ਵਣਜ ਤੇ ਉਦਯੋਗ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ-ਯੂਰਪੀ ਯੂਨੀਅਨ ਵਪਾਰ ਅਤੇ ਟੈਕਨੋਲੋਜੀ ਪ੍ਰੀਸ਼ਦ ਦੀ ਪਹਿਲੀ ਮੰਤਰੀ ਪੱਧਰੀ ਮੀਟਿੰਗ ਦੌਰਾਨ ਮਿਸਟਰ ਥੀਏਰੀ ਬ੍ਰੈਟਨ ਨਾਲ ਮੁਲਾਕਾਤ ਕੀਤੀ
Posted On:
17 MAY 2023 3:31PM by PIB Chandigarh
ਕੇਂਦਰੀ ਵਣਜ ਅਤੇ ਉਦਯੋਗ, ਕੱਪੜਾ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਇੰਡੀਆ-ਈਯੂ ਟਰੇਡ ਐਂਡ ਟੈਕਨੋਲੋਜੀ ਕੌਂਸਲ ਭਾਰਤ-ਯੂਰਪੀ ਯੂਨੀਅਨ ਵਪਾਰ ਅਤੇ ਟੈਕਨੋਲੋਜੀ ਪ੍ਰੀਸ਼ਦ (ਟੀਟੀਸੀ) ਦੀ ਪਹਿਲੀ ਮੰਤਰੀ ਪੱਧਰੀ ਮੀਟਿੰਗ ਦੇ ਮੌਕੇ 'ਤੇ ਅੰਦਰੂਨੀ ਵਪਾਰ ਲਈ ਯੂਰਪੀਅਨ ਕਮਿਸ਼ਨਰ ਸ਼੍ਰੀ ਥੀਏਰੀ ਬ੍ਰੈਟਨ ਨਾਲ ਦੁਵੱਲੀ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ, ਦੋਵਾਂ ਧਿਰਾਂ ਨੇ ਸਾਂਝੀਆਂ ਜਮਹੂਰੀ ਕਦਰਾਂ-ਕੀਮਤਾਂ ਦੀ ਮਹੱਤਤਾ ਅਤੇ ਭਾਰਤ ਅਤੇ ਯੂਰਪੀ ਯੂਨੀਅਨ ਦੋਵਾਂ ਦੇ ਪੂਰਕ ਸਰੂਪ 'ਤੇ ਜ਼ੋਰ ਦਿੱਤਾ। ਦੋਵਾਂ ਧਿਰਾਂ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਸਾਡੇ ਦੁਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਢੁਕਵੀਂ ਸਿਆਸੀ ਵਚਨਬੱਧਤਾ ਬਣਾਈ ਜਾ ਸਕਦੀ ਹੈ।
ਸ਼੍ਰੀ ਪੀਯੂਸ਼ ਗੋਇਲ ਨੇ ਦੱਸਿਆ ਕਿ ਭਾਰਤ ਨੇ ਅਗਲੇ 25 ਸਾਲਾਂ ਲਈ ਇੱਕ ਅਭਿਲਾਸ਼ੀ ਵਿਕਾਸ ਚਾਲ ਸ਼ੁਰੂ ਕੀਤੀ ਹੈ ਅਤੇ ਕਈ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕੀਤਾ ਹੈ। ਅਖੁੱਟ ਊਰਜਾ ਤੋਂ ਊਰਜਾ ਦੇ 40% ਸਰੋਤਾਂ ਦਾ ਟੀਚਾ 2030 ਦੀ ਤੈਅ ਸਮਾਂ ਹੱਦ ਤੋਂ ਬਹੁਤ ਪਹਿਲਾਂ ਹੀ ਪ੍ਰਾਪਤ ਕਰ ਲਿਆ ਗਿਆ ਹੈ। ਭਾਰਤ ਨੇ 2030 ਤੱਕ ਪ੍ਰਾਪਤ ਕੀਤੇ ਜਾਣ ਵਾਲੇ 500 ਗੀਗਾਵਾਟ ਅਖੁੱਟ ਸਰੋਤ ਬਣਾਉਣ ਦਾ ਹੋਰ ਟੀਚਾ ਰੱਖਿਆ ਹੈ। ਉਨ੍ਹਾਂ ਨੋਟ ਕੀਤਾ ਕਿ ਸਾਡੀਆਂ ਦੋਵੇਂ ਅਰਥਵਿਵਸਥਾਵਾਂ ਦਾ ਆਧਾਰ ਵੱਖ-ਵੱਖ ਹੈ ਅਤੇ ਇਹ ਮੌਜੂਦਾ ਭੂ-ਰਾਜਨੀਤਿਕ ਦ੍ਰਿਸ਼ ਦੇ ਮੱਦੇਨਜ਼ਰ ਵਧੇਰੇ ਸ਼ਮੂਲੀਅਤ ਦਾ ਮੌਕਾ ਪ੍ਰਦਾਨ ਕਰਦਾ ਹੈ। ਪੁਲਾੜ ਖੇਤਰ ਵਿੱਚ ਰੁਝੇਵਿਆਂ ਦੀ ਪੜਚੋਲ ਕਰਨ ਲਈ ਮਿਸਟਰ ਬ੍ਰੈਟਨ ਦੇ ਸੁਝਾਅ 'ਤੇ, ਸ਼੍ਰੀ ਗੋਇਲ ਨੇ ਦੱਸਿਆ ਕਿ ਭਾਰਤ ਪੁਲਾੜ ਖੇਤਰ ਵਿੱਚ ਵੱਡੀਆਂ ਸ਼ਕਤੀਆਂ ਵਿੱਚੋਂ ਇੱਕ ਹੈ ਅਤੇ ਦੋਵੇਂ ਧਿਰਾਂ ਇਸ ਖੇਤਰ ਵਿੱਚ ਡੂੰਘੇ ਰੁਝੇਵੇਂ ਰੱਖ ਸਕਦੀਆਂ ਹਨ।
ਇਸ ਤੋਂ ਇਲਾਵਾ, ਮੰਤਰੀ ਨੇ ਦੱਸਿਆ ਕਿ ਭਾਰਤ ਯੂਪੀਆਈ ਅਤੇ ਰੁਪੇ ਦੇ ਨਾਲ ਫਿਨਟੈਕ ਦੇ ਸਬੰਧ ਵਿੱਚ ਇੱਕ ਗਲੋਬਲ ਲੀਡਰ ਬਣ ਗਿਆ ਹੈ। ਭਾਰਤ ਨੇ ਡਿਜੀਟਲ ਕਾਮਰਸ ਲਈ ਇੱਕ ਓਪਨ ਨੈੱਟਵਰਕ (ਓਐੱਨਡੀਸੀ) ਵੀ ਤਿਆਰ ਕੀਤਾ ਹੈ, ਜਿਸ ਵਿੱਚ ਸਾਰੇ ਨੈਟਵਰਕਾਂ ਵਿੱਚ ਸਾਰੇ ਖਰੀਦਦਾਰਾਂ ਅਤੇ ਵਿਕਰੇਤਾਵਾਂ ਨੂੰ ਏਕੀਕ੍ਰਿਤ ਕਰਨ ਦੀ ਸਮਰੱਥਾ ਹੈ। ਮਿਸਟਰ ਬ੍ਰੈਟਨ ਨੇ ਦੱਸਿਆ ਕਿ ਈਯੂ ਨਵੇਂ ਡਿਜੀਟਲ ਸਰਵਿਸਿਜ਼ ਐਕਟ 'ਤੇ ਕੰਮ ਕਰ ਰਿਹਾ ਹੈ, ਜਿਸ 'ਤੇ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਨੂੰ ਇੱਕ ਆਈਟੀ ਦਿੱਗਜ ਵਜੋਂ ਦਰਜਾ ਦਿੱਤੇ ਜਾਣ 'ਤੇ ਦੋਵੇਂ ਧਿਰਾਂ ਹੋਰ ਸਹਿਯੋਗ ਕਰ ਸਕਦੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਕੋਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅਪ ਈਕੋਸਿਸਟਮ ਹੈ ਅਤੇ ਉਨ੍ਹਾਂ ਜੀ 20 ਮੀਟਿੰਗਾਂ ਵਿੱਚ ਬੀ 20 ਟਰੈਕ ਨੂੰ ਸ਼ਾਮਲ ਕੀਤਾ ਹੈ। ਇਹ ਡਿਜੀਟਲ ਸਪੇਸ ਅਤੇ ਹੋਰ ਖੇਤਰਾਂ ਵਿੱਚ ਹੋਰ ਰੁਝੇਵੇਂ ਪ੍ਰਦਾਨ ਕਰਦਾ ਹੈ।
ਕਾਰਬਨ ਬਾਰਡਰ ਐਡਜਸਟਮੈਂਟ ਮਕੈਨਿਜ਼ਮ (ਸੀਬੀਏਐੱਮ) ਦੇ ਮੁੱਦੇ 'ਤੇ, ਸ਼੍ਰੀ ਗੋਇਲ ਨੇ ਦੱਸਿਆ ਕਿ ਇਸ ਬਾਰੇ ਹੋਰ ਅਧਿਐਨ ਕੀਤੇ ਜਾਣ ਦੀ ਜ਼ਰੂਰਤ ਹੈ ਕਿ ਇਸ ਨਾਲ ਦੋਵਾਂ ਪਾਸਿਆਂ ਦੇ ਉੱਦਮਾਂ, ਵਪਾਰ 'ਤੇ ਪ੍ਰਭਾਵ ਅਤੇ ਵਸਤੂਆਂ ਅਤੇ ਸੇਵਾਵਾਂ ਦੀਆਂ ਵਧੀਆਂ ਕੀਮਤਾਂ ਕਾਰਨ ਖਪਤਕਾਰਾਂ 'ਤੇ ਕੀ ਪ੍ਰਭਾਵ ਪੈ ਸਕਦਾ ਹੈ।
***
ਏਡੀ/ਵੀਐੱਨ
(Release ID: 1925340)
Visitor Counter : 145