ਕਿਰਤ ਤੇ ਰੋਜ਼ਗਾਰ ਮੰਤਰਾਲਾ
ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਸਰਬ ਭਾਰਤੀ ਖਪਤਕਾਰ ਮੁੱਲ ਸੂਚਕਾਂਕ - ਅਪ੍ਰੈਲ, 2023
Posted On:
19 MAY 2023 8:25PM by PIB Chandigarh
ਅਪ੍ਰੈਲ, 2023 ਦੇ ਮਹੀਨੇ ਲਈ ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਲਈ ਸਰਬ ਭਾਰਤੀ ਖਪਤਕਾਰ ਮੁੱਲ ਸੂਚਕਾਂਕ (ਅਧਾਰ: 1986-87=100) 5 ਅਤੇ 6 ਅੰਕ ਵਧ ਕੇ ਲੜੀਵਾਰ 1180 (ਇੱਕ ਹਜ਼ਾਰ ਇੱਕ ਸੌ ਅੱਸੀ) ਅਤੇ 1192 (ਇੱਕ ਹਜ਼ਾਰ ਇੱਕ ਸੌ ਅਤੇ ਬਾਨਵੇਂ) ਹੋ ਗਿਆ ਹੈ। ਦਾਲਾਂ, ਦੁੱਧ, ਮਿਰਚਾਂ ਸੁੱਕੀਆਂ, ਲਸਣ, ਅਦਰਕ, ਮਿਸ਼ਰਤ ਮਸਾਲੇ, ਖੰਡ, ਗੁੜ, ਸਬਜ਼ੀਆਂ ਅਤੇ ਫਲ, ਆਦਿ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਦੇ ਆਮ ਸੂਚਕਾਂਕ ਵਿੱਚ ਵਾਧਾ ਕਰਨ ਵਿੱਚ ਵੱਡਾ ਯੋਗਦਾਨ ਭੋਜਨ ਸਮੂਹਾਂ ਤੋਂ ਲੜੀਵਾਰ 4.23 ਅਤੇ 4.05 ਅੰਕਾਂ ਦੀ ਸੀਮਾ ਤੱਕ ਆਇਆ।
ਸੂਚਕਾਂਕ ਵਿੱਚ ਵਾਧਾ ਵੱਖੋ ਵੱਖ ਰਾਜਾਂ ਵਿੱਚ ਵੱਖਰਾ ਹੁੰਦਾ ਹੈ। ਖੇਤੀਬਾੜੀ ਮਜ਼ਦੂਰਾਂ ਦੇ ਮਾਮਲੇ ਵਿੱਚ, ਇਸ ਵਿੱਚ 20 ਰਾਜਾਂ ਵਿੱਚ 1 ਤੋਂ 12 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਹੈ। ਤਾਮਿਲਨਾਡੂ 1367 ਅੰਕਾਂ ਨਾਲ ਸੂਚੀ ਵਿੱਚ ਸਿਖਰ 'ਤੇ ਹੈ ਜਦਕਿ ਹਿਮਾਚਲ ਪ੍ਰਦੇਸ਼ 918 ਅੰਕਾਂ ਨਾਲ ਸਭ ਤੋਂ ਹੇਠਲੇ ਪੱਧਰ 'ਤੇ ਹੈ।
ਪੇਂਡੂ ਮਜ਼ਦੂਰਾਂ ਦੇ ਮਾਮਲੇ ਵਿੱਚ, ਇਸ ਵਿੱਚ 20 ਰਾਜਾਂ ਵਿੱਚ 1 ਤੋਂ 12 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਹੈ। ਤਾਮਿਲਨਾਡੂ 1356 ਅੰਕਾਂ ਨਾਲ ਸੂਚੀ ਵਿੱਚ ਸਿਖਰ 'ਤੇ ਹੈ ਜਦਕਿ ਹਿਮਾਚਲ ਪ੍ਰਦੇਸ਼ 969 ਅੰਕਾਂ ਨਾਲ ਸਭ ਤੋਂ ਹੇਠਲੇ ਪੱਧਰ 'ਤੇ ਹੈ।
ਰਾਜਾਂ ਵਿੱਚ, ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਦੋਵਾਂ ਲਈ ਖਪਤਕਾਰ ਮੁੱਲ ਸੂਚਕ ਅੰਕਾਂ ਵਿੱਚ ਸਭ ਤੋਂ ਵੱਧ ਵਾਧਾ ਪੱਛਮੀ ਬੰਗਾਲ ਰਾਜ (ਹਰੇਕ 12 ਅੰਕ) ਦੁਆਰਾ ਮੁੱਖ ਤੌਰ 'ਤੇ ਦੁੱਧ, ਮਿਰਚਾਂ ਸੁੱਕੀਆਂ, ਅਦਰਕ, ਮਿਸ਼ਰਤ ਮਸਾਲੇ, ਲੱਕੜ ਬਾਲਣ, ਸਬਜ਼ੀਆਂ ਅਤੇ ਫਲ ਆਦਿ ਵਿੱਚ ਦਰਜ ਕੀਤਾ ਗਿਆ ਹੈ।
ਸੀਪੀਆਈ-ਏਐੱਲ ਅਤੇ ਸੀਪੀਆਈ-ਆਰਐੱਲ 'ਤੇ ਆਧਾਰਿਤ ਪੁਆਇੰਟ ਟੂ ਪੁਆਇੰਟ ਰੇਟ ਮਾਰਚ, 2023 ਵਿੱਚ ਲੜੀਵਾਰ 7.01% ਅਤੇ 6.94 ਦੇ ਮੁਕਾਬਲੇ ਅਪ੍ਰੈਲ, 2023 ਵਿੱਚ 6.50% ਅਤੇ 6.52% ਅਤੇ ਪਿਛਲੇ ਸਾਲ ਇਸੇ ਮਹੀਨੇ ਦੌਰਾਨ 6.44% ਅਤੇ 6.67% ਸੀ। ਇਸੇ ਤਰ੍ਹਾਂ, ਖੁਰਾਕ ਮਹਿੰਗਾਈ ਅਪ੍ਰੈਲ, 2023 ਵਿੱਚ 6.67% ਅਤੇ 6.52% ਰਹੀ, ਜਦੋਂ ਕਿ ਮਾਰਚ, 2023 ਵਿੱਚ ਲੜੀਵਾਰ 7.12% ਅਤੇ 7.07% ਅਤੇ ਪਿਛਲੇ ਸਾਲ ਦੇ ਇਸੇ ਮਹੀਨੇ ਦੌਰਾਨ ਲੜੀਵਾਰ 5.29% ਅਤੇ 5.35% ਸੀ।
ਸਰਬ ਭਾਰਤੀ ਖਪਤਕਾਰ ਮੁੱਲ ਸੂਚਕਾਂਕ (ਆਮ ਅਤੇ ਸਮੂਹ ਅਨੁਸਾਰ): ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ
ਸਮੂਹ
|
ਖੇਤੀਬਾੜੀ ਮਜ਼ਦੂਰ
|
ਪੇਂਡੂ ਮਜ਼ਦੂਰ
|
|
ਮਾਰਚ, 2023
|
ਅਪ੍ਰੈਲ, 2023
|
ਮਾਰਚ, 2023
|
ਅਪ੍ਰੈਲ, 2023
|
ਆਮ ਸੂਚਕਾਂਕ
|
1175
|
1180
|
1186
|
1192
|
ਭੋਜਨ
|
1098
|
1104
|
1105
|
1111
|
ਪਾਨ, ਸੁਪਾਰੀ ਆਦਿ।
|
1996
|
1999
|
2005
|
2008
|
ਬਾਲਣ ਅਤੇ ਰੋਸ਼ਨੀ
|
1298
|
1298
|
1290
|
1290
|
ਕੱਪੜੇ, ਬਿਸਤਰੇ ਅਤੇ ਜੁੱਤੇ
|
1247
|
1252
|
1286
|
1292
|
ਫੁਟਕਲ
|
1251
|
1256
|
1255
|
1260
|
ਮਈ, 2023 ਦੇ ਮਹੀਨੇ ਲਈ ਸੀਪੀਆਈ-ਏਐੱਲ ਅਤੇ ਸੀਪੀਆਈ-ਆਰਐੱਲ ਜੂਨ, 2023 ਨੂੰ ਜਾਰੀ ਕੀਤਾ ਜਾਵੇਗਾ।
*****
ਐੱਮਜੇਪੀਐੱਸ
(Release ID: 1928013)
Visitor Counter : 143