ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਅਸਮ ਰੋਜ਼ਗਾਰ ਮੇਲੇ ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

प्रविष्टि तिथि: 25 MAY 2023 5:28PM by PIB Chandigarh

ਨਮਸਕਾਰ।

ਅਸਮ ਸਰਕਾਰ ਵਿੱਚ ਸਰਕਾਰੀ ਨੌਕਰੀ ਪਾਉਣ (ਪ੍ਰਾਪਤ ਕਰਨ) ਵਾਲੇ ਸਾਰੇ ਨੌਜਵਾਨਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਪਿਛਲੇ ਮਹੀਨੇ ਮੈਂ ਬੀਹੂ ’ਤੇ ਅਸਮ ਆਇਆ ਸਾਂ। ਉਸ ਸ਼ਾਨਦਾਰ ਆਯੋਜਨ ਦੀ ਸਮ੍ਰਿਤੀ (ਯਾਦ) ਮੇਰੇ ਮਨ ਵਿੱਚ ਅੱਜ ਵੀ ਤਾਜ਼ਾ ਹੈ। ਉਸ ਸਮੇਂ ਹੋਇਆ ਕਾਰਜਕ੍ਰਮਅਸਾਮੀ ਸੰਸਕ੍ਰਿਤੀ ਦੇ ਗੌਰਵਗਾਨ ਦਾ ਪ੍ਰਤੀਕ ਸੀ।

ਅੱਜ ਦਾ ਇਹ ਰੋਜ਼ਗਾਰ ਮੇਲਾਇਸ ਬਾਤ ਦਾ ਪ੍ਰਤੀਕ ਹੈ ਕਿ ਅਸਮ ਦੀ ਬੀਜੇਪੀ ਸਰਕਾਰਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਕਿਤਨੀ ਗੰਭੀਰ ਹੈ। ਇਸ ਦੇ ਪਹਿਲਾਂ ਵੀ ਅਸਮ ਵਿੱਚ ਰੋਜ਼ਗਾਰ ਮੇਲੇ  ਦੇ ਦੁਆਰਾ 40 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ। ਅੱਜ ਕਰੀਬ 45 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਹਨ। ਮੈਂ ਸਾਰੇ ਨੌਜਵਾਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ।

ਸਾਥੀਓ

 ਬੀਜੇਪੀ ਸਰਕਾਰ ਵਿੱਚ ਅੱਜ ਅਸਮਸ਼ਾਂਤੀ ਅਤੇ ਵਿਕਾਸ ਦੇ ਇੱਕ ਨਵੇਂ ਯੁਗ ਦਾ ਸਾਖੀ ਬਣ ਰਿਹਾ ਹੈ। ਵਿਕਾਸ ਦੀ ਇਸ ਰਫ਼ਤਾਰ ਨੇ ਅਸਮ ਵਿੱਚ ਪਾਜ਼ਿਟੀਵਿਟੀ ਅਤੇ ਪ੍ਰੇਰਣਾ ਦਾ ਸੰਚਾਰ ਕੀਤਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਅਸਮ ਸਰਕਾਰ ਨੇ ਸਰਕਾਰੀ ਭਰਤੀਆਂ ਨੂੰ ਹੋਰ ਜ਼ਿਆਦਾ ਪਾਰਦਰਸ਼ੀ ਬਣਾਉਣ ਦੇ ਲਈ ਕਈ ਕਦਮ ਉਠਾਏ ਹਨ। ਵਿਭਿੰਨ ਵਿਭਾਗਾਂ ਵਿੱਚ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਲਈ ‘ਅਸਮ ਸਿੱਧੀ ਭਰਤੀ ਆਯੋਗ’ ਬਣਾਇਆ ਗਿਆ ਹੈ। 

ਪਹਿਲਾਂ ਦੀ ਪ੍ਰਕਿਰਿਆ ਵਿੱਚ ਹਰ ਵਿਭਾਗ ਵਿੱਚ ਅਲੱਗ-ਅਲੱਗ ਨਿਯਮ ਹੁੰਦੇ ਸਨ। ਇਸ ਨਾਲ ਕਈ ਵਾਰ ਭਰਤੀਆਂ ਸਮੇਂ ’ਤੇ ਪੂਰੀਆਂ ਨਹੀਂ ਹੋ ਪਾਉਂਦੀਆਂ ਸਨ। ਉਮੀਦਵਾਰਾਂ ਨੂੰ ਵੀ ਅਲੱਗ-ਅਲੱਗ ਵਿਭਾਗਾਂ ਦੇ ਪਦਾਂ ਦੇ ਲਈ ਅਲੱਗ-ਅਲੱਗ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣਾ ਪੈਂਦਾ ਸੀ। ਹੁਣ ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਨੂੰ ਬਹੁਤ ਅਸਾਨ ਬਣਾ ਦਿੱਤਾ ਗਿਆ ਹੈ। ਇਸ ਦੇ ਲਈ ਅਸਾਮ ਸਰਕਾਰ ਵਾਕਈ ਬਹੁਤ-ਬਹੁਤ ਵਧਾਈ ਦੀ ਪਾਤਰ ਹੈ।

ਸਾਥੀਓ

ਆਜ਼ਾਦੀ ਦੇ ਅੰਮ੍ਰਿਤਕਾਲ ਵਿੱਚ ਅਸੀਂ ਸਾਰਿਆਂ ਨੇ ਆਪਣੇ ਦੇਸ਼ ਨੂੰ ਵਿਕਸਿਤ ਰਾਸ਼ਟਰ ਬਣਾਉਣ ਦਾ ਸੰਕਲਪ ਲਿਆ ਹੈ। ਅੰਮ੍ਰਿਤਕਾਲ ਦੇ ਇਹ ਅਗਲੇ 25 ਵਰ੍ਹੇਤੁਹਾਡੇ ਸੇਵਾਕਾਲ ਦੇ ਵੀ ਉਤੇਨੇ ਹੀ ਅਹਿਮ ਹਨ ਹਰ ਸਾਧਾਰਣ ਨਾਗਰਿਕ ਦੇ ਲਈ ਹੁਣ ਤੁਸੀਂ ਹੀ ਅਸਮ ਸਰਕਾਰ ਦਾ ਚਿਹਰਾ ਹੋਵੋਗੇ ਤੁਹਾਡਾ ਵਿਹਾਰ (ਸੁਭਾਅ)ਤੁਹਾਡੀ ਸੋਚਕਾਰਜਾਂ ਨੂੰ ਲੈ ਕੇ ਤੁਹਾਡੀ ਅਪ੍ਰੋਚਜਨ ਸਾਧਾਰਣ ਦੇ ਪ੍ਰਤੀ ਸੇਵਾ ਭਾਵਇਸ ਦਾ ਜਨਤਾ ’ਤੇ ਪ੍ਰਭਾਵ ਹੁਣ ਬਹੁਤ ਜ਼ਿਆਦਾ ਹੋਵੇਗਾ। ਇਸ ਲਈ ਤੁਹਾਨੂੰ ਕੁਝ ਬਾਤਾਂ ਦਾ ਬਹੁਤ ਧਿਆਨ ਰੱਖਣਾ ਹੈ।

ਅੱਜ ਸਾਡਾ ਸਮਾਜ ਤੇਜ਼ੀ ਨਾਲ Aspirational ਹੋ ਰਿਹਾ ਹੈ। ਹੁਣ ਪਹਿਲਾਂ ਦਾ ਜ਼ਮਾਨਾ ਨਹੀਂ ਰਿਹਾ,  ਜਦੋਂ ਲੋਕ ਮੂਲ ਸਹੂਲਤਾਂ ਦੇ ਲਈ ਵੀ ਦਹਾਕਿਆਂ ਦਾ ਇੰਤਜ਼ਾਰ ਕਰ ਲੈਂਦੇ ਸਨ। ਅੱਜਕੱਲ੍ਹ ਵਿਕਾਸ ਦੇ ਲਈ ਇਤਨਾ ਇੰਤਜ਼ਾਰ ਕੋਈ ਨਾਗਰਿਕ ਨਹੀਂ ਕਰਨਾ ਚਾਹੁੰਦਾ। ਟਵੇਂਟੀ-20 ਕ੍ਰਿਕਟ ਦੇ ਇਸ ਦੌਰ ਵਿੱਚ ਦੇਸ਼ ਦੇ ਲੋਕ ਤੇਜ਼ ਰਿਜ਼ਲਟ ਚਾਹੁੰਦੇ ਹਨ। ਅਤੇ ਇਸ ਲਈ ਸਰਕਾਰੀ ਵਿਵਸਥਾਵਾਂ ਨੂੰ ਵੀ ਉਸੇ ਹਿਸਾਬ ਨਾਲ ਖ਼ੁਦ ਨੂੰ ਬਦਲਣਾ ਹੋਵੇਗਾ।

ਦੇਸ਼ ਦੇ ਨਾਗਰਿਕਾਂ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਦੀ ਬੜੀ ਜ਼ਿੰਮੇਵਾਰੀ ਸਰਕਾਰੀ ਕਰਮਚਾਰੀਆਂ ’ਤੇ ਵੀ ਹੈ। ਜਿਸ ਮਿਹਨਤ ਅਤੇ ਲਗਨ ਨੇ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ ਹੈ,  ਉਸੇ ਮਾਰਗ ’ਤੇ ਚਲਦੇ ਹੋਏ ਤੁਹਾਨੂੰ ਅੱਗੇ ਵਧਨਾ ਹੈ। ਤੁਹਾਨੂੰ ਹਮੇਸ਼ਾ ਸਿੱਖਦੇ ਰਹਿਣਾ ਹੈ। ਇਸ ਨਾਲ ਆਪ ਸਮਾਜ ਅਤੇ ਸਿਸਟਮ ਦੋਨਾਂ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਦੇ ਸਕੋਗੇ।

ਸਾਥੀਓ

ਅੱਜ ਭਾਰਤਬਹੁਤ ਤੇਜ਼ੀ ਦੇ ਨਾਲ ਆਪਣੇ ਇੰਫ੍ਰਾਸਟ੍ਰਕਚਰ ਦਾ ਆਧੁਨਿਕੀਕਰਣ ਕਰ ਰਿਹਾ ਹੈ।  ਨਵੇਂ-ਨਵੇਂ ਹਾਈਵੇ ਅਤੇ ਐਕਸਪ੍ਰੈੱਸਵੇਅ ਬਣਾਉਣਾ ਹੋਵੇਨਵੀਆਂ ਰੇਲ ਲਾਈਨਾਂ ਦਾ ਨਿਰਮਾਣ ਹੋਵੇ,  ਨਵੇਂ ਪੋਰਟ-ਏਅਰਪੋਰਟ ਅਤੇ ਵਾਟਰ ਵੇ ਦੇ ਨਿਰਮਾਣ ਹੋਣਇਨ੍ਹਾਂ ਪਰਿਯੋਜਨਾਵਾਂ ’ਤੇ ਲੱਖਾਂ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਇੰਫ੍ਰਾਸਟ੍ਰਕਚਰ ਦਾ ਹਰ ਪ੍ਰੋਜੈਕਟਸਰਕਾਰ ਦੁਆਰਾ ਖਰਚ ਕੀਤੀ ਜਾ ਰਹੀ ਰਾਸ਼ੀਰੋਜ਼ਗਾਰ ਅਤੇ ਸਵੈ-ਰੋਜ਼ਗਾਰ ਵਿੱਚ ਵਾਧਾ ਕਰ ਰਹੀ ਹੈ। ਜਿਵੇਂ ਕਿਤੇ ਕੋਈ ਏਅਰਪੋਰਟ ਬਣਾਉਣਾ ਹੋਵੇ ਤਾਂ ਉਸ ਵਿੱਚ ਇੰਜੀਨੀਅਰਟੈਕਨੀਸ਼ੀਅਨਅਕਾਊਂਟੈਂਟਮਜ਼ਦੂਰ,  ਤਰ੍ਹਾਂ-ਤਰ੍ਹਾਂ ਦੇ equipment, ਸਟੀਲ ਅਤੇ ਸੀਮਿੰਟ ਦੀ ਜ਼ਰੂਰਤ ਪੈਂਦੀ ਹੈ।

ਯਾਨੀ ਇੱਕ ਨਿਰਮਾਣ ਨਾਲ ਕਈ ਸੈਕਟਰਾਂ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਬਣਨ ਲਗਦੇ ਹਨ।  ਰੇਲ ਲਾਈਨਾਂ ਦਾ ਵਿਸਤਾਰ ਕਰਨ ਨਾਲਉਨ੍ਹਾਂ ਦੇ electrification ਨਾਲ ਵੀਰੋਜ਼ਗਾਰ ਦੇ ਅਵਸਰ ਤਿਆਰ ਹੋ ਰਹੇ ਹਨ। ਭਾਰਤ ਅੱਜ ਜੋ ਬੁਨਿਆਦੀ ਸਹੂਲਤਾਂ ’ਤੇ ਜ਼ੋਰ ਦੇ ਰਿਹਾ ਹੈ, Ease of Living ਵਧਾ ਰਿਹਾ ਹੈਉਸ ਨੇ ਵੀ ਦੇਸ਼ ਦੇ ਕੋਣੇ-ਕੋਣੇ ਵਿੱਚ ਰੋਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਬਣਾਈਆਂ ਹਨ। 2014 ਦੇ ਬਾਅਦ ਤੋਂ ਸਾਡੀ ਸਰਕਾਰ ਨੇ ਦੇਸ਼ ਵਿੱਚ ਕਰੀਬ ਕਰੋੜ ਪੱਕੇ ਘਰ ਬਣਾ ਕੇ ਗ਼ਰੀਬਾਂ ਨੂੰ ਦਿੱਤੇ ਹਨ। ਇਨ੍ਹਾਂ ਘਰਾਂ ਵਿੱਚ ਸ਼ੌਚਾਲਯ (ਟਾਇਲਟ)ਗੈਸ ਕਨੈਕਸ਼ਨ,  ਨਲ ਸੇ ਜਲ ਅਤੇ ਬਿਜਲੀ ਦੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। 

ਇਨ੍ਹਾਂ ਘਰਾਂ ਨੂੰ ਬਣਾਉਣ ਵਿੱਚਇਨ੍ਹਾਂ ਸਹੂਲਤਾਂ ਨੂੰ ਜੁਟਾਉਣ ਵਿੱਚ ਮੈਨੂਫੈਕਚਰਿੰਗ ਸੈਕਟਰ,  ਲੌਜਿਸਟਿਕਸਸਕਿੱਲਡ ਵਰਕਰ ਅਤੇ ਸ਼੍ਰਮਿਕ (ਵਰਕਰ) ਭਾਈ-ਭੈਣਾਂ ਦੀ ਮਿਹਨਤ ਬਹੁਤ ਬੜੀ ਮਾਤਰਾ ਵਿੱਚ ਲਗੀ ਹੈ। ਯਾਨੀਅਲੱਗ-ਅਲੱਗ ਪੜਾਵਾਂ ’ਤੇ ਵਿਭਿੰਨ ਸੈਕਟਰਾਂ ਵਿੱਚ ਰੋਜ਼ਗਾਰ ਦੇ ਅਵਸਰ ਬਣਦੇ ਗਏ ਹਨ। ਰੋਜ਼ਗਾਰ ਨਿਰਮਾਣ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੀ ਵੀ ਬੜੀ ਭੂਮਿਕਾ ਰਹੀ ਹੈ। 

ਆਯੁਸ਼ਮਾਨ ਭਾਰਤ ਯੋਜਨਾ ਦੀ ਵਜ੍ਹਾ ਨਾਲ ਦੇਸ਼ ਵਿੱਚ ਅਨੇਕਾਂ ਨਵੇਂ ਹਸਪਤਾਲ ਅਤੇ ਕਲੀਨਿਕ ਬਣੇ ਹਨ। ਕੁਝ ਸਪਤਾਹ ਪਹਿਲਾਂ ਮੈਨੂੰ ਏਮਸ ਗੁਵਾਹਾਟੀ ਅਤੇ ਮੈਡੀਕਲ ਕਾਲਜ ਦਾ ਲੋਕ-ਅਰਪਣ ਕਰਨ ਦਾ ਸੁਭਾਗ ਮਿਲਿਆ ਸੀ। ਪਿਛਲੇ ਕੁਝ ਵਰ੍ਹਿਆਂ ਵਿੱਚ ਅਸਮ ਵਿੱਚ ਡੈਂਟਲ ਕਾਲਜਾਂ ਦਾ ਵੀ ਵਿਸਤਾਰ ਹੋਇਆ ਹੈ। ਇਸ ਨਾਲ ਮੈਡੀਕਲ ਪ੍ਰੋਫੈਸ਼ਨ ਨਾਲ ਜੁੜੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਸਾਧਨ ਤਿਆਰ ਹੋਏ ਹਨ।

ਸਾਥੀਓ

ਅੱਜ ਕਈ ਐਸੇ ਸੈਕਟਰਸ ਵਿੱਚ ਵੀ ਯੁਵਾ ਅੱਗੇ ਵਧ ਰਹੇ ਹਨਜਿਨ੍ਹਾਂ ਬਾਰੇ ਦਸ ਸਾਲ ਪਹਿਲਾਂ ਕੋਈ ਸੋਚ ਵੀ ਨਹੀਂ ਸਕਦਾ ਸੀ। ਸਟਾਰਟਅੱਪ ਈਕੋਸਿਸਟਮ ਨੇ ਦੇਸ਼ ਵਿੱਚ ਲੱਖਾਂ direct ਅਤੇ indirect jobs ਤਿਆਰ ਕੀਤੀਆਂ ਹਨ। Agriculture, ਸੋਸ਼ਲ ਈਵੈਂਟਸਸਰਵੇ ਅਤੇ ਡਿਫੈਂਸ ਸੈਕਟਰ ਦੇ ਲਈਡ੍ਰੋਨ ਦੀ ਵਧਦੀ ਮੰਗ ਨੇ ਨੌਜਵਾਨਾਂ ਦੇ ਲਈ ਨਵੇਂ ਅਵਸਰ ਤਿਆਰ ਕੀਤੇ ਹਨ। ਅੱਜ ਦੇਸ਼ ਵਿੱਚ ਜੋ ਆਤਮਨਿਰਭਰ ਭਾਰਤ ਅਭਿਯਾਨ ਚਲ ਰਿਹਾ ਹੈਉਹ ਵੀ ਰੋਜ਼ਗਾਰ ਦੇ ਅਨੇਕਾਂ ਨਵੇਂ ਅਵਸਰ ਬਣਾ ਰਿਹਾ ਹੈ । 

ਅੱਜ ਭਾਰਤ ਵਿੱਚ ਕਰੋੜਾਂ ਮੋਬਾਈਲ ਫੋਨ ਬਣ ਰਹੇ ਹਨਹਰ ਪਿੰਡ ਤੱਕ ਬ੍ਰੌਡਬੈਂਡ ਕਨੈਕਟੀਵਿਟੀ ਪਹੁੰਚ ਰਹੀ ਹੈਇਸ ਨਾਲ ਵੀ ਬੜੇ ਪੈਮਾਨੇ ’ਤੇ ਰੋਜ਼ਗਾਰ ਅਤੇ ਸਵੈਰੋਜ਼ਗਾਰ ਨੂੰ ਹੁਲਾਰਾ ਮਿਲਿਆ ਹੈ। ਸਰਕਾਰ ਵਿੱਚ ਕੰਮ ਕਰਦੇ ਹੋਏ ਇੱਕ ਯੋਜਨਾਇੱਕ ਨਿਰਣੇ ਦਾ ਪ੍ਰਭਾਵ ਕਿਸ ਤਰ੍ਹਾਂ ਲੋਕਾਂ ਦਾ ਜੀਵਨ ਬਦਲਦਾ ਹੈਇਹ ਤੁਹਾਨੂੰ ਹਮੇਸ਼ਾ ਯਾਦ ਰੱਖਣਾ ਹੈ।

ਸਾਥੀਓ

ਬੀਜੇਪੀ ਸਰਕਾਰ ਦੀਆਂ ਨੀਤੀਆਂ ਦੀ ਵਜ੍ਹਾ ਨਾਲ ਅੱਜ ਨੌਰਥ ਈਸਟ ਵਿੱਚ ਬੜੀ ਸੰਖਿਆ ਵਿੱਚ ਯੁਵਾ ਵਿਕਾਸ ਦੀ ਮੁੱਖਧਾਰਾ ਵਿੱਚ ਆ ਰਹੇ ਹਨ। ਭਾਜਪਾ ਦੀਆਂ ਸਰਕਾਰ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪ੍ਰਤੀਬੱਧ ਹੈ। ਰੋਜ਼ਗਾਰ ਅਤੇ ਸਵੈਰੋਜ਼ਗਾਰ ਦੇ ਨਵੇਂ ਅਵਸਰ ਦੇ ਕੇ ਅਸੀਂ ਨਵੇਂ ਭਾਰਤ ਦੇ ਨਿਰਮਾਣ ਦੀ ਤਰਫ਼ ਤੇਜ਼ੀ ਨਾਲ ਕਦਮ ਵੀ ਵਧਾ ਰਹੇ ਹਾਂ। ਇੱਕ ਵਾਰ ਫਿਰ ਆਪ ਸਭ ਨੂੰ ਅਤੇ ਤੁਹਾਡੇ ਪਰਿਵਾਰਜਨਾਂ ਨੂੰ ਬਹੁਤ-ਬਹੁਤ ਵਧਾਈ। 

ਧੰਨਵਾਦ।

 

****

ਡੀਐੱਸ/ਟੀਐੱਸ


(रिलीज़ आईडी: 1927998) आगंतुक पटल : 145
इस विज्ञप्ति को इन भाषाओं में पढ़ें: Bengali , English , Urdu , हिन्दी , Marathi , Assamese , Manipuri , Gujarati , Odia , Tamil , Telugu , Kannada , Malayalam