ਬਿਜਲੀ ਮੰਤਰਾਲਾ
ਕੇਂਦਰੀ ਬਿਜਲੀ ਅਥਾਰਿਟੀ ਨੇ 2022-32 ਦੀ ਮਿਆਦ ਲਈ ਰਾਸ਼ਟਰੀ ਬਿਜਲੀ ਯੋਜਨਾ ਨੂੰ ਸੂਚਿਤ ਕੀਤਾ
ਗੈਰ-ਜੀਵਾਸ਼ਮ ਅਧਾਰਿਤ ਸਮਰੱਥਾ ਦੀ ਹਿੱਸੇਦਾਰੀ ਵਰਤਮਾਨ 42.5 ਪ੍ਰਤੀਸ਼ਤ ਤੋਂ ਵਧ ਕੇ 2026-27 ਦੇ ਅੰਤ ਤੱਕ 57.4 ਪ੍ਰਤੀਸ਼ਤ ਅਤੇ 2031-32 ਤੱਕ 68.4 ਪ੍ਰਤੀਸ਼ਤ ਹੋਣ ਦਾ ਅਨੁਮਾਨ ਹੈ : ਐੱਨਈਪੀ
2022-32 ਦੌਰਾਨ ਵਾਧੂ ਬਿਜਲੀ ਉਤਪਾਦਨ ਸਮਰੱਥਾ ਦੇ ਲਈ 33.60 ਲੱਖ ਕਰੋੜ ਰੁਪਏ ਦੀ
Posted On:
31 MAY 2023 6:41PM by PIB Chandigarh
ਕੇਂਦਰੀ ਬਿਜਲੀ ਅਥਾਰਿਟੀ (ਸੀਈਏ) ਨੇ 2022-32 ਲਈ ਰਾਸ਼ਟਰੀ ਬਿਜਲੀ ਯੋਜਨਾ (ਐੱਨਈਪੀ) (ਖੰਡ-1 ਉਤਪਾਦਨ) ਨੂੰ ਸੂਚਿਤ ਕਰ ਦਿੱਤਾ ਹੈ। ਈ-ਗਜ਼ਟ ਰਾਹੀਂ ਅੱਜ ਜਾਰੀ ਯੋਜਨਾ ਦੇ ਦਸਤਾਵੇਜ਼ ਵਿੱਚ ਪਿਛਲੇ ਪੰਜ ਸਾਲਾਂ (2017-22) ਦੀ ਸਮੀਖਿਆ, ਅਗਲੇ ਪੰਜ ਸਾਲਾਂ (2022-27) ਲਈ ਵਿਸਤ੍ਰਿਤ ਯੋਜਨਾ ਅਤੇ ਉਸ ਤੋਂ ਅਗਲੇ ਪੰਜ ਸਾਲਾਂ (2027-32) ਲਈ ਸੰਭਾਵੀ ਯੋਜਨਾ ਸ਼ਾਮਲ ਹੈ।
ਐੱਨਈਪੀ ਦਸਤਾਵੇਜ਼ ਦੇ ਅਨੁਸਾਰ, 20ਵੇਂ ਇਲੈਕਟ੍ਰਿਕ ਪਾਵਰ ਸਰਵੇ (ਈਪੀਐੱਸ) ਡਿਮਾਂਡ ਦੇ ਤਹਿਤ ਬਿਜਲੀ ਦੀ ਅਖਿਲ ਭਾਰਤੀ ਅਧਿਕਤਮ ਮੰਗ ਅਤੇ ਬਿਜਲੀ ਊਰਜਾ ਦੀ ਜ਼ਰੂਰਤ 2026-27 ਲਈ ਕ੍ਰਮਵਾਰ 277.2 ਜੀਡਬਲਿਊ ਅਤੇ 1907.8 ਬੀਯੂ ਅਤੇ 2031-32 ਦੇ ਲਈ 366.4 ਜੀਡਬਲਿਊ ਅਤੇ 2473.8 ਬੀਯੂ ਹੋਣ ਦਾ ਅਨੁਮਾਨ ਹੈ। ਊਰਜਾ ਦੀ ਜ਼ਰੂਰਤ ਅਤੇ ਅਧਿਕਤਮ ਮੰਗ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ, ਸੋਲਰ ਰੂਫ ਟੌਪਸ ਦੀ ਸਥਾਪਨਾ, ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ, ਸੌਭਾਗਯ ਯੋਜਨਾ ਆਦਿ ਦੇ ਪ੍ਰਭਾਵ ਸ਼ਾਮਲ ਹਨ।
2022-27 ਦੇ ਲਈ ਰਾਸ਼ਟਰੀ ਬਿਜਲੀ ਯੋਜਨਾ ਦੀ ਤਿਆਰੀ ਦੇ ਕਾਰਜ ਖੇਤਰ ਦੇ ਅਧੀਨ ਕਰਵਾਏ ਗਈ ਉਤਪਾਦਨ ਯੋਜਨਾ ਦੇ ਅਧਾਰ ’ਤੇ, 2026-27 ਦੇ ਲਈ 6,09,591 ਮੈਗਾਵਾਟ ਸਮੱਰਥਾ ਸਥਾਪਿਤ ਕਰਨ ਦੀ ਸੰਭਾਵਨਾ ਹੈ। ਇਸ ਵਿੱਚ 2,73,038 ਪਰੰਪਰਾਗਤ ਸਮੱਰਥਾ (ਕੋਲਾ-2,35,133 ਮੈਗਾਵਾਟ, ਗੈਸ- 24,824 ਮੈਗਾਵਾਟ, ਪਰਮਾਣੂ -13,080 ਮੈਗਾਵਾਟ) ਅਤੇ ਨਵਿਆਉਣਯੋਗ ਊਰਜਾ ਅਧਾਰਿਤ 3,36,553 ਮੈਗਾਵਾਟ ਸਮੱਰਥਾ (ਵੱਡਾ ਹਾਈਡਰੋ- 52,446 ਮੈਗਾਵਾਟ, ਸੌਲਰ-1,85,566 ਮੈਗਾਵਾਟ, ਵਿੰਡ-72,895 ਮੈਗਾਵਾਟ, ਸਮਾਲ ਹਾਈਡਰੋ- 5,200 ਮੈਗਾਵਾਟ, ਬਾਇਓਮਾਸ-13,000 ਮੈਗਾਵਾਟ, ਪੰਪ ਸਟੋਰੇਜ ਪਲਾਂਟ (ਪੀਐੱਸਪੀ)- 7,446 ਮੈਗਾਵਾਟ) ਦੇ ਨਾਲ-ਨਾਲ 8,680 ਮੈਗਾਵਾਟ/34,720 ਮੈਗਾਵਾਟ- ਆਵਰ (ਐੱਮਡਬਲਿਊਐੱਚ) ਦੀ ਬੀਈਐੱਸਐੱਸ ਸਮੱਰਥਾ (ਬੈਟਰੀ ਐਨਰਜੀ ਸਟੋਰੇਜ ਸਿਸਟਮ) ਸ਼ਾਮਲ ਹਨ।
ਵਰ੍ਹੇ 2031-32 ਤੱਕ ਸੰਭਾਵਿਤ ਰੂਪ ਨਾਲ 9,00,422 ਮੈਗਾ ਵਾਟ ਸਮੱਰਥਾ ਸਥਾਪਿਤ ਹੋਣ ਦਾ ਅਨੁਮਾਨ ਹੈ। ਇਸ ਵਿੱਚ 3,04,147 ਮੈਗਾਵਾਟ ਪਰੰਪਰਾਗਤ ਸਮੱਰਥਾ (ਕੋਲਾ-2,59,643 ਮੈਗਾਵਾਟ, ਗੈਸ-24,824 ਮੈਗਾਵਾਟ, ਪਰਮਾਣੂ-19,680 ਮੈਗਾਵਾਟ) ਅਤੇ ਨਵਿਆਉਣਯੋਗ ਊਰਜਾ ਅਧਾਰਿਤ 5,96,275 ਮੈਗਾਵਾਟ ਸਮੱਰਥਾ (ਵੱਡਾ ਹਾਈਡਰੋ-62,178 ਮੈਗਾਵਾਟ, ਸੌਲਰ-364,566 ਮੈਗਾਵਾਟ, ਵਿੰਡ- 1,21,895 ਮੈਗਾਵਾਟ, ਸਮਾਲ ਹਾਈਡਰੋ-5,450 ਮੈਗਾਵਾਟ, ਬਾਇਓਮਾਸ - 15,500 ਮੈਗਾਵਾਟ, ਪੀਐੱਸਪੀ- 26,686 ਮੈਗਾਵਾਟ, ਨਾਲ ਹੀ, 5,856 ਪਣਬਿਜਲੀ ਅਧਾਰਿਤ ਸੰਭਾਵਿਤ ਆਯਾਤ) ਦੇ ਨਾਲ-ਨਾਲ 47,244 ਮੈਗਾਵਾਟ/2,36,220 ਮੈਗਾਵਾਟ-ਆਵਰ (ਐੱਮਡਬਲਿਊਐੱਚ) ਸ਼ਾਮਲ ਹਨ।
ਕੁੱਲ ਸਮੱਰਥਾ ਵਾਧੇ ਦਾ ਇਹ ਅਨੁਮਾਨ ਵਰ੍ਹੇ 2029-30 ਤੱਕ ਦੇਸ਼ ਦੇ ਲਗਭਗ 500 ਗੀਗਾਵਾਟ ਦੀ ਗੈਰ-ਜੀਵਾਸ਼ਮ ਅਧਾਰਿਤ ਸਥਾਪਿਤ ਸਮੱਰਥਾ ਹਾਸਲ ਕਰਨ ਦੇ ਟੀਚੇ ਦੇ ਅਨੁਰੂਪ ਹੈ।
ਐੱਨਈਪੀ ਕਲਪਨਾ ਕਰਦੀ ਹੈ ਕਿ ਗੈਰ-ਜੀਵਾਸ਼ਮ ਅਧਾਰਿਤ ਸਮੱਰਥਾ ਦੀ ਹਿੱਸੇਦਾਰੀ 2026-27 ਦੇ ਅੰਤ ਤੱਕ 57.4 ਪ੍ਰਤੀਸ਼ਤ ਹੋਣ ਦਾ ਅਨੁਮਾਨ ਹੈ ਅਤੇ ਇਸ ਦੇ 2031-32 ਤੱਕ ਵਧ ਕੇ 68.4 ਪ੍ਰਤੀਸ਼ਤ ਹੋਣ ਦੀ ਸੰਭਾਵਨਾ ਹੈ, ਜੋ ਅਪ੍ਰੈਲ, 2023 ਤੱਕ 42.5 ਪ੍ਰਤੀਸ਼ਤ ਸੀ।
ਔਸਤ ਪੀਐੱਲਐੱਫ 2026-27 ਵਿੱਚ 235.1 ਗੀਗਾਵਾਟ ਦੀ ਕੁੱਲ ਸਥਾਪਿਤ ਕੋਲਾ ਸਮੱਰਥਾ ਦਾ ਲਗਭਗ 58.4 ਪ੍ਰਤੀਸ਼ਤ ਅਤੇ 2031-32 ਵਿੱਚ 259.6 ਗੀਗਾਵਾਟ ਦੀ ਕੁੱਲ ਸਥਾਪਿਤ ਕੋਲਾ ਸਮਰੱਥਾ ਦਾ ਲਗਭਗ 58.7 ਪ੍ਰਤੀਸ਼ਤ ਹੋਣ ਦੀ ਸੰਭਾਵਨਾ ਹੈ।
ਰਾਸ਼ਟਰੀ ਬਿਜਲੀ ਯੋਜਨਾ ਦੇ ਅਨੁਮਾਨਾਂ ਦੇ ਤਹਿਤ, ਵਰ੍ਹੇ 2026-27 ਤੱਕ ਕੁੱਲ 16.13 ਗੀਗਾਵਾਟ/82.37 ਗੀਗਾਵਾਟ-ਆਵਰ (ਜੀਡਬਲਿਊਐੱਚ) ਊਰਜਾ ਸਟੋਰੇਜ ਸਮੱਰਥਾ ਦੀ ਜ਼ਰੂਰਤ ਹੋਵੇਗੀ, ਜਿਸ ਵਿੱਚ ਪੀਐੱਸਪੀ ਅਧਾਰਿਤ 7.45 ਗੀਗਾਵਾਟ ਸਟੋਰੇਜ ਸਮੱਰਥਾ ਅਤੇ 47.65 ਜੀਡਬਲਿਊਐੱਚ ਸਟੋਰੇਜ ਅਤੇ ਬੀਈਐੱਸਐੱਸ ਅਧਾਰਿਤ 8.68 ਗੀਗਾਵਾਟ/34.72 ਜੀਡਬਲਿਊਐੱਚ ਸਟੋਰੇਜ ਸਮੱਰਥਾ ਸ਼ਾਮਲ ਹੈ। ਵਰ੍ਹੇ 2031-32 ਤੱਕ ਸਟੋਰੇਜ ਸਮੱਰਥਾ ਦੀ ਜ਼ਰੂਰਤ 411.4 ਜੀਡਬਲਿਊਐੱਚ (ਪੀਐੱਸਪੀ ਤੋਂ 175.18 ਜੀਡਬਲਿਊਐੱਚ ਅਤੇ ਬੀਈਐੱਸਐੱਸ ਤੋਂ 236.22 ਗੀਗਾਵਾਟ) ਦੇ ਸਟੋਰੇਜ ਦੇ ਨਾਲ 73.93 ਗੀਗਾਵਾਟ (26.69 ਗੀਗਾਵਾਟ ਪੀਐੱਸਪੀ ਅਤੇ 47.24 ਗੀਗਾਵਾਟ ਬੀਈਐੱਸਐੱਸ) ਤੱਕ ਵਧਣ ਦਾ ਅਨੁਮਾਨ ਹੈ।
ਘਰੇਲੂ ਕੋਲੇ ਦੀ ਜ਼ਰੂਰਤ ਵਰ੍ਹੇ 2026-27 ਲਈ 866.4 ਮਿਲੀਅਨ ਟਨ ਅਤੇ ਵਰ੍ਹੇ 2031-32 ਲਈ 1025.8 ਮਿਲੀਅਨ ਟਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ ਅਤੇ ਆਯਾਤਿਤ ਕੋਲੇ ’ਤੇ ਚਲਣ ਵਾਲੇ ਪਲਾਂਟਾਂ ਲਈ 28.9 ਮੀਟ੍ਰਿਕ ਟਨ ਕੋਲੇ ਦੇ ਆਯਾਤ ਦੀ ਅਨੁਮਾਨਿਤ ਜ਼ਰੂਰਤ ਹੈ।
2022-2027 ਦੀ ਮਿਆਦ ਦੌਰਾਨ ਉਤਪਾਦਨ ਸਮੱਰਥਾ ਵਿੱਚ ਵਾਧੇ ਲਈ ਕੁੱਲ 14,54,188 ਕਰੋੜ ਰੁਪਏ ਅਤੇ 2027-2032 ਦੀ ਮਿਆਦ ਲਈ 19,06,406 ਕਰੋੜ ਰੁਪਏ ਦੀ ਧਨਰਾਸ਼ੀ ਦੀ ਜ਼ਰੂਰਤ ਹੋਣ ਦਾ ਅਨੁਮਾਨ ਹੈ। 2027-32 ਦੇ ਲਈ ਧਨਰਾਸ਼ੀ ਦੀ ਜ਼ਰੂਰਤ ਦੇ ਅਨੁਮਾਨ ਵਿੱਚ ਉਨ੍ਹਾਂ ਪ੍ਰੋਜੈਕਟਾਂ ਲਈ ਅਗਾਊਂ (ਅਗ੍ਰਿਮ) ਤੌਰ ’ਤੇ ਚੁੱਕੇ ਜਾਣ ਵਾਲੇ ਕਦਮ ਸ਼ਾਮਲ ਨਹੀਂ ਹਨ ਜੋ 31.03.2032 ਦੇ ਬਾਅਦ ਸਥਾਪਿਤ ਹੋ ਸਕਦੇ ਹਨ।
ਬਿਜਲੀ ਐਕਟ, 2003 ਦੀ ਧਾਰਾ 3(4) ਦੇ ਅਨੁਸਾਰ, ਕੇਂਦਰੀ ਬਿਜਲੀ ਅਥਾਰਿਟੀ ਨੂੰ ਰਾਸ਼ਟਰੀ ਬਿਜਲੀ ਨੀਤੀ ਦੇ ਤਹਿਤ ਇੱਕ ਰਾਸ਼ਟਰੀ ਬਿਜਲੀ ਯੋਜਨਾ (ਐੱਨਈਪੀ) ਤਿਆਰ ਕਰਨ ਅਤੇ ਪੰਜ ਵਰ੍ਹਿਆਂ ਵਿੱਚ ਇੱਕ ਵਾਰ ਅਜਿਹੀ ਯੋਜਨਾ ਨੂੰ ਸੂਚਿਤ ਕਰਨ ਲਈ ਲਾਜ਼ਮੀ ਕੀਤਾ ਗਿਆ ਹੈ।
*****
ਏਐੱਮ/
(Release ID: 1929010)
Visitor Counter : 172