ਕਾਨੂੰਨ ਤੇ ਨਿਆਂ ਮੰਤਰਾਲਾ
ਨਿਆਂਪਾਲਿਕਾ ਦੀਆਂ ਬੁਨਿਆਦੀ ਢਾਂਚਾ ਸਹੂਲਤਾਂ ਦੇ ਵਿਕਾਸ ਲਈ ਕੇਂਦਰੀ ਪ੍ਰਾਯੋਜਿਤ ਸਕੀਮ
प्रविष्टि तिथि:
26 MAY 2023 2:53PM by PIB Chandigarh
ਨਿਆਂਪਾਲਿਕਾ ਦੀਆਂ ਬੁਨਿਆਦੀ ਢਾਂਚਾ ਸਹੂਲਤਾਂ ਦੇ ਵਿਕਾਸ ਲਈ ਨਿਆਂ ਵਿਭਾਗ (ਕਾਨੂੰਨ ਅਤੇ ਨਿਆਂ ਮੰਤਰਾਲਾ) ਦੀ ਕੇਂਦਰੀ ਪ੍ਰਾਯੋਜਿਤ ਸਕੀਮ (ਸੀਐੱਸਐੱਸ) ਆਪਣੀ ਸ਼ੁਰੂਆਤ ਤੋਂ ਹੀ ਜ਼ਿਲ੍ਹਾ ਅਤੇ ਅਧੀਨ ਅਦਾਲਤਾਂ ਵਿੱਚ ਨਿਆਂਇਕ ਬੁਨਿਆਦੀ ਢਾਂਚੇ ਨੂੰ ਬਦਲ ਰਹੀ ਹੈ, ਜਿਸ ਵਿੱਚ ਅਦਾਲਤੀ ਇਮਾਰਤਾਂ ਦੀ ਉਸਾਰੀ ਲਈ ਰਾਜ ਸਰਕਾਰ ਦੇ ਸਰੋਤਾਂ ਨੂੰ ਵਧਾਉਣਾ, ਡਿਜੀਟਲ ਕੰਪਿਊਟਰ ਰੂਮ, ਵਕੀਲਾਂ ਦੇ ਹਾਲ, ਟਾਇਲਟ ਕੰਪਲੈਕਸ ਅਤੇ ਨਿਆਂਇਕ ਅਫਸਰਾਂ ਲਈ ਰਿਹਾਇਸ਼ਾਂ ਦਾ ਨਿਰਮਾਣ ਸ਼ਾਮਲ ਹੈ।
ਸਕੀਮ ਦੇ ਤਹਿਤ ਫੰਡ-ਵੰਡ ਪੈਟਰਨ 60:40 (ਕੇਂਦਰ: ਰਾਜ), 8 ਉੱਤਰ-ਪੂਰਬੀ ਅਤੇ 2 ਹਿਮਾਲੀਆਈ ਰਾਜਾਂ ਲਈ 90:10 ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ 100% ਕੇਂਦਰੀ ਫੰਡਿੰਗ ਹੈ।
*******
ਐੱਸਐੱਸ/ਆਰਕੇਐੱਮ
(रिलीज़ आईडी: 1928475)
आगंतुक पटल : 166