ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵਿਟਜ਼ਰਲੈਂਡ ਦੇ ਜਿਨੇਵਾ ਵਿੱਚ ਵਿਸ਼ਵ ਸਿਹਤ ਅਸੈਂਬਲੀ ਦੇ 76ਵੇਂ ਸੈਸ਼ਨ ਨੂੰ ਸੰਬੋਧਨ ਕੀਤਾ


‘ਭਾਰਤ ਨੇ ਗਲੋਬਲ ਸਾਊਥ ਦੇ ਕਈ ਦੇਸ਼ਾਂ ਸਮੇਤ 100 ਤੋਂ ਅਧਿਕ ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਦੀਆਂ ਲਗਭਗ 300 ਮੀਲੀਅਨ ਖੁਰਾਕਾਂ ਭੇਜੀਆਂ’

‘ਭਾਰਤ ਦਾ ਪਰੰਪਰਾਗਤ ਗਿਆਨ ਇਹੀ ਕਹਿੰਦਾ ਹੈ ਕਿ ਬਿਮਾਰੀ ਦਾ ਨਾ ਹੋਣਾ ਅਤੇ ਚੰਗੀ ਸਿਹਤ ਨਿਸ਼ਚਿਤ ਤੌਰ ’ਤੇ ਇੱਕੋ ਜਿਹੇ ਨਹੀਂ ਹਨ’

‘ਭਾਰਤ ਦੇ ਪ੍ਰਾਚੀਨ ਗ੍ਰੰਥ ਸਾਨੂੰ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਦੇਖਣ ਦੀ ਸਿੱਖਿਆ ਦਿੰਦੇ ਹਨ’

‘ਭਾਰਤ ਦੇ ਪ੍ਰਯਾਸਾਂ ਦਾ ਉਦੇਸ਼ ਅੰਤਿਮ ਮੀਲ ’ਤੇ ਮੌਜੂਦ ਵਿਅਕਤੀ ਤੱਕ ਦੀ ਬਿਹਤਰ ਸਿਹਤ ਸੁਨਿਸ਼ਚਿਤ ਕਰਨਾ ਹੈ’

‘ਭਾਰਤ ਦੀ ਵਿਸ਼ਾਲ ਵਿਭਿੰਨਤਾ ਦੇ ਲਈ ਕਾਰਗਰ ਸਾਬਤ ਹੋਣ ਵਾਲਾ ਨਜ਼ਰੀਆ ਹੋਰ ਦੇਸ਼ਾਂ ਲਈ ਵੀ ਇੱਕ ਸਟੀਕ ਰੂਪਰੇਖਾ ਬਣ ਸਕਦਾ ਹੈ’

Posted On: 21 MAY 2023 7:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਵਿਟਜ਼ਰਲੈਂਡ ਦੇ ਜਿਨੇਵਾ ਵਿੱਚ ਵਿਸ਼ਵ ਸਿਹਤ ਅਸੈਂਬਲੀ ਦੇ 76ਵੇਂ ਸੈਸ਼ਨ ਨੂੰ ਵੀਡਿਓ ਸੰਦੇਸ਼ ਰਾਹੀਂ ਸੰਬੋਧਨ ਕੀਤਾ।

ਇਸ ਮੌਕੇ ’ਤੇ ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਾਰਿਆਂ ਲੋਕਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਅਤੇ ਇਸ ਦੇ ਨਾਲ ਹੀ 75 ਵਰ੍ਹਿਆਂ ਤੱਕ ਪੂਰੀ ਦੁਨੀਆ ਦੀ ਸੇਵਾ ਕਰਨ ਦੀ ਇਤਿਹਾਸਿਕ ਉਪਲਬਧੀ ਹਾਸਲ ਕਰਨ ’ਤੇ ਵਿਸ਼ਵ ਸਿਹਤ ਸੰਗਠਨ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਸ਼ਵਾਸ  ਵਿਅਕਤ ਕੀਤਾ ਕਿ ਡਬਲਿਊਐੱਚਓ ਅਗਲੇ 25 ਵਰ੍ਹਿਆਂ ਲਈ ਲਕਸ਼ ਨਿਰਧਾਰਿਤ ਕਰੇਗਾ  ਜਦਕਿ ਉਸ ਦੀ ਸੇਵਾ ਦੇ 100 ਸਾਲ ਪੂਰੇ ਹੋ ਜਾਣਗੇ।

ਸਿਹਤ ਸੇਵਾ ਵਿੱਚ ਆਪਸੀ ਸਹਿਯੋਗ ਵਧਾਉਣ ’ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਗਲੋਬਲ ਹੈਲਥ ਆਰਕੀਟੈਕਚਰ ਵਿੱਚ ਨਿਹਿਤ ਕਮੀਆਂ ਨੂੰ ਉਜਾਗਰ ਕੀਤਾ, ਜੋ ਕਿ ਕੋਵਿਡ-19 ਮਹਾਮਾਰੀ ਦੇ ਦੌਰਾਨ ਉਜਾਗਰ ਹੋ ਗਈਆਂ ਸਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਮਜ਼ਬੂਤ ਗਲੋਬਲ ਪ੍ਰਣਾਲੀਆਂ ਦੇ ਨਿਰਮਾਣ ਕਰਨ ਅਤੇ ਵਿਸ਼ਵ ਸਿਹਤ ਸਮਾਨਤਾ ਨੂੰ ਹੁਲਾਰਾ ਦੇਣ ਲਈ ਸਮੂਹਿਕ ਪ੍ਰਯਾਸ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਅੰਤਰਰਾਸ਼ਟਰੀ ਸਹਿਯੋਗ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਉਜਾਗਰ ਕੀਤਾ ਅਤੇ ਇਹ ਜਾਣਕਾਰੀ ਦਿੱਤੀ ਕਿ ਭਾਰਤ ਨੇ ਗਲੋਬਲ ਸਾਊਥ ਦੇ ਕਈ ਦੇਸ਼ਾਂ ਸਮੇਤ 100 ਤੋਂ ਵੀ ਅਧਿਕ ਦੇਸ਼ਾਂ ਨੂੰ ਕੋਵਿਡ-19 ਵੈਕਸੀਨ ਦੀਆਂ ਲਗਭਗ 300 ਮਿਲੀਅਨ ਖੁਰਾਕਾਂ ਭੇਜੀਆਂ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਰੋਤਾਂ ਤੱਕ ਸਮਾਨ ਪਹੁੰਚ ਨੂੰ ਜ਼ਰੂਰੀ ਸਮਰਥਨ ਪ੍ਰਦਾਨ ਕਰਨਾ ਆਉਣ ਵਾਲੇ ਵਰ੍ਹਿਆਂ ਵਿੱਚ ਡਬਲਿਊਐੱਚਓ ਦੇ  ਲਈ ਪ੍ਰਮੁੱਖ ਪ੍ਰਾਥਮਿਕਤਾ ਹੋਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਦਾ ਪਰੰਪਰਾਗਤ ਗਿਆਨ ਇਹੀ ਕਹਿੰਦਾ ਹੈ ਕਿ ਬਿਮਾਰੀ  ਦਾ ਨਾ ਹੋਣਾ ਅਤੇ ਚੰਗੀ ਸਿਹਤ ਨਿਸ਼ਚਿਤ ਤੌਰ ’ਤੇ ਇੱਕੋ ਜਿਹੇ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਵਿਅਕਤੀ ਨੂੰ ਨਾ ਸਿਰਫ਼ ਬਿਮਾਰੀਆਂ ਤੋਂ ਮੁਕਤ ਹੋਣਾ ਚਾਹੀਦਾ ਹੈ, ਬਲਕਿ ਤੰਦਰੁਸਤੀ ਵੱਲ ਵੀ ਠੋਸ ਕਦਮ ਚੁੱਕਣਾ ਚਾਹੀਦਾ ਹੈ। ਯੋਗ, ਆਯੁਰਵੇਦ ਅਤੇ ਧਿਆਨ ਵਰਗੀਆਂ ਪਰੰਪਾਰਿਕ ਪ੍ਰਣਾਲੀਆਂ ਦੇ ਲਾਭਾਂ ’ਤੇ ਚਾਣਨਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਹ ਸਿਹਤ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਪਹਿਲੂਆਂ ਨੂੰ ਦਰੁਸਤ ਕਰਦਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਡਬਲਿਊਐੱਚਓ ਦਾ ਪਹਿਲਾ ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਮੈਡੀਸਨ ਭਾਰਤ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਵੀ ਪ੍ਰਸੰਨਤਾ ਵਿਅਕਤ ਕੀਤੀ ਹੈ ਕਿ ਬਾਜਰੇ ਦੇ ਵਿਸ਼ੇਸ਼ ਮਹੱਤਵ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਅੰਤਰਰਾਸ਼ਟਰੀ ਬਾਜਰਾ ਸਾਲ (Internatioanl of year of Millets) ਅਤਿਅੰਤ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘ਵਸੁਧੈਵ ਕੁਟੁੰਬਕਮ’ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਦੇ ਪ੍ਰਾਚੀਨ ਗ੍ਰੰਥਾਂ ਦਾ ਜ਼ਿਕਰ ਕੀਤਾ ਜੋ ਸਾਨੂੰ ਪੂਰੀ ਦੁਨੀਆ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਦੇਖਣ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਨੇ ‘ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ’ ਦੀ ਜੀ20 ਥੀਮ ਦੀ ਚਰਚਾ ਕੀਤਾ ਅਤੇ ਕਿਹਾ ਕਿ ਚੰਗੀ ਸਿਹਤ ਦੇ ਲਈ ਭਾਰਤ ਦਾ ਵਿਜ਼ਨ ‘ਇੱਕ ਧਰਤੀ ਇੱਕ ਸਿਹਤ ’ ਹੈ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਭਾਰਤ ਦਾ ਵਿਜ਼ਨ ਸਿਰਫ਼ ਮਨੁੱਖਾਂ ਤੱਕ ਹੀ ਸੀਮਤ ਨਹੀਂ ਹੈ, ਬਲਕਿ ਪਸ਼ੂਆਂ, ਪੌਦਿਆਂ ਅਤੇ ਵਾਤਾਵਰਣ ਸਮੇਤ ਸਮੁੱਚੇ ਵਾਤਾਵਰਣ ਤੱਕ ਫੈਲਿਆ ਹੋਇਆ ਹੈ। ਉਨ੍ਹਾਂ  ਨੇ ਕਿਹਾ ਕਿ ਅਸੀਂ ਉਦੋਂ ਹੀ ਸਵਸਥ ਰਹਿ ਸਕਦੇ ਹਾਂ, ਜਦੋਂ ਸਾਡਾ ਸਮੁੱਚਾ ਵਾਤਾਵਰਣ ਸਵਸਥ ਹੋਵੇਗਾ।

ਸਿਹਤ ਸੰਭਾਲ ਦੀ ਉਪਲਬਧਤਾ, ਪਹੁੰਚ ਅਤੇ ਕਿਫ਼ਾਇਤ ਦੇ ਸਬੰਧ ਵਿੱਚ ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ ਦੀ ਉਪਲਬਧੀਆਂ  ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੁਨੀਆ ਦੀ ਸਭ ਤੋਂ ਬੜੀ ਸਿਹਤ ਬੀਮਾ ਯੋਜਨਾ, ‘ਆਯੁਸ਼ਮਾਨ ਭਾਰਤ’, ਸਿਹਤ ਬੁਨਿਆਦੀ ਢਾਂਚੇ ਦਾ ਵਿਆਪਕ ਵਿਸਤਾਰ ਕਰਨ, ਅਤੇ ਦੇਸ਼ ਦੇ ਕਰੋੜਾਂ ਪਰਿਵਾਰਾਂ ਨੂੰ ਸਵੱਛਤਾ ਅਤੇ ਪੀਣ ਵਾਲਾ ਪਾਣੀ ਪ੍ਰਦਾਨ ਕਰਵਾਉਣ ਦੀ ਮੁਹਿੰਮ ਦੀਆਂ ਉਦਾਹਰਣਾਂ ਦਿੱਤੀਆਂ। ਇਹ ਰੇਖਾਂਕਿਤ ਕਰਦੇ ਹੋਏ ਕਿ ਭਾਰਤ ਦੇ ਪ੍ਰਯਾਸਾਂ ਦਾ ਉਦੇਸ਼ ਆਖਿਰੀ ਮੀਲ ’ਤੇ ਮੌਜੂਦ ਵਿਅਕਤੀ ਤੱਕ ਦੀ ਬਿਹਤਰ ਸਿਹਤ ਸੁਨਿਸ਼ਚਿਤ ਕਰਨਾ ਹੈ, ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਭਾਰਤ ਦੀ ਵਿਸ਼ਾਲ ਵਿਭਿੰਨਤਾ ਦੇ ਲਈ ਕਾਰਗਰ ਸਾਬਤ ਹੋਣ ਵਾਲੇ ਨਜ਼ਰੀਏ ਹੋਰ ਦੇਸ਼ਾਂ ਦੇ ਲਈ ਵੀ ਇੱਕ ਸਟੀਕ ਰੂਪਰੇਖਾ ਬਣਾ ਸਕਦਾ ਹੈ। ਸ਼੍ਰੀ ਮੋਦੀ ਨੇ ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਵਿੱਚ ਠੀਕ ਇਸੇ ਤਰ੍ਹਾਂ ਦੇ ਪ੍ਰਯਾਸਾਂ ਦੇ ਲਈ ਵਿਸ਼ਵ ਸਿਹਤ ਸੰਗਠਨ ਨੂੰ ਜ਼ਰੂਰੀ ਸਹਿਯੋਗ ਦੇਣ ਦੀ ਇੱਛਾ  ਵਿਅਕਤ ਕੀਤੀ।

ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਾਰਿਆਂ ਲਈ ਸਿਹਤ ਸੁਨਿਸ਼ਚਿਤ ਕਰਨ ਲਈ 75 ਵਰ੍ਹਿਆਂ ਦੇ ਅਣਥਕ ਪ੍ਰਯਾਸਾਂ ਦੇ ਲਈ ਡਬਲਿਊਐੱਚਓ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦੇ ਲਈ ਵਿਸ਼ਵ ਸੰਗਠਨ ਵਰਗੀਆਂ ਗਲੋਬਲ ਸੰਸਥਾਵਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋਵੇਗੀ। ਪ੍ਰਧਾਨ ਮੰਤਰੀ ਨੇ ਆਖਿਰ ਵਿੱਚ ਕਿਹਾ, ‘ਭਾਰਤ ਇੱਕ ਸਿਹਤਮੰਦ ਦੁਨੀਆ ਦੇ  ਨਿਰਮਾਣ ਦੇ ਹਰ ਪ੍ਰਯਾਸ ਵਿੱਚ ਮਦਦ ਕਰਨ ਲਈ ਪ੍ਰਤੀਬੱਧ ਹੈ।’

 

*****

ਡੀਐੱਸ/ਟੀਐੱਸ



(Release ID: 1926269) Visitor Counter : 90