

ਡਾ. ਮਨਸੁਖ ਮਾਂਡਵੀਆ ਨੇ ਐਲਾਨ ਕੀਤਾ ਕਿ ਦੇਸ਼ ਭਰ ਵਿੱਚ ਖੁਰਾਕ ਗੁਣਵੱਤਾ ਮਾਪਦੰਡਾਂ ਨੂੰ ਪੂਰਾ ਕਰਨ ਲਈ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਵ੍ ਇੰਡੀਆ ਅਗਲੇ 3 ਵਰ੍ਹਿਆਂ ਵਿੱਚ 25 ਲੱਖ ਫੂਡ ਬਿਜਨਿਸ ਆਪਰੇਟਰਸ ਨੂੰ ਟ੍ਰੇਂਡ ਕਰੇਗਾ।  ਉਨ੍ਹਾਂ ਨੇ ਦੇਸ਼ ਭਰ ਵਿੱਚ ਖੁਰਾਕ, ਸੁਰੱਖਿਆ, ਸਵੱਛਤਾ ਅਤੇ ਪੋਸ਼ਣ ਲਈ ਗੁਣਵੱਤਾ ਬੈਂਚਮਾਰਕ ਨੂੰ ਪੂਰਾ ਕਰਨ ਵਾਲੇ 100 ਫੂਡ ਸਟ੍ਰੀਟ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ। ਡਾ. ਮਾਂਡਵੀਆ ਨੇ ਟਿੱਪਣੀ ਕੀਤੀ, ‘‘ਖੁਰਾਕ ਗੁਣਵੱਤਾ ਤੰਦਰੁਸਤੀ ਦਾ ਇੱਕ ਹਿੱਸਾ ਹੈ।’’

 

ਡਾ: ਮਨਸੁਖ ਮਾਂਡਵੀਆ ਨੇ ਵਿਗਿਆਨਕ ਕਮੇਟੀ ਅਤੇ ਵਿਗਿਆਨਕ ਪੈਨਲ ਦੇ ਮੈਂਬਰਾਂ ਦੁਆਰਾ ਦਿੱਤੇ ਗਏ ਵੱਡਮੁੱਲੇ ਯੋਗਦਾਨ ਦੀ ਤਹਿ ਦਿਲੋਂ ਸ਼ਲਾਘਾ ਕੀਤੀ। ਉਨ੍ਹਾਂ ਨੇ ਖੁਰਾਕ ਸੁਰੱਖਿਆ ਨਾਲ ਸਬੰਧਿਤ ਸਬੂਤ-ਅਧਾਰਿਤ ਨੀਤੀਆਂ ਅਤੇ ਨਿਯਮਾਂ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਇਸ ਸਬੰਧ ਵਿੱਚਉਨ੍ਹਾਂ ਨੇ ਕਿਹਾ, "ਇਨ੍ਹਾਂ ਸਨਮਾਨਿਤ ਪ੍ਰੋਫੈਸ਼ਨਲਸ (ਪੇਸ਼ੇਵਰਾਂ) ਦੀ ਮੁਹਾਰਤ ਅਤੇ ਸਿਫ਼ਾਰਸ਼ਾਂ ਉੱਭਰਦੀਆਂ ਹੋਈਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਪੂਰੇ ਦੇਸ਼ ਭਰ ਵਿੱਚ ਖੁਰਾਕ ਸੁਰੱਖਿਆ ਦੇ ਉੱਚੇ ਮਿਆਰਾਂ ਨੂੰ ਸੁਨਿਸ਼ਚਿਤ ਕਰਨ ਲਈ ਪ੍ਰਭਾਵੀ ਰਣਨੀਤੀ ਤਿਆਰ ਕਰਨ ਵਿੱਚ ਸਹਾਇਕ ਰਹੀਆਂ ਹਨ। ਇਹ ਸਭਾ ਵਿਗਿਆਨਕ ਮਾਹਿਰਾਂ ਨੂੰ ਖੁਰਾਕ ਸੁਰੱਖਿਆ ਨਿਯਮਾਂ ਦੇ ਨਾਲ-ਨਾਲ ਮਾਪਦੰਡ-ਨਿਰਧਾਰਣ ਪ੍ਰਕਿਰਿਆ ਬਾਰੇ ਵਿੱਚ ਵਿਚਾਰਸ਼ੀਲ ਚਰਚਾਵਾਂ ਅਤੇ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਣ ਲਈ ਇੱਕ ਮੰਚ ਪ੍ਰਦਾਨ ਕਰਦੀ ਹੈ। ਦੇਸ਼ ਲਈ ਖੁਰਾਕ ਸੁਰੱਖਿਆ ਮਿਆਰਾਂ ਨੂੰ ਨਿਰਧਾਰਿਤ ਕਰਨ ਵਿੱਚ ਮੰਤਰੀ ਨੇ ਕਿਹਾ ਕਿ ਸਾਨੂੰ ਖੁਰਾਕਜੀਵਨ ਸ਼ੈਲੀਮੌਸਮ ਅਨੁਸਾਰ ਖੁਰਾਕ ਉਤਪਾਦਾਂ ਦੇ ਸੰਦਰਭ ਵਿੱਚ ਆਪਣੀਆਂ ਪਰੰਪਰਾਵਾਂ ਅਤੇ ਵਿਰਾਸਤ ਨੂੰ ਦੇਖਣਾ ਚਾਹੀਦਾ ਹੈ ਤਾਕਿ ਅਸੀਂ ਦੁਨੀਆ ਵਿੱਚ ਆਪਣੇ ਖੁਦ ਦੇ ਖੁਰਾਕ ਮਿਆਰਾਂ ਨੂੰ ਨਿਰਧਾਰਿਤ ਕਰ ਸਕੀਏ।

 

 

ਡਾ. ਮਾਂਡਵੀਆ ਨੇ ਐੱਫਐੱਸਐੱਸਏਆਈ ਦੁਆਰਾ ਰੈਪਿਡ ਫੂਡ ਟੈਸਟਿੰਗ ਕਿੱਟ (ਆਰਏਐੱਫਡੀ) ਪੋਰਟਲ ਸਮੇਤ ਕਈ ਨਵੀਨਤਾਕਾਰੀ ਪਹਿਲਾਂ ਦਾ ਵੀ ਉਦਘਾਟਨ ਕੀਤਾ। ਇਸ ਪੋਰਟਲ ਦਾ ਉਦੇਸ਼ ਪਾਰਦਰਸ਼ਿਤਾ ਅਤੇ ਜਵਾਬਦੇਹੀ ਸੁਨਿਸ਼ਚਿਤ ਕਰਦੇ ਹੋਏ ਆਰਏਐੱਫਟੀ ਯੋਜਨਾ ਦੇ ਸੰਚਾਲਨ ਨੂੰ ਸੁਚਾਰੂ ਕਰਨਾ ਹੈ। ਬਿਨੈਕਾਰ ਹੁਣ ਅਰਜ਼ੀ ਦੇਣ ਲਈ ਆਸਾਨੀ ਨਾਲ ਔਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਅਪਲਾਈ ਕਰਨ ਦੀ ਪ੍ਰਕਿਰਿਆ ਤੋਂ ਲੈ ਕੇ ਸਰਟੀਫਿਕੇਟ ਜਾਰੀ ਕਰਨ ਅਤੇ ਨਵੀਨੀਕਰਣ ਤੱਕ ਦੇ ਸਾਰੇ ਫੇਜ਼ ਇਲੈਕਟ੍ਰੋਨਿਕ ਤਰੀਕੇ ਨਾਲ ਕੀਤੇ ਜਾ ਸਕਦੇ ਹਨ। ਇਹ ਡਿਜੀਟਲੀਕਰਣ ਆਰਏਐੱਫਟੀ ਯੋਜਨਾ ਜਿਸ ਨੂੰ 2019 ਵਿੱਚ ਖੁਰਾਕ ਟ੍ਰੇਨਿੰਗ, ਸਕ੍ਰੀਨਿੰਗ ਅਤੇ ਨਿਗਰਾਨੀ ਉਦੇਸ਼ਾਂ ਲਈ ਉੱਨਤ ਤਕਨੀਕਾਂ ਨੂੰ ਅਪਣਾਉਣ ਲਈ ਪ੍ਰੋਤਸਾਹਿਤ ਕਰਨ ਲਈ ਲਾਂਚ ਕੀਤਾ ਗਿਆ ਸੀ, ਦੇ ਪੇਪਰਲੈੱਸ ਸੰਚਾਲਨ ਨੂੰ ਹੁਲਾਰਾ ਦਿੰਦਾ ਹੈ।

 

ਆਯੋਜਨ ਦੇ ਹਿੱਸੇ ਦੇ ਰੂਪ ਵਿੱਚ ਕੇਂਦਰੀ ਸਿਹਤ ਮੰਤਰੀ ਨੇ ਰਾਸ਼ਟਰਵਿਆਪੀ ਖੁਰਾਕ ਸੁਰੱਖਿਆ ਪ੍ਰਥਾਵਾਂ ਨੂੰ ਵਧਾਉਣ ਲਈ ਡਿਜ਼ਾਈਨ ਕੀਤੇ ਗਏ ਤਿੰਨ ਮੈਨੂਅਲ ਜਾਰੀ ਕੀਤੇ। ਇਸ ਨਿਯਮਾਂਵਲੀ ਵਿੱਚ ਖੁਰਾਕ ਵਿਸ਼ਲੇਸ਼ਣ ਦੇ ਤਰੀਕਿਆਂ ਦਾ ਮੈਨੂਅਲ - ਮੱਛੀ ਅਤੇ ਮੱਛੀ ਉਤਪਾਦ, ਖੁਰਾਕ ਪਦਾਰਥਾਂ ਦੇ ਵਿਸ਼ਲੇਸ਼ਣ ਦੇ ਤਰੀਕਿਆਂ ਦਾ ਮੈਨੂਅਲ- ਅਨਾਜ ਅਤੇ ਅਨਾਜ ਉਦਪਾਦ- ਦੂਸਰਾ ਐਡੀਸ਼ਨ, ਅਤੇ ਖੁਰਾਕ ਪਦਾਰਥਾਂ ਦੇ ਵਿਸ਼ਲੇਸ਼ਣ ਦੇ ਤਰੀਕਿਆਂ ਦਾ ਮੈਨੂਅਲ- ਪੇਯ ਪਦਾਰਥ : ਚਾਹ, ਕੌਫੀ ਅਤੇ ਚਿਕੋਰੀ ਸ਼ਾਮਲ ਹਨ।

 

ਇਹ ਮੈਨੂਅਲ ਖੁਰਾਕ ਵਿਸ਼ਲੇਸ਼ਣ ਵਿੱਚ ਨਵੀਨਤਮ ਤਕਨੀਕੀ ਪ੍ਰਗਤੀ ਨੂੰ ਇੱਕਠਿਆਂ ਕਰਨ ਲਈ ਤਿਆਰ ਕੀਤੇ ਗਏ ਹਨ, ਜਿਸ ਨਾਲ ਖੁਰਾਕ ਉਤਪਾਦਾਂ ਦੀ ਸੁਰੱਖਿਆ ਅਤੇ ਗੁਣਵੱਤਾ ਸੁਨਿਸ਼ਚਿਤ ਹੁੰਦੀ ਹੈ। ਖੁਰਾਕ ਕਾਰੋਬਾਰੀਆਂ, ਰੈਗੂਲੇਟਰੀ ਅਧਿਕਾਰੀਆਂ ਅਤੇ ਉਪਭੋਗਤਾਵਾਂ (ਖਪਤਕਾਰਾਂ) ਸਮੇਤ ਖੁਰਾਕ ਉਦਯੋਗ ਵਿੱਚ ਸਟੇਕਹੋਲਡਰਸ ਇਨ੍ਹਾਂ ਮੈਨੂਅਲਸ ਵਿੱਚ ਪ੍ਰਦਾਨ ਕੀਤੇ ਗਏ ਵੱਡਮੁੱਲੇ ਮਾਰਗਦਰਸ਼ਨ ਤੋਂ ਲਾਭ ਲੈਣਗੇ।

 

ਪ੍ਰੋਫੈਸਰ ਐੱਸ.ਪੀ. ਸਿੰਘ ਬਘੇਲ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ, ‘‘ਪੁਰਸਕਾਰ ਕੇਵਲ ਸਰਟੀਫਿਕੇਟ ਤੱਕ ਹੀ ਸੀਮਿਤ ਨਹੀਂ ਹਨ, ਬਲਕਿ ਇਸ ਦਾ ਵਿਆਪਕ ਪ੍ਰਭਾਵ ਹੈ। ਜਦੋਂ ਤੁਸੀਂ ਕੁਝ ਵੱਡਾ ਕਰਨ ਲਈ ਅੱਗੇ ਵਧਦੇ ਹੋ ਤਾਂ ਇਹ ਤੁਹਾਡੇ ਉੱਪਰ ਜ਼ਿਆਦਾ ਜ਼ਿੰਮੇਦਾਰੀ ਵੀ ਪਾਉਂਦਾ ਹੈ।’’ ਖੁਰਾਕ ਸੁਰੱਖਿਆ ਦੇ ਮਹੱਤਵ ‘ਤੇ ਉਨ੍ਹਾਂ ਨੇ ਕਿਹਾ, ‘‘ਕੋਈ ਵੀ ਸਥਾਨ ਕਿੰਨਾ ਵੀ ਦੂਰ ਕਿਉਂ ਨਾ ਹੋਵੇ, ਫਾਸਟ ਫੂਡ ਸਟਾਲਾਂ ਦਾ ਦਾਅਵਾ ਕਰਦਾ ਹੈ, ਇਸ ਲਈ ਸਾਡੇ ਨਾਗਰਿਕਾਂ ਦੀ ਸਿਹਤ ਨੂੰ ਸੁਨਿਸ਼ਚਿਤ ਕਰਨ ਲਈ ਖੁਰਾਕ ਸੁਰੱਖਿਆ ਮਿਆਰਾਂ ਦੀ ਗਾਰੰਟੀ ਦੇਣਾ ਹੋਰ ਵੀ ਅਹਿਮ ਹੋ ਜਾਂਦੀ ਹੈ।’’

 

ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸੰਯੁਕਤ ਸਕੱਤਰ ਅਰਾਧਨਾ ਪਟਨਾਇਕ, ਐੱਫਐੱਸਐੱਸਏਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਜੀ. ਕਮਲਾ ਵਰਧਨ ਰਾਓ, ਐੱਫਐੱਸਐੱਸਏਆਈ ਦੇ ਸਲਾਹਕਾਰ (ਸਾਇੰਸ ਅਤੇ ਸਟੈਂਡਰਡਸ, ਕੋਡੈਕਸ) ਡਾ. ਹਰਿੰਦਰ ਸਿੰਘ ਓਬਰਾਏ, ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਵ੍ ਇੰਡੀਆ (FSSAI) ਦੀ ਵਿਗਿਆਨਿਕ ਕਮੇਟੀ ਅਤੇ ਵਿਗਿਆਨਿਕ ਪੈਨਲ ਦੇ ਮੈਂਬਰ, ਰਾਜ ਖੁਰਾਕ ਸੁਰੱਖਿਆ ਵਿਭਾਗਾਂ ਅਤੇ ਨਗਰ ਨਿਗਮਾਂ/ਸਮਾਰਟ ਸਿਟੀ ਦਫ਼ਤਰਾਂ ਦੇ ਸੀਨੀਅਰ ਅਧਿਕਾਰੀ, ਖੁਰਾਕ ਅਤੇ ਪੋਸ਼ਣ, ਵਿਕਾਸ ਏਜੰਸੀਆਂ, ਖੁਰਾਕ ਕਾਰੋਬਾਰੀਆਂ ਦੇ ਪ੍ਰੋਫੈਸ਼ਲਸ ਅਤੇ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਵ੍ ਇੰਡੀਆ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

 

******

ਐੱਮਵੀ/ਐੱਚਐੱਨ



(Release ID: 1930746) Visitor Counter : 116