ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਮਹਾਸਾਗਰਾਂ ਦੀ ਸਥਿਤੀ ਵਿੱਚ ਸੁਧਾਰ ਲਈ ਸਮੂਹਿਕ ਕਾਰਵਾਈ ਅਤੇ ਵੱਡੇ ਪੈਮਾਣੇ ‘ਤੇ ਜਨਭਾਗੀਦਾਰੀ ਦੇ ਜ਼ਰੀਏ ਜਨ ਜਾਗਰੂਕਤਾ ਅਭਿਯਾਨ ਆਯੋਜਿਤ ਕੀਤੇ ਗਏ

Posted On: 29 MAY 2023 7:17PM by PIB Chandigarh

ਵਿਸ਼ਵ ਵਾਤਾਵਰਣ ਦਿਵਸ (5 ਜੂਨ) ਇੱਕ ਅਜਿਹਾ ਮਹੱਤਵਪੂਰਨ ਅਵਸਰ ਹੁੰਦਾ ਹੈ, ਜੋ ਵਾਤਾਵਰਣ ਪ੍ਰਤੀ ਜਾਗਰੂਕਤਾ ਲਿਆਉਣ ਅਤੇ ਜ਼ਰੂਰੀ ਕਾਰਵਾਈ ਕਰਨ ਲਈ ਦੇਸ਼ ਭਰ ਦੇ ਲੱਖਾਂ ਲੋਕਾਂ ਨੂੰ ਇਕੱਠਿਆਂ ਲੈ ਕੇ ਆਉਂਦਾ ਹੈ। ਭਾਰਤ ਸਰਕਾਰ ਦੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਇਸ ਵਰ੍ਹੇ ਮਿਸ਼ਨ ਲਾਈਫ ‘ਤੇ ਜ਼ੋਰ ਦਿੰਦੇ ਹੋਏ ਵਿਸ਼ਵ ਵਾਤਾਵਰਣ ਦਿਵਸ 2023 ਮਨਾਉਣ ਦੀ ਕਲਪਨਾ ਕੀਤੀ ਹੈ। ਲਾਈਫਸਟਾਇਲ  ਯਾਨੀ ਵਾਤਾਵਰਣ ਲਈ ਸਥਾਈ ਜੀਵਨ ਸ਼ੈਲੀ ਦੀ ਅਵਧਾਰਨਾ ਨੂੰ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਗਲਾਸਗੋ ਵਿੱਚ 2021 ਦੇ ਯੂਐੱਨਐੱਫਸੀਸੀਸੀ ਸੀਓਪੀ26 ਵਿੱਚ ਨੇਤਾਵਾਂ ਦੇ ਸਮਿਟ ਵਿੱਚ ਰੱਖਿਆ ਗਿਆ ਸੀ, ਉਸ ਸਮੇਂ ਉਨ੍ਹਾਂ ਨੇ ਸਥਾਈ ਜੀਵਨ ਸ਼ੈਲੀ ਅਤੇ ਕਾਰਜ ਪ੍ਰਣਾਲੀਆਂ ਨੂੰ ਅਪਣਾਉਣ ਦੇ ਉਦੇਸ਼ ਨਾਲ ਇੱਕ ਆਲਮੀ ਟੀਚੇ ਨੂੰ ਮੁੜ ਤੋਂ ਸਥਾਪਿਤ ਕਰਨ ਦਾ ਸੱਦਾ ਦਿੱਤਾ ਸੀ। ਇਸ ਸਮਾਗਮ ਦੇ ਸਬੰਧ ਵਿੱਚ ਮਿਸ਼ਨ ਲਾਈਫ ‘ਤੇ ਦੇਸ਼ ਭਰ ਤੋਂ ਜਨ ਸਹਿਯੋਗ ਕਰਨ ਲਈ ਵਿਸ਼ੇਸ਼ ਆਯੋਜਨ ਕੀਤੇ ਜਾ ਰਹੇ ਹਨ।

1        ਜੂਲੋਜੀਕਲ ਸਰਵੇ ਆਵ੍ ਇੰਡੀਆ

ਪਟਨਾ ਸਥਿਤ ਜੂਲੋਜੀਕਲ ਸਰਵੇ ਆਵ੍ ਇੰਡੀਆ ਨੇ ਮਿਸ਼ਨ ਲਾਈਫ ਵਿੱਚ ਜਨ ਭਾਗੀਦਾਰੀ ਲਈ ਕਈ ਪ੍ਰੋਗਰਾਮ ਆਯੋਜਿਤ ਕੀਤੇ ਅਤੇ ਪਟਨਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਵਿਭਿੰਨ ਉਮਰ ਵਰਗਾਂ ਦੇ ਲੋਕਾਂ ਨੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਕਰੀਬ 50 ਵਿਦਿਆਰਥੀ ਕਿਲਕਾਰੀ ਬਾਲ ਭਵਨ ਪਹੁੰਚੇ। ਪਟਨਾ ਵਿਮੈਂਸ ਕਾਲਜ ਮਿਤੀ 29.5.2023 ਨੂੰ ਜਲ ਸੁਰੱਖਿਆ ਜਾਗਰੂਕਤਾ ਅਭਿਯਾਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜੈਵ ਟੈਕਨੋਲੌਜੀ, ਵਨਸਪਤੀ ਵਿਗਿਆਨ ਅਤੇ ਸਥੂਲ ਜੀਵ ਵਿਗਿਆਨ ਦੇ 55 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਪਟਨਾ ਅਤੇ ਉਸ ਦੇ ਆਲੇ-ਦੁਆਲੇ ਦੇ ਉਪਨਗਰੀ ਖੇਤਰਾਂ ਵਿੱਚ ਵੀ ਮਿਸ਼ਨ ਲਾਈਫ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ 50 ਤੋਂ ਵੱਧ ਸਥਾਨਕ ਲੋਕਾਂ ਨੂੰ ਜਲ ਸੁਰੱਖਿਆ ਦੇ ਮੁੱਦੇ ਬਾਰੇ ਜਾਗਰੂਕ ਕੀਤਾ ਗਿਆ। ਇਸ ਸਾਰਿਆਂ ਨੇ ਪ੍ਰਤਿਘਾ ਵੀ ਲਈ।

2        ਗੋਵਿੰਦ ਬਲੱਭ ਪੰਤ ਰਾਸ਼ਟਰੀ ਹਿਮਾਲਯ ਵਾਤਾਵਰਣ ਸੰਸਥਾ (ਐੱਨਆਈਐੱਚਈ)

ਗੋਵਿੰਦ ਬਲੱਭ ਪੰਤ ਰਾਸ਼ਟਰੀ ਹਿਮਾਲਯ ਵਾਤਾਵਰਣ ਸੰਸਥਾ (ਐੱਨਆਈਐੱਚਈ) ਗੜਵਾਲ ਖੇਤਰੀ ਕੇਂਦਰ (ਜੀਆਰਸੀ) ਨੇ ਮਿਸ਼ਨ ਲਾਈਫ ਦੀ 'ਕਚਰਾ ਘੱਟ ਕਰੋ’ ਥੀਮ ਦੇ ਤਹਿਤ ਪੌੜੀ-ਸ਼੍ਰੀਨਗਰ ਰਾਜਮਾਰਗ 'ਤੇ ਸਫਾਈ ਅਭਿਯਾਨ ਸ਼ੁਰੂ ਕੀਤਾ। ਇਸ ਦੌਰਾਨ ਕੁੱਲ 14 ਕਿਲੋ ਪਲਾਸਟਿਕ ਦਾ ਕਚਰਾ ਇਕੱਠਾ ਕਰ ਕੇ ਨਗਰ ਨਿਗਮ ਦੇ ਕਚਰਾ ਭੰਡਾਰਣ ਕੇਂਦਰ ਵਿੱਚ ਉਸ ਦਾ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ, ਜੈਵ ਵਿਭਿੰਨਤਾ 'ਸਵੱਸਥ ਜੀਵਨ ਸ਼ੈਲੀ' ਨੂੰ ਹੁਲਾਰਾ ਦੇਣ ਲਈ ਉਪਰੀ ਭਗਿਤਿਆਨਾ ਖੇਤਰ ਵਿੱਚ ਬਹੁਉਦੇਸ਼ੀ ਰੁੱਖ਼ ਲਗਾਏ ਗਏ। ਇਸ ਪ੍ਰੋਗਰਾਮ ਵਿੱਚ ਫੈਕਲਟੀਜ਼, ਕਰਮਚਾਰੀਆਂ ਅਤੇ ਖੋਜਕਰਤਾਵਾਂ ਸਮੇਤ ਕੁੱਲ 28 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਸਾਰੇ ਪ੍ਰਤੀਭਾਗੀਆਂ ਨੇ ਵਾਤਾਵਰਣ ਦੇ ਅਨੁਕੂਲ ਆਦਤਾਂ ਨੂੰ ਅਪਣਾਉਣ ਲਈ (ਲਾਈਫ ਸ਼ਪਥ) ਜੀਵਨ ਪ੍ਰਤੀ ਸਹੁੰ ਲਈ।

 

3        ਰਾਸ਼ਟਰੂ ਟਿਕਾਊ ਤਟਵਰਤੀ ਪ੍ਰਬੰਧਨ ਕੇਂਦਰ (ਐੱਨਸੀਐੱਸਸੀਐੱਮ)

ਵਾਤਾਵਰਣ ਲਈ ਸਥਾਈ ਜੀਵਨ ਸ਼ੈਲੀ ਦੀ ਅਵਧਾਰਨਾ ਯਾਨੀ ਕਿ ਮਿਸ਼ਨ ਲਾਈਫ ਦੇ ਸਿਧਾਂਤਾ ਨੂੰ ਹੁਲਾਰਾ ਦੇਣ ਲਈ ਚਲ ਰਹੇ ਪ੍ਰਯਾਸਾਂ ਦੇ ਤਹਿਤ ਐੱਨਸੀਐੱਸਸੀਐੱਮ ਦੇ ਵਿਗਿਆਨੀਆਂ ਨੇ ਤਮਿਲ ਨਾਡੂ ਰਾਜ ਦੀ ਮੰਨਾਰ ਦੀ ਖਾੜੀ (ਜੀਓਐੱਮ) ਵਿੱਚ ਸਥਿਤ ਇੱਕ ਤਟਵਰਤੀ ਸ਼ਹਿਰ ਕੀਲਾਕਾਰਾਈ ਦੇ ਸਮੁੰਦਰੀ ਤਟ ‘ਤੇ ਸਫ਼ਾਈ ਅਤੇ ਜਾਗਰੂਕਤਾ ਅਭਿਯਾਨ ਚਲਾਇਆ ਗਿਆ। ਮੰਨਾਰ ਦੀ ਖਾੜੀ ਭਾਰਤ ਦੇ ਦੱਖਣੀ-ਪੂਰਬੀ ਤਟ ‘ਤੇ ਸਥਿਤ ਹੈ ਅਤੇ ਇਸ ਨੂੰ ਮੁੱਖ ਰੂਪ ਨਾਲ ਇਸ ਦੀ ਵਿਲੱਖਣ ਵਨਸਪਤੀਆਂ ਅਤੇ ਜੀਵਾਂ ਦੇ ਕਾਰਨ ਮਰੀਨ ਬਾਇਓਸਫੀਯਰ ਰਿਜਰਵ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ। ਇੱਥੇ ਤਟਵਰਤੀ ਅਤੇ ਸਮੁੰਦਰੀ ਵਨਸਪਤੀਆਂ ਅਤੇ ਜੀਵਾਂ ਦੀ 4,223 ਪ੍ਰਜਾਤੀਆਂ ਸੁਰੱਖਿਅਤ ਹਨ। ਇਸ ਵਿੱਚ ਭਾਰਤ ਦਾ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਾਸ਼ਟਰੀ ਪਾਰਕ ਵੀ ਹੈ। ਇਸ ਤੋਂ ਇਲਾਵਾ, ਇਹ ਤਟਵਰਤੀ ਵਹੇਲ, ਡੌਲਫਿਨ,  ਲੁਪਤਪ੍ਰੇ ਡਗੋਂਗ ਅਤੇ ਸਮੁੰਦਰੀ ਕਛੂਆਂ ਦੇ ਪ੍ਰਵਾਸ ਲਈ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ।


 

 

ਪ੍ਰਵਾਲ ਭਿੱਤੀਆਂ ਅਤੇ ਸਮੁੰਦਰੀ ਘਾਹ ਈਕੋਸਿਸਟਮ ਵਿੱਚ ਕਈ ਤਰ੍ਹਾਂ ਨਾਲ ਸਹਾਇਤਾ (ਜੈਵ ਵਿਭਿੰਨਤਾ ਸਹਿਯੋਗ, ਸਹਾਇਕ ਆਜੀਵਿਕਾ , ਤਟਵਰਤੀ ਸੁਰੱਖਿਆ, ਕਾਰਬਨ ਪ੍ਰਥਕੀਕਰਣ, ਟੂਰਿਜ਼ਮ ਅਤੇ ਮਨੋਰੰਜਨ, ਜਲ ਗੁਣਵੱਤਾ ਰਖਰਖਾਵ, ਸੱਭਿਆਚਾਰਕ ਅਤੇ ਸੁੰਦਰਤਾ ਗੁਣਵੱਤਾ) ਪ੍ਰਦਾਨ ਕਰਦੇ ਹਨ, ਜੋ ਕਿ ਵਾਤਾਵਰਣ ਅਤੇ ਮਨੁੱਖੀ ਕਲਿਆਣ ਦੋਵਾਂ ਲਈ ਅਹਿਮ ਹਨ। ਕੀਮਤੀ ਈਕੋਸਿਸਟਮ ਵਿੱਚ ਕਈ ਤਰ੍ਹਾਂ ਨਾਲ ਸਹਾਇਤਾ ਮਿਲਦੇ ਰਹਿਣ ਦੇ ਨਿਰੰਤਰ ਪ੍ਰਾਵਧਾਨ ਨੂੰ ਸੁਨਿਸ਼ਚਿਤ ਕਰਨ ਲਈ ਇਨ੍ਹਾਂ ਇਕੋਸਿਸਟਮਸ ਦੀ ਰੱਖਿਆ ਅਤੇ ਸੰਭਾਲ਼ ਮਹੱਤਵਪੂਰਨ ਹਨ। ਮੰਨਾਰ ਦੀ ਖਾੜੀ ਨੂੰ ਆਪਣੇ ਉੱਚ ਮਹਾਸਾਗਰਾਂ ਮੱਛੀ ਸਰੋਤਾਂ ਅਤੇ ਵਪਾਰਕ ਮੱਛੀ ਫੜਨ ਤੋਂ ਤਲਛਟ ਲਈ ਜਾਣਿਆ ਜਾਂਦਾ ਹੈ ਅਤੇ ਇਹ ਲਗਭਗ 200 ਮੱਛੀਆਂ ਫੜਣ ਵਾਲੇ ਪਿੰਡਾਂ ਦੀ ਆਜੀਵਿਕਾ ਵਿੱਚ ਸਹਾਇਤਾ ਕਰਦੀ ਹੈ। ਹਾਲਾਂਕਿ, ਮੰਨਾਰ ਦੀ ਖਾੜੀ ਨੇ ਹਾਲ ਦੇ ਵਰ੍ਹਿਆਂ ਵਿੱਚ ਕਈ ਵਾਤਾਵਰਣੀ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ, ਜਿਸ ਵਿੱਚ ਸਮੁੰਦਰੀ ਕਚਰੇ ਨਾਲ ਹੋਣ ਵਾਲੇ ਖ਼ਤਰੇ ਵੀ ਸਾਮਲ ਹਨ।

ਮਛੂਆਰੇ ਅਤੇ ਕਿਸ਼ਤੀ ਦੇ ਮਾਲਕ ਸਵੱਛਤਾ ਮੁਹਿੰਮ ਲਈ ਵਾਤਾਵਰਣ ਸਬੰਧੀ ਸੰਵੇਦਨਸ਼ੀਲ ਇਨ੍ਹਾਂ ਈਕੋਸਿਸਟਮਸ ਦੁਆਰਾ ਸਮੁੰਦਰੀ ਕਚਰੇ ਨੂੰ ਸਾਫ਼ ਕਰਨ ਦੇ ਪ੍ਰਯਾਸ ਵਿੱਚ ਸਵੈ-ਇੱਛਾ ਨਾਲ ਐੱਨਸੀਐੱਸਸੀਐੱਮ ਦੀ ਟੀਮ ਵਿੱਚ ਸ਼ਾਮਲ ਹੋ ਗਏ ਹਨ। ਲਗਭਗ 10 ਸਥਾਨਕ ਮਛੇਰਿਆਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ ਅਤੇ ਗੋਤਾਖੋਰਾਂ ਨੇ ਖਾਲੀ ਬੋਤਲਾਂ, ਸੁੱਟੀਆਂ ਗਈਆਂ ਚੀਜ਼ਾਂ, ਡਿੱਗੇ ਹੋਏ ਸਮਾਨ, ਜਾਂ ਫਿਰ  ਡਿਸਕਾਰਡ ਫਿਸ਼ਿੰਗ ਗੀਅਰ (ਏਐੱਲਡੀਐੱਫਜੀ), ਰੱਸੀਆਂ, ਪੈਕਿੰਗ ਸਮੱਗਰੀ ਅਤੇ ਭੋਜਨ ਦੇ ਰੈਪਰ ਸਮੇਤ ਸਮੁੰਦਰੀ ਤਲ ਤੋਂ 22 ਕਿਲੋਗ੍ਰਾਮ ਕਚਰਾ ਬਾਹਰ ਕੱਢਿਆ। ਐੱਨਸੀਐੱਸਸੀਐੱਮ ਦੇ ਵਿਗਿਆਨੀਆਂ ਨੇ ਲਗਭਗ 30 ਮਛੇਰਿਆਂ ਨੂੰ ਮਿਸ਼ਨ ਲਾਈਫ ਦੇ ਵਿਸ਼ਿਆਂ ਅਤੇ ਜ਼ਿੰਮੇਦਾਰ ਅਤੇ ਵਾਤਾਵਰਣ ਦੇ ਅਨੁਕੂਲ ਮੱਛੀ ਫੜਨ ਦੀਆਂ ਪ੍ਰਣਾਲੀਆਂ ਊਰਜਾ ਅਤੇ ਪਾਣੀ ਦੀ ਸੰਭਾਲ਼ ਦੇ ਮਹੱਤਵ ਬਾਰੇ ਜਾਗਰੂਕ ਕੀਤਾ। ਕਿਸੇ ਵੀ ਤਰੀਕੇ ਨਾਲ ਸੁੱਟੀਆਂ ਗਈਆਂ ਚੀਜ਼ਾਂ, ਗਿਰਿਆ ਹੋਇਆ ਸਮਾਨ, ਜਾਂ ਫਿਰ ਡਿਸਕਾਰਡ ਫਿਸ਼ਿੰਗ ਗੇਅਰ (ਏਐੱਲਡੀਐੱਫਜੀ) ਨੂੰ ਲੱਭਣ ਅਤੇ ਰੀਸਾਇਕਲਿੰਗ ਸਮੇਤ ਇਸ ਤਰ੍ਹਾਂ ਦੀਆਂ ਸਾਰੀਆਂ ਗਤੀਵਿਧੀਆਂ 'ਤੇ ਜ਼ੋਰ ਦਿੱਤਾ ਗਿਆ ਹੈ ਕਿਉਂਕਿ ਇੱਕ ਸਿੰਗਲ ਏਐੱਲਡੀਐੱਫਜੀ 600 ਵਰ੍ਹਿਆਂ ਤੱਕ ਸਮੁੰਦਰ ਵਿੱਚ ਰਹਿ ਸਕਦਾ ਹੈ।


 

 

ਐੱਨਸੀਐੱਸਸੀਐੱਮ ਦੇ ਮਾਹਿਰਾਂ ਦੁਆਰਾ ਪਲਾਸਟਿਕ ਪ੍ਰਦੂਸ਼ਣ, ਵਿਸ਼ੇਸ਼ ਰੂਪ ਨਾਲ  ਸਮੁੰਦਰੀ ਵਾਤਾਵਰਣ ਵਿੱਚ ਮਾਈਕ੍ਰੋਪਲਾਸਟਿਕਸ, ਨਾਲ ਹੀ ਫੂਡ ਚੇਨ ਵਿੱਚ ਉਨ੍ਹਾਂ ਦੇ ਬਾਇਓਕਿਊਮੂਲੇਸ਼ਨ ਦਾ ਵੀ ਜ਼ਿਕਰ ਕੀਤਾ ਗਿਆ ਸੀ। ਆਯੋਜਨ ਦੇ ਹਿੱਸੇ ਦੇ ਰੂਪ ਵਿੱਚ, ਐੱਨਸੀਐੱਸਸੀਐੱਮ ਦੇ ਕਰਮਚਾਰੀਆਂ ਨੇ ਮੱਛੀਆਂ ਫੜਨ ਵਾਲੇ ਸਮੁਦਾਏ ਨੂੰ ਮੱਛੀ ਫੜਨ ਨਾਲ ਸਬੰਧਿਤ ਕਚਰੇ (ਐੱਫਆਰਐੱਲ) ਨੂੰ ਕੰਟਰੋਲ ਕਰਨ ਲਈ ਪ੍ਰਬੰਧਨ ਰਣਨੀਤੀਆਂ ਦੀ ਜ਼ਰੂਰਤ ‘ਤੇ ਚਾਨਣਾਂ ਪਾਇਆ, ਮਛੇਰਿਆਂ ਨੂੰ ਤਟਵਰਤੀ –ਅਧਾਰਿਤ ਸਵਾਗਤ ਸੁਵਿਧਾਵਾਂ (ਆਰਐੱਫ) ਵਿੱਚ ਐੱਫਆਰਐੱਲ ਨੂੰ ਵਾਪਸ ਲਿਆਉਣ ਦੇ ਉਦੇਸ਼ ਨਾਲ ਪ੍ਰੋਤਸਾਹਿਤ ਕਰਨ ਲਈ ਸਵੱਛ ਸਮੁੰਦਰ ਦੀ ਪਹਿਲ ਜਿਹੀਆਂ ‘‘ਸਵੱਛਤਾ ਨਾਲ ਮੱਛੀ ਫੜਣਾ’’ ਅਤੇ ਚੱਕਰੀ ਅਰਥਵਿਵਸਥਾ ਦੇ ਉਪਾਅ ਦੇ ਤੌਰ ‘ਤੇ ਐਂਡ-ਔਫ-ਲਾਈਫ (ਈਓਐੱਲ) ਮੱਛੀ ਫੜਣ ਦੇ ਗਿਅਰ ਨੂੰ ਇਕੱਠਾ ਕਰਨ ਅਤੇ ਸਮੁੰਦਰੀ ਵਾਤਾਵਰਣ ਵਿੱਚ ਪਲਾਸਟਿਕ ਲੂਪ ਨੂੰ ਬੰਦ ਕਰਨ ਜਿਹੀਆਂ ਲਾਭਦਾਇਕ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ। ਇਸ ਜਨ ਜਾਗਰੂਕਤਾ ਅਭਿਯਾਨ ਦਾ ਉਦੇਸ਼ ਸਮੂਹਿਕ ਕਾਰਵਾਈ ਅਤੇ ਵੱਡੇ ਪੈਮਾਣੇ ‘ਤੇ ਜਨਭਾਗੀਦਾਰੀ ਦੇ ਜ਼ਰੀਏ ਮਹਾਸਾਗਰਾਂ ਦੀ ਸਿਹਤ ਵਿੱਚ ਸੁਧਾਰ ਕਰਨਾ ਹੈ। ਸਮੁੰਦਰੀ ਕਚਰੇ ਦੇ ਵਾਤਾਵਰਣੀ ਪ੍ਰਭਾਵ ਨੂੰ ਮਹਿਸੂਸ ਕਰਨ ਤੋਂ ਬਾਅਦ, ਸਥਾਨਕ ਮੱਛੀ ਫੜਣ ਵਾਲੇ ਸਮੁਦਾਏ ਸਮੁੰਦਰ ਤਟਾਂ ਦੀ ਸਫ਼ਾਈ ਕਰਨ ਲਈ ਐੱਨਸੀਐੱਸਸੀਐੱਮ ਟੀਮ ਦਾ ਹਿੱਸਾ ਬਣ ਗਏ ਹਨ।


 

 

ਇਸ ਸਮਾਗਮ ਦੇ ਜ਼ਰੀਏ ਮਛੇਰਿਆਂ ਨੂੰ ਉਨ੍ਹਾਂ ਦੇ ਵਾਤਾਵਰਣ, ਜੈਵ ਵਿਭਿੰਨਤਾ, ਰਿਹਾਇਸ਼ ਅਤੇ ਕੁਦਰਤ ਦੇ ਨਾਲ ਇਕਸੁਰਤਾ ਵਿਚ ਰਹਿਣ ਦੀ ਜ਼ਰੂਰਤ ਬਾਰੇ ਵਿਆਪਕ ਤੌਰ 'ਤੇ ਸਿਖਲਾਈ ਦਿੱਤੀ ਗਈ। ਇਸ ਦੌਰਾਨ ਕਚਰਾ ਪ੍ਰਬੰਧਨ ਦੀਆਂ ਰਣਨੀਤੀਆਂ ਬਾਰੇ ਚਰਚਾ ਕੀਤੀ ਗਈ,  ਜਿਨ੍ਹਾਂ ਵਿੱਚ ਕਮੀ ਲਿਆਉਣਾ, ਸਮੁੰਦਰੀ ਤਟੀ ਵਾਤਾਵਰਣ ਪ੍ਰਬੰਧਨ ਅਤੇ ਵਾਤਾਵਰਣ ਹਿਤੈਸ਼ੀ ਸਿੱਖਿਆ ਦੇ ਮਾਧਿਅਮ ਨਾਲ ਗੰਦਗੀ ਫੈਲਾਉਣ ਦੇ ਵਿਵਹਾਰ ਵਿੱਚ ਬਦਲਾਅ ਲਿਆਉਣਾ ਸ਼ਾਮਲ ਹੈ। ਇਸ ਸਮਾਗਮ ਵਿੱਚ ਭਾਗ ਲੈਣ ਵਾਲਿਆਂ ਨੇ ਵਾਤਾਵਰਣ ਦੀ ਸੁਰੱਖਿਆ ਲਈ ਜੀਵਨ ਦਾ ਸੰਕਲਪ ਅਤੇ ਹਸਤਾਖਰ ਮੁਹਿੰਮ ਵਿੱਚ ਭਾਗ ਲਿਆ। ਪ੍ਰੋਗਰਾਮ ਦੇ ਹਿੱਸੇ ਵਜੋਂ, ਸਥਾਨਕ ਸਮੁਦਾਏ ਨੂੰ ਮਿਸ਼ਨ ਲਾਈਫ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਮੁੰਦਰ ਤਟ (ਬੀਚ) 'ਤੇ ਤਖ਼ਤੀਆਂ, ਪੋਸਟਰ ਅਤੇ ਲਾਈਫ ਮਾਸਕੌਟ ਪ੍ਰਦਰਸ਼ਿਤ ਕੀਤੇ  ਗਏ ਹਨ।

 

***********

ਐੱਮਜੇਪੀਐੱਸ        


(Release ID: 1930366) Visitor Counter : 104


Read this release in: English , Urdu , Hindi