ਸਿੱਖਿਆ ਮੰਤਰਾਲਾ
azadi ka amrit mahotsav

ਸਿੱਖਿਆ ਮੰਤਰਾਲੇ ਅਤੇ ਪਰਖ (ਰਾਸ਼ਟਰੀ ਮੁਲਾਂਕਣ ਕੇਂਦਰ) ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਮੁਲਾਂਕਣ ’ਤੇ ਰਾਸ਼ਟਰੀ ਪੱਧਰ ਦੀ ਪਹਿਲੀ ਵਰਕਸ਼ਾਪ ਦਾ ਆਯੋਜਨ ਕੀਤਾ

Posted On: 22 MAY 2023 7:33PM by PIB Chandigarh

ਪਰਖ (PARAKH) ਨੂੰ ਐੱਨਸੀਈਆਰਟੀ ਦੇ ਅਧੀਨ ਇੱਕ ਸੰਗਠਨ ਵਜੋਂ ਸਥਾਪਿਤ ਕੀਤਾ ਗਿਆ ਹੈ। ਇਹ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਕੂਲ ਬੋਰਡਾਂ ਨੂੰ ਇੱਕ ਸਾਂਝੇ ਪਲੈਟਫਾਰਮ ’ਤੇ ਲੈ ਕੇ ਆਉਣ ਦਾ ਕੰਮ ਕਰੇਗਾ। ਇਸ ਸੰਦਰਭ ਵਿੱਚ ਸਿੱਖਿਆ ਮੰਤਰਾਲੇ ਅਤੇ ਪਰਖ ਦੁਆਰਾ ਪਹਿਲੇ ਕਦਮ ਦੇ ਰੂਪ ਵਿੱਚ ਅੱਜ ਨਵੀਂ ਦਿੱਲੀ ਵਿੱਚ ਦੇਸ਼ ਭਰ ਤੋਂ ਸਕੂਲੀ ਮੁਲਾਂਕਣਾਂ, ਪ੍ਰੀਖਿਆ ਅਭਿਆਸਾਂ ਅਤੇ ਬੋਰਡਾਂ ਦੀ ਸਮਾਨਤਾ ’ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪਰਖ ਇੱਕ ਸੰਪੂਰਨ ਦ੍ਰਿਸ਼ਟੀਕੋਣ ਵਿਕਸਿਤ ਕਰਨ ਦੇ ਉਦੇਸ਼ ਨਾਲ ਸਾਰੇ ਸਬੰਧਿਤ ਹਿਤਧਾਰਕਾਂ ਦੇ ਨਾਲ ਵਿਚਾਰ-ਵਟਾਂਦਰੇ ਦੇ ਲਈ ਇੱਕ ਸਾਂਝੇ ਪਲੈਟਫਾਰਮ ਵਜੋਂ ਕੰਮ ਕਰੇਗਾ। ਜਿਸ ਨਾਲ ਇੱਕ ਨਿਰਪੱਖ ਮੁਲਾਂਕਣ ਪ੍ਰਣਾਲੀ ਸੁਨਿਸ਼ਚਿਤ ਕੀਤੀ ਜਾ ਸਕਦੀ ਹੈ, ਜੋ ਵਿਦਿਆਰਥੀਆਂ ਦੇ ਮੁਲਾਂਕਣ ਵਿੱਚ ਨਿਆਂਸੰਗਤਤਾ ਅਤੇ ਪ੍ਰਦਰਸ਼ਨ ਵਿੱਚ ਸਮਾਨਤਾ ਨੂੰ ਉਤਸ਼ਾਹਿਤ ਕਰਦੀ ਹੈ।

 

ਵਰਕਸ਼ਾਪ ਦੀ ਪ੍ਰਧਾਨਗੀ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸ਼੍ਰੀ ਸੰਜੇ ਕੁਮਾਰ ਨੇ ਕੀਤੀ । ਇਸ ਆਯੋਜਨ ਵਿੱਚ ਸਿੱਖਿਆ ਮੰਤਰਾਲੇ, ਸੀਬੀਐੱਸਈ, ਐੱਨਸੀਈਆਰਟੀ, ਐੱਨਆਈਓਐੱਸ, ਐੱਨਸੀਵੀਈਟੀ ਅਤੇ ਐੱਨਸੀਟੀਈ ਦੇ ਕਈ ਅਧਿਕਾਰੀਆਂ ਨੇ ਹਿੱਸਾ ਲਿਆ। ਰਾਜਾਂ ਦੇ ਸਿੱਖਿਆ ਸਕੱਤਰ, ਰਾਜ ਪ੍ਰੋਜੈਕਟ ਡਾਇਰੈਕਟਰ ਸਕੂਲ, ਐੱਸਸੀਈਆਰਟੀ ਅਤੇ ਦੇਸ਼ ਭਰ ਦੇ ਰਾਜ ਪ੍ਰੀਖਿਆ ਬੋਰਡਾਂ ਦੇ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਹੋਏ।

ਸ਼੍ਰੀ ਸੰਜੇ ਕੁਮਾਰ ਨੇ ਪ੍ਰਤਿਭਾਗੀਆਂ ਨੂੰ ਸੰਬੋਧਨ ਕਰਦੇ ਹੋਏ ਬੋਰਡਾਂ ਦੀ ਸਮਾਨਤਾ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਭਾਰਤ ਭਰ ਵਿੱਚ ਲਗਭਗ 60 ਸਕੂਲ ਪ੍ਰੀਖਿਆ ਬੋਰਡ ਹਨ, ਜੋ ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੰਮ ਕਰ ਰਹੇ ਹਨ। ਵਰਕਸ਼ਾਪ ਦਾ ਉਦੇਸ਼ ਇੱਕ ਅਜਿਹਾ ਏਕੀਕ੍ਰਿਤ ਢਾਂਚਾ ਸਥਾਪਿਤ ਕਰਨਾ ਹੈ, ਜੋ ਵਿਭਿੰਨ ਬੋਰਡਾਂ ਜਾਂ ਖੇਤਰਾਂ ਦੇ ਵਿੱਚ ਵਿਦਿਆਰਥੀਆਂ ਦੇ ਲਈ ਸਹਿਜ ਪਰਿਵਰਤਨ ਨੂੰ ਸੰਭਵ ਬਣਾਉਂਦਾ ਹੈ। ਸ਼੍ਰੀ ਸੰਜੇ ਕੁਮਾਰ ਨੇ ਕਿਹਾ ਕਿ ਇਸ ਵਿੱਚ ਕੋਰਸ ਮਿਆਰਾਂ ਨੂੰ ਰੇਖਾਂਕਿਤ ਕਰਨਾ, ਗ੍ਰੇਡਿੰਗ ਸਿਸਟਮ ਅਤੇ ਮੁਲਾਂਕਣ ਦੇ ਤਰੀਕੇ ਸ਼ਾਮਲ ਹਨ ਤਾਕਿ ਭਰੋਸੇਯੋਗਤਾ, ਪ੍ਰਮਾਣ-ਪੱਤਰਾਂ ਦੀ ਮਾਨਤਾ ਅਤੇ ਬੋਰਡਾਂ ਵਿੱਚ ਪ੍ਰਾਪਤ ਗ੍ਰੇਡ ਨੂੰ ਵਧਾਇਆ ਜਾ ਸਕੇ।

ਇਹ ਵਰਕਸ਼ਾਪ ਵਿਦਿਅਕ ਬੋਰਡਾਂ ਦੀ ਸਮਾਨਤਾ ’ਤੇ ਹੋਈ ਚਰਚਾ ’ਤੇ ਕੇਂਦ੍ਰਿਤ ਸੀ। ਪਰਖ ਦੀ ਧਾਰਨਾ ਬਾਰੇ ਕਈ ਹਿਤਧਾਰਕਾਂ ਨੂੰ ਸੂਚਿਤ ਕੀਤਾ ਗਿਆ ਸੀ। ਪ੍ਰੋਗਰਾਮ ਦੌਰਾਨ ਚਰਚਾ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਪ੍ਰਚਲਿਤ ਰਟ ਕੇ ਪ੍ਰੀਖਿਆ ਦੇਣ ਦੀ ਸੰਸਕ੍ਰਿਤੀ ਦੇ ਮੁੜ-ਮੁਲਾਂਕਣ ਦੀ ਜ਼ਰੂਰਤ ਦੇ ਆਸਪਾਸ ਘੁੰਮਦੀ ਰਹੀ। ਇਹ ਇੱਕ ਵਧ ਰਿਹਾ ਅਹਿਸਾਸ ਹੈ ਕਿ ਹਰੇਕ ਵਿਦਿਆਰਥੀ ਦੀਆਂ ਸਮਰੱਥਾਵਾਂ ਅਤੇ ਸਾਖਰਤਾ ਦੇ ਵੱਖ-ਵੱਖ ਮਾਪਦੰਡਾਂ ਨੂੰ ਸ਼ਾਮਲ ਕਰਦੇ ਹੋਏ ਸਮੁੱਚੇ ਮੁਲਾਂਕਣ ਕਰਨਾ ਸਮਾਨ ਰੂਪ ਨਾਲ ਮਹੱਤਵਪੂਰਨ ਹਨ।

 ਇਸ ਤੋਂ ਇਲਾਵਾ, ਚਰਚਾ ਦੇ ਦੌਰਾਨ ਸਕੂਲਾਂ ਅਤੇ ਬੋਰਡਾਂ ਵਿੱਚ ਨਿਰਪੱਖਤਾ ਅਤੇ ਸਥਿਰਤਾ ਸੁਨਿਸ਼ਚਿਤ ਕਰਨ ਲਈ ਬਿਹਤਰ ਤਰ੍ਹਾਂ ਨਾਲ ਤਿਆਰ ਕੀਤੇ ਗਏ ਅਤੇ ਮਿਆਰੀ ਪ੍ਰਸ਼ਨ ਪੱਤਰਾਂ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ, ਹਰੇਕ ਵਿਦਿਆਰਥੀ ਦੀ ਪ੍ਰਗਤੀ ਨੂੰ ਪ੍ਰਭਾਵੀ ਢੰਗ ਨਾਲ ਮਾਪਨ ਦੇ ਦੈਰਾਨ ਉੱਚ-ਜੋਖਮ ਵਾਲੀ ਪ੍ਰੀਖਿਆਵਾਂ ਦੇ ਬੋਝ ਨੂੰ ਘੱਟ ਕਰਦੇ ਹੋਏ ਰਚਨਾਤਮਕ ਤੇ ਯੋਗਾਤਮਕ ਮੁਲਾਂਕਣ ਦੇ ਦਰਮਿਆਨ ਸੰਤੁਲਨ ਬਣਾਉਣ ਦਾ ਸੱਦਾ ਦਿੱਤਾ ਗਿਆ ਹੈ। ਵਰਕਸ਼ਾਪ ਵਿੱਚ ਮਾਧਿਅਮ ਅਤੇ ਉੱਚ ਮਾਧਿਅਮ ਬੋਰਡਾਂ ਦੀ ਪ੍ਰੀਖਿਆ ਨਤੀਜੇ ਦਾ ਵਿਸ਼ਲੇਸ਼ਣ ਵੀ ਪੇਸ਼ ਕੀਤਾ ਗਿਆ।

****

ਐੱਨਬੀ/ਏਕੇ


(Release ID: 1926843) Visitor Counter : 166


Read this release in: English , Urdu , Hindi