ਇਸਪਾਤ ਮੰਤਰਾਲਾ
azadi ka amrit mahotsav

ਐੱਨਐੱਮਡੀਸੀ ਨੇ ਨਿਵਾਰਕ ਸਤਰਕਤਾ (Preventive Vigilance)’ਤੇ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ

Posted On: 18 MAY 2023 2:15PM by PIB Chandigarh

ਆਇਰਨ ਔਰ (Iron Ore) ਦੇ ਸਭ ਤੋਂ ਵੱਡੇ ਉਤਪਾਦਕ ਐੱਨਐੱਮਡੀਸੀ ਨੇ ਬੁੱਧਵਾਰ ਨੂੰ ਹੈਦਰਾਬਾਦ ਸਥਿਤ ਆਪਣੇ ਹੈੱਡਕੁਆਰਟਰ ਵਿੱਚ ਨਿਵਾਰਕ ਸਤਰਕਤਾ’ਤੇ ਇੱਕ ਸੈਸ਼ਨ ਦਾ ਆਯੋਜਨ ਕੀਤਾ। ਕੇਂਦਰੀ ਵਿਜੀਲੈਂਸ ਕਮਿਸ਼ਨ ਦੇ ਵਧੀਕ ਸਕੱਤਰ ਡਾ. ਪ੍ਰਵੀਨ ਕੁਮਾਰੀ ਸਿੰਘ ਨੇ ਮੁੱਖ ਭਾਸ਼ਣ ਦਿੱਤਾ। ਇਸ ਮੌਕੇ ’ਤੇ ਐੱਨਐੱਮਡੀਸੀ ਦੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਨਿਰਦੇਸ਼ਕ (ਉਤਪਾਦਨ) ਸ਼੍ਰੀ ਦਲੀਪ ਕੁਮਾਰ ਮੋਹੰਤੀ ਅਤੇ ਮੁੱਖ ਚੌਕਸੀ ਅਧਿਕਾਰੀ (ਸੀਵੀਓ) ਸ਼੍ਰੀ ਬੀ. ਵਿਸ਼ਵਨਾਥ ਵੀ ਮੌਜੂਦ ਸਨ।

 

ਡਾ. ਪ੍ਰਵੀਨ ਕੁਮਾਰੀ ਸਿੰਘ ਨੇ ਨਿਵਾਰਕ ਸਤਰਕਤਾਦੇ ਮਹੱਤਵ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇੱਕ ਸੰਗਠਨ ਦੇ ਮਹੱਤਵਪੂਰਨ ਸਿਧਾਂਤ ਜ਼ਿੰਮੇਵਾਰੀ ਅਤੇ ਪਾਰਦਰਸ਼ਿਤਾ ਹੁੰਦੇ ਹਨ। ਸੱਚੀ ਨਿਵਾਰਕ ਸਤਰਕਤਾ, ਜਿਸ ਨੂੰ ਅੰਦਰੂਨੀ ਸਮਰੱਥਾ ਬਣਾਉਣ ਲਈ ਗੱਲਬਾਤ ਦੇ ਰਾਹੀਂ ਜਾਗਰੂਕਤਾ ਵਧਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ, ਲੋਕਾਂ ਅਤੇ ਪ੍ਰਕਿਰਿਆਵਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਜਵਾਬਦੇਹੀ ਰੱਖਦਾ ਹੈ । ਇੱਕ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੂੰ ਸੰਗਠਨ ਦੇ ਟੀਚੀਆਂ ਨੂੰ ਸਮਝਣ ਅਤੇ ਨੈਤਿਕਤਾ ਅਤੇ ਅਖੰਡਤਾ ਨਾਲ ਸਬੰਧਿਤ ਵਿਸ਼ਿਆਂ ਤੋਂ ਨਿਪਟਾਰੇ ਲਈ ਸਾਥੀਆਂ ਅਤੇ ਅਧੀਨ ਕੰਮ ਕਰਨ ਵਾਲਿਆਂ ਨੂੰ ਸਰਗਰਮੀ ਨਾਲ ਸ਼ਾਮਲ ਕਰਨ ਦੀ ਜ਼ਰੂਰਤ ਹੈ। ਡਾ. ਪ੍ਰਵੀਨ ਕੁਮਾਰੀ ਸਿੰਘ ਨੇ ਇਹ ਵੀ ਕਿਹਾ ਕਿ ਸੁਸ਼ਾਸਨ ਇੱਕ ਸੱਭਿਆਚਾਰਕ ਨਤੀਜੇ ਦੀ ਮੰਗ ਕਰਦਾ ਹੈ ਜੋ ਇਮਾਨਦਾਰੀ ਨੂੰ ਜੀਵਨ ਦੀ ਇੱਕ ਵਿਧੀ ਬਣਾ ਦਿੰਦਾ ਹੈ।

 

****

ਏਐੱਲ/ਏਕੇਐੱਨ


(Release ID: 1925176) Visitor Counter : 90


Read this release in: English , Urdu , Hindi , Telugu