ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਡਾ. ਜਿਤੇਂਦਰ ਸਿੰਘ ਨੇ ਤੀਸਰੀ ਟੂਰਿਜ਼ਮ ਵਰਕਿੰਗ ਗਰੁੱਪ ਮੀਟਿੰਗ ਦੇ ਦੌਰਾਨ ‘ਫਿਲਮ ਟੂਰਿਜ਼ਮ ਦੇ ਮਾਧਿਅਮ ਨਾਲ ਅਤੁਲਯ ਭਾਰਤ ਨੂੰ ਹੁਲਾਰਾ ਦੇਣ ‘ਤੇ ਆਯੋਜਿਤ ਇੱਕ ਸਾਈਡ ਇਵੈਂਟ ਨੂੰ ਸੰਬੋਧਿਤ ਕੀਤਾ
ਫਿਲਮ ਬਣਾਉਣ ਵਿੱਚ ਸਰਲਤਾ ਅਤੇ ਮੌਜੂਦਾ ਸਟੂਡੀਓਜ਼ ਦੇ ਅਪਗ੍ਰੇਡੇਸ਼ਨ ‘ਤੇ ਸਖਤ ਮਿਹਨਤ ਨਾਲ ਕੰਮ ਕੀਤੇ ਜਾਣ ਦੀ ਜ਼ਰੂਰਤ : ਡਾ. ਜਿਤੇਂਦਰ ਸਿੰਘ
Posted On:
23 MAY 2023 6:34PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਅਮਲਾ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਅਤੇ ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ-ਪੂਰਬ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕ੍ਰਿਸ਼ਣ ਰੈਡੀ ਨੇ ਅੱਜ ਜੰਮੂ ਅਤੇ ਕਸ਼ਮੀਰ ਦੇ ਸ੍ਰੀਨਗਰ ਵਿੱਚ ਤੀਸਰੀ ਟੂਰਿਜ਼ਮ ਵਰਕਿੰਗ ਗਰੁੱਪ ਦੀ ਮੀਟਿੰਗ ਦੌਰਾਨ ‘‘ਫਿਲਮ ਟੂਰਿਜ਼ਮ ਦੇ ਜ਼ਰੀਏ ਅਤੁਲਯ ਭਾਰਤ ਨੂੰ ਹੁਲਾਰਾ ਦੇਣ ਦੀ ਥੀਮ ‘ਤੇ ਅਧਾਰਿਤ ਇੱਕ ਸਾਈਡ ਇਵੈਂਟ ਨੂੰ ਸੰਬੋਧਨ ਕੀਤਾ। ਇਸ ਸਾਈਡ ਇਵੈਂਟ ਵਿੱਚ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵ ਚੰਦ੍ਰਾ ਨੇ ਵੀ ਹਿੱਸਾ ਲਿਆ।
ਟੂਰਿਜ਼ਮ ‘ਤੇ ਅਧਾਰਿਤ ਸਾਈਡ ਇਵੈਂਟ ਦੇ ਆਯੋਜਨ ਦਾ ਟੀਚਾ ਫਿਲਮ ਟੂਰਿਜ਼ਮ ਸੈਕਟਰ ਦੇ ਦਾਇਰੇ ਨੂੰ ਹੋਰ ਵਿਸਤ੍ਰਿਤ ਕਰਨਾ ਅਤੇ ਅਤੁਲਯ ਭਾਰਤ ਦੇ ਸਾਰੇ ਪਹਿਲੂਆਂ ਨੂੰ ਰੇਖਾਂਕਿਤ ਕਰਨਾ ਸੀ।
ਪ੍ਰੋਗਰਾਮ ਦੌਰਾਨ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਫਿਲਮ ਸੁਗਮੀਕਰਨ ਪ੍ਰਕਿਰਿਆ ਜਿਹੀਆਂ ਸਭ ਤੋਂ ਵਧੀਆ ਫਿਲਮ ਨਿਰਮਾਣ ਨੀਤੀਆਂ ਦੇ ਲਾਗੂ ਰਹਿਣ ਕਾਰਨ ਭਾਰਤ ਆਸਕਰ ਐਵਾਰਡ ਪ੍ਰਾਪਤ ਕਰਨ ਤੋਂ ਜ਼ਿਆਦਾ ਦੂਰ ਨਹੀਂ ਹੈ। ਡਾ. ਸਿੰਘ ਨੇ ਕਿਹਾ ਕਿ ਭਾਰਤ ਕੋਲ ਗੁਰੂਦੱਤ ਅਤੇ ਸੱਤਿਆਜੀਤ ਰੇ ਜਿਹੇ ਮੋਹਰੀ ਨਾਮਾਂ ਦੇ ਨਾਲ ਇੱਕ ਸਦੀ ਪੁਰਾਣੀ ਫਿਲਮ ਵਿਰਾਸਤ ਵਾਲੀ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਜਿਨ੍ਹਾਂ ਮੌਕਿਆਂ ਅਤੇ ਸੁਵਿਧਾਵਾਂ ਦੀ ਘਾਟ ਦੇ ਬਾਵਜੂਦ ਉਨ੍ਹਾਂ ਦੀਆਂ ਕਲਾਕ੍ਰਿਤੀਆਂ ਲਈ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ। ਡਾ. ਸਿੰਘ ਨੇ ਉਮੀਦ ਜਤਾਈ ਕਿ ਵਪਾਰਕ ਸਮੁਦਾਇ ਸੈਰ-ਸਪਾਟਾ ਮੰਤਰਾਲੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਪਹਿਲਾਂ ਤੋਂ ਹੀ ਸ਼ੁਰੂ ਕੀਤੇ ਗਏ ਯਤਨਾਂ ਵਿੱਚ ਤੇਜ਼ੀ ਲਿਆਉਣ ਮਦਦ ਕਰੇਗਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਫਿਲਮ ਉਦਯੋਗ ਦੀ ਸਹਾਇਤਾ ਕਰਨ ਲਈ ਫਿਲਮ ਨਿਰਮਾਣ ਵਿੱਚ ਸਰਲਤਾ ਅਤੇ ਮੌਜੂਦਾ ਸਟੁਡੀਓਜ਼ ਦੇ ਅੱਪਗ੍ਰੇਡੇਸ਼ਨ ‘ਤੇ ਸਖਤ ਮਿਹਨਤ ਨਾਲ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੂਰੇ ਭਾਰਤ ਭਰ ਵਿੱਚ ਫਿਲਮ ਨਿਰਮਾਣ ਨੂੰ ਪ੍ਰੋਤਸਾਹਿਤ ਕਰਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਰਾਜ ਦੇ ਨਿਯਮਾਂ ਦੇ ਉਦਾਰੀਕਰਣ ਦੀ ਜ਼ਰੂਰਤ ਹੈ।
*******
ਐੱਸਐੱਨਸੀ/ਪੀਕੇ
(Release ID: 1927089)
Visitor Counter : 150