ਰੱਖਿਆ ਮੰਤਰਾਲਾ

ਪੱਛਮੀ ਜਲ ਸੈਨਾ ਕਮਾਂਡ ਵਿੱਚ ਵਾਤਾਵਰਣ ਸੰਭਾਲ ਗਤੀਵਿਧੀਆਂ

Posted On: 05 JUN 2023 8:49PM by PIB Chandigarh

ਪੱਛਮੀ ਤੱਟ ’ਤੇ ਸਥਿਤ ਸਾਰੇ ਸਟੇਸ਼ਨਾਂ ’ਤੇ ਵਾਤਾਵਰਣ ਸੰਭਾਲ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਪੱਛਮੀ ਜਲ ਸੈਨਾ ਕਮਾਂਡ ਅੱਗੇ ਰਹੀ ਹੈ। ਕਮਾਂਡ ਦਾ ਕੁਦਰਤ ਦੀ ਰੱਖਿਆ ਲਈ ਕਰਮਚਾਰੀਆਂ ਨੂੰ ਪ੍ਰੇਰਿਤ ਕਰਨ ਦਾ ਇਸ ਤਰ੍ਹਾਂ ਦਾ ਨਿਰੰਤਰ ਪ੍ਰਯਾਸ ਰਿਹਾ ਹੈ। ਸਮੇਂ ਦੇ ਨਾਲ, ਵਾਤਾਵਰਣ ਦੀ ਸੰਭਾਲ ਅਤੇ ਊਰਜਾ ਸੰਭਾਲ ਦੇ ਤਰੀਕਿਆਂ ਦੇ ਲਾਗੂ ਕਰਨ ਲਈ ਬਹੁ-ਆਯਾਮੀ ਦ੍ਰਿਸ਼ਟੀਕੋਣ ਅਪਣਾਇਆ ਗਿਆ ਹੈ।
 

ਪੱਛਮੀ ਜਲ ਸੈਨਾ ਕਮਾਂਡ (ਡਬਲਿਊਐੱਨਸੀ) ਵਿੱਚ ਜਲ ਸੈਨਾ ਕਰਮਚਾਰੀ ਮੁੰਬਈ ਅਤੇ ਹੋਰ ਕੇਂਦਰਾਂ ’ਤੇ ਤੱਟ ਦੇ ਨਾਲ ਵੱਖ-ਵੱਖ ਮੈਂਗਰੋਵ ਦੇ ਕਾਯਾਕਲਪ ਵਿੱਚ ਸਰਗਰਮੀ ਨਾਲ ਸ਼ਾਮਲ ਰਹੇ। ਪੱਛਮੀ ਕਮਾਂਡ ਨੇ ਪੂਰੇ ਸਾਲ ਆਂਢ-ਗੁਆਂਢ ਵਿੱਚ ਭਾਈਚਾਰਕ ਸਫ਼ਾਈ,  ਵਰਕਸ਼ਾਪਾਂ ਅਤੇ ਸੈਮੀਨਾਰ, ਜਾਗਰੂਕਤਾ ਅਭਿਯਾਨ, ਤੱਟਵਰਤੀ ਸਫ਼ਾਈ ਅਤੇ ਰੁੱਖ ਲਗਾਓ ਅਭਿਯਾਨ ਚਲਾਇਆ। ਇਸ ਤੋਂ ਇਲਾਵਾ, ਟਿਕਾਊ ਨੀਤੀਆਂ ਦੇ ਲਾਗੂ ਕਰਨ, ਰੀਸਾਈਕਲਿੰਗ ਨੂੰ ਉਤਸ਼ਾਹਿਤ ਕਰਨਾ, ਪਲਾਸਟਿਕ ਦੀ ਖਪਤ ਨੂੰ ਘੱਟ ਕਰਨ, ਨਵਿਆਉਣਯੋਗ ਊਰਜਾ ਨੂੰ ਅਪਣਾਉਣਾ, ਘਰਾਂ ਵਿੱਚ ਬਾਇਓ ਅਤੇ ਨਾਨ-ਬਾਇਓਡੀਗ੍ਰੇਡੇਬਲ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਊਰਜਾ ਕੁਸ਼ਲ ਅਤੇ ਪਾਣੀ ਬਚਾਉਣ ਦੇ ਤੌਰ-ਤਰੀਕਿਆਂ ਨੂੰ ਅਪਣਾਉਣਾ ਜਿਹੇ ਗ੍ਰੀਨ ਇਨਿਸ਼ੀਏਟਿਵ ਨੂੰ ਲਾਗੂ ਕੀਤਾ ਗਿਆ ਹੈ। ਐੱਨਏਡੀ ਟ੍ਰਾਮਬੇ ਵਿੱਚ ਇੱਕ ਮਿਆਵਾਕੀ ਫੌਰੈਸਟ ਸਥਾਪਿਤ ਕੀਤਾ ਗਿਆ ਹੈ ਜਿਸ ਦੀ ਵਿਆਪਕ ਤੌਰ ’ਤੇ ਸ਼ਲਾਘਾ ਕੀਤੀ ਗਈ ਹੈ।

ਭਾਰਤ ਸਰਕਾਰ ਦੀ #ਗ੍ਰੀਨ ਇੰਡੀਆ ਪਹਿਲ ਦੇ ਤਹਿਤ ਪੱਛਮੀ ਜਲ ਸੈਨਾ ਕਮਾਂਡ ਦੇ ਵੱਖ-ਵੱਖ ਜਲ ਸੈਨਾ ਸਟੇਸ਼ਨਾਂ ਨੇ ਸਾਲ ਭਰ ਸਥਾਨਕ  ਬਨਸਪਤੀਆਂ ਦੇ ਪੌਦੇ ਲਗਾਏ ਹਨ। ਪੁਨੀਤ ਸਾਗਰ ਅਭਿਯਾਨ ਦੇ ਤਹਿਤ ਗੁਜਰਾਤ, ਮਹਾਰਾਸ਼ਟਰ ਅਤੇ ਕਰਨਾਟਕ ਦੇ ਤੱਟਾਂ ’ਤੇ ਕਈ ਮੌਕਿਆਂ ’ਤੇ ਵੱਡੇ ਪੈਮਾਨੇ ’ਤੇ ਤੱਟਵਰਤੀ ਸਵੱਛ ਜਹਾਜ ਅਭਿਯਾਨ ਚਲਾਏ ਗਏ ਹਨ। ਮਾਰਚ 2022 ਤੋਂ ਸਥਾਨਕ ਮਿਊਸਪਲ ਸੰਸਥਾਵਾਂ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਤਾਲਮੇਲ ਨਾਲ ਜਾਗਰੂਕਤਾ ਅਭਿਯਾਨ ਅਤੇ ਸਫ਼ਾਈ ਅਭਿਯਾਨ ਦੇ ਨਤੀਜੇ ਵਜੋਂ ਵੱਡੀ ਮਾਤਰਾ ਵਿੱਚ ਪਲਾਸਟਿਕ ਕਚਰੇ ਦਾ ਨਿਪਟਾਰਾ ਕੀਤਾ ਗਿਆ ਹੈ।

ਗ੍ਰੀਨ ਵਾਤਾਵਰਣ ਦੀ ਪਹਿਲ ਨੂੰ ਜਾਰੀ ਰੱਖਦੇ ਹੋਏ, ‘ਬੀਟ ਪਲਾਸਟਿਕ ਪਾਲਯੂਸ਼ਨ’ ਨੂੰ ਐੱਨਡੀ (ਐੱਮਬੀਆਈ) ਦੁਆਰਾ ਥੀਮ ਦੇ ਰੂਪ ਵਿੱਚ ਅਪਣਾਇਆ ਗਿਆ ਹੈ। ਪੱਛਮੀ ਜਲ ਸੈਨਾ ਕਮਾਂਡ ਪਰਿਵਾਰ ਦੀ ਸਰਗਰਮ ਭਾਗੀਦਾਰੀ ਦੇ ਨਾਲ ਸਾਰੇ ਰਿਹਾਇਸ਼ੀ ਖੇਤਰਾਂ ਵਿੱਚ ਵੱਡੇ ਪੈਮਾਨੇ ’ਤੇ ਸਫ਼ਾਈ ਕੀਤੀ ਗਈ ਹੈ। ਵੱਖ-ਵੱਖ ਪੌਦੇ ਲਗਾਉਣ ਦੇ ਅਭਿਯਾਨ, ਲੈਕਚਰ/ਸੈਮੀਨਾਰ ਅਤੇ ਪੇਂਟਿੰਗ ਪ੍ਰਤਿਯੋਗਿਤਾਵਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਸਾਰੇ ਜਲ ਸੈਨਾ ਸਟੇਸ਼ਨਾਂ ਵਿੱਚ ਇੱਕ ਗ੍ਰੀਨ, ਸਥਾਈ ਅਤੇ ਸਵਸਥ ਵਾਤਾਵਰਣ ਲਈ ਸਹੁੰ ਚੁੱਕ ਸਮਾਰੋਹ ਆਯੋਜਿਤ ਕੀਤਾ ਗਿਆ ਹੈ। 

*************


ਐੱਮਕੇ/ਵੀਐੱਮ/ਪੀਐੱਸ



(Release ID: 1930212) Visitor Counter : 83


Read this release in: English , Urdu , Hindi