ਰੇਲ ਮੰਤਰਾਲਾ
azadi ka amrit mahotsav

ਰੇਲ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਆਯੋਜਿਤ


ਰੇਲਵੇ ਨੇ ਕੈਟਰਿੰਗ ਕਾਰੋਬਾਰ ਵਿੱਚ ਪੈਰਾਡਾਈਮ ਬਦਲਾਅ ਲਈ ਢਾਂਚਾਗਤ ਸੁਧਾਰ ਸ਼ੁਰੂ ਕੀਤੇ ਹਨ

ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ 1275 ਰੇਲਵੇ ਸਟੇਸ਼ਨਾਂ ਦਾ ਅਪਗ੍ਰੇਡ/ਆਧੁਨਿਕੀਕਰਣ ਕੀਤਾ ਜਾਵੇਗਾ

Posted On: 01 JUN 2023 5:08PM by PIB Chandigarh

ਰੇਲ ਮੰਤਰਾਲੇ ਨਾਲ ਸਬੰਧਿਤ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਹੋਈ। ਮੀਟਿੰਗ ਦੇ ਏਜੰਡਾ ਵਿੱਚ 2 ਵਿਸ਼ਿਆਂ-ਭਾਰਤੀ ਰੇਲਵੇ ਵਿੱਚ ਕੈਟਰਿੰਗ ਸੇਵਾਵਾਂ ਅਤੇ ਭਾਰਤੀ ਰੇਲਵੇ ਸਟੇਸ਼ਨ ਵਿਕਾਸ-ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਨੂੰ ਕਵਰ ਕੀਤਾ ਗਿਆ।

ਮੀਟਿੰਗ ਦੀ ਪ੍ਰਧਾਨਗੀ ਰੇਲਵੇ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਨੇ ਕੀਤਾ ਅਤੇ ਇਸ ਵਿੱਚ ਕਈ ਸਾਂਸਦਾਂ ਨੇ ਹਿੱਸਾ ਲਿਆ।

 

 

ਭਾਰਤੀ ਰੇਲਵੇ ਵਿੱਚ ਕੈਟਰਿੰਗ ਸੇਵਾਵਾਂ ਦੇ ਵਿਸ਼ੇ ’ਤੇ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਕਿ ਲਗਭਗ 1.8 ਕਰੋੜ ਯਾਤਰੀ ਭਾਰਤੀ ਰੇਲਵੇ ਵਿੱਚ ਯਾਤਰਾ ਕਰਦੇ ਹਨ ਅਤੇ ਯਾਤਰੀਆਂ ਦੇ ਲਈ ਟ੍ਰੇਨਾਂ ਅਤੇ ਸਟੇਸ਼ਨਾਂ ਵਿੱਚ ਢੁਕਵੀਂ ਕੈਟਰਿੰਗ ਸੁਵਿਧਾਵਾਂ ਦਾ ਪ੍ਰਾਵਧਾਨ ਅਤੇ ਉਪਲਬਧਤਾ ਸੁਨਿਸ਼ਚਿਤ ਕਰਨ ਲਈ ਸਾਰੇ ਪ੍ਰਯਾਸ ਕੀਤੇ ਜਾ ਰਹੇ ਹਨ। ਪਿਛਲੇ ਕੁਝ ਵਰ੍ਹਿਆਂ ਵਿੱਚ ਰੇਲਵੇ ਨੇ ਨਾ ਸਿਰਫ਼ ਕੈਟਰਿੰਗ ਸੇਵਾਵਾਂ ਦਾ ਡੁੰਘਾਈ ਨਾਲ ਵਿਸ਼ਲੇਸ਼ਣ ਕੀਤਾ ਹੈ, ਬਲਕਿ ਕੈਟਰਿੰਗ ਕਾਰੋਬਾਰ ਵਿੱਚ ਪੈਰਾਡਾਈਮ ਬਦਲਾਅ ਲਈ ਢਾਂਚਾਗਤ ਸੁਧਾਰ ਵੀ ਸ਼ੁਰੂ ਕੀਤੇ ਹਨ।

ਯਾਤਰੀਆਂ ਨੂੰ ਕੈਟਰਿੰਗ ਸੇਵਾਵਾਂ ਜਾਂ ਤਾਂ ਸਟੈਟਿਕ ਯੂਨਿਟਾਂ ਜਾਂ ਮੋਬਾਈਲ ਯੂਨਿਟਾਂ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਪੈਂਟਰੀਕਾਰ/ਮਿਨੀ ਪੈਂਟਰੀ ਦੇ ਨਾਲ 473 ਜੋੜੇ ਟ੍ਰੇਨਾਂ ਹਨ ਅਤੇ 706 ਜੋੜੇ ਟ੍ਰੇਨਾਂ ਸਾਈਡ ਵੈਂਡਿਗ ਦੀ ਸੁਵਿਧਾ ਹੈ। ਭਾਰਤੀ ਰੇਲਵੇ ਦੀਆਂ 9342 ਛੋਟੀਆਂ ਅਤੇ 582 ਪ੍ਰਮੁੱਖ ਸਟੈਟਿਕ ਯੂਨਿਟਾਂ ਹਨ ਜਿਨ੍ਹਾਂ ਵਿੱਚੋਂ ਜਨ ਆਹਾਰ ਆਊਟਲੇਟ, ਫੂਡ ਪਲਾਜ਼ਾ ਅਤੇ ਰਿਫਰੈਸ਼ਮੈਂਟ ਰੂਮ ਸ਼ਾਮਲ ਹਨ। ਭਾਰਤੀ ਰੇਲਵੇ ਦੀ ਕੈਟਰਿੰਗ ਨੀਤੀ ਹੈ,ਜਿਸ ਦਾ ਉਦੇਸ਼ ਟ੍ਰੇਨਾਂ ਦੀ ਕੈਟਰਿੰਗ ਸੇਵਾਵਾਂ ਨੂੰ ਬੰਦ ਕਰਕੇ ਰੇਲਵੇ ਯਾਤਰੀਆਂ ਨੂੰ ਗੁਣਵੱਤਾਪੂਰਣ ਭੋਜਨ ਪ੍ਰਦਾਨ ਕਰਨਾ ਤੇ ਭੋਜਨ ਤਿਆਰ ਕਰਨ ਅਤੇ ਭੋਜਨ ਵੰਡ ਦੇ ਵਿਚਕਾਰ ਪ੍ਰਾਥਮਿਕ ਅੰਤਰ ਪੈਦਾ ਕਰਨਾ ਹੈ।

ਮੰਤਰਾਲੇ ਨੇ ਆਈਆਰਸੀਟੀਸੀ ਨੂੰ ਟ੍ਰੇਨਾਂ ਵਿੱਚ ਕੈਟਰਿੰਗ ਸੇਵਾਵਾਂ ਦੇ ਮੀਨੂ ਨੂੰ ਅਨੁਕੂਲਿਤ ਕਰਨ ਅਤੇ ਤੈਅ ਕਰਨ ਦੀ ਛੂਟ ਦਿੱਤੀ ਹੈ ਤਾਕਿ ਯਾਤਰੀਆਂ ਦੇ ਵਿਭਿੰਨ ਸਮੂਹਾਂ ਦੀਆਂ ਪ੍ਰਾਥਮਿਕਤਾਵਾਂ ਦੇ ਅਨੁਸਾਰ ਖੇਤਰੀ ਪਕਵਾਨਾਂ, ਮੌਸਮੀ ਪਕਵਾਨਾਂ ਅਤੇ ਭੋਜਨ ਪਦਾਰਥਾਂ ਦੀਆਂ ਸਾਰੀਆਂ ਵਸਤਾਂ ਨੂੰ ਸ਼ਾਮਲ ਕੀਤਾ ਜਾ ਸਕੇ। ਭਾਰਤੀ ਰੇਲਵੇ ਵਿੱਚ ਈ-ਕੈਟਰਿੰਗ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ। ਮੋਬਾਈਲ ਅਤੇ ਸਟੈਟਿਕ ਕੈਟਰਿੰਗ ਯੂਨਿਟਾਂ ਦੋਵਾਂ ਵਿੱਚ ਕੈਸਲੈਸ ਲੈਣ-ਦੇਣ ਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆ ਜਾਂਦੀਆਂ ਹਨ। ਗੁਣਵੱਤਾ ਅਤੇ ਸੇਵਾ ਮਿਆਰਾਂ ਨੂੰ ਸੁਨਿਸ਼ਚਿਤ ਕਰਨ ਲਈ ਕੈਟਰਿੰਗ ਸੇਵਾਵਾਂ ਦੀ ਥਰਡ ਪਾਰਟੀ ਦੁਆਰਾ ਆਡਿਟ ਵੀ ਕੀਤਾ ਜਾਂਦਾ ਹੈ। ਕੈਟਰਿੰਗ ਸੇਵਾਵਾਂ ਦੀ ਨਿਗਰਾਨੀ ਅਤੇ ਸੂਪਰਵਾਇਜ਼ ਕਰਨ ਲਈ ਨਿਯਮਿਤ ਅਤੇ ਔਚਕ ਨਿਰੀਖਣ ਕੀਤਾ ਜਾਂਦਾ ਹੈ।

ਸਟੇਸ਼ਨ ਵਿਕਾਸ ਵਿਸ਼ੇ ’ਤੇ ਇਹ ਸੂਚਿਤ ਕੀਤਾ ਗਿਆ ਹੈ ਕਿ ਭਾਰਤੀ ਰੇਲਵੇ ਦੇ ਸਟੇਸ਼ਨ ਦਾ ਅਪਗ੍ਰੇਡੇਸ਼ਨ/ਆਧੁਨਿਕੀਕਰਣ ਇੱਕ ਟਿਕਾਊ ਪ੍ਰਕਿਰਿਆ ਹੈ। ਹੁਣ ਤੱਕ ਤਿੰਨ ਸਟੇਸ਼ਨਾਂ-ਮੱਧ ਪ੍ਰਦੇਸ਼ ਵਿੱਚ ਰਾਣੀ ਕਮਲਾਪਤੀ, ਗੁਜਰਾਤ ਵਿੱਚ ਗਾਂਧੀਨਗਰ ਅਤੇ ਕਰਨਾਟਕ ਵਿੱਚ ਸਰ ਐੱਮ ਵਿਸ਼ਵੇਸ਼ਵਰਯਾ ਰੇਲਵੇ ਸਟੇਸ਼ਨ-ਦਾ ਮੁੜ ਵਿਕਾਸ/ ਆਧੁਨਿਕੀਕਰਣ ਕੀਤਾ ਗਿਆ ਹੈ।

ਇਨ੍ਹਾਂ ਤਿੰਨਾਂ ਸਟੇਸ਼ਨਾਂ ਤੋਂ ਪ੍ਰਾਪਤ ਅਨੁਭਵ ਦੇ ਅਧਾਰ ’ਤੇ ਭਾਰਤੀ ਰੇਲਵੇ ਵਿੱਚ ਸਟੇਸ਼ਨਾਂ ਦੇ ਵਿਕਾਸ ਲਈ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਵਿੱਚ ਦੀਰਘਕਾਲੀ ਦ੍ਰਿਸ਼ਟੀਕੋਣ ਦੇ ਨਾਲ ਨਿਰੰਤਰ ਅਧਾਰ ’ਤੇ ਸਟੇਸ਼ਨਾਂ ਦੇ ਵਿਕਾਸ ਦੀ ਕਲਪਨਾ ਕੀਤੀ ਗਈ ਹੈ। ਇਸ ਵਿੱਚ ਸਟੇਸ਼ਨਾਂ ’ਤੇ ਸੁਵਿਧਾਵਾਂ ਵਿੱਚ ਸੁਧਾਰ ਲਈ ਪੜਾਅਵਾਰ ਤਰੀਕੇ ਨਾਲ ਮਾਸਟਰ ਪਲਾਨ ਤਿਆਰ ਕਰਨਾ ਅਤੇ ਉਨ੍ਹਾਂ ਦਾ ਲਾਗੂਕਰਣ ਸ਼ਾਮਲ ਹੈ ਜਿਵੇਂ ਸਟੇਸ਼ਨਾਂ ਦੀ ਪਹੁੰਚ ਵਿੱਚ ਸੁਧਾਰ, ਸਰਕੂਲੇਟਿੰਗ ਏਰੀਆ, ਵੇਟਿੰਗ ਹਾਲ, ਟਾਇਲਸ, ਲਿਫਟ/ਐਸਕੇਲੇਟਰ, ਸਵੱਛਤਾ, ਮੁਫ਼ਤ ਵਾਈ-ਫਾਈ, ‘ਵਨ ਸਟੇਸ਼ਨ ਵਨ ਪ੍ਰੋਡਕਟ’ ਯੋਜਨਾ ਦੇ ਰਾਹੀਂ ਸਥਾਨਕ ਉਤਪਾਦਾਂ ਲਈ ਕਿਓਸਕ, ਬਿਹਤਰ ਯਾਤਰੀ ਸੂਚਨਾ ਪ੍ਰਣਾਲੀ, ਐਕਜ਼ੀਕ‍ਯਊਟਿਵ ਲਾਉਂਜ, ਕਾਰੋਬਾਰੀ ਮੀਟਿੰਗਾਂ ਲਈ ਨਾਮਜ਼ਦ ਸਥਾਨ, ਲੈਂਡਸਕੇਪਿੰਗ ਆਦਿ, ਅਜਿਹੇ ਹਰੇਕ ਸਟੇਸ਼ਨ ’ਤੇ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ।

ਇਸ ਯੋਜਨਾ ਵਿੱਚ ਭਵਨ ਵਿੱਚ ਸੁਧਾਰ, ਸਟੇਸ਼ਨ ਨੂੰ ਸ਼ਹਿਰ ਦੇ ਦੋਨਾਂ ਕਿਨਾਰਿਆਂ ਦੇ ਨਾਲ ਏਕੀਕ੍ਰਿਤ ਕਰਨ, ਮਲਟੀਮਾਡਲ ਏਕੀਕਰਣ, ਦਿਵਿਯਾਂਗਜਨਾਂ ਲਈ ਸੁਵਿਧਾਵਾਂ, ਟਿਕਾਊ ਅਤੇ ਵਾਤਾਵਰਣ ਅਨੁਕੂਲ ਸਮਾਧਾਨ, ਬੇਲੇਸਟਲੇਸ ਟਰੈਕਾਂ ਦਾ ਪ੍ਰਾਵਧਾਨ, ਜ਼ਰੂਰਤ ਅਨੁਸਾਰ ‘ਰੂਫ ਪਲਾਜ਼ਾ’ ਪੜਾਅਵਾਰ ਅਤੇ ਸੰਭਾਵਿਤਾ ਅਤੇ ਲੰਬੀ ਮਿਆਦ ਵਿੱਚ ਸਟੇਸ਼ਨ ’ਤੇ ਸਿਟੀ ਸੈਂਟਰਾਂ ਦੇ ਨਿਰਮਾਣ ਦੀ ਵੀ ਕਲਪਨਾ ਕੀਤੀ ਗਈ ਹੈ। ਵਰਤਮਾਨ ਵਿੱਚ, ਇਸ ਯੋਜਨਾ ਵਿੱਚ ਭਾਰਤੀ ਰੇਲਾਂ ਦੇ ਅੱਪਗਰੇਡ/ਆਧੁਨਿਕੀਕਰਣ ਲਈ 1275 ਸਟੇਸ਼ਨਾਂ ਨੂੰ ਲੈਣ ਦੀ ਕਲਪਨਾ ਕੀਤੀ ਗਈ ਹੈ।

ਮਾਨਯੋਗ ਸਾਂਸਦ ਮੈਂਬਰਾਂ ਨੇ ਦੋਵਾਂ ਵਿਸ਼ਿਆਂ ’ਤੇ ਕੁਝ ਕੀਮਤੀ ਸੁਝਾਅ ਦਿੱਤੇ। ਮੀਟਿੰਗ ਦੀ ਸਮਾਪਤੀ ਰੇਲ ਮੰਤਰੀ ਦੁਆਰਾ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੇ ਕੀਮਤੀ ਸੁਝਾਅ ਲਈ ਧੰਨਵਾਦ ਦੇਣ ਦੇ ਨਾਲ ਹੋਈ।

*****

ਵਾਈਕੇਬੀ


(Release ID: 1929416) Visitor Counter : 100