ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਕੈਬਨਿਟ ਨੇ ਮਾਰਕੀਟਿੰਗ ਸੀਜ਼ਨ 2023-24 ਲਈ ਸਾਉਣੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਨੂੰ ਪ੍ਰਵਾਨਗੀ ਦਿੱਤੀ

Posted On: 07 JUN 2023 2:59PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਨੇ ਮਾਰਕੀਟਿੰਗ ਸੀਜ਼ਨ 2023-24 ਲਈ ਸਾਰੀਆਂ ਲਾਜ਼ਮੀ ਖਰੀਫ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਵਿੱਚ ਵਾਧੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਸਰਕਾਰ ਨੇ ਮੰਡੀਕਰਨ ਸੀਜ਼ਨ 2023-24 ਲਈ ਖਰੀਫ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕੀਤਾ ਹੈ, ਤਾਂ ਜੋ ਉਤਪਾਦਕਾਂ ਨੂੰ ਉਨ੍ਹਾਂ ਦੀ ਉਪਜ ਲਈ ਲਾਹੇਵੰਦ ਕੀਮਤਾਂ ਯਕੀਨੀ ਬਣਾਈਆਂ ਜਾ ਸਕਣ ਅਤੇ ਫ਼ਸਲੀ ਵਿਵਿਧਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ, ਜਿਵੇਂ ਕਿ ਹੇਠਾਂ ਦਿੱਤੀ ਸਾਰਣੀ ਵਿੱਚ ਦਿੱਤਾ ਗਿਆ ਹੈ:

 

ਖਰੀਫ ਮਾਰਕੀਟਿੰਗ ਸੀਜ਼ਨ (ਕੇਐੱਮਐੱਸ) 2023-24 ਲਈ ਘੱਟੋ-ਘੱਟ ਸਮਰਥਨ ਮੁੱਲ

(ਰੁਪਏ ਪ੍ਰਤੀ ਕੁਇੰਟਲ)

ਫਸਲਾਂ

2014-15 ਲਈ ਐੱਮਐੱਸਪੀ

2022-23 ਲਈ ਐੱਮਐੱਸਪੀ

2023-24 ਲਈ ਐੱਮਐੱਸਪੀ

2023-24 ਲਈ ਲਾਗਤ* ਕੇਐੱਮਐੱਸ

2022-23 ਦੇ ਮੁਕਾਬਲੇ ਐੱਮਐੱਸਪੀ ਵਿੱਚ ਵਾਧਾ

ਲਾਗਤ ਤੋਂ ਵੱਧ ਮਾਰਜਿਨ ਪ੍ਰਤੀਸ਼ਤ ਵਿੱਚ

ਝੋਨਾ - ਆਮ

1360

2040

2183

1455

143

50

ਝੋਨਾ-ਗਰੇਡ ਏ^

1400

2060

2203

-

143

-

ਜਵਾਰ-ਹਾਈਬ੍ਰਿਡ

1530

2970

3180

2120

210

50

ਜਵਾਰ- ਮਾਲਡੰਡੀ^

1550

2990

3225

-

235

-

ਬਾਜਰਾ

1250

2350

2500

1371

150

82

ਰਾਗੀ

1550

3578

3846

2564

268

50

ਮੱਕੀ

1310

1962

2090

1394

128

50

ਤੁਅਰ/ਅਰਹਰ

4350

6600

7000

4444

400

58

ਮੂੰਗ

4600

7755

8558

5705

803

50

ਉੜਦ

4350

6600

6950

4592

350

51

ਮੂੰਗਫਲੀ

4000

5850

6377

4251

527

50

ਸੂਰਜਮੁਖੀ ਦੇ ਬੀਜ

3750

6400

6760

4505

360

50

ਸੋਇਆਬੀਨ (ਪੀਲਾ)

2560

4300

4600

3029

300

52

ਤਿਲ

4600

7830

8635

5755

805

50

ਨਾਈਜਰਸੀਡ

3600

7287

7734

5156

447

50

ਕਪਾਹ (ਮੀਡੀਅਮ ਸਟੈਪਲ)

3750

6080

6620

4411

540

50

ਕਪਾਹ (ਲੰਬੀ ਸਟੈਪਲ) ^

4050

6380

7020

-

640

-

 

* ਲਾਗਤ ਵਿੱਚ ਉਹ ਸਾਰੇ ਖ਼ਰਚੇ ਸ਼ਾਮਲ ਹਨ, ਜਿਨ੍ਹਾਂ ਵਿੱਚ ਸਾਰੇ ਭੁਗਤਾਨ ਕੀਤੇ ਗਏ ਖਰਚੇ ਜਿਵੇਂ ਕਿ ਕਿਰਾਏ ਦੀ ਮਾਨਵ ਮਜ਼ਦੂਰੀ, ਬਲਦਾਂ ਦੀ ਮਜ਼ਦੂਰੀ/ਮਸ਼ੀਨ ਦੀ ਮਜ਼ਦੂਰੀ, ਜ਼ਮੀਨ ਦੀ ਲੀਜ਼ ਲਈ ਦਿੱਤਾ ਗਿਆ ਕਿਰਾਇਆ, ਬੀਜਾਂ, ਖਾਦਾਂ, ਰੂੜ੍ਹੀ, ਸਿੰਚਾਈ ਦੇ ਖਰਚੇ ਜਿਹੇ ਪਦਾਰਥਾਂ ਦੀ ਵਰਤੋਂ 'ਤੇ ਕੀਤੇ ਖਰਚੇ, ਔਜ਼ਾਰਾਂ ਅਤੇ ਖੇਤਾਂ ਦੀਆਂ ਇਮਾਰਤਾਂ ‘ਤੇ ਕੀਤੇ ਖ਼ਰਚੇ ਅਤੇ ਉਨ੍ਹਾਂ ਦੇ ਮੁੱਲ ਵਿੱਚ ਕਮੀ (depreciation), ਵਰਕਿੰਗ ਕੈਪੀਟਲ 'ਤੇ ਵਿਆਜ, ਪੰਪ ਸੈੱਟਾਂ ਦੇ ਸੰਚਾਲਨ ਲਈ ਡੀਜ਼ਲ/ਬਿਜਲੀ ਆਦਿ, ਫੁਟਕਲ ਖਰਚੇ ਅਤੇ ਪਰਿਵਾਰਕ ਮਜ਼ਦੂਰੀ ਦਾ ਲਗਾਇਆ ਗਿਆ ਮੁੱਲ।

^ ਝੋਨਾ (ਗਰੇਡ ਏ), ਜਵਾਰ (ਮਾਲਦੰਡੀ) ਅਤੇ ਕਪਾਹ (ਲੰਬਾ ਸਟੈਪਲ) ਲਈ ਲਾਗਤ ਡੇਟਾ ਵੱਖਰੇ ਤੌਰ 'ਤੇ ਸੰਕਲਿਤ ਨਹੀਂ ਕੀਤਾ ਗਿਆ ਹੈ।

 

ਮਾਰਕੀਟਿੰਗ ਸੀਜ਼ਨ 2023-24 ਲਈ ਖਰੀਫ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕੇਂਦਰੀ ਬਜਟ 2018-19 ਦੀ ਘੋਸ਼ਣਾ ਦੇ ਅਨੁਸਾਰ ਹੈ, ਜਿਸਦਾ ਉਦੇਸ਼ ਕਿਸਾਨਾਂ ਨੂੰ ਉਚਿਤ ਮਿਹਨਤਾਨਾ ਦਿੱਤੇ ਜਾਣ ਲਈ ਵਾਜਬ ਤੌਰ 'ਤੇ ਆਲ-ਇੰਡੀਆ ਵੇਟਿਡ ਔਸਤ ਉਤਪਾਦਨ ਲਾਗਤ ਦੇ ਘੱਟੋ-ਘੱਟ 1.5 ਗੁਣਾ ਦੇ ਪੱਧਰ 'ਤੇ ਐੱਮਐੱਸਪੀ ਤੈਅ ਕੀਤਾ ਗਿਆ ਹੈ। ਕਿਸਾਨਾਂ ਨੂੰ ਉਨ੍ਹਾਂ ਦੀ ਉਤਪਾਦਨ ਲਾਗਤ ਤੋਂ ਵੱਧ ਅਨੁਮਾਨਿਤ ਮਾਰਜਿਨ ਬਾਜਰੇ (82%) ਦੇ ਮਾਮਲੇ ਵਿੱਚ ਸਭ ਤੋਂ ਵੱਧ ਹੋਣ ਦਾ ਅਨੁਮਾਨ ਹੈ, ਜਿਸ ਤੋਂ ਬਾਅਦ ਤੁਰ (58%), ਸੋਇਆਬੀਨ (52%) ਅਤੇ ਉੜਦ (51%) ਹੈ। ਬਾਕੀ ਫ਼ਸਲਾਂ ਲਈ, ਕਿਸਾਨਾਂ ਨੂੰ ਉਨ੍ਹਾਂ ਦੀ ਉਤਪਾਦਨ ਲਾਗਤ ਤੋਂ ਵੱਧ ਮਾਰਜਨ ਘੱਟੋ-ਘੱਟ 50% ਹੋਣ ਦਾ ਅਨੁਮਾਨ ਹੈ। 

 

ਹਾਲ ਹੀ ਦੇ ਸਾਲਾਂ ਵਿੱਚ, ਸਰਕਾਰ ਇਨ੍ਹਾਂ ਫਸਲਾਂ ਲਈ ਇੱਕ ਉੱਚੇਰੀ ਐੱਮਐੱਸਪੀ ਦੀ ਪੇਸ਼ਕਸ਼ ਕਰਕੇ, ਅਨਾਜ ਜਿਵੇਂ ਦਾਲਾਂ, ਤੇਲ ਬੀਜਾਂ, ਅਤੇ ਪੌਸ਼ਟਿਕ-ਅਨਾਜ/ਸ਼੍ਰੀ ਅੰਨ ਤੋਂ ਇਲਾਵਾ ਹੋਰ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਤੋਂ ਇਲਾਵਾ, ਸਰਕਾਰ ਨੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਵਿਵਿਧਤਾ ਲਈ ਉਤਸ਼ਾਹਿਤ ਕਰਨ ਲਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਆਰਕੇਵੀਵਾਈ), ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ (ਐੱਨਐੱਫਐੱਸਐੱਮ) ਜਿਹੀਆਂ ਕਈ ਯੋਜਨਾਵਾਂ ਅਤੇ ਪਹਿਲਾਂ ਵੀ ਸ਼ੁਰੂ ਕੀਤੀਆਂ ਹਨ।

 

2022-23 ਲਈ ਤੀਸਰੇ ਅਗਾਊਂ ਅਨੁਮਾਨਾਂ ਅਨੁਸਾਰ, ਦੇਸ਼ ਵਿੱਚ ਕੁੱਲ ਅਨਾਜ ਉਤਪਾਦਨ ਰਿਕਾਰਡ 330.5 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ 2021-22 ਦੇ ਮੁਕਾਬਲੇ 14.9 ਮਿਲੀਅਨ ਟਨ ਵੱਧ ਹੈ। ਇਹ ਪਿਛਲੇ 5 ਵਰ੍ਹਿਆਂ ਵਿੱਚ ਦਾ ਸਭ ਤੋਂ ਅਧਿਕ ਵਾਧਾ ਹੈ।

 

*******

 

ਡੀਐੱਸ/ਐੱਸਕੇਐੱਸ


(Release ID: 1930691) Visitor Counter : 221