ਰੱਖਿਆ ਮੰਤਰਾਲਾ
ਭਾਰਤ-ਇੰਡੋਨੇਸ਼ੀਆ ਦੁਵੱਲੇ ਜਲ ਸੈਨਾ ਅਭਿਆਸ ‘ਸਮੁਦਰ ਸ਼ਕਤੀ – 2023’ ਦਾ ਆਯੋਜਨ
Posted On:
14 MAY 2023 6:00PM by PIB Chandigarh
ਭਾਰਤ ਅਤੇ ਇੰਡੋਨੇਸ਼ੀਆ ਦੇ ਦਰਮਿਆਨ ਦੁਵੱਲੇ ਜਲ ਸੈਨਾ ਅਭਿਆਸ ਸਮੁਦਰ ਸ਼ਕਤੀ ਦਾ ਚੌਥਾ ਸੰਸਕਰਣ 14 ਤੋਂ 19 ਮਈ 2023 ਤੱਕ ਆਯੋਜਿਤ ਹੋਣਾ ਨਿਰਧਾਰਿਤ ਹੋਇਆ ਹੈ। ਇਸ ਅਭਿਆਸ ਸੈਸ਼ਨ ਵਿੱਚ ਹਿੱਸਾ ਲੈਣ ਲਈ ਆਈਐੱਨਐੱਸ ਕਵਾਰੱਤੀ ਦੇ ਬਾਟਮ ਪਹੁੰਚ ਗਿਆ ਹੈ। ਕਵਾਰੱਤੀ ਸਵਦੇਸ਼ੀ ਰੂਪ ਨਾਲ ਡਿਜਾਈਨ ਅਤੇ ਤਿਆਰ ਏਐੱਸਡਬਲਿਊ ਲੜਾਕੂ ਕੋਰਵੇਟ ਹੈ। ਅਭਿਆਸ ਸਮੁਦਰ ਸ਼ਕਤੀ -2023 ਵਿੱਚ ਭਾਰਤੀ ਜਲ ਸੈਨਾ ਦਾ ਇੱਕ ਡੋਰਨੀਯਰ ਸਮੁਦਰੀ ਗਸ਼ਤੀ ਜਹਾਜ਼ ਅਤੇ ਚੇਤਕ ਹੈਲੀਕਾਪਟਰ ਵੀ ਹਿੱਸਾ ਲੈ ਰਹੇ ਹਨ। ਇੰਡੋਨੇਸ਼ੀਆਈ ਜਲ ਸੈਨਾ ਦੀ ਨੁਮਾਇੰਦਗੀ ਕੇਆਰਆਈ ਸੁਲਤਾਨ ਇਸਕੰਦਰ ਮੁਦਾ, ਸੀਐੱਨ 235 ਮੈਰੀਟਾਈਮ ਪੈਟਰੋਲ ਏਅਰਕ੍ਰਾਫਟ ਅਤੇ ਏਐੱਸ 565 ਪੈਂਥਰ ਹੈਲੀਕਾਪਟਰਾਂ ਦੁਆਰਾ ਕੀਤੀ ਜਾ ਰਹੀ ਹੈ।
ਅਭਿਆਸ ਸਮੁਦਰ ਸ਼ਕਤੀ ਦਾ ਉਦੇਸ਼ ਦੋਵੇਂ ਦੇਸ਼ਾਂ ਦੀਆਂ ਜਲ ਸੈਨਾਵਾਂ ਦੇ ਦਰਮਿਆਨ ਪਰਸਪਰਤਾ, ਸਾਂਝ ਅਤੇ ਆਪਸੀ ਸਹਿਯੋਗ ਦਾ ਵਿਸਤਾਰ ਵਧਾਉਣ ਹੈ।
ਇਸ ਅਭਿਆਸ ਦੇ ਹਾਰਬਰ ਪੜਾਅ ਵਿੱਚ ਇੱਕ-ਦੂਸਰੇ ਦੇ ਜੰਗੀ ਜਹਾਜ਼ ਦਾ ਦੌਰਾ, ਪੇਸ਼ੇਵਰ ਵਿਚਾਰ-ਚਰਚਾ, ਵਿਸ਼ਾ-ਵਸਤੂ ਮਾਹਿਰ ਅਦਾਨ-ਪ੍ਰਦਾਨ ਕਰਨਾ ਅਤੇ ਖੇਡ ਸਬੰਧੀ ਗਤੀਵਿਧੀਆਂ ਆਯੋਜਿਤ ਹੋਣਾ ਸ਼ਾਮਲ ਹੈ।
ਸਮੁਦਰੀ ਪੜਾਅ ਦੇ ਦੌਰਾਨ, ਹਥਿਆਰਾਂ ਨਾਲ ਗੋਲੀਬਾਰੀ, ਹੈਲੀਕਾਪਟਰ ਸੰਚਾਲਨ, ਪਣਡੁੱਬੀ ਵਿਰੋਧੀ ਯੁੱਧ ਅਭਿਆਸ ਅਤੇ ਹਵਾਈ ਰੱਖਿਆ ਅਭਿਆਸ ਅਤੇ ਸਮੁਦਰੀ ਜਹਾਜ਼ਾਂ ਦੀਆਂ ਗਤੀਵਿਧੀਆਂ ਨੂੰ ਸੰਚਾਲਿਤ ਕਰਨ ਦੀ ਯੋਜਨਾ ਬਣਾਈ ਗਈ ਹੈ।
ਅਭਿਆਸ ਸਮੁਦਰ ਸ਼ਕਤੀ-2023 ਦੋਵਾਂ ਜਲ ਸੈਨਾਵਾਂ ਦੇ ਦਰਮਿਆਨ ਉੱਚ ਪੱਧਰੀ ਪਰਸਪਰਤਾ ਅਤੇ ਸਮੁੰਦਰੀ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਪ੍ਰਤੀ ਆਪਸੀ ਸਾਂਝੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰੇਗਾ।
********
ਵੀਐੱਮ/ਪੀਐੱਸ
(Release ID: 1926968)
Visitor Counter : 135