ਕਿਰਤ ਤੇ ਰੋਜ਼ਗਾਰ ਮੰਤਰਾਲਾ
ਖਣਿਜ ਉਤਪਾਦਨ ਦਾ ਮਾਰਚ, 2023 (ਅਧਾਰ: 2011-12=100) ਦੇ ਮਹੀਨੇ ਲਈ ਸੂਚਕ ਅੰਕ 154.2 'ਤੇ, ਮਾਰਚ 2022 ਦੇ ਮੁਕਾਬਲੇ 6.8% ਵਧੇਰੇ ਹੈ। ਇੰਡੀਅਨ ਬਿਊਰੋ ਆਫ਼ ਮਾਈਨਜ਼ (ਆਈਬੀਐੱਮ) ਦੇ ਆਰਜ਼ੀ ਅੰਕੜਿਆਂ ਅਨੁਸਾਰ, ਅਪ੍ਰੈਲ-ਮਾਰਚ, 2022-23 ਦੀ ਮਿਆਦ ਲਈ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ ਸੰਚਤ ਵਾਧਾ 5.8 ਪ੍ਰਤੀਸ਼ਤ ਹੈ। ਮਾਰਚ, 2023 ਵਿੱਚ ਮਹੱਤਵਪੂਰਨ ਖਣਿਜਾਂ ਦਾ ਉਤਪਾਦਨ ਪੱਧਰ ਇਸ ਪ੍ਰਕਾਰ ਰਿਹਾ: ਕੋਲਾ 1078 ਲੱਖ ਟਨ, ਲਿਗਨਾਈਟ 46 ਲੱਖ ਟਨ, ਕੁਦਰਤੀ ਗੈਸ (ਵਰਤੀ ਗਈ) 2890 ਮਿਲੀਅਨ ਕਿਊਸਿਕ ਮੀਟਰ, ਪੈਟਰੋਲੀਅਮ (ਕੱਚਾ) 25 ਲੱਖ ਟਨ, ਬਾਕਸਾਈਟ 2115 ਹਜ਼ਾਰ ਟਨ, ਕ੍ਰੋਮਾਈਟ 555 ਹਜ਼ਾਰ ਟਨ, ਤਾਂਬਾ ਕੰਸਨਟ੍ਰੇਟ 12 ਹਜ਼ਾਰ ਟਨ, ਸੋਨਾ 161 ਕਿਲੋ, ਲੋਹਾ 281 ਲੱਖ ਟਨ, ਸੀਸਾ 42 ਹਜ਼ਾਰ ਟਨ, ਮੈਂਗਨੀਜ਼ 311 ਹਜ਼ਾਰ ਟਨ, ਜ਼ਿੰਕ ਕੰਸਨਟ੍ਰੇਟ 181 ਹਜ਼ਾਰ ਟਨ, ਚੂਨਾ ਪੱਥਰ 402 ਲੱਖ ਟਨ, ਫਾਸਫੋਰਾਈਟ 220 ਹਜ਼ਾਰ ਟਨ, ਮੈਗਨੇਸਾਈਟ 11 ਹਜ਼ਾਰ ਟਨ ਅਤੇ ਹੀਰਾ 3 ਕੈਰੇਟ। ਮਾਰਚ, 2022 ਦੇ ਮੁਕਾਬਲੇ ਮਾਰਚ, 2023 ਦੌਰਾਨ ਸਕਾਰਾਤਮਕ ਵਾਧਾ ਦਰਸਾਉਣ ਵਾਲੇ ਮਹੱਤਵਪੂਰਨ ਖਣਿਜਾਂ ਵਿੱਚ ਸ਼ਾਮਲ ਹਨ: ਤਾਂਬਾ ਕੰਸਨਟ੍ਰੇਟ (41.9%), ਕ੍ਰੋਮਾਈਟ (34%), ਫਾਸਫੋਰਾਈਟ (32.8%), ਮੈਂਗਨੀਜ਼ ਓਰ (13.6%), ਕੋਲਾ (12.5%), ਚੂਨਾ ਪੱਥਰ (7.6%) %), ਸੀਸਾ ਕੰਸਨਟ੍ਰੇਟ (6.3%), ਲੋਹਾ (4.7%), ਬਾਕਸਾਈਟ (3.6%) ਅਤੇ ਕੁਦਰਤੀ ਗੈਸ (U) (2.7%)। *****
Posted On:
17 MAY 2023 8:13PM by PIB Chandigarh
ਕੇਂਦਰੀ ਕਿਰਤ ਤੇ ਰੋਜ਼ਗਾਰ ਅਤੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਅਧੀਨ ਵੱਖ-ਵੱਖ ਸੰਗਠਨਾਂ ਦਰਮਿਆਨ ਤਾਲਮੇਲ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ।
ਉਹ ਵੀ ਵੀ ਗਿਰੀ ਰਾਸ਼ਟਰੀ ਕਿਰਤ ਸੰਸਥਾਨ, ਨੋਇਡਾ ਵਿਖੇ 16 ਅਤੇ 17 ਮਈ ਨੂੰ ਕਰਵਾਏ ਗਏ ਦੋ ਦਿਨਾਂ ਸਮਾਗਮ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਸਨ।
ਸ਼੍ਰੀ ਯਾਦਵ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਮੰਤਰਾਲੇ ਦੇ ਸਾਰੇ ਸੰਗਠਨਾਂ ਦਰਮਿਆਨ ਤਾਲਮੇਲ ਦੇਸ਼ ਵਿੱਚ ਕਿਰਤੀਆਂ ਦੀ ਭਲਾਈ ਲਈ ਇੱਕ ਸੰਪੂਰਨ ਪਹੁੰਚ ਲਿਆਉਣ ਵਿੱਚ ਮਦਦ ਕਰੇਗਾ। "ਤਾਲਮੇਲ ਲਈ ਕਾਰਜ ਯੋਜਨਾ" ਨੂੰ ਵਿਕਸਤ ਕਰਨ ਲਈ ਆਯੋਜਿਤ ਵਿਚਾਰ ਚਰਚਾ ਸੈਸ਼ਨ ਵਿੱਚ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਸੰਗਠਨਾਂ ਜਿਵੇਂ ਈਐੱਸਆਈਸੀ, ਈਪੀਐੱਫਓ, ਡੀਜੀਐੱਲਡਬਲਿਊ, ਸੀਐੱਲਸੀ, ਡੀਟੀਐੱਨਬੀਡਬਲਿਊਈਡੀ, ਡੀਜੀਐੱਫਏਐੱਸਐੱਲਆਈ, ਵੀਵੀਜੀਐੱਨਐੱਲਆਈ, ਡੀਜੀਐੱਮਐੱਸ, ਐੱਲਬੀ ਅਤੇ ਡੀਜੀਈ ਦੇ 50 ਮੱਧ ਪੱਧਰੀ ਪ੍ਰਬੰਧਨ ਖੇਤਰ ਦੇ ਅਧਿਕਾਰੀਆਂ ਨੇ ਭਾਗ ਲਿਆ।
ਵਿਸਥਾਰਤ ਵਿਚਾਰ-ਵਟਾਂਦਰੇ ਤੋਂ ਬਾਅਦ ਭਾਗੀਦਾਰਾਂ ਨੇ ਇੱਕ ਐਕਸ਼ਨ ਪਲਾਨ ਤਿਆਰ ਕੀਤਾ, ਜੋ ਮੰਤਰੀ ਨੂੰ ਪੇਸ਼ ਕੀਤਾ ਗਿਆ। ਸ਼੍ਰੀ ਯਾਦਵ ਨੇ ਭਾਗੀਦਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਤਰਾਲੇ ਦੀ ਪਹਿਲਕਦਮੀ ਅਤੇ ਕਾਰਜ ਯੋਜਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੀ ਗੱਲਬਾਤ ਨਾ ਸਿਰਫ਼ ਹੈੱਡਕੁਆਰਟਰ 'ਤੇ ਸਗੋਂ ਖੇਤਰੀ ਪੱਧਰ 'ਤੇ ਵੀ ਨਿਯਮਤ ਤੌਰ 'ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਸਮੁੱਚੀ ਸਰਕਾਰੀ ਪਹੁੰਚ ਦੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ ਕਿਉਂਕਿ ਮੰਤਰਾਲੇ ਦੇ ਵੱਖ-ਵੱਖ ਵਰਟੀਕਲ ਇਕੱਠੇ ਹੋਣਗੇ ਅਤੇ ਕਿਰਤੀਆਂ ਦੀ ਭਲਾਈ ਲਈ ਏਕੀਕ੍ਰਿਤ ਢੰਗ ਨਾਲ ਕੰਮ ਕਰਨਗੇ।
ਇਸ ਮੌਕੇ 'ਤੇ ਬੋਲਦਿਆਂ ਸ੍ਰੀਮਤੀ ਆਰਤੀ ਆਹੂਜਾ, ਸਕੱਤਰ (ਐੱਲਐਂਡਈ) ਨੇ ਕਿਹਾ ਕਿ ਇਸ ਤਰ੍ਹਾਂ ਦਾ ਸਾਂਝਾ ਪਲੇਟਫਾਰਮ ਕਿਰਤੀਆਂ ਖਾਸ ਕਰਕੇ ਅਸੰਗਠਿਤ ਮਜ਼ਦੂਰਾਂ ਤੱਕ ਪਹੁੰਚਣ ਅਤੇ ਭਲਾਈ ਸਕੀਮਾਂ ਦੇ ਲਾਭਾਂ ਦੀ ਆਖਰੀ ਮੀਲ ਤੱਕ ਪਹੁੰਚ ਯਕੀਨੀ ਬਣਾਉਣ ਲਈ ਬਹੁਤ ਫਾਇਦੇਮੰਦ ਹੈ।
*******
ਐੱਮਜੇਪੀਐੱਸ
(Release ID: 1926245)
Visitor Counter : 144