ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਐਨਰਜੀ ਏਸ਼ੀਆ 2023: ਆਈਆਰਈਡੀਏ ਦੇ ਸੀਐੱਮਡੀ ਨੇ ਬੈਂਕਾਕ, ਥਾਈਲੈਂਡ ਵਿੱਚ ਸੀਈਓ ਗੋਲ ਮੇਜ ਬੈਠਕ ਵਿੱਚ ਕਿਰਿਆਸ਼ੀਲ ਕਾਰਬਨ ਕੈਪਚਰ ਸਟੋਰੇਜ ਅਤੇ ਸੀਕਵੈਸਟ੍ਰੇਸ਼ਨ ਦੀ ਅਪੀਲ ਕੀਤੀ
Posted On:
19 MAY 2023 5:45PM by PIB Chandigarh
ਇੰਡੀਅਨ ਰੀਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ ਲਿਮਟਿਡ (ਆਈਆਰਈਡੀਏ) ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ ਕੱਲ੍ਹ ਫਿਊਚਰ ਐਨਰਜੀ ਏਸ਼ੀਆ (ਐੱਫਈਏ) ਦੀ ਏਸ਼ੀਆ ਨੈਚੁਰਲ ਗੈਸ ਐਂਡ ਐਨਰਜੀ ਐਸੋਸੀਏਸ਼ਨ ਵਲੋਂ ਪ੍ਰਾਯੋਜਿਤ ਸੀਈਓ ਗੋਲ ਮੇਜ ਬੈਠਕ ਵਿੱਚ ਰਵਾਇਤੀ ਸਰੋਤਾਂ ਤੋਂ ਘੱਟ ਉਤਪਾਦਨ ਅਤੇ ਬਿਜਲੀ ਦੀ ਵਰਤੋਂ ਰਾਹੀਂ ਕਾਰਬਨ ਨਿਕਾਸ ਤੋਂ ਬਚਣ ਦੀ ਲੋੜ 'ਤੇ ਜ਼ੋਰ ਦਿੱਤਾ।
ਸ਼੍ਰੀ ਦਾਸ ਨੇ ਉਜਾਗਰ ਕੀਤਾ ਕਿ ਅਖੁੱਟ ਊਰਜਾ (ਆਰਈ) ਸੈਕਟਰ ਵਿੱਚ ਭਾਰਤ ਦੀ ਸ਼ਾਨਦਾਰ ਪ੍ਰਗਤੀ ਵਿਸ਼ਵ ਦੀ ਔਸਤ ਵਿਕਾਸ ਦਰ ਨੂੰ ਪਾਰ ਕਰ ਗਈ ਹੈ ਅਤੇ ਇਸ ਪ੍ਰਾਪਤੀ ਵਿੱਚ ਆਈਆਰਈਡੀਏ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦ ਕਿ ਭਾਰਤ ਵਿੱਚ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਹੈ, ਭਾਰਤ ਵਿੱਚ ਪ੍ਰਤੀ ਵਿਅਕਤੀ ਊਰਜਾ ਦੀ ਖਪਤ ਅਤੇ ਪ੍ਰਤੀ ਵਿਅਕਤੀ ਕਾਰਬਨ ਨਿਕਾਸ ਦੀ ਤੀਬਰਤਾ ਵਿਸ਼ਵ ਦੇ ਔਸਤ ਅਤੇ ਹੋਰ ਵਿਕਸਤ ਦੇਸ਼ਾਂ ਨਾਲੋਂ ਕਾਫ਼ੀ ਘੱਟ ਹੈ।
ਆਈਆਰਈਡੀਏ ਦੇ ਸੀਐੱਮਡੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਹੁਣ ਭਾਰਤ ਨੇ ਸਮੇਂ ਤੋਂ ਪਹਿਲਾਂ ਹੀ ਗੈਰ-ਜੈਵਿਕ ਈਂਧਨ ਸਰੋਤਾਂ ਤੋਂ ਬਿਜਲੀ ਉਤਪਾਦਨ ਦੇ 40% ਹਿੱਸੇ ਦੇ ਆਪਣੇ ਪਹਿਲੇ ਟੀਚਿਆਂ ਨੂੰ ਪ੍ਰਾਪਤ ਕਰ ਲਿਆ ਹੈ, ਤਾਂ ਭਾਰਤ ਸਰਕਾਰ ਨੇ 2030 ਤੱਕ ਨਿਕਾਸੀ ਘਟਾਉਣ ਲਈ ਟੀਚਿਆਂ, ਯੋਜਨਾਵਾਂ ਅਤੇ ਨੀਤੀਆਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਾਰਤ ਹੁਣ 2005 ਦੇ ਪੱਧਰ ਤੋਂ 2030 ਤੱਕ ਆਪਣੀ ਜੀਡੀਪੀ ਦੀ ਨਿਕਾਸ ਤੀਬਰਤਾ ਨੂੰ 45 ਫ਼ੀਸਦ ਤੱਕ ਘਟਾਉਣ ਅਤੇ 2030 ਤੱਕ ਗੈਰ-ਜੈਵਿਕ ਈਂਧਨ-ਆਧਾਰਿਤ ਊਰਜਾ ਸਰੋਤਾਂ ਤੋਂ ਲਗਭਗ 50 ਪ੍ਰਤੀਸ਼ਤ ਸੰਚਤ ਇਲੈਕਟ੍ਰਿਕ ਪਾਵਰ ਸਥਾਪਤ ਸਮਰੱਥਾ ਪ੍ਰਾਪਤ ਕਰਨ ਲਈ ਵਚਨਬੱਧ ਹੈ।
ਇੰਟਰਨੈਸ਼ਨਲ ਸੋਲਰ ਅਲਾਇੰਸ (ਆਈਐੱਸਏ) ਦਾ ਉਦੇਸ਼ ਸੌਰ ਊਰਜਾ ਹੱਲਾਂ ਦੀ ਅਨੁਕੂਲ ਅਤੇ ਯੋਜਨਾਬੱਧ ਤੈਨਾਤੀ ਰਾਹੀਂ ਜਲਵਾਯੂ ਪਰਿਵਰਤਨ ਵਿਰੁੱਧ ਯਤਨਾਂ ਨੂੰ ਜੁਟਾਉਣਾ ਹੈ, ਭਾਰਤ ਭੂਟਾਨ, ਨੇਪਾਲ, ਮਿਆਂਮਾਰ ਅਤੇ ਬੰਗਲਾਦੇਸ਼ ਵਰਗੇ ਹੋਰ ਏਸ਼ੀਆਈ ਦੇਸ਼ਾਂ ਨਾਲ ਅਖੁੱਟ ਊਰਜਾ ਟ੍ਰਾਂਜੈਕਸ਼ਨਾਂ 'ਤੇ ਸਰਗਰਮੀ ਨਾਲ ਚਰਚਾ ਕਰ ਰਿਹਾ ਹੈ, ਜਿਸ ਵਿੱਚ ਆਰਈ ਵਿਕਾਸ ਅਤੇ ਉਪਲਬਧ ਸਰੋਤਾਂ ਅਤੇ ਊਰਜਾ ਦੀ ਖਪਤ ਦੀ ਸਰਬ ਉੱਤਮ ਵਰਤੋਂ ਨੂੰ ਅੱਗੇ ਵਧਾਉਣ ਲਈ ਕਈ ਸਮਝੋਤਿਆਂ 'ਤੇ ਦਸਤਖਤ ਵੀ ਕੀਤੇ ਗਏ ਹਨ।
ਸ਼੍ਰੀ ਦਾਸ ਨੇ ਉਜਾਗਰ ਕੀਤਾ ਕਿ ਪਿਛਲੇ 8.5 ਸਾਲਾਂ ਵਿੱਚ ਭਾਰਤ ਦੀ ਸਥਾਪਤ ਗੈਰ-ਜੀਵਾਸ਼ਮ ਈਂਧਨ ਸਮਰੱਥਾ ਵਿੱਚ 396% ਦਾ ਵਾਧਾ ਹੋਇਆ ਹੈ, ਜਦ ਕਿ ਪਿਛਲੇ 9 ਸਾਲਾਂ ਵਿੱਚ ਸਥਾਪਤ ਸੌਰ ਊਰਜਾ ਸਮਰੱਥਾ ਵਿੱਚ 24.4 ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਵੰਨ ਸਨ ਵੰਨ ਵਰਲਡ ਵੰਨ ਗਰਿੱਡ ਪਹਿਲਕਦਮੀ ਦੇ ਅਨੁਸਾਰ, ਕਾਰਬਨ ਕੈਪਚਰ ਸਟੋਰੇਜ ਅਤੇ ਸੀਕਵੈਸਟ੍ਰੇਸ਼ਨ ਦੀ ਗਲੋਬਲ ਪੱਧਰ 'ਤੇ ਸਰਵੋਤਮ ਕਾਰਜਸ਼ੀਲਤਾ ਅਤੇ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਮੁੱਚੀ ਮੁੱਲ ਲੜੀ ਵਿੱਚ ਸਾਰੇ ਪੱਧਰਾਂ 'ਤੇ ਇਕਸੁਰ ਅਤੇ ਸੰਪੂਰਨ ਯਤਨਾਂ ਦੀ ਸਮੇਂ ਸਿਰ ਲੋੜ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਵੋਤਮ ਸੀਸੀਐੱਸਐੱਸ ਨੂੰ ਯਕੀਨੀ ਬਣਾਉਣ ਲਈ, ਦੇਸ਼ ਦੇ ਹਰ ਇੱਕ ਬਿਜਲੀ ਖਪਤਕਾਰ/ਨਾਗਰਿਕ ਲਈ ਇੱਕ ਵਿਆਪਕ ਜਾਗਰੂਕਤਾ ਪ੍ਰੋਗਰਾਮ ਦੀ ਲੋੜ ਹੈ ਅਤੇ ਸਮੁੱਚੀ ਮੁੱਲ ਲੜੀ ਵਿੱਚ ਹਿੱਸੇਦਾਰਾਂ ਦੀ ਸਮੇਂ ਸਿਰ ਅਨੁਕੂਲ ਸਮਰੱਥਾ ਨਿਰਮਾਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਸਹੀ ਸਮੇਂ 'ਤੇ ਅਤੇ ਸਹੀ ਢੰਗ ਨਾਲ ਪ੍ਰਭਾਵੀ ਅਮਲ ਲਈ ਸਹੀ ਨੀਤੀ ਦੀ ਸਥਾਪਨਾ, ਸੀਸੀਐੱਸਐੱਸ ਪ੍ਰਤੀ ਵਧੀਆ ਅਨੁਮਾਨਿਤ ਨਤੀਜੇ ਦੇਣ ਲਈ ਯਕੀਨੀ ਹੈ।
ਗੋਲ ਮੇਜ਼ ਬੈਠਕ ਵਿੱਚ ਊਰਜਾ ਮੰਤਰਾਲੇ, ਥਾਈਲੈਂਡ ਕਿੰਗਡਮ ਦੇ ਸੀਨੀਅਰ ਨੁਮਾਇੰਦਿਆਂ, ਸੀਈਓਜ਼ ਅਤੇ ਊਰਜਾ ਖੇਤਰ ਦੀਆਂ ਵੱਖ-ਵੱਖ ਅੰਤਰਰਾਸ਼ਟਰੀ ਸੰਸਥਾਵਾਂ ਦੇ ਮੁਖੀਆਂ ਨੇ ਹਿੱਸਾ ਲਿਆ। ਵਿਚਾਰ-ਵਟਾਂਦਰੇ ਵਿੱਚ ਕਾਰਬਨ ਕੈਪਚਰ ਦੀ ਉੱਚ ਲਾਗਤ ਸਮੇਤ ਸੀਸੀਯੂਐੱਸ ਪ੍ਰੋਜੈਕਟਾਂ ਲਈ ਵਿੱਤੀ ਅਤੇ ਸੰਚਾਲਨ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰਨਾ ਸ਼ਾਮਲ ਸੀ।
*****
ਏਐੱਮ
(Release ID: 1928017)
Visitor Counter : 114