ਸਿੱਖਿਆ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਨਾਨਯਾਂਗ ਟੈਕਨੋਲੋਜੀ ਯੂਨੀਵਰਸਿਟੀ, ਸਿੰਗਾਪੁਰ ਦਾ ਦੌਰਾ ਕੀਤਾ; ਭਾਰਤੀ ਯੂਨੀਵਰਸਿਟੀਆਂ ਦੇ ਨਾਲ ਸਹਿਯੋਗ ਦੀਆਂ ਸੰਭਾਵਨਾਵਾਂ ‘ਤੇ ਚਾਨਣਾ ਪਾਇਆ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਿੰਗਾਪੁਰ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ, ਕੌਸ਼ਲ ਵਿਕਾਸ ਅਤੇ ਸਿੱਖਿਆ ਦੇ ਖੇਤਰ ਵਿੱਚ ਬਹੁਆਯਾਮੀ ਦੁਵੱਲੇ ਸਹਿਯੋਗ ਨੂੰ ਨਵੀਆਂ ਉੱਚਾਈਆਂ ‘ਤੇ ਲਿਜਾਉਣ ਲਈ ਗੱਲਬਾਤ ਕੀਤੀ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਪਣੀ ਸਿੰਗਾਪੁਰ ਦੀ ਯਾਤਰਾ ਦੇ ਦੂਸਰੇ ਦਿਨ ਸੀਨੀਅਰ ਮੰਤਰੀ ਅਤੇ ਸਮਾਜਿਕ ਨੀਤੀਆਂ ਦੇ ਤਾਲਮੇਲ ਮੰਤਰੀ ਨਾਲ ਮੁਲਾਕਾਤ ਕੀਤੀ
प्रविष्टि तिथि:
30 MAY 2023 8:51PM by PIB Chandigarh
ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉਦਮਿਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਨਾਨਯਾਂਗ ਟੈਕਨੋਲੋਜੀ ਯੂਨੀਵਰਸਿਟੀ ਸਿੰਗਾਪੁਰ ਦਾ ਦੌਰਾ ਕੀਤਾ। ਮੰਤਰੀ ਨੇ ਭਾਰਤੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉੱਚ ਸਿੱਖਿਆ, ਖੋਜ, ਇਨੋਵੇਸ਼ਨ, ਉਦਮਿਤਾ ਅਤੇ ਕਲਾਸ ਤੋਂ ਬਾਹਰ ਸਿੱਖਣ ਦੇ ਰੋਡਮੈਪ ‘ਤੇ ਜਾਣਕਾਰੀ ਪ੍ਰਾਪਤ ਕੀਤੀ।


ਸਭਾ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਪ੍ਰਧਾਨ ਨੇ ਐੱਨਈਪੀ ਅਤੇ ਗਿਆਨ ਸਹਿਯੋਗ ਅਤੇ ਦੁਵੱਲੀ ਗਤੀਸ਼ੀਲਤਾ ਲਈ ਅਪਾਰ ਮੌਕਿਆਂ ਦੇ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਯੂਨੀਵਰਸਿਟੀ ਅਤੇ ਨਾਨਯਾਂਗ ਟੈਕਨੋਲੋਜੀ ਯੂਨੀਵਰਸਿਟੀ ਆਲਮੀ ਮੌਕਿਆਂ ਦਾ ਲਾਭ ਉਠਾਉਣ ਦੇ ਨਾਲ-ਨਾਲ ਸਾਡੇ ਦੋਵਾਂ ਦੇਸ਼ਾਂ ਦੀ ਭਲਾਈ ਲਈ ਵਿਸ਼ੇਸ਼ ਤੌਰ ‘ਤੇ ਏਆਈ, ਫਿਨਟੈੱਕ, ਸਥਿਰਤਾ, ਜਲਵਾਯੂ ਦੇ ਖੇਤਰਾਂ ਵਿੱਚ ਭਾਗੀਦਾਰ ਬਣ ਸਕਦੇ ਹਨ।
ਸ਼੍ਰੀ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ 21ਵੀਂ ਸਦੀ ਭਾਰਤ ਦੀ ਸਦੀ ਬਣਨ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਪੱਧਰੀ ਆਲਮੀ ਯੂਨੀਵਰਸਿਟੀਆਂ, ਜਿਵੇਂ ਐੱਨਟੀਯੂ ਅਤੇ ਭਾਰਤੀ ਯੂਨੀਵਰਸਿਟੀਆਂ ਨੂੰ 21ਵੀਂ ਸਦੀ ਨੂੰ ਪ੍ਰੇਰਿਤ ਕਰਨ ਲਈ ਨਵੇਂ ਮਾਡਲ ਬਣਾਉਣ ਲਈ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।

ਸ਼੍ਰੀ ਪ੍ਰਧਾਨ ਨੇ ਸਿੰਗਾਪੁਰ ਦੇ ਵਿਦੇਸ਼ ਮੰਤਰੀ ਮਹਾਮਹਿਮ ਸ਼੍ਰੀ ਵਿਵਿਯਨ ਬਾਲਾਕ੍ਰਿਸ਼ਣਨ ਨਾਲ ਵੀ ਮੁਲਾਕਾਤ ਕੀਤੀ। ਮੰਤਰੀਆਂ ਨੇ ਭਾਰਤ-ਸਿੰਗਾਪੁਰ ਗਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਕੌਸ਼ਲ ਵਿਕਾਸ ਅਤੇ ਸਿੱਖਿਆ ਦੇ ਖੇਤਰ ਵਿੱਚ ਬਹੁਮੁਖੀ ਦੁਵੱਲੇ ਸਹਿਯੋਗ ਨੂੰ ਉੱਚਾਈਆਂ ਤੱਕ ਲਿਜਾਉਣ ਬਾਰੇ ਉਪਯੋਗੀ ਗੱਲਬਾਤ ਕੀਤੀ।
ਮੀਟਿੰਗ ਦੌਰਾਨ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਅਤੇ ਸਿੰਗਾਪੁਰ ਮਜ਼ਬੂਤ ਇਤਿਹਾਸਿਕ, ਸੱਭਿਆਚਾਰਕ ਅਤੇ ਸੱਭਿਅਤਾਗਤ ਸਬੰਧ ਸਾਂਝਾ ਕਰਦੇ ਹਨ। ਅੱਜ ਸਾਡੀ ਆਪਸੀ ਦੋਸਤੀ, ਆਪਸੀ ਵਿਸ਼ਵਾਸ ਅਤੇ ਸਨਮਾਨ ‘ਤੇ ਅਧਾਰਿਤ ਹੈ। ਉਨ੍ਹਾਂ ਨੇ ਕਿਹਾ ਕਿ ਗਿਆਨ, ਕੌਸ਼ਲ ਅਤੇ ਸੀਮਾਵਰਤੀ ਖੇਤਰਾਂ ਵਿੱਚ ਸਾਂਝੇਦਾਰੀ ਨੂੰ ਵਧਾਉਣ ਨਾਲ ਸਾਡੀ ਦੀਰਘਕਾਲੀ ਦੋਸਤੀ ਵਿੱਚ ਨਵੇਂ ਆਯਾਮ ਜੁੜਨਗੇ।
ਦੋਵਾਂ ਦੇਸ਼ਾਂ ਦੇ ਦਰਮਿਆਨ ਰਣਨੀਤਿਕ ਸਾਂਝੇਦਾਰੀ ਅਤੇ ਗਹਿਰੀ ਦੋਸਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਵੇਂ ਮੰਤਰੀ ਆਪਸੀ ਲਾਭ ਲਈ ਸਿੱਖਿਆ ਅਤੇ ਕੌਸ਼ਲ ਵਿਕਾਸ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਆਲਮੀ ਮੰਗਾਂ ਅਤੇ ਕੰਮ ਦੀ ਦੁਨੀਆ ਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ‘ਤੇ ਸਹਿਮਤ ਹੋਏ।

ਸ਼੍ਰੀ ਪ੍ਰਧਾਨ ਨੇ ਸੀਨੀਅਰ ਮੰਤਰੀ ਅਤੇ ਸਮਾਜਿਕ ਨੀਤੀਆਂ ਦੇ ਤਾਲਮੇਲ ਮੰਤਰੀ ਮਹਾਮਹਿਮ ਸ਼੍ਰੀ ਥਰਮਨ ਸ਼ਨਮੁਗਰਤਨਮ ਨਾਲ ਵੀ ਮੁਲਾਕਾਤ ਕੀਤੀ। ਸ਼੍ਰੀ ਥਰਮਨ ਸ਼ਨਮੁਗਰਤਨਮ ਕਈ ਵਰ੍ਹਿਆਂ ਤੱਕ ਉੱਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੇ ਰੂਪ ਵਿੱਚ ਸੇਵਾ ਕਰਨ ਤੋਂ ਬਾਅਦ ਮਈ 2019 ਤੋਂ ਸਿੰਗਾਪੁਰ ਵਿੱਚ ਸੀਨੀਅਰ ਮੰਤਰੀ ਹਨ। ਸ਼੍ਰੀ ਥਰਮਨ ਨੇ ‘ਸਕਿੱਲਸਫਿਊਚਰ’ ਪ੍ਰੋਗਰਾਮ ਦੀ ਅਗਵਾਈ ਕੀਤੀ, ਜਿਸ ਨੂੰ 2014 ਵਿੱਚ ਸਿੰਗਾਪੁਰ ਵਾਸੀਆਂ ਦੇ ਦਰਮਿਆਨ ਜੀਵਨ ਭਰ ਸਿੱਖਣ ਅਤੇ ਨੌਕਰੀ ਨੂੰ ਵਧਾਉਣ ਦੇ ਵਿਆਪਕ ਮੌਕਿਆਂ ਦੇ ਵਿਕਾਸ ਦੇ ਉਦੇਸ਼ ਨਾਲ ਲਾਂਚ ਕੀਤਾ ਗਿਆ ਸੀ।
ਬਾਅਦ ਵਿੱਚ ਦਿਨ ਵਿੱਚ ਸ਼੍ਰੀ ਪ੍ਰਧਾਨ ਨੇ ਤਕਨੀਕੀ ਸਿੱਖਿਆ ਸੰਸਥਾਨ ਸਿੰਗਾਪੁਰ ਦਾ ਵੀ ਦੌਰਾ ਕੀਤਾ, ਜੋ ਸਿੱਖਿਆ ਮੰਤਰਾਲੇ, ਸਿੰਗਾਪੁਰ ਦੇ ਤਹਿਤ ਪੋਸਟ ਸੈਕੰਡਰੀ ਇੰਸਟੀਟਿਊਸ਼ਨ ਹੈ।

ਸ਼੍ਰੀ ਪ੍ਰਧਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਰ ਕੇ ਸਿੱਖਣ ਅਤੇ ਅਨੁਭਵ ਕਰਨ ਦੁਆਰਾ ਸਮੁੱਚੇ ਤੌਰ 'ਤੇ ਸਿੱਖਿਆ 'ਤੇ ਧਿਆਨ ਦੇਣ ਦੇ ਨਾਲ, ਆਈਟੀਈ ਵਿਦਿਆਰਥੀਆਂ ਅਤੇ ਕਿਸ਼ੋਰ ਸਿੱਖਿਆਰਥੀਆਂ ਲਈ ਰੋਜ਼ਗਾਰ ਅਤੇ ਜੀਵਨ ਭਰ ਸਿੱਖਣ ਲਈ ਕੌਸ਼ਲ, ਗਿਆਨ ਅਤੇ ਮੁੱਲ ਪ੍ਰਾਪਤ ਕਰਨ ਦੇ ਮੌਕੇ ਪੈਦਾ ਕਰ ਰਿਹਾ ਹੈ। ਜ਼ਰੂਰੀ ਉਦਯੋਗ ਇੰਟਰਨਸ਼ਿਪ, ਕੰਮ ਅਤੇ ਅਧਿਐਨ ਦਰਮਿਆਨ ਗਤੀਸ਼ੀਲਤਾ ਅਤੇ ਮਜ਼ਬੂਤ ਉਦਯੋਗ-ਸਿੱਖਿਆ ਸੰਪਰਕ ਆਈਟੀਈ ਮਹੱਤਵਪੂਰਨ ਪਹਿਲੂ ਹਨ।
*****
ਐੱਨਬੀ/ਏਕੇ/ਏਕੇ
(रिलीज़ आईडी: 1928652)
आगंतुक पटल : 153