ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਨੇ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਜੀ-20 ਦੇ ਤਹਿਤ ਹੈਲਥ ਵਰਕਿੰਗ ਗਰੁੱਪ ਦੀ ਤੀਸਰੀ ਮੀਟਿੰਗ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕੀਤਾ
ਮੀਟਿੰਗ ਵਿੱਚ ਪਹਿਲੇ ਦਿਨ ਦੇ ਸੈਸ਼ਨ ਟੀਕਾ, ਮੈਡੀਕਲ ਅਤੇ ਡਾਇਗਨੌਸਟਿਕਸ ਦੇ ਨਿਰਮਾਣ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਸਮਰੱਥਾ, ਪੱਧਰ ਅਤੇ ਸਮਾਵੇਸ਼ਿਤਾ ਦਾ ਲਾਭ ਉਠਾਉਣ ਦੇ ਨਾਲ-ਨਾਲ ਸਬੂਤ-ਅਧਾਰਿਤ ਨਿਗਰਾਨੀ ਦੀ ਜਾਣਕਾਰੀ ਨੂੰ ਹੋਰ ਬਿਹਤਰ ਬਣਾਉਣ ਅਤੇ ਐਂਟੀ ਮਾਇਕ੍ਰੋਬਾਇਲ ਰੈਜੀਸਟਨਸ ਦੀ ਜਾਗਰੂਕਤਾ ਅਤੇ ਸਮਝ ਵਿੱਚ ਸੁਧਾਰ ਲਿਆਉਣ ’ਤੇ ਕੇਂਦ੍ਰਿਤ ਸੀ
Posted On:
04 JUN 2023 8:00PM by PIB Chandigarh
ਭਾਰਤ ਦੀ ਜੀ-20 ਪ੍ਰਧਾਨਗੀ ਦੇ ਤਹਿਤ ਹੈਲਥ ਵਰਕਿੰਗ ਗਰੁੱਪ ਦੀ ਤੀਸਰੀ ਮੀਟਿੰਗ ਵਰਤਮਾਨ ਵਿੱਚ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਚਲ ਰਹੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਨੇ ਕੇਂਦਰੀ ਟੂਰਿਸਟ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰੋਫੈਸਰ ਐੱਸਪੀ ਸਿੰਘ ਬਘੇਲ ਦੀ ਗਰਿਮਾਮਈ ਮੌਜੂਦਗੀ ਵਿੱਚ ਤਿੰਨ ਦਿਨਾਂ ਮੀਟਿੰਗ ਦਾ ਉਦਘਾਟਨ ਕੀਤਾ ਅਤੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ ਕੇ ਪਾਲ ਵੀ ਇਸ ਮੌਕੇ ’ਤੇ ਮੌਜੂਦ ਸਨ। ਮੀਟਿੰਗ ਦੇ ਪ੍ਰਤੀਭਾਗੀਆਂ ਵਿੱਚ ਜੀ-20 ਦੇਸ਼ਾਂ ਦੇ ਮੈਂਬਰ, ਮਹਿਮਾਨ ਰਾਸ਼ਟਰ ਅਤੇ ਸੱਦੇ ਗਏ ਅੰਤਰਰਾਸ਼ਟਰੀ ਸੰਗਠਨ ਸ਼ਾਮਲ ਹਨ।

ਜੀ-20 ਵਿੱਚ ਹੈਲਥ ਵਰਕਿੰਗ ਗਰੁੱਪ ਦੀ ਤੀਸਰੀ ਮੀਟਿੰਗ ਦੇ ਪਹਿਲੇ ਦਿਨ ਭਾਰਤ ਦੀ ਸਿਹਤ ਪ੍ਰਾਥਮਿਕਤਾਵਾਂ ’ਤੇ ਵਿਚਾਰ-ਵਟਾਂਦਰੇ ਲਈ ਵੱਖ-ਵੱਖ ਸੈਸ਼ਨਾਂ ਦੀ ਮੇਜ਼ਬਾਨੀ ਕੀਤੀ ਗਈ। ਉਦਘਾਟਨ ਸੈਸ਼ਨ ਜੀ-20 ਵਿੱਚ ਭਾਰਤ ਦੇ ਸਿਹਤ ਪੱਥ ਦੀ ਆਰੋਗਯ ਪ੍ਰਾਥਮਿਕਤਾਵਾਂ ’ਤੇ ਚਰਚਾ ’ਤੇ ਕੇਂਦ੍ਰਿਤ ਸੀ। ਡਾ. ਪ੍ਰਵੀਨ ਪਵਾਰ ਨੇ ਸਿਹਤ ਦੇਖਭਾਲ ਪ੍ਰਣਾਲੀਆਂ ਨੂੰ ਲਗਾਤਾਰ ਬਿਹਤਰ ਕਰਨ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਮਹਾਮਾਰੀ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਸਾਨੂੰ ਇੱਕ ਸਿਹਤ-ਅਧਾਰਿਤ ਨਿਗਰਾਨੀ ਪ੍ਰਣਾਲੀ ਨੂੰ ਏਕੀਕ੍ਰਿਤ ਅਤੇ ਸਸ਼ਕਤ ਕਰਨ ਦੀ ਜ਼ਰੂਰਤ ਹੈ।
ਡਾ. ਭਾਰਤੀ ਪ੍ਰਵੀਨ ਪਵਾਰ ਨੇ ਜੀ-7 ਅਤੇ ਜੀ-20 ਪ੍ਰਾਥਮਿਕਤਾਵਾਂ ਦੀ ਇਕਸਾਰਤਾ ਦਾ ਜਿਕਰ ਕੀਤਾ, ਜਿਸ ਵਿੱਚ ਜਾਪਾਨ ਦੀ ਜੀ-7 ਪ੍ਰਧਾਨਗੀ ਦੌਰਾਨ ਐੱਮਸੀਐੱਮ ਡਿਲੀਵਰੀ ਪਾਰਟਨਰਸ਼ਿਪ ਦੀ ਸ਼ੁਰੂਆਤ ਵੀ ਸ਼ਾਮਲ ਹੈ। ਇਹ ਜੀ-20 ਦੇ ਸ਼ੁਰੂ ਤੋਂ ਅੰਤ ਤੱਕ ਐੱਮਸੀਐੱਮ ਇਕੋਸਿਸਟਮ ਦੇ ਪ੍ਰਸਤਾਵ ਦੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਇਸ ਸੰਦਰਭ ਵਿੱਚ ਚਲ ਰਹੇ ਪ੍ਰਯਾਸਾਂ ਨੂੰ ਜੀ-20 ਦੇ ਮੈਂਬਰਾਂ ਨਾਲ ਸੁਵਿਧਾਜਨਕ ਬਣਾਉਣ ਦੀ ਅਪੀਲ ਕੀਤੀ। ਡਾ. ਭਾਰਤੀ ਪ੍ਰਵੀਨ ਪਵਾਰ ਨੇ ਕਿਹਾ ਕਿ ਮਹਾਮਾਰੀ ਕਿਸੇ ਸੰਧੀ ਨੂੰ ਅੰਤਿਮ ਰੂਪ ਦੇਣ ਦਾ ਇੰਤਜ਼ਾਰ ਨਹੀਂ ਕਰ ਸਕਦੀ ਹੈ ਅਤੇ ਇਸ ਲਈ ਹੁਣ ਕੰਮ ਕਰਨ ਦਾ ਸਮਾਂ ਆ ਚੁੱਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਦੇ ਪ੍ਰਸਤਾਵ ਵਿੱਚ ਪ੍ਰਤੀਨਿਧੀ ਅਧਾਰਿਤ ਡਿਜੀਟਲ ਸਿਹਤ ’ਤੇ ਇੱਕ ਗਲੋਬਲ ਪਹਿਲ ਡਬਲਿਊਐੱਚਓ ਨਾਲ ਪ੍ਰੰਬਧਿਤ ਨੈੱਟਵਰਕ ਹੈ, ਜਿਹੜਾ ਡਿਜੀਟਲ ਵਿਭਾਜਨ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਗਲੋਬਲ ਸਿਹਤ ਖੇਤਰ ਵਿੱਚ ਟੈਕਲਨੋਲੋਜੀ ਦੇ ਉਪਯੋਗ ਵਿੱਚ ਚਲ ਰਹੀਆਂ ਗਤੀਵਿਧੀਆਂ ਨੂੰ ਆਪਣੀ ਕਾਰਵਾਈ ਵਿੱਚ ਸ਼ਾਮਲ ਕਰਨ ਦੇ ਇਰਾਦੇ ਨਾਲ ਲਿਆਇਆ ਗਿਆ ਹੈ।

ਪ੍ਰੋਫੈਸਰ ਐੱਸ ਪੀ ਸਿੰਘ ਬਘੇਲ ਨੇ ਜੀ-20 ਸੰਯੁਕਤ ਵਿੱਤ ਅਤੇ ਸਿਹਤ ਕਾਰਜ ਬਲ ਅਤੇ ਜੀ-7 ਦੁਆਰਾ ਤਿਆਰਿਆਂ ਦੇ ਵਿੱਤਪੋਸ਼ਣ ਤੋਂ ਇਲਾਵਾ ਐਮਰਜੈਂਸੀ ਸਥਿਤੀ ਵਿੱਚ ਸਿਹਤ ਪ੍ਰਣਾਲੀਆਂ ਅਤੇ ਸੁਸਾਇਟੀਆਂ ਦੇ ਵਿੱਤ ਪੋਸ਼ਣ ਦੇ ਮੁੱਦੇ ਨੂੰ ਪ੍ਰਾਥਮਿਕਤਾ ਦੇਣ ਦੀ ਪਹਿਲ ਦੀ ਸ਼ਲਾਘਾ ਕੀਤੀ। ਸ਼੍ਰੀ ਕਿਸ਼ਨ ਰੈੱਡੀ ਨੇ ਸਿਹਤ ਸੇਵਾ ਵਿੱਚ ਪਰੰਪਰਾਗਤ ਗਿਆਨ ’ਤੇ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਪਰੰਪਰਾਗਤ ਗਿਆਨ ਪ੍ਰਣਾਲੀ ਨੇ ਸਾਰਿਆ ਲਈ ਰੋਕਥਾਮ ਅਤੇ ਸੰਪੂਰਨ ਭਲਾਈ ਦੀ ਭਾਵਨਾ ਦਾ ਪ੍ਰਚਾਰ ਕੀਤਾ ਹੈ।
“ਸਿਹਤ ਸੰਕਟਕਾਲੀਨ ਰੋਕਥਾਮ, ਤਿਆਰੀ ਅਤੇ ਪ੍ਰਤੀਕ੍ਰਿਆ” ’ਤੇ ਆਯੋਜਿਤ ਹੋਏ ਪਹਿਲੇ ਸੈਸ਼ਨ ਦੌਰਾਨ ਪ੍ਰਮੁੱਖ ਬੁਲਾਰਿਆਂ ਵਿੱਚੋਂ ਮਹਾਰਾਸ਼ਟਰ ਸਿਹਤ ਵਿਗਿਆਨ ਯੂਨੀਵਰਸਿਟੀ ਵਿੱਚ ਕੁਲਪਤੀ ਲੈਫਟੀਨੈਂਟ ਜਨਰਲ ਮਾਧੁਰੀ ਕਾਨਿਤਕਰ (ਸੇਵਾਮੁਕਤ), ਵਿਸ਼ਵ ਬੈਂਕ ਦੇ ਮਹਾਮਾਰੀ ਫੰਡ ਸਕੱਤਰੇਤ ਵਿੱਚ ਕਾਰਜਕਾਰੀ ਪ੍ਰਮੁੱਖ ਸ਼੍ਰੀਮਤੀ ਪ੍ਰਿਆ ਬਾਸੂ, ਵਿਸ਼ਵ ਸਿਹਤ ਸੰਗਠਨ ਵਿੱਚ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਟੀਏਪੀ, ਮਹਾਮਾਰੀ ਫੰਡ ਦੇ ਕਾਰਜਕਾਰੀ ਪ੍ਰਧਾਨ ਡਾ. ਮਾਇਕਲ ਰਿਆਨ ਅਤੇ ਜਾਪਾਨ ਦੇ ਵਿਦੇਸ਼ ਮੰਤਰਾਲੇ ਵਿੱਚ ਗਲੋਬਲ ਮੁੱਦਿਆਂ ਲਈ ਉਪ ਮਹਾਨਿਰਦੇਸ਼ਕ ਅਤੇ ਜਾਪਾਨ ਦੇ ਜੀ-7 ਹੈਲਥ ਵਰਕਿੰਗ ਗਰੁੱਪ ਦੇ ਸਹਿ-ਪ੍ਰਧਾਨ ਸ਼੍ਰੀ ਕੇਈਚੀ ਹਾਰਾ (Keiichi Hara) ਅਤੇ ਜਾਪਾਨ ਦੇ ਸਿਹਤ, ਕਿਰਤ ਅਤੇ ਭਲਾਈ ਉਪ-ਸਹਾਇਕ ਮੰਤਰੀ ਸ਼੍ਰੀ ਤੋਕੀਓ ਓਜ਼ਾਵਾ ਸ਼ਾਮਲ ਸਨ।

ਲੈਫਟੀਨੈਂਟ ਜਨਰਲ ਮਾਧੁਰੀ ਕਾਨਿਤਕਰ (ਸੇਵਾਮੁਕਤ) ਨੇ ਦੱਸਿਆ ਕਿ ਕਈ ਸਦੀਆਂ ਪਹਿਲਾਂ ਇੱਕ ਸਿਹਤ ਦੀ ਧਾਰਨਾ ਨੂੰ ਭਾਰਤੀ ਦਰਸ਼ਨ ਨਾਲ ਜੋੜਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਐਂਟੀ-ਮਾਈਕ੍ਰੋਬਾਇਲ ਰੇਜਿਸਟਨਸ (ਏਐੱਮਆਰ) ਨੂੰ ਭਾਰਤ ਵਿੱਚ ਇੱਕ ਜ਼ਰੂਰੀ ਪ੍ਰਾਥਮਿਕਤਾ ਵਜੋਂ ਲਿਆਂਦਾ ਗਿਆ ਹੈ, ਇਸ ਲਈ ਸਿਹਤ ਅਤੇ ਜਾਨਵਰਾਂ ਵਿੱਚ ਮਾਈਕ੍ਰੋਬਾਇਲ ਏਜੰਟਾਂ ਦਾ ਅਨੁਕੂਲਨ ਅਤੇ ਸਬੂਤ-ਅਧਾਰਿਤ ਨਿਗਰਾਨੀ ਦੇ ਗਿਆਨ ਨੂੰ ਅੱਗੇ ਵਧਾਉਣ ਅਤੇ ਏਐੱਮਆਰ ਦੀ ਜਾਗਰੂਕਤਾ ਅਤੇ ਸਮਝ ਵਿੱਚ ਸੁਧਾਰ ਜਿਵੇਂ ਮੁੱਖ ਉਪਚਾਰਤਮਕ ਉਪਾਅ ਭਾਰਤ ਦੀ ਕਾਰਜ ਯੋਜਨਾਵਾਂ ਦਾ ਹਿੱਸਾ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਹੁਣ ਇੱਕ ਸਿਹਤ ਦੀ ਧਾਰਨਾ ਨੂੰ ਕਈ ਦੇਸ਼ਾਂ ਵਿੱਚ ਸਮਰਥਨ ਮਿਲਿਆ ਹੈ ਅਤੇ ਇਹ ਸਿਫ਼ਾਰਿਸ਼ ਕੀਤੀ ਗਈ ਹੈ ਕਿ ਏਐੱਮਆਰ ਵਿੱਚ ਸੁਧਾਰ ਮਹੱਤਵਪੂਰਨ ਹੈ ਅਤੇ ਇਸ ਦੇ ਲਈ ਨਿਗਰਾਨੀ ਅਤੇ ਖੋਜ ਨੂੰ ਵਧਾਉਣ ਦੀ ਜ਼ਰੂਰਤ ਹੈ। ਮਾਧੁਰੀ ਕਾਨਿਤਕਰ ਨੇ ਕਿਹਾ ਕਿ ਭਾਰਤ ਹੁਣ ਸਥਾਨਕ ਕਾਰਵਾਈ ਕਰਨ ਲਈ ਤਿਆਰ ਹੈ ਲੇਕਿਨ ਗਲੋਬਲ ਸੋਚ ਵੀ ਜ਼ਰੂਰੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਹਾਮਾਰੀ ਨੇ ਡਿਜੀਟਲ ਸੰਪਦਾ ਦੇ ਵਿਕਾਸ ਅਤੇ ਸਾਰੇ ਹਿਤਧਾਰਕਾਂ ਦੇ ਨਾਲ ਡੇਟਾ ਸਾਂਝਾ ਕਰਨ ਦੇ ਮੰਚ , ਸਸ਼ਕਤ ਨਿਗਰਾਨੀ ਪ੍ਰਣਾਲੀ ਅਤੇ ਸੰਸਾਧਨਾਂ ਦੀ ਬਰਾਬਰ ਵੰਡ, ਪ੍ਰਮੁੱਖ ਵਿਕਾਸ ਭਾਗੀਦਾਰਾਂ ਦੇ ਨਾਲ ਜੁੜਾਵ ਨੂੰ ਉਤਸ਼ਾਹਿਤ ਕਰਨਾ ਅਤੇ ਵਿੱਤੀ ਸਹਿਯੋਗ ਵਿੱਚ ਭਵਿੱਖ ਦੀਆਂ ਤਿਆਰੀਆਂ ਲਈ ਸਾਰਿਆਂ ਨੂੰ ਅਭਿੰਨ ਅੰਗ ਦੇ ਰੂਪ ਵਿੱਚ ਇੱਕਠਾ ਹੋਣ ਨੂੰ ਮਾਰਗ ਦਰਸ਼ਿਤ ਕੀਤਾ ਹੈ। ਸ਼੍ਰੀ ਮਾਇਕਲ ਰਿਆਨ ਨੇ ਹਿਤਧਾਰਕਾਂ ਦਰਮਿਆਨ ਸੰਵਾਦ ਦੀ ਨਿਰੰਤਰਤਾ ’ਤੇ ਜ਼ੋਰ ਦਿੱਤਾ ਅਤੇ ਖੇਤਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਮੁੱਖ ਸਾਂਝੇਦਾਰੀ ਅਤੇ ਨੈੱਟਵਰਕ ਵਿਕਸਿਤ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ।

ਆਈਸੀਐੱਮਆਰ ਦੇ ਸਾਬਕਾ ਮਹਾਨਿਰਦੇਸ਼ ਅਤੇ ਡੀਐੱਚਆਰ ਸਕੱਤਰ ਅਤੇ ਏਮਜ਼ ਵਿੱਚ ਕਾਰਡੀਓਥੋਰੇਸਿਕ ਸੈਂਟਰ ਦੇ ਪ੍ਰਮੁੱਖ ਪ੍ਰੋਫੈਸਰ ਬਲਰਾਮ ਭਾਰਗਵ, ਵਿਸ਼ਵ ਸਿਹਤ ਸੰਗਠਨ ਵਿੱਚ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਟੀਏਪੀ, ਮਹਾਮਾਰੀ ਫੰਡ ਦੇ ਪ੍ਰਧਾਨ ਡਾ. ਮਾਇਕਲ ਰਿਆਨ, ਮੁੱਖ ਕਾਰਜਕਾਰੀ ਦਫ਼ਤਰ, ਸੀਈਪੀਆਈ ਤੋਂ ਡਾ. ਰਿਚਰਡ ਜੇ ਹੈਚੇਟ, ਜਾਪਾਨ ਦੇ ਵਿਦੇਸ਼ ਮੰਤਰਾਲੇ ਵਿੱਚ ਗਲੋਬਲ ਮੁੱਦਿਆਂ ਲਈ ਡਿਪਟੀ ਡਾਇਰੈਕਟਰ-ਜਨਰਲ ਅਤੇ ਜਾਪਾਨ ਦੇ ਜੀ-7 ਹੈਲਥ ਵਰਕਿੰਗ ਗਰੁੱਪ ਦੇ ਕੋ-ਚੇਅਰ ਸ਼੍ਰੀ ਕੇਈਚੀ ਹਾਰਾ ਨੇ ਦੂਸਰੇ ਸੈਸ਼ਨ ਲਈ ਮੁਖ ਵਕਤਾ ਦੇ ਰੂਪ ਵਿੱਚ “ਸੁਰੱਖਿਅਤ, ਪ੍ਰਭਾਵੀ, ਗੁਣਵੱਤਾਪੂਰਨ ਅਤੇ ਸਸਤੀ ਮੈਡੀਕਲ ਕਾਉਂਟਰਮੇਸ਼ਰਸ ਤੱਕ ਪਹੁੰਚ ਅਤੇ ਉਪਲਬਧਤਾ ’ਤੇ ਧਿਆਨ ਦੇਣ ਦੇ ਨਾਲ ਫਾਰਮਾਸਿਊਟੀਕਲ ਖੇਤਰ ਵਿੱਚ ਮਜ਼ਬੂਤ ਸਹਿਯੋਗ ” ’ਤੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਸੈਸ਼ਨ ਦੌਰਾਨ ਹੋਣ ਵਾਲੀਆਂ ਚਰਚਾਵਾਂ ਵੈਕਸੀਨ, ਥੈਰੇਪਿਊਟਿਕਸ ਅਤੇ ਡਾਇਗਨੌਸਟਿਕਸ (ਵੀਟੀਡੀ) ਦੇ ਨਿਰਮਾਣ ਨੈੱਟਵਰਕ ਨੂੰ ਤਿਆਰ ਕਰਨ ਦੀ ਸਮਰੱਥਾ, ਪੱਧਰ ਅਤੇ ਸਮਾਵੇਸ਼ਿਤਾ ਦਾ ਲਾਭ ਉਠਾਉਣ ਦੇ ਨਾਲ-ਨਾਲ ਸਬੂਤ ਅਧਾਰਿਤ ਨਿਗਰਾਨੀ ਦੀ ਜਾਣਕਾਰੀ ਨੂੰ ਹੋਰ ਬਿਹਤਰ ਬਣਾਉਣ ਅਤੇ ਐਂਟੀ-ਮਾਈਕ੍ਰੋਬਾਇਲ ਰੈਜੀਸਟਨਸ ਦੀ ਜਾਗਰੂਕਤਾ ਅਤੇ ਸਮਝ ਵਿੱਚ ਸੁਧਾਰ ਲਿਆਉਣ ਅਤੇ ਦੁਨੀਆ ਭਰ ਵਿੱਚ (ਵੀਟੀਡੀ) ਦੀ ਵੰਡ ਵਿੱਚ ਅੱਪਸਟ੍ਰੀਮ ਅਤੇ ਡਾਊਨਸਟ੍ਰੀਮ ਦੀ ਸੁਵਿਧਾ ’ਤੇ ਕੇਂਦ੍ਰਿਤ ਸੀ। ਇਸ ਮੌਕੇ ’ਤੇ ਪ੍ਰੋਫੈਸਰ ਬਲਰਾਮ ਭਾਰਗਵ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਜੇਕਰ ਗਲੋਬਲ ਨੌਰਥ ਅਤੇ ਸਾਊਥ ਨੂੰ ਸਹਿਯੋਗ ਕਰਨਾ ਚਾਹੇ ਤਾਂ ਮੈਡੀਕਲ ਕਾਊਂਟਰ ਮਾਪਦੰਡਾਂ ਦਾ ਨਾਮ ਬਦਲ ਕੇ ਮਿਨੀਮਮ ਕੌਮਨ ਮੈਕੇਨਿਜ਼ਮ ਕਰ ਦੇਣਾ ਚਾਹੀਦਾ ਹੈ।
ਪ੍ਰੋਫੈਸਰ ਭਾਰਗਵ ਨੇ ਉਨ੍ਹਾਂ ਇਨੋਵੇਟਿਵ ਡਿਜੀਟਲ ਪਲੈਟਫਾਰਮਾਂ ਦੀ ਸ਼ਲਾਘਾ ਕੀਤੀ, ਜੋ ਮਹਾਮਾਰੀ ਦੌਰਾਨ ਸ਼ੁਰੂ ਕੀਤੇ ਗਏ ਸਨ। ਉਨ੍ਹਾਂ ਨੇ ਇਸ ਤੱਥ ’ਤੇ ਜ਼ੋਰ ਦਿੱਤਾ ਕਿ ਤਿਆਰੀਆਂ ਵਿੱਚ ਮਨੁੱਖ ਅਤੇ ਪਸ਼ੂ-ਸਿਹਤ ਸ਼ਾਮਲ ਹੋਣੀ ਚਾਹੀਦੀ ਹੈ। ਪ੍ਰੋਫੈਸਰ ਭਾਰਗਵ ਨੇ ਕਿਹਾ ਕਿ ਜੀ-20 ਜਨਤਕ ਜੁੜਾਅ ਨੁੰ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਆਰਾ ਕੀਤਾ ਗਿਆ ਕੋਵਿਡ-19 ਪ੍ਰਬੰਧਨ ਕਾਰਜ ਵੀਟੀਡੀ ਦੇ ਤੇਜ਼ੀ ਨਾਲ ਵਿਕਾਸ, ਨਿਰਮਾਣ ਬੁਨਿਆਦੀ ਢਾਂਚੇ, ਅਤੇ ਗਤੀ ਅਤੇ ਪੱਧਰ ਦੇ ਨਾਲ ਵਿਸ਼ਵ ਪੱਧਰੀ ਖੋਜ, ਵੈਕਸੀਨਾਂ ਦੀ ਡਰੋਨ ਡਿਲੀਵਰੀ ਅਤੇ ਕੋ-ਵਿਨ ਜਿਹੇ ਡਿਜੀਟਲ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਦਰਸਾਉਂਦਾ ਹੈ, ਜਿਸ ਨਾਲ ਦੁਨੀਆ ਭਰ ਨੂੰ ਵੀਟੀਡੀ ਨੂੰ ਅੱਗੇ ਵਧਾਉਣ ਅਤੇ ਵੰਡ ਕਰਨ ਲਈ ਨੈੱਟਵਰਕ ਬਣਾਉਣ ਵਿੱਚ ਸਹਾਇਤਾ ਮਿਲ ਸਕਦੀ ਹੈ।
ਪ੍ਰੋਫੈਸਰ ਭਾਰਗਵ ਨੇ ਕਿਹਾ ਕਿ ਕਿਫ਼ਾਇਤੀ ਅਤੇ ਪੱਧਰੀ ਸਮਰੱਥਾ ਅਤੇ ਸਮਾਵੇਸ਼ਿਤਾ ਭਾਰਤ ਦੀਆਂ ਪ੍ਰਮੁੱਖ ਸ਼ਕਤੀਆਂ ਹਨ, ਜਿਨ੍ਹਾਂ ਦਾ ਦੁਨੀਆ ਦੀ ਵੱਡੀ ਭਲਾਈ ਲਈ ਲਾਭ ਉਠਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਨ੍ਹਾਂ ਸ਼ਬਦਾਂ ਦੇ ਨਾਲ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਜਦ ਭਾਰਤ ਤਿਆਰ ਹੈ , ਤਾਂ ਵਿਸ਼ਵ ਤਿਆਰ ਹੈ।
ਪਹਿਲੇ ਦਿਨ ਦੁਵੱਲੀ ਮੀਟਿੰਗ ਦੇ ਨਾਲ-ਨਾਲ ਜੀ-20 ਮੈਂਬਰਾਂ ਦੇ ਦਰਮਿਆਨ ਪ੍ਰੋਗਰਾਮਾਂ ਦੀ ਮੇਜ਼ਬਾਨੀ ਕੀਤੀ ਗਈ।
ਪ੍ਰੋਗਰਾਮ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ, ਸਿਹਤ ਖੋਜ ਵਿਭਾਗ ਅਤੇ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਸਕੱਤਰ ਡਾ. ਰਾਜੀਵ ਬਹਿਲ, ਵਿਦੇਸ਼ ਮੰਤਰਾਲੇ ਵਿੱਚ ਵਧੀਕ ਸਕੱਤਰ ਅਤੇ ਭਾਰਤ ਦੀ ਜੀ-20 ਪ੍ਰਧਾਨਗੀ ਦੇ ਐੱਸਓਯੂਐੱਸ ਸ਼ੇਰਪਾ ਸ਼੍ਰੀ ਅਭੈ ਠਾਕੁਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀਮਤੀ ਹੇਕਾਲੀ ਝਿਮੋਮੀ, ਹੋਰ ਸਰਕਾਰੀ ਅਧਿਕਾਰੀ, ਜੀ-20 ਮੈਂਬਰ ਦੇਸ਼ਾਂ, ਵਿਸ਼ੇਸ਼ ਸੱਦੇ ਗਏ ਰਾਸ਼ਟਰ, ਅੰਤਰਰਾਸ਼ਟਰੀ ਸੰਗਠਨਾਂ, ਮੰਚਾਂ ਅਤੇ ਵਿਸ਼ਵ ਸਿਹਤ ਸੰਗਠਨ, ਵਿਸ਼ਵ ਬੈਂਕ, ਵਿਸ਼ਵ ਆਰਥਿਕ ਮੰਚ ਆਦਿ ਵਰਗੇ ਭਾਗੀਦਾਰਾਂ ਦੇ ਪ੍ਰਤੀਨਿਧੀ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
****
ਐੱਮਵੀ
(Release ID: 1929960)
Visitor Counter : 166